ਪੰਜਾਬ ਦੇ ਨੌਜਵਾਨ ਬੇਰੁਜ਼ਗਾਰੀ ਦੀਆਂ ਜੰਜੀਰਾਂ ਵਿਚ ਇਸ ਕਦਰ ਜਕੜੇ ਪਏ ਹਨ ਕਿ ਉਨ•ਾਂ ਲਈ ਰੋਜ਼ੀ ਰੋਟੀ ਅੱਗੇ ਅਣਖ ਦਾ ਕੋਈ ਮੁੱਲ ਹੀ ਨਹੀਂ ਰਿਹਾ। ਕੋਈ ਸਮਾਂ ਹੁੰਦਾ ਸੀ ਜਦੋਂ ਬੰਦਾ ਮਰਨ ਨੂੰ ਤਿਆਰ ਹੋ ਜਾਂਦਾ ਸੀ ਪਰ ਕਿਸੇ ਕੋਲੋਂ ਅਪਸ਼ਬਦ ਤੱਕ ਨਹੀਂ ਸੀ ਸੁਣ ਸਕਦਾ ਪਰੰਤੂ ਅਜੋਕੇ ਯੁੱਗ ਵਿਚ ਪੱਕੀ ਅਸਾਮੀਆਂ 'ਤੇ ਤਾਇਨਾਤ ਪੱਕੇ ਬਾਬੂਆਂ ਖਾਸਕਰ ਜਿਨ•ਾਂ ਵੱਲੋਂ ਦੋ ਯੁਗਾਂ ਦਾ ਤਜੁਰਬਾਂ ਖੱਟਿਆ ਹੋਇਆ ਹੈ ਵੱਲੋਂ ਨੌਜਵਾਨਾਂ, ਖਾਸਕਰ ਕੰਟਰੈਕਟ 'ਤੇ ਸਮਾਂ ਹੰਢਾ ਰਹੇ ਮੁੰਡਿਆਂ-ਕੁੜੀਆਂ ਲਈ ਸੇਧ ਬਣਨ ਦੀ ਬਜਾਏ ਉਨ੍ਹਾਂ 'ਤੇ ਥਾਣੇਦਾਰੀ ਵਤੀਰਾ ਅਖ਼ਤਿਆਰ ਕਰਕੇ ਉਨ•ਾਂ ਦੇ ਸਿਰ 'ਤੇ ਹਮੇਸ਼ਾ ਨੌਕਰੀ ਆਲੀ ਛੱਤ ਦੀ ਧਮਕੀ ਦਾ ਨਿਸ਼ਾਨਾ ਬਿੰਨੀ ਰੱਖਦੇ ਹਨ। ਮੇਰਾ ਵਾਹ ਇੱਕ ਅਜਿਹੇ ਸੁਪਰਡੈਂਟ ਨਾਲ ਪੈ ਚੁੱਕਾ ਹੈ ਕਦੇ ਕਾਰ ਦੀ ਚਾਬੀ ਚੁਕਾਉਣ ਤੋਂ ਲੈ ਬੇਰੁਖੀਂ ਗੈਰ ਦਫ਼ਤਰੀ ਬੋਲੀ ਦੀ ਮਾਰ ਸਹਿ ਰਹੇ ਮੁਲਾਜ਼ਮਾਂ ਦਾ ਦਰਦ ਮੇਰੇ ਹਿੱਸੇ ਸੱਟ ਬਣ ਕੇ ਆਇਆ ਅਤੇ ਇਸ ਵਤੀਰੇ ਦਾ ਮੈਂ ਡੱਟ ਕੇ ਸਾਹਮਣਾ ਕੀਤਾ ਹੈ। ਕਦੇ 'ਓ ਯਾਰ ਮੇਰੇ ਪੈਸੇ ਜਮ•ਾਂ ਕਰਵਾ ਕੇ ਆ ਤੇ ਕਦੇ ਇਸੇ ਤਰ੍ਹਾਂ ਦੀਆਂ ਹੋਰ ਗੱਲਾਂ ਤੋਂ ਮੈਂ ਵੀ ਮਾਯੂਸ ਹੋਇਆ ਸਾਂ ਪਰ ਮੇਰੀ ਹਿੰਮਤ ਉਦੋਂ ਜਵਾਬ ਦੇ ਗਈ ਇਹ ਦਫ਼ਤਰੀ ਜ਼ਬਰ ਦਾ ਘੜਾ ਭਰ ਗਿਆ ਤੇ ਮੈਂ ਇਸ ਰੋਹਬ ਪਾਉਣ ਵਾਲੇ ਸੁਪਰਡੈਂਟ ਖਿਲਾਫ ਲਿਖਤੀ ਅਰਜ਼ੀ ਦਰਬਾਰੇ ਪਾ ਦਿੱਤੀ। ਮੈਨੂੰ ਅਜਿਹੀ ਨੌਕਰੀ ਨਾਲੋਂ ਘਰ ਬੈਠਣਾ ਮੰਨਜੂਰ ਹੈ ਪਰ ਹਰ ਨੌਜਵਾਨ ਦੀਆਂ ਮਜ਼ਬੂਰੀਆਂ ਮੇਰੇ ਨਾਲੋਂ ਵੱਖ ਹੈ ਤੇ ਉਹ ਅਜਿਹੇ ਵਤੀਰੇ ਆਏ ਦਿਨ ਸਹਿ ਰਹੇ ਹਨ। ਅਜਿਹੇ ਬਾਬੂਆਂ ਦੀ ਗੁੰਡਾਗਰਦੀ ਉਨ•ਾਂ ਦੇ ਥਾਣੇਦਾਰੀ ਵਤੀਰੇ ਤੱਕ ਹੀ ਸੀਮਤ ਹੁੰਦੀ ਹੈ, ਕਿਉਂਕਿ ਨੌਜਵਾਨਾਂ ਨੂੰ ਆਪਣੀਆਂ ਮੁਸੀਬਤਾਂ ਤੋਂ ਵਿਹਲ ਨਾ ਹੋਣ ਕਰਕੇ ਅਜਿਹੇ ਬੰਦੇ ਆਪਣੇ ਦਫ਼ਤਰ 'ਚ ਹੋਲੀ-ਹੋਲੀ ਤਾਨਾਸ਼ਾਹੀ ਵਤੀਰਾ ਅਖ਼ਤਿਆਰ ਕਰ ਲੈਂਦੇ ਹਨ ਤੇ ਵੇਖਦੇ ਹੀ ਵੇਖਦੇ ਹਰ ਕਿਸੇ 'ਤੇ ਹਾਵੀ ਹੋਣ ਦਾ ਯਤਨ ਕਰਦੇ ਹਨ। ਮੇਰਾ ਇਹ ਲੇਖ ਮੇਰੀ ਵੰਗਾਰੀ ਗਈ ਅਣਖ ਨੂੰ ਸ਼ਬਦਾਂ ਰਾਹੀਂ ਬਿਆਨ ਕਰਨ ਲਈ ਲਿਖਿਆ ਹੈ ਅਤੇ ਅਜਿਹੇ ਕਈ ਸੁਪਰਡੈਂਟ ਹਰੇਕ ਦਫ਼ਤਰ 'ਚ ਤਾਨਾਸ਼ਾਹ ਬਣੀ ਬੈਠੇ ਬਾਬੂਆਂ ਅਤੇ ਅਫ਼ਸਰਸਾਹੀ ਲਈ ਵੀ ਇੱਕ ਨਸੀਹਤ ਹੈ। ਮੈਂ ਉਨ•ਾਂ ਨੌਜਵਾਨਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਹਾਂ ਕਿ ਰੋਜ਼ਾਨਾ ਅਜਿਹੇ ਲੋਕਾਂ ਅੱਗੇ ਬੇਝਿੱਜਤ ਹੋਣ ਦੀ ਬਜਾਏ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਦੇ ਹੋਏ ਅਸੀਂ ਇਨ•ਾਂ ਦੇ ਅਨਿਆ ਦਾ ਸਾਹਮਣਾ ਕਰ ਸਕਦੇ ਹਾਂ। ਜੇਕਰ ਅਸੀਂ ਇਨ•ਾਂ ਲੋਕਾਂ ਦੀ ਗੁਲਾਮੀ 'ਚ ਪੈ ਗਏ ਤਾਂ ਆਉਣ ਵਾਲੀ ਪੀੜੀ ਲਈ ਖੁਦ ਅਜਿਹਾ ਵਤੀਰਾ ਗੁੜ੍ਹਤੀ ਵਾਂਗ ਹਾਸਲ ਕਰਕੇ ਉਨ•ਾਂ ਨੂੰ ਵੀ ਇਸੇ ਸ਼ੋਸ਼ਣ ਦਾ ਸ਼ਿਕਾਰ ਬਣਾ ਸਕਦੇ ਹਾਂ। ਅਸੀਂ ਡਿਗਰੀਆਂ ਕਰਕੇ ਭਾਵੇਂ ਬੇਰੁਜ਼ਗਾਰੀ ਸਹਿਣ ਦੀ ਬਜਾਏ ਇਨ•ਾਂ ਲੋਕਾਂ ਦੇ ਅਧਿਕਾਰ ਖ਼ੇਤਰਾਂ ਅਧੀਨ ਕੰਮ ਕਰ ਰਹੇ ਹਾਂ ਪਰ ਇਨ•ਾਂ ਲੋਕਾਂ ਨੂੰ ਕਿਸੇ ਨੇ ਹੱਕ ਨਹੀਂ ਦਿੱਤਾ ਕਿ ਉਹ ਗੈਰ ਦਫ਼ਤਰੀ ਤੇ ਦਿਲ ਛੇਦਣ ਵਾਲੀ ਬੋਲੀ ਰਾਹੀਂ ਸਾਡੇ ਕੋਲੋਂ ਕੰਮ ਲੈਣ। ਇਨ•ਾਂ ਲੋਕਾਂ ਦਾ ਤਾਨਾਸ਼ਾਹੀ ਰਵੱਈਆ ਭਾਵੇਂ ਇਨ•ਾਂ ਦੇ ਲਈ ਨਾਮਾਤਰ ਹੰਕਾਰ ਹੋਵੇ ਪਰ ਕਈ ਨੌਜਵਾਨਾਂ ਲਈ ਇਹ ਸ਼ਬਦੀ ਵਾਰ ਉਨ•ਾਂ ਨੂੰ ਕਈ ਰਾਹੇਂ ਸੋਚਣ ਲਈ ਮਜ਼ਬੂਰ ਕਰ ਦਿੰਦਾ ਹੈ। ਮੈਂ ਸਮਾਜ ਵਿਚ ਵਿਚਰਨ ਵਾਲੇ ਲੋਕਾਂ ਨੂੰ ਵੀ ਮੰਗ ਕਰਦਾ ਹਾਂ ਕਿ ਜੇਕਰ ਉਹ ਵੀ ਆਪਣੇ ਆਸਪਾਸ ਅਜਿਹੇ ਹਾਲਾਤ ਵੇਖਣ ਤਾਂ ਉਹ ਅਜਿਹੇ ਨੌਜਵਾਨਾਂ ਦਾ ਸਹਿਯੋਗ ਜ਼ਰੂਰ ਕਰਨ।
-
ਚੌਧਰੀ ਅਭੀਮੰਨੀਊ ਸਿੰਘ , ਲੇਖਕ
myselfabhimanyusingh@gmail.com
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.