ਤੂੰ ਕਿਉਂ ਨਹੀਂ ਗਿਆ ਕਪਿਲ ਸ਼ਰਮਾ ਦੇ ਵਿਆਹ ਤੇ, ਤੇਰਾ ਪੁੱਤਰ ਤਾਂ ਫਿਰਦਾ ਸੀ
ਅੱਜ ਸ਼ਾਮੀਂ ਕਿਸੇ ਮਿਹਰਬਾਨ ਦਾ ਫੋਨ ਜਲੰਧਰੋਂ ਆਇਆ,
ਤੂੰ ਕਪਿਲ ਸ਼ਰਮਾ ਦੇ ਵਿਆਹ ਤੇ ਕਿਉਂ ਨਹੀਂ ਆਇਆ?
ਮੈਂ ਕਿਹਾ, ਉਹ ਮੈਨੂੰ ਨਹੀਂ ਜਾਣਦਾ!
ਪਰ ਇਹ ਕਿਵੇਂ ਹੋ ਸਕਦੈ, ਤੈਨੂੰ ਜਾਣਦਾ ਨਾ ਹੋਵੇ।
ਮੈਂ ਬਥੇਰਾ ਕਿਹਾ, ਨਹੀਂ ਯਾਰ! ਉਸ ਨਹੀਂ ਸੱਦਿਆ ਮੈਨੂੰ, ਮੈਨੂੰ ਨਹੀਂ ਜਾਣਦਾ ਕਪਿਲ।
ਪਰ ਤੇਰਾ ਪੁੱਤਰ ਤਾਂ ਵਿਆਹ ਚ ਮੈਂ ਆਪ ਵੇਖਿਐ! ਕਾਲਾ ਕੋਟ, ਪੀਲੀ ਟਾਈ ਸੀ। ਨਵਜੋਤ ਸਿੰਘ ਸਿੱਧੂ ਦੇ ਨਾਲ ਨਾਲ ਸੀ।
ਮੈਂ ਬਹੁਤ ਕਿਹਾ, ਨਹੀਂ ਯਾਰ ਸ਼ਾਮੀਂ ਅਸੀਂ ਪਿਉ ਪੁੱਤਰ ਲੁਧਿਆਣੇ ਆਪਣੇ ਘਰ ਹੀ ਸਾਂ, ਕਿਤੇ ਨਹੀਂ ਗਏ।
ਸ਼ਾਮੀਂ ਤੇਜਪਰਤਾਪ ਸਿੰਘ ਸੰਧੂ ਤੇ ਹਰਪਰੀਤ ਸਿੰਘ ਸੰਧੂ ਐਡਵੋਕੇਟ ਵੀ ਰਾਤੀਂ ਦਸ ਵਜੇ ਤੀਕ ਸਾਡੇ ਘਰ ਹੀ ਸਨ, ਭਾਵੇਂ ਉਨ੍ਹਾਂ ਨੂੰ ਪੁੱਛ ਲੈ।
ਪਰ ਉਹ ਬਜ਼ਿਦ ਸੀ।
ਕਹਿਣ ਲੱਗਾ, ਨਹੀਂ ਮੰਨਣਾ ਨਾ ਮੰਨ , ਪਰ ਤੇਰਾ ਮੁੰਡਾ ਓਥੇ ਸੀ।
ਪਰ
ਇਹ ਅਜੀਬ ਬੁਝਾਰਤ ਮੈਂ ਸ਼ਾਮੀਂ ਉਦੋਂ ਬੁੱਝੀ ਜਦ ਸੱਤ ਕੁ ਵਜੇ ਚੰਡੀਗੜ੍ਹ ਵੱਸਦੇ ਲੋਕ ਸੰਪਰਕ ਅਧਿਕਾਰੀ ਨਵਦੀਪ ਸਿੰਘ ਗਿੱਲ ਨੇ ਮੈਨੂੰ ਕਪਿਲ ਸ਼ਰਮਾ ਦੇ ਵਿਆਹ ਦੀ ਤਸਵੀਰ ਭੇਜੀ। ਤਸਵੀਰ ਚ ਨਵਜੋਤ ਵੀ ਸੀ, ਕਪਿਲ ਤੇ ਉਸਦੀ ਜੀਵਨ ਸਾਥਣ ਨਾਲ। ਪੰਜਾਬ ਦਾ ਸਿੱਖਿਆ ਮੰਤਰੀ ਓ ਪੀ ਸੋਨੀ ਵੀ ਨਾਲ ਸੀ।
ਮੈਂ ਕਿਹਾ, ਓ ਤੇਰਾ ਭਲਾ ਹੋ ਜੇ।
ਤੂੰ ਮੈਨੂੰ ਬਾਰ ਬਾਰ ਝੂਠਾ ਪਾਉਂਦੈਂ ਨਵਦੀਪ!
ਲੋਕ ਤੇਰਾ ਭੁਲੇਖਾ ਪੁਨੀਤ ਨਾਲ ਏਨਾ ਕਿਉਂ ਖਾਂਦੇ ਨੇ।
ਮੇਰੀਆਂ ਦੁਸ਼ਮਣੀਆਂ ਦਾ ਸੇਕ ਵੀ ਜਰਦੈਂ, ਉਲਾਂਭੇ ਵੀ ਸਹਿੰਦੈਂ।
ਜ਼ਰੂਰ ਸਾਡਾ ਕੋਈ ਪਿਛਲੇ ਜਨਮ ਦਾ ਸਾਥ ਹੈ।
ਦੋਸਤੋ! ਇੱਕ ਵਾਰ ਇੱਕ ਸੱਜਣ ਮੈਨੂੰ ਕਹਿਣ ਲੱਗਾ, ਤੂੰ ਕਦੇ ਦੱਸਿਆ ਹੀ ਨਹੀਂ, ਤੇਰਾ ਇੱਕ ਮੁੰਡਾ ਚੰਡੀਗੜ੍ਹ ਰਹਿੰਦੈ।
ਮੈਂ ਹੱਸ ਕੇ ਕਿਹਾ, ਉਹ ਪਿਛਲੇ ਜਨਮ ਦਾ ਪੁੱਤਰ ਹੈ,ਪੰਦਰਾਂ ਸੋਲਾਂ ਸਾਲ ਪਹਿਲਾਂ ਐੱਸ ਡੀ ਕਾਲਿਜ ਬਰਨਾਲਾ ਚ ਪੜ੍ਹਦਿਆਂ ਮਿਲਿਆ ਸੀ, ਉਦੋਂ ਦਾ ਮੇਰੇ ਨਾਲ ਨਾਲ ਹੀ ਹੈ।
ਚਸ਼ਮੇ ਬਦ ਦੂਰ
ਗੁਰਭਜਨ ਗਿੱਲ
13.12.2018
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.