70ਕਾਲਮਾਂ ਰਾਹੀਂ ਆਰਥਿਕਤਾ ਬਾਬਤ ਸਵਾਲ ਪੁੱਛੇ
ਬਿਨਾਂ ਲੋੜ ਤੋਂ ਵਿਦਿਅਕ ਯੋਗਤਾ ਬਾਰੇ ਸਵਾਲ-ਨਾਮਾ ਬਣਾਇਆ
ਪੰਚੀ-ਸਰਪੰਚੀ ਦੇ ਅਹੁੱਦੇ ਨੂੰ ਦਫ਼ਤਰ ਲਿਖ ਕੇ ਪਾਇਆ ਭੰਬਲ-ਭੁੂਸਾ
ਤੁਸੀਂ ਦੱਸੋ ਤੁਹਾਡੇ ਕੋਲ ਕਿੰਨੇ ਹਵਾਈ ਜਹਾਜ, ਕਿੰਨੇ ਸਮੁੰਦਰੀ ਜਹਾਜ, ਕਿੰਨੀਆਂ ਕਿਸ਼ਤੀਆਂ ਤੇ ਕਿੰਨੀਆਂ ਮੋਟਰ ਗੱਡੀਆਂ ਨੇ। ਪੰਚਾਇਤੀ ਚੋਣਾਂ ਲੜਨ ਵਾਲੇ ਪੰਚੀ/ਸਰਪੰਚੀ ਦੇ ਉਮੀਦਵਾਰ ਤੋਂ ਨਾਮਜ਼ਦਗੀ ਫਾਰਮ ਭਰਨ ਮੌਕੇ ਫਾਰਮ ਵਿੱਚ ਛਪੇ ਕਾਲਮਾਂ ਰਾਹੀਂ ਉਮੀਦਵਾਰਾਂ ਤੋਂ ਇਹ ਗੱਲਾਂ ਪੁੱਛੀਆਂ ਜਾਂਦੀਆਂ ਨੇ ਇਨਕਮ ਟੈਕਸ ਰਿਟਰਨਾਂ ਤੋਂ ਇਲਾਵਾ ਪੈਸੇ ਦੇ ਹੋਰ ਲੈਣ ਦੇਣ ਅਤੇ ਜਾਇਦਾਦ ਬਾਬਤ ਅਜਿਹੇ ਵੇਰਵੇ ਮੰਗੇ ਗਏ ਨੇ ਜੀਹਨਾਂ ਨੂੰ ਭਰਨਾ ਤਾਂ ਇੱਕ ਪਾਸੇ ਰਿਹਾ ਪੜ ਕੇ ਹੀ ਬੰਦੇ ਦਾ ਸਿਰ ਘੁੰਮ ਜਾਂਦਾ ਹੈ। ਫਾਰਮ ਦੇ ਨਾਲ ਭਰੇ ਜਾਣ ਵਾਲੇ ਅਨੈਕਸਚਰ ਦੇ ਸੱਤਰ ਤੋਂ ਵੀ ਵੱਧ ਕਾਲਮ ਅਜਿਹੀਆਂ ਗੱਲਾਂ ਪੁੱਛੀਆਂ ਗਈਆਂ ਨੇ ਜਿਹੜੀਆਂ ਫਾਰਮ ਭਰਨ ਵਾਲੇ 99 ਫੀਸਦੀ ਬੰਦਿਆਂ ਨੇ ਕਦੇ ਸੁਣੀਆਂ ਹੀ ਨਹੀਂ।
ਨਾਮਜ਼ਦਗੀ ਪੇਪਰ ਦੇ ਨਾਲ ਲੱਗੇ ਅਨੈਕਸਚਰ ਫਾਰਮ ਦੇ ਕਾਲਮ ਨੰਬਰ 5 ਦੇ ਸਬ ਕਾਲਮ 3 'ਚ ਬਾਂਡਜ਼, ਡਿਬੈੇਂਚਰ, ਸ਼ੇਅਰਾਂ ਅਤੇ ਮਿਊਚਲ ਫੰਡ ਵਿੱਚ ਕੀਤੀ ਇਨਨੈਸਟਮੈਂਟ ਬਾਬਤ ਪੁੱਛਿਆ ਗਿਆ ਹੈ। ਏਮੇ ਜਿਮੇ ਕਾਲਮ 4 ਚ ਐਨ. ਐਸ.ਐਸ ਡਾਕ ਬੱਚਤਾਂ ਅਤੇ ਬੀਮਾਂ ਪਾਲਸੀਆਂ ਬਾਰੇ ਪੁੱਛਿਆਂ ਗਿਆ ਹੈ। ਕਾਲਮ 6 ਚ ਹਵਾਈ ਜਹਾਜ, ਸਮੁੰਦਰੀ ਜਹਾਜ ਕਿਸ਼ਤੀਆਂ , ਮੋਟਰ ਗੱਡੀਆਂ ਦੀ ਮਾਲਕੀ ਦੇ ਵੇਰਵੇ ਰਜਿਸਟਰੇਸ਼ਨ ਨੰਬਰ ਖਰੀਦ ਦਾ ਸਾਲ ਤੇ ਕੀਮਤ ਦੇ ਵੇਰਵੇ ਪੁੱਛੇ ਗਏ ਨੇ। ਕਾਲਮ 5 ਰਾਹੀਂ ਖੁਦ ਦੀ ਇਨਕਮ ਟੈਕਸ ਦੀ ਰਿਟਰਨ, ਆਪਦੀ ਪਤਨੀ, ਆਪਦੇ ਨਿਰਭਰਾਂ ਦੀ ਰਿਟਰਨ ਦੇ ਵੇਰਵੇ ਪੁੱਛੇ ਗਏ ਨੇ ਤੇ ਸਭ ਦਾ ਪੈਨ ਨੰਬਰ ਮੰਗਿਆ ਗਿਆ ਹੈ। ਇਹਤੋਂ ਇਲਾਵਾ ਇਨਕਮ ਬਾਰੇ ਹੋਰ ਵੀ ਬਹੁਤ ਡਿਟੇਲ ਮੰਗੀ ਗਈ ਹੈ। ਖੇਤੀ ਬਾੜੀ ਵਾਲੀ ਘਰੇਲੂ ਵਪਾਰਕ ਜਾਇਦਾਦ ਦੇ ਵੇਰਵੇ, ਪੈਮਾਇਸ਼ ਅਤੇ ਕੀਮਤ ਸਣੇ ਪੁੱਛੇ ਗਏ ਨੇ।
ਪੰਚਾਇਤੀ ਚੋਣਾਂ ਲੜਨ ਖਾਤਰ ਵਿਦਿਅਕ ਯੋਗਤਾ ਦੀ ਕੋਈ ਸ਼ਰਤ ਨਹੀਂ ਪਰ 8 ਨੰਬਰ ਕਾਲਮ 'ਚ ਵਿਦਿਅਕ ਯੋਗਤਾ ਬਾਬਤ ਕਈ ਸਵਾਲ ਕੀਤੇ ਗਏ ਨੇ। ਜਿਵੇਂ ਕਿ ਸਰਟੀਫਿਕੇਟ/ ਡਿਗਰੀ ਡਿਪਲੋਮੇ ਦਾ ਪੂਰਾ ਨਾ ਦੱਸੋ ਅਤੇ ਇਹ ਡਿਗਰੀ ਕਿਹੜੀ ਯੂਨੀਵਰਸਿਟੀ ਤੋਂ ਪਾਸ ਕੀਤੀ ਹੈ ਤੇ ਕੇਹੜੇ ਸਾਲ 'ਚ ਕੀਤੀ ਹੈ ਇੲ ਵੀ ਫਾਰਮ ਵਿੱਚ ਭਰਨ ਲਈ ਆਖਿਆ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਨਾਮਜਦਗੀ ਫਾਰਮ ਵਿੱਚ ਚੋਣ ਲੜਨ ਵਾਲੇ ਅਹੁੱਦੇ ਪੰਚ ਜਾਂ ਸਰਪੰਚ ਨੂੰ ਦਫ਼ਤਰ ਲਿਖਿਆ ਗਿਆ ਹੈ ਜੋ ਕਿ ਕਿਸੇ ਦੇ ਵੀ ਸਮਝ ਨਹੀਂ ਆਉਂਦਾ।
ਪੰਚਾਇਤੀ ਚੋਣਾ ਲੜਨ ਵਾਲੇ ਉਮੀਦਵਾਰਾਂ ਤੋਂ ਅਜਿਹੇ ਬੇਲੋੜੇ, ਬੇਮਤਬਲੇ ਅਤੇ ਗੁੰਝਲਦਾਰ ਸਵਾਲ ਪੁੱਛਣੇ ਖੁੱਦ ਹੀ ਸਵਾਲਾਂ ਦੇ ਘੇਰੇ ਵਿੱਚ। ਸਭ ਤੋਂ ਨਾ ਅਹਿਲੀਅਤ ਚੋਣ ਕਮਿਸ਼ਨ ਪੰਜਾਬ ਸਰਕਾਰ ਅਤੇ ਸਿਆਸੀ ਪਾਰਟੀਆਂ ਦੀ ਵੀ ਹੈ। ਜਿਹੜੇ ਅਜਿਹੇ ਗੁੰਜਲਦਾਰ ਪਰੋਸੈਸ ਨੂੰ ਸਿੱਧਾ ਸਾਧਾ ਨਹੀਂ ਕਰਵਾ ਸਕੇ। ਸਾਰੇ ਕਾਸੇ ਦਾ ਸਿੱਧਾ ਹੱਲ ਇਹ ਹੈ ਕਿ ਖੁਦ ਅਟੈਸਟ ਕੀਤੇ ਐਫੀਡੈਵਟ ਰਾਹੀਂ ਉਮੀਦਵਾਰ ਤੋਂ ਇਹ ਐਲਾਨ ਕਰਾਇਆ ਜਾ ਸਕਦਾ ਹੈ ਕਿ ਮੈਂ ਚੋਣ ਲੜਨ ਦੀ ਯੋਗਤਾ ਪੂਰੀ ਕਰਦਾ ਹਾਂ।
-
ਗੁਰਪ੍ਰੀਤ ਸਿੰਘ ਮੰਡਿਆਣੀ, ਲੇਖਕ
gurpreetmandiani@gmail.com
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.