ਅਕਸਰ ਸੁਣਦੇ ਹਾਂ ਕਿ ਭਾਰਤ ਦੇਸ ਸੋਨੇ ਦੀ ਚਿੜੀ ਸੀ ਪਰ ਪਤਾ ਨਹੀਂ ਇਹ ਸੋਨੇ ਦੀ ਚਿੜੀ ਕਦੋਂ ਸੀ ,ਚੱਲੋ ਮੰਨ ਵੀ ਲੈਂਦੇ ਹਾਂ ਕਿ ਭਾਰਤ ਦੇਸ਼ ਸੋਨੇ ਦੀ ਚਿੜੀ ਸੀ ਜੇਕਰ ਵੇਖੀਏ ਤਾਂ ਸੋਨਾ ਤਾਂ ਸੋਨਾ ਹੀ ਹੁੰਦਾ ਹੈ ।ਤਾਂ ਸਾਡੇ ਸੂਝਵਾਨ ਭਾਰਤੀਆਂ ਨੇ ਪੂਰੇ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਸੀ ,ਨਾ ਕਿ ਕਿਸੇ ਇੱਕ ਵਸਤੂ ਨੂੰ ਜਿਸ ਦੀ ਸਮੇਂ ਨਾ ਰਹਿੰਦੇ ਹੋਏ ਹੋਂਦ ਘਟ ਗਈ ਜਾਂ ਹੋਂਦ ਖ਼ਤਮ ਹੋ ਗਈ ।ਜਾਂ ਸਮੇ ਦੇ ਨਾਲ ਨਾਲ ਕੀਮਤ ਨਹੀਂ ਰਹੀ ਕਿ ਕੋਈ ਹੋਰ ਨਕਲੀ ਆਉਣ ਲੱਗ ਗਿਆ ।ਗੱਲ ਇੱਕ ਪ੍ਰੇਸ਼ਾਨ ਕਰੀ ਜਾ ਰਹੀ ਹੈ ਕਿ ਭਾਰਤ ਇੱਕ ਸੋਨੇ ਦੀ ਚਿੜੀ ਤੋਂ ਪਿੱਤਲ ਜਿੰਨੀ ਕੀਮਤ ਦਾ ਕਿਉਂ ਨਾ ਰਿਹਾ ?ਭਾਰਤ ਨੂੰ ਸੋਨਾ ਕਹਿਣ ਵਾਲੇ ਕੌਣ ਸੀ ਤੇ ਅੱਜ ਗਰੀਬ ਦੇਸ 'ਤੇ ਪਿੱਤਲ ਦੀ ਕੀਮਤ ਤੋਂ ਵੀ ਥੱਲੇ ਕਰਜ਼ਦਾਰ ਬਣਾਉਣ ਵਾਲੇ ਦੋਖੀ ਲੋਕ ਕੌਣ ਸੀ ?
ਅੱਜ ਭਾਰਤ ਦੇਸ ਦੇ ਜੋ ਹਾਲਾਤ ਨੇ ਉਸਦੇ ਜੁੰਮੇਵਾਰ ਕਿਸ ਨੂੰ ਕਹਿਕੇ ਦਿਲ ਨੂੰ ਤਸੱਲੀ ਦੇ ਦਈਏ ।ਕਿ ਭਾਰਤ ਦੇਸ ਦੇ ਇਹਨਾਂ ਹਾਲਾਤਾਂ ਦਾ ਜੁੰਮੇਵਾਰ ਉਹ ਹੈ ।ਪਰ ਇਹ ਗੱਲ ਇੱਕਲੇ ਜੁੰਮੇਵਾਰ ਠਹਿਰਾਉਣ ਤੇ ਨਹੀਂ ਮੁੱਕਣੀ ,ਸਾਨੂੰ ਅਸਲ ਕਾਰਨ ਲੱਭਣੇ ਪੈਣਗੇ ।ਕਿਉ ਤੇ ਕਿਵੇਂ ? ਭਾਰਤ ਦੇਸ ਨੂੰ ਬਹੁਤ ਪ੍ਰਕਾਰ ਦੀਆਂ ਮਾਰਾ ਨੇ ਦੱਬਕੇ ਰੱਖਿਆ ,ਜਿਸ ਸਾਡੀ ਸਭ ਦੀ ਇੱਕ ਮੁੱਖ ਲੋੜ ਰੋਟੀ ,ਕੱਪੜਾ, ਮਕਾਨ,ਹੈ ।ਤੁਸੀਂ ਆਪੇ ਹੀ ਅੰਦਾਜਾ ਲਗਾਉਣਾ ਕਿ ਪੂਰੇ ਭਾਰਤ ਵਿੱਚ ਅਸੀਂ ਇਹ ਮੁਢਲੀਆਂ ਲੋੜਾਂ ਪੂਰੀਆਂ ਕਰ ਪਾਏ।ਸ਼ਾਇਦ ਨਹੀਂ, ਅਜੇ ਅਜ਼ਾਦੀ ਤੋਂ ਪਹਿਲਾਂ ਸਾਰੇ ਘਟੋ ਘੱਟ ਰੋਟੀ ਨਹੀਂ ਤਾਂ ਪੇਟ ਭਰ ਖਾਣਾ ਤਾਂ ਖਾ ਲੈਂਦੇ ਸੀ ਚਾਹੇ ਰੁਖ ਸੁਖ ਸੀ ,ਪਰ ਸਾਰੇ ਖੁਸ ਸੀ ।ਹੁਣ ਅਜ਼ਾਦੀ ਵੀ ਮਿਲੀ ਹੋਈ ਹੈ ,ਤੇ ਸਰਵੇਖਣ ਫੇਰ ਵੀ ਮਾਨਵਤਾ ਨੂੰ ਹੀ ਕਲੰਕ ਲਾ ਰਹੇ ਹਨ ਕਿ ਅਜੇ ਵੀ 21% ਦੀ ਦਰ ਨਾਲ ਸਾਡੇ ਦੇਸ ਅੰਦਰ ਲੋਕ ਭੁੱਖੇ ਮਰ ਰਹੇ ਹਨ ਤੇ ਭੁੱਖੇ ਸੋਂਦੇ ਹਨ । ਭਾਰਤ ਫੇਰ ਵੀ ਸੋਨੇ ਦੀ ਚਿੜੀ ਹੈ ਸਾਡੇ ਸਿਆਸਤਦਾਨ ਆਖ ਦਿੰਦੇ ਹਨ।ਬਾਕੀ ਅਜੇ ਮੇਰੇ ਦੇਸ ਦੀਆਂ ਖੂਬੀਆਂ ਹੋਰ ਵੀ ਹਨ ਜਿਵੇਂ ਨਸ਼ੇ ,ਪੜਾਈ ਦਾ ਡਿੱਗਦਾ ਮਿਆਰ,ਬਲਾਤਕਾਰ ,ਜਾਤ ਪਾਤ ਦਾ ਅੰਤਰ ,ਸਿਹਤ ਸਹੂਲਤਾਂ ,ਕਾਨੂੰਨ ਨੂੰ ਟਿੱਚ ਸਮਝਣਾ ,ਜਾ ਇੱਕ ਧਿਰ ਦੀ ਗੱਲ ਕਰਨੀ ਸੱਚ ਤੋਂ ਮੂੰਹ ਫੇਰ ਲੈਣਾ ,ਰਿਸ਼ਵਤਖੋਰੀ, ਜਾਨਵਰਾਂ ਦੀ ਮਨੁੱਖ ਨਾਲੋਂ ਵੱਧ ਕੀਮਤ ,ਇਹ ਮੇਰੇ ਦੇਸ ਦੇ ਸਿਆਸੀ ਬੰਦਿਆਂ ਦੀਆਂ ਖ਼ੂਬੀਆ ਹਨ। ਅਖੀਰ ਗੱਲ ਇਹ ਵੀ ਹੈ ਕਿ ਮੇਰੇ ਦੇਸ ਦੀ ਆਰਥਿਕ ਸਥਿਤੀ ਡਾਵਾਂਡੋਲ ਕਿਵੇ ਹੋਈ । ਜੰਨਤਾ ਵਲੋਂ ਦਿੱਤਾ ਹੋਇਆ ਪੈਸਾ ਟੈਕਸ ਦੇ ਰੂਪ ਵਿੱਚ ਤੇ ਹੱਕ ਦੇ ਪੈਸੇ ਸਾਡੇ ਸਿਆਸਤਦਾਨਾਂ ਨੇ ਕਿਥੇ ਤੇ ਕਿਵੇਂ ਉਡਾ ਦਿੱਤੇ । ਸੋਨੇ ਦੀ ਚਿੜੀ ਕਹੇ ਜਾਣ ਵਾਲਾ ਇਹ ਦੇਸ਼ ਅੱਜ ਕਰੋੜਾਂ ,ਅਰਬਾਂ ਦਾ ਕਰਜ਼ਦਾਰ ਕਿਵੇਂ ਬਣ ਗਿਆ ?ਭਾਰਤ ਦੇਸ ਦਾ ਦੀਵਾਲੀਆ ਜਾ ਕੰਗਾਲੀ ਦੇ ਕਿਨਾਰੇ ਤੇ ਪਹੁੰਚਣਾ ਜਾ ਪਹੁੰਚਾ ਦੇਣਾ ਕਿਸ ਦੀ ਜਿੰਮੇਵਾਰੀ ਬਣਦੀ ਹੈ ਸਾਡੀ ਜਾਂ ਸਾਡੇ ਦੇਸ ਦੇ ਚਾਲਕਾਂ ਦੀ । ਆਖਿਰ ਜੇਕਰ ਗੱਲ ਕਰੀਏ ਸਾਡੇ ਵਿੱਚ ਕਮੀ ਕਿਸੇ ਵੀ ਚੀਜ਼ ਦੀ ਨਹੀਂ ਹੈ ,ਚੀਨ ਦੇ ਮੁਕਾਬਲੇ ਸਾਡੇ ਕੋਲ ਬੰਦਿਆਂ ਦੀ ਜਾ ਨੌਜਵਾਨਾਂ ਦੀ ਕੋਈ ਕਮੀ ਨਹੀਂ ਜੇਕਰ ਸਾਡੇ ਵਿੱਚ ਕਮੀ ਹੈ ਤਾਂ ਸਿਰਫ਼ ਤੇ ਸਿਰਫ਼ ਅਕਲ ਦੀ ,ਸਾਨੂੰ ਅਕਲ ਨਹੀਂ ,ਸਾਨੂੰ ਸਮਝ ਨਹੀਂ ,ਬਸ ਇਹ ਹੀ ਦੇਸ ਦੀ ਤਰੱਕੀ ਰੋਕੀ ਬੈਠਾ ਹੈ।ਚੀਨ ਨੇ ਇੱਕ ਨਕਲੀ ਚੰਦਰਮਾ ਬਣਾ ਲਿਆ ਹੈ ਜੋ ਰਾਤ ਭਰ ਆਪਣੀ ਰੌਸ਼ਨੀ ਨਾਲ ਪੂਰੇ ਚੀਨ ਨੂੰ ਰੁਸਨਾਕੇ ਰੱਖਦਾ ਹੈ ਤੇ ਬਿਜਲੀ ਦੀ ਬੱਚਤ ਉੱਥੇ ਦੇ ਸਾਰੇ ਨੌਜਵਾਨ ਖੇਡਾਂ ਤੇ ਨਵੀਂ ਤਕਨੀਕਾਂ ਵਿੱਚ ਰੁੱਝੇ ਰਹਿੰਦੇ ਹਨ ਤੇ ਸਾਡੇ ਦੇਸ ਦੇ ਚਾਲਕ ਹੀ ਗਊ ਮਾਤਾ ਤੋਂ ਉੱਪਰ ਸੋਚਦੇ ਹੀ ਨਹੀਂ ,ਇਹ ਅੱਜ ਵੀ ਗਊ ਮੂਤਰ ਪੀ ਕੇ ਖੁਸ਼ ਹੋਏ ਫ਼ਿਰਦੇ ਹਨ।ਇਹ ਤਾਂ ਸਾਡੇ ਦੇਸ ਦਾ ਹਾਲ ਜੇਕਰ ਸਾਡੇ ਭਵਿੱਖ ਦੀ ਗੱਲ ਕਰੀਏ ਤਾਂ ਉਹ ਵਟਸਐਪ ਤੇ ਫੇਸਬੁੱਕ ਤੋਂ ਵਿਹਲ ਹੀ ਨਹੀਂ ਤੇ ਰਾਜ ਨੇਤਾ ਆਪਣੀਆਂ ਤਜੋਰੀਆ ਭਰਨ ਵਿੱਚ ਲੱਗੇ ਹੋਏ ਹਨ ਕਿਸੇ ਨੂੰ ਦੇਸ ਦੀ ਤਰੱਕੀ ਦੀ ਕੋਈ ਪ੍ਰਵਾਹ ਨਹੀਂ ,ਦੇਸ ਦੀ ਜਵਾਨੀ ਦੀ ਪ੍ਰਵਾਹ ਨਹੀਂ ,ਜੇਕਰ ਫ਼ਿਕਰ ਤੇ ਪ੍ਰਵਾਹ ਹੈ ਤਾਂ ਸਿਰਫ਼ ਤੇ ਸਿਰਫ਼ ਆਪਣੀ ਕੁਰਸੀ ਦੀ ਸਿੱਖੋਂ ਕੁੱਝ ਗੁਆਂਢੀ ਮੁਲਕਾਂ ਤੋਂ ਤੇ ਵੇਖਣਾ ਆਪਣੇ ਵੱਲ ਉਹ ਕਿਥੇ ਤੇ ਤੁਸੀਂ ਕਿੱਥੇ, ਪੈਸਾ ਕੇਹੜਾ ਨਾਲ ਜਾਣਾ ਕੋਈ ਦੇਸ ਲਈ ਚੰਗਾ ਕੰਮ ਕਰੋ ਦੇਸ ਦੇ ਲੋਕਾਂ ਲਈ ਕੰਮ ਕਰੋ ਆਪਣਾ ਹੀ ਢਿੱਡ ਨਾ ਭਰੋ।ਦੇਸ ਸਾਡਾ ਕਰਜ਼ਾਈ ਹੁੰਦਾ ਗਿਆ ਤੇ ਸਿਆਸਤਦਾਨਾਂ ਦਾ ਬੈਂਕਾਂ ਵਿੱਚ ਪੈਸਾ ਦੁੱਗਣਾ ਚੋਗਣਾ ਹੁੰਦਾ ਗਿਆ ਇਹ ਕਿਵੇਂ ਦੇਸ ਤਾਂ ਗ਼ਰੀਬ ਹੁੰਦਾ ਜਾਵੇ ਤੇ ਚਾਲਕ ਅਮੀਰ ਹੁੰਦੇ ਜਾਣ ,ਫੇਰ ਦਾਲ ਵਿੱਚ ਤਾਂ ਕਾਲਾ ਹੈ ਜਾਂ ਦਾਲ ਹੀ ਕਾਲੀ ਹੈ।ਜੇ ਅੱਜ ਸਾਡਾ ਦੇਸ ਜਾਂ ਦੇਸ ਵਾਸੀ ਆਰਥਿਕ ਤੰਗੀ ਵਿੱਚੋ ਗੁਜਰੇ ਤਾਂ ਇਸਦੇ ਜੁੰਮੇਵਾਰ ਸਾਡੇ ਦੇਸ ਦੇ ਚਾਲਕ ਹੀ ਹੋਏ ਨਾ ,ਦੋਸ਼ ਕਿਸਦੇ ਸਿਰ ਵਿਰੋਧੀ ਪਾਰਟੀ ਉਹ ਵੀ ਤਾਂ ਇਹਨਾਂ ਦੇ ਹੀ ਭਾਈ ।ਦੇਸ ਦਾ ਗਰੀਬੀ ਰੇਖਾ ਤੱਕ ਚਲੇ ਜਾਣਾ ਇਹ ਸਭ ਸਾਡੇ ਸਿਆਸਤਦਾਨਾਂ ਦਾ ਹੀ ਕੰਮ ਉਹਨਾਂ ਵਲੋਂ ਕੀਤੇ ਗ਼ਲਤ ਫ਼ੈਸਲੇ ਤੇ ਫਜੂਲ ਦੇ ਖਰਚਿਆਂ ਨੇ ਅੱਜ ਦੇਸ ਕਰਜ਼ਾਈ ਬਣਾਕੇ ਰੱਖ ਦਿੱਤਾ ।ਏਥੇ ਦੇਸ ਦੀ ਤਰੱਕੀ ਹੋਈ ਕਿ ਦੇਸ ਦੇ ਚਾਲਕਾਂ ਦੀ ਜਵਾਬ ਆਪ ਹੀ ਦੱਸਣਾ।ਬਹੁਤ ਸਾਰੇ ਭਾਰਤ ਵਾਸੀਆਂ ਨੂੰ ਸ਼ਾਇਦ ਇੱਕ ਇਹ ਵੀ ਸ਼ਿਕਾਇਤ ਰਹਿੰਦੀ ਹੈ ਕਿ sc ਤੇ obc ਨੂੰ ਜਾ ਹੋਰ ਗ਼ਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਲੋਕਾਂ ਨੂੰ ਜੋ ਸਹੂਲਤਾਂ ਮਿਲਦੀਆਂ ਹਨ ਸ਼ਾਇਦ ਦੇਸ ਤਾਂ ਹੀ ਗਰੀਬ ਹੈ ਨਹੀਂ, ਸਾਡੇ ਦੇਸ ਦਾ ਕੋਈ ਸਿਸਟਮ ਨਹੀਂ ,ਨਾ ਹੀ ਕੋਈ ਇਮਾਨਦਾਰ ਦੇਸ ਦਾ ਵਾਲ਼ੀ ਹੈ । ਜੋ ਇਹਨਾਂ ਨੂੰ ਸਹੂਲਤਾਂ ਮਿਲਦੀਆਂ ਹਨ ਕਦੇ ਭਾਰਤ ਵਾਸੀਆਂ ਨੇ ਆਵਾਜ਼ ਬੁਲੰਦ ਕੀਤੀ ਨਹੀਂ, ਉਦੋਂ ਅਸੀਂ ਦੇਸ ਭਗਤ ਹਾਂ ਵੈਸੇ ਵੀ ਪਾਣੀ ਹਮੇਸ਼ਾ ਨੀਵੇਂ ਪਾਸੇ ਨੂੰ ਹੀ ਡਿੱਗਦਾ ਹੈ।ਜੋ ਸਾਡੇ ਦੇਸ ਦੇ ਚਾਲਕ ਸਾਥੋਂ ਲੈ ਰਹੇ ਹਨ ਕਦੇ ਹਿਸਾਬ ਲਾਉਣਾ ਫੇਰ ਪਤਾ ਲੱਗੂ ਅਸਲ ਦੇਸ ਤੇ ਬੋਝ ਕੌਣ ਹਨ।ਕਿੰਨਾ ਚੰਗਾ ਹੁੰਦਾ ਜੇ ਮੋਬਾਇਲ ਕੰਪਨੀਆ ਵਾਂਗੂ PORT ਸ਼ਬਦ ਸਾਡੇ ਦੇਸ਼ ਦੇ ਸਿਆਸਤਦਾਨਾਂ ਤੇ ਵੀ ਲਾਗੂ ਹੁੰਦਾ ਤਾਂ ਅਸੀਂ ਮਿੰਟਾਂ ਵਿੱਚ ਹੀ ਦੇਸ ਦੇ ਸਿਆਸੀ ਬੰਦੇ ਬਦਲ ਦੇਣੇ ਸੀ ਜਿਵੇ ਕੋਈ ਕੰਪਨੀ ਮੋਬਾਇਲ ਚਾਲਕ ਨੂੰ ਵਧੀਆ ਸਹੂਲਤਾਂ ਨਹੀਂ ਮੁਹਈਆ ਕਰਵਾਉਂਦੀ ਤਾਂ ਉਪਭੋਗਤਾ ਆਪਣਾ ਨੰਬਰ ਕਿਸੇ ਹੋਰ ਕੰਪਨੀ ਵਿੱਚ PORT ਕਰ ਲੈਂਦਾ ਹੈ ,ਕਾਸ ਕਿਤੇ ਇਹ PORT ਸ਼ਬਦ ਦੀ ਵਰਤੋਂ ਸਾਡੇ ਦੇਸ ਦੇ ਚਾਲਕਾਂ ਉੱਪਰ ਵੀ ਲਾਗੂ ਹੁੰਦੀ ਤਾਂ ਗੱਲ ਹੋਰ ਹੀ ਹੋਣੀ ਸੀ।ਜੋ ਦੇਸ਼ ਤੇ ਦੇਸ਼ਵਾਸੀਆਂ ਲਈ ਕੰਮ ਵਧੀਆ ਨਾ ਕਰਦਾ ਉਸ ਨੂੰ PORT ਕਰਕੇ ਬਾਹਰ ਦਾ ਰਸਤਾ ਵਿਖਾ ਦਿੰਦੇ ।ਇਹ ਹਰੇਕ ਸਰਕਾਰੀ ਅਰਧ ਸਰਕਾਰੀ ਤੇ PORT ਸ਼ਬਦ ਦੀ ਵਰਤੋਂ ਹੋਣੀ ਚਾਹੀਦੀ ਹੈ ਤਾਂ ਹੀ ਦੇਸ ਬੱਚ ਪਾਵੇਗਾ ਨਹੀਂ ਤਾਂ ਇਹਨਾਂ ਲਾਲਚੀ ਸਿਆਸਤਦਾਨਾਂ ਨੇ ਪੂਰੇ ਦਾ ਪੂਰਾ ਦੇਸ ਕਿਸੇ ਮੁਲਕ ਕੋਲ ਗਿਰਵੀ ਰੱਖ ਦੇਣਗੇ ਤੇ ਸਾਨੂੰ ਪਤਾ ਤੱਕ ਨਹੀਂ ਚੱਲਣਾ।ਪੂੰਜੀਪਤੀ ਹੀ ਕਿਉ ਅਮੀਰ ਹੋਰ ਅਮੀਰ ਹੁੰਦੇ ਜਾ ਰਹੇ ਹਨ।ਅਰਬਾਂ ਕਰਜ਼ੇ ਦੇ ਕੇ ਫੇਰ ਦੁਬਾਰਾ ਮਾਫ ਕਰ ਦਿੱਤੇ ਜਾਂਦੇ ਹਨ ਕਿਉ ਹੋਰ ਦੇਸ ਵਾਸੀਆਂ ਨੂੰ ਨਜ਼ਰਅੰਦਾਜ ਕਰ ਦਿੱਤਾ ਜਾਂਦਾ ਹੈ । ਇਹ ਹੀ ਦੇਸ ਵਾਸੀਆਂ ਦੀ ਮਿਹਨਤ ਦੀ ਕਮਾਈ ਲੈਕੇ ਸਭ ਬਾਹਰਲੇ ਮੁਲਕ ,ਦੇਸ ਵਾਸੀ ਫੇਰ ਤੰਗੀਆਂ ਤੇ ਮਜ਼ਬੂਰੀਆਂ ਨਾਲ ਲੜਨ ਲਈ ਰਹਿ ਜਾਂਦੇ ਹਨ।ਸਾਡੇ ਦੇਸ਼ ਦਾ ਕਾਨੂੰਨ ਵੀ ਕਮਜ਼ੋਰ ਪੈ ਗਿਆ ਹੈ ਇਹ ਸਿਆਸਤਦਾਨ ਆਪਣੀ ਮਰਜ਼ੀ ਦੇ ਕਾਨੂੰਨ ਬਣਾਉਂਦੇ ਹਨ ਤੇ ਤੋੜਦੇ ਹਨ ,ਅਸੀਂ ਸਭ ਦੇ ਸਭ ਸਿਰਫ਼ ਤੇ ਸਿਰਫ਼ ਵੇਖਣ ਜੋਗੇ ਜਾਂ ਗੱਲਾ ਕਰਨ ਵਾਲੇ ,ਕਿ ਸਾਡੀਆਂ ਮਾਣਯੋਗ ਅਦਾਲਤਾਂ ਵੀ ਇਹਨਾਂ ਅੱਗੇ ਮਜ਼ਬੂਰ ਤੇ ਬੇਵਸ ਹਨ ।ਦੂਸਰਾ ਇਹਨਾਂ ਨੇ CBI ਦੇ ਕੰਮਾਂ ਵਿੱਚ ਵੀ ਦਖ਼ਲ ਅੰਦਾਜੀ ਕਰਨੀ ਸ਼ੁਰੂ ਕਰ ਦਿਤੀ ਤੇ ਫਿਰ ਅਸੀਂ ਤੁਸੀਂ ਨਿਆਂ ਲੈਣ ਲਈ ਕਿਸਦਾ ਬੂਹਾ ਖੜਕਾਵਾਂਗੇ ।ਸੱਚ ਜਾਣਿਓ ਭਾਰਤ ਵਾਸੀਆਂ ਨੂੰ ਅਕਲੋਂ ਜਮਾਂ ਹੀ ਨਿਕੰਮੇ ਬਣਾਇਆ ਜਾ ਰਿਹਾ ਹੈ ,ਜਿੱਥੇ ਇਨਸਾਨੀਅਤ ਨਾਲੋਂ ਵੱਧ ਧਰਮ ਨੂੰ ਸੈਹ ਦਿੱਤੀ ਜਾਵੇ ਤਾਂ ਸਮਝ ਲੈਣਾ ਉਹ ਦੇਸ਼ ਗਰੀਬ ਨਹੀਂ ਉਸ ਨੂੰ ਅੰਧਵਿਸ਼ਵਾਸੀ ਤੇ ਗਰੀਬ ਬਣਾਇਆ ਜਾ ਰਿਹਾ ਹੈ ਸਾਡੇ ਦੇਸ ਦਾ ਸੰਵਿਧਾਨ ਸਭ ਤੋਂ ਉੱਤਮ ਤੇ ਨਿਆ ਪੂਰਵਕ ਮੰਨਿਆ ਗਿਆ ਹੈ ਫਿਰ ਇਹ ਸੇਵਾ ਦਾ ਨਾਮ ਲੈਕੇ ਆਉਣ ਵਾਲੇ ਸਿਆਸੀ ਲੋਕਾਂ ਲਈ ਕੋਈ ਕਾਨੂੰਨ ਜਾ ਸ਼ਰਤਾਂ ਲਾਗੂ ਨਹੀਂ ਹੁੰਦੀਆਂ ਆਖਿਰ ਆਜ਼ਾਦ ਦੇਸ ਸਿਰਫ ਤੇ ਸਿਰਫ ਇੱਕ ਅਜ਼ਾਦ ਸ਼ਬਦ ਹੀ ਹੈ।ਸਮਝ ਤੋਂ ਬਾਹਰ ਹੈ ਇੱਕ ਸਰਕਾਰੀ ਕਰਮਚਾਰੀ ਜ਼ਿੰਦਗੀ ਭਰ ਦੇਸ਼ ਲਈ 20-25 ਸਾਲ ਦੇ ਕੇ ਵੀ ਪੈਨਸ਼ਨ ਤੋਂ ਵਾਂਝਾ ਰੱਖਿਆ ਜਾਵੇ ਤੇ ਦੂਸਰੇ ਪਾਸੇ ਇੱਕ ਵਿਧਾਇਕ ਇੱਕ ਵਾਰ ਜਿੱਤ ਕੇ ਆਪਣੀ ਪੈਨਸ਼ਨ ਉਮਰ ਭਰ ਲਈ ਪੱਕੀ ਕਰ ਲੈਂਦਾ ਹੈ ਤੇ ਜਿੰਨੀ ਵਾਰੀ ਜਿੱਤੇਗਾ ਉਹਨੀ ਵਾਰੀ ਹੀ ਪੈਨਸ਼ਨ ਲੱਗਣੀ ਹੀ ਲੱਗਣੀ ਹੈ ਬਾਕੀ ਹੋਰ ਸਹੂਲਤਾਂ ਅਲੱਗ ਤੋਂ ਕਿਉਕਿ ਇਹ ਸੇਵਾ ਹੈ ਮੇਵਾ ਨਹੀਂ ਹੁਣ ਦਸੋ ਦੇਸ ਗਰੀਬ ਹੈ ਜਾ ਗਰੀਬ ਬਣਾਇਆ ਜਾ ਰਿਹਾ ਹੈ। ਬਸ ਅੰਤ ਵਿੱਚ ਇਹੋ ਕਹਾਂਗਾ ਕਿ .….ਕੋਈ ਆਕੇ ਨਜ਼ਰ ਉਤਾਰੋ ,ਦੇਸ ਨੂੰ ਨਜ਼ਰ ਲੱਗੀ .….…
-
ਗੁਰਪ੍ਰੀਤ ਸਿੰਘ ਜਖਵਾਲੀ , ਲੇਖਕ
jakhwali89@gmail.com
98550 36444
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.