ਸਮਰੱਥ ਰੰਗਕਰਮੀ ਸੁਰਗਵਾਸੀ ਵੀਰ ਹਰਭਜਨ ਸਿੰਘ ਜੱਬਲ ਬਾਰੇ ਸਿਮਰਤੀ ਗਰੰਥ ਤਿਆਰ ਕਰਕੇ ਹਰਦੀਪ ਗਿੱਲ ਅੰਬਰਸਰ ਵਾਲੇ ਨੇ ਕਮਾਲ ਕਰ ਵਿਖਾਈ ਹੈ।
ਸ: ਗੁਰਸ਼ਰਨ ਸਿੰਘ ਜੀ ਨਾਟਕਕਾਰ ਦੇ ਪਹਿਲ ਪਲੱਕੜੇ ਕਲਾਕਾਰਾਂ ਚ ਹਰਭਜਨ ਸਿੰਘ ਜੱਬਲ, ਜਤਿੰਦਰ ਕੌਰ, ਦਲਜੀਤ ਕੌਰ, ਕ੍ਰਿਸ਼ਨ ਦਵੇਸਰ, ਸਤਿੰਦਰ ਕੌਰ, ਅੰਮ੍ਰਿਤਪਾਲ ਉਰਫ਼ ਬੁੱਧ ਸਿੰਘ, ਲੋਕ ਨਾਥ ਤੇ ਕੁਝ ਹੋਰ ਸੱਜਣਾਂ ਦਾ ਜ਼ਿਕਰ ਤੁਰਦਾ ਹੈ।
ਟੀ ਵੀ, ਫਿਲਮਾਂ ਤੇ ਮੰਚ ਅਦਾਕਾਰੀਆਂ ਚ ਜਤਿੰਦਰ ਕੌਰ ਦਾ ਬਰ ਮੇਚਵਾਂ ਕਲਾਕਾਰ ਹਰਭਜਨ ਜੱਬਲ ਕੁਝ ਸਾਲ ਪਹਿਲਾਂ ਸਦੀਵੀ ਅਲਵਿਦਾ ਕਹਿ ਗਿਆ ਸੀ।
ਹਰਦੀਪ ਗਿੱਲ ਤੇ ਅਨੀਤਾ ਹਰਦੀਪ ਬੜੇ ਵਧੀਆ ਮੰਚ ਤੇ ਫਿਲਮ ਅਦਾਕਾਰ ਹਨ। ਦੋਹਾਂ ਨੇ ਆਪਣੇ ਜੇਬ ਖ਼ਰਚੇ ਚੋਂ ਸਾਡੇ ਵੱਡੇ ਕਲਾਕਾਰ ਤੇ ਪਿਆਰੇ ਵੀਰ ਦੀ ਯਾਦਵਚ ਪੁਸਤਕ ਸੰਪਾਦਿਤ ਕੀਤੀ ਹੈ।
ਨਾਮ ਰੱਖਿਐ
ਹੱਸਦਾ ਹਸਾਉਂਦਾ ਅੱਥਰੂ
ਇਹ ਨਾਮ ਪ੍ਰਮਿੰਦਰਜੀਤ ਨੇ ਰੱਖਿਆ ਸੀ ਜੱਬਲ ਬਾਰੇ ਆਪਣੀ ਕਵਿਤਾ ਦਾ।
ਓਹੀ ਕਿਤਾਬ ਦਾ ਨਾਮਕਰਨ ਹੋ ਗਿਆ।
ਪ੍ਰਮਿੰਦਰਜੀਤ ਵੀ ਜੱਬਲ ਨਾਲ ਜਾ ਮਿਲਿਆ ਸੀ ਤਿੰਨ ਕੁ ਸਾਲ ਪਹਿਲਾਂ।
ਦੋਵੇਂ ਅੱਥਰੂ ਬਣ ਗਏ, ਸਾਡੇ ਨੇਤਰਾਂ ਚ।
ਜੱਬਲ ਹਾਥੀ ਦੰਦ ਦਾ ਬੜਾ ਉਮਦਾ ਕਲਾਕਾਰ ਸੀ। ਕਈ ਪਰਦਰਸ਼ਨੀਆਂ ਦਾ ਪੁਰਸਕਾਰ ਵਿਜੇਤਾ।
ਮੰਚ ਦਾ ਸਾਬਤ ਸੂਰਤ ਸ਼ਾਹ ਅਸਵਾਰ।
ਮੁਕੰਮਲ ਕਲਾਕਾਰ ਸੀ ਉਹ।
ਹਰਦੀਪ ਨੇ ਇਹ ਕਿਤਾਬ ਲੋਕਗੀਤ ਪ੍ਰਕਾਸ਼ਨ ਤੋਂ ਛਪਵਾਈ ਹੈ, ਕਿਉਂਕਿ ਬਾਕੀ ਪੈਸੇ ਬਹੁਤ ਮੰਗਦੇ ਸਨ ਛਾਪਣ ਲਈ।
ਪੰਜਾਬੀ ਕਦੋਂ
ਕਿਤਾਬਾਂ ਪੜ੍ਹਨ ਲੱਗਣਗੇ,
ਬਰਛੇ ਵਰਗਾ ਸਵਾਲ ਹੈ।
ਇਹ ਕਿਤਾਬ ਹਰਦੀਪ ਗਿੱਲ ਨੇ ਕਦੋਂ ਲੋਕ ਅਰਪਨ ਕਰਨੀ ਹੈ , ਅਜੇ ਦੱਸਿਆ ਨਹੀਂ, ਪਰ ਛਪ ਕੇ ਅੰਬਰਸਰ ਪਹੁੰਚ ਗਈ ਹੈ।
ਹਰਦੀਪ ਨੂੰ ਫੋਨ ਕਰਕੇ ਥਾਪੀ ਜ਼ਰੂਰ ਦੇਣਾ, ਨੇਕ ਕੰਮ ਕੀਤੈ ਮੁਹੰਮਦ ਰਫ਼ੀ ਜੀ ਦੇ ਗਿਰਾਈਂ ਨੇ।
ਮੁਬਾਰਕਾਂ ਹਰਦੀਪ ਤੇ ਅਨੀਤਾ ਜੀ।
ਮੈਨੂੰ ਖੁਸ਼ੀ ਹੈ ਕਿ ਇਸ ਕਿਤਾਬ ਚ ਮੇਰਾ ਵੀ ਇੱਕ ਲੇਖ ਸ਼ਾਮਿਲ ਹੈ।
ਹਰਦੀਪ ਦਾ ਸੰਪਰਕ ਨੰਬਰ ਹੈ।
+91 98157 82022
ਜ਼ਰੂਰ ਗੱਲ ਕਰਿਉ। ਉਸ ਨੂੰ ਤੁਹਾਡੇ ਅਸ਼ੀਰਵਾਦ ਨੇ ਹੀ ਅੱਗੇ ਤੋਰਨਾ ਹੈ।
ਗੁਰਭਜਨ ਗਿੱਲ
8.1.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.