ਉਂਝ ਤਾਂ ਪੰਜਾਬੀ ਗਾਇਕਾਂ-ਗੀਤਕਾਰਾਂ ਤੋਂ ਵਿਰਸੇ-ਸੱਭਿਆਚਾਰ ਦੀ ਆਸ ਰੱਖਣੀ ਕੱਟਿਆਂ ਘਰੋਂ ਲੱਸੀ ਦੀ ਝਾਕ ਰੱਖਣ ਬਰਾਬਰ ਹੈ ਪਰ ਫਿਰ ਵੀ ਇੱਕ ਆਸ ਹੁੰਦੀ ਹੈ ਕਿ ਇਹ ਮਾੜਾ ਮੋਟਾ ਲਿਹਾਜ਼ ਤਾਂ ਕਰਨਗੇ ਹੀ। ਪਰ ਪਿੱਛਲੇ ਦਿਨੀ ਪੰਜਾਬ ਦੇ ਇੱਕ ਪ੍ਰਚੱਲਿਤ ਗਾਇਕ ਦਾ ਗੀਤ ਯੂਟਿਊਬ 'ਤੇ ਵੇਖਿਆ ਤਾਂ ਮੇਰਾ ਇਹ ਭੁਲੇਖਾ ਚਕਨਾ-ਚੂਰ ਹੋ ਗਿਆ। ਗੀਤ ਹੈ ਜੀ 'ਅੰਡਰਐਸਟੀਮੇਟ' (Underestimate) ਜਿਸਨੂੰ ਗਾਇਆ ਹੈ ਪੰਜਾਬ ਦੇ ਨਾਮਵਰ ਗਾਇਕ ਗੀਤਾ ਜੈਲਦਾਰ ਨੇ, ਦੋਗਾਣੇ ਵਿੱਚ ਨਾਲ ਆਵਾਜ਼ ਗਾਇਕਾ ਗੁਰਲੇਜ਼ ਅਖਤਰ ਦੀ ਹੈ। ਲਿਖਣ ਵਾਲਾ ਕਰਨ ਔਜਲਾ ਹੈ, ਪਰ ਜਿਸਨੇ ਸਭ ਤੋਂ ਵੱਧ ਕਹਿਰ ਢਾਇਆ ਹੈ ਉਹ ਹੈ ਗਾਣੇ ਦੀ ਵੀਡੀਓ, ਜਿਸ ਲਈ ਨਾਮ ਆਉਂਦਾ ਹੈ 'ਵਿਜ਼ ਕਿਡ ਫਿਲਮਸ' ਦਾ।
ਕੁੱਝ ਦਿਨ ਪਹਿਲਾਂ ਜਦੋਂ ਇਹ ਗੀਤ ਯੂਟਿਊਬ ਦੀ ਸਵੈ-ਚੱਲਿਤ ਲਿਸਟ ਰਾਹੀਂ ਆਪੇ ਚੱਲਣ ਲੱਗਿਆ ਤਾਂ ਮੇਰੀ ਵੀ ਨਿਗਾਂਹ ਪੈ ਗਈ। ਵੇਖਕੇ ਪੰਜਾਬੀ ਗਾਇਕੀ-ਗੀਤਕਾਰੀ ਨੂੰ ਲੈ ਕੇ ਦੁੱਖ ਵੀ ਹੋਇਆ 'ਤੇ ਇਹਨਾਂ ਨਲਾਇਕ ਕਲਾਕਾਰਾਂ ਦੀ ਬੁੱਧੀ 'ਤੇ ਤਰਸ ਵੀ ਆਇਆ। ਦਰਅਸਲ ਇਹ ਗੀਤ ਦੋ ਨੋਜਵਾਨ ਮੁੰਡੇ-ਕੁੜੀ ਦੀ ਤਕਰਾਰ ਬਾਰੇ ਹੈ, ਜਿਸ'ਚ ਦੋਵੇਂ ਜਾਣੇ ਦੱਬ ਕੇ ਆਪੋ ਆਪਣੇ ਘਰ-ਪਰਿਵਾਰ ਦੇ ਗੁੰਡਾ ਹੋਣ ਦੀ ਧੌਂਸ ਜਮਾਉਂਦੇ ਹੋਏ ਫੂਕਰੀਆਂ ਮਾਰਨ 'ਚ ਕੋਈ ਅਸਰ ਨਹੀ ਛੱਡ ਰਹੇ 'ਤੇ ਖਾਨਦਾਨ ਨੂੰ ਇਲਾਕੇ ਦਾ ਉੱਚ ਕੋਟੀ ਦੇ ਬਦਮਾਸ਼ਾਂ ਦਾ ਗਰੁੱਪ ਸਾਬਿਤ ਕਰਨ ਲੱਗੇ ਹੋਏ ਹਨ। ਉਸੇ ਦਰਮਿਆਨ ਸ਼ਰਮਨਾਕ ਗੱਲ ਇਹ ਹੁੰਦੀ ਹੈ ਕਿ ਜਦੋਂ ਕੁੜੀ ਦੀ ਵਾਰੀ ਆਉਂਦੀ ਹੈ ਤਾਂ ਗਾਇਕਾ ਦੇ ਬੋਲਾਂ ਨਾਲ ਗਾਣੇ ਵਿੱਚਲੀ ਮਾਡਲ ਆਪਣੇ ਪਿਉ ਨੂੰ ਸ਼ਹਿਰ ਦਾ ਹਿਟਲਰ ਦਰਸਾਉਂਦੀ ਹੋਈ ਆਪਣੇ ਪਿਤਾ ਦੇ ਨੇੜੇ ਆਉਂਦੀ ਹੈ ਤਾਂ ਉਹ ਕੁੜੀ ਆਪਣੇ ਹੀ ਪਿਤਾ ਦੇ ਪੈਰੀਂ ਹੱਥ ਲਗਾ ਦਿੰਦੀ ਹੈ।
.......ਲੈ ਦੱਸੋ! ਇਹ ਦ੍ਰਿਸ਼ ਮੈਨੂੰ ਭੋਰਾ ਨਹੀ ਜੱਚਿਆ 'ਤੇ ਮੈਂ ਹੱਕਾ ਬੱਕਾ ਹੁੰਦਾ ਹੋਇਆ ਤਸੱਲੀ ਖਾਤਿਰ ਦੋ-ਤਿੰਨ ਵਾਰੀਂ ਮੁੜ ਉਸ ਗੀਤ ਨੂੰ ਸੁਣਨ-ਵੇਖਣ ਲੱਗਿਆ। ਇਸੇ ਦੌਰਾਨ ਮੈਨੂੰ ਯਕੀਨ ਹੋਇਆ ਕਿ ਹਾਂ ਸੱਚੀ ਇਹ ਕੁੜੀ ਗਾਣੇ ਦੀ ਵੀਡੀਓ 'ਚ ਆਪਣੇ ਹੀ ਪਿਉ ਦੇ ਪੈਰੀ ਹੱਥ ਲਗਾ ਰਹੀ ਹੈ। ਇਹ ਗੱਲ• ਮੈਂ ਕਦੀ ਨਹੀ ਸੀ ਵੇਖੀ ਸੁਣੀ। ਫਿਰ ਆਪਣਾ ਭਰਮ-ਭੁਲੇਖਾ ਦੂਰ ਕਰਨ ਲਈ ਜਾਣ ਪਹਿਚਾਣ ਦੀਆਂ ਕੁੜੀਆਂ 'ਤੇ ਔਰਤਾਂ ਨੂੰ ਪੁੱਛਿਆ ਕਿ ਕੀ ਉਹਨਾਂ ਦੇ ਘਰਾਂ ਵੱਲ ਰਿਵਾਜ਼ ਹੈ ਕਿ ਬੇਟੀ ਬਾਬਲ ਦੇ ਪੈਰੀ ਹੱਥ ਲਾਵੇ? ਹੈਰਾਨੀ ਦੀ ਗੱਲ• ਸੀ ਕਿ ਮੈਨੂੰ ਇੱਕ ਵੀ ਘਰ-ਪਰਿਵਾਰ ਐਸਾ ਨਹੀ ਮਿਲਿਆ ਜਿੱਥੇ ਇਦਾਂ ਦਾ ਰਿਵਾਜ਼ ਹੋਏ। ਪੰਜਾਬ ਛੱਡੋਂ ਮੇਰੇ ਸੰਪਰਕ ਵਾਲੀ ਕਿਸੇ ਦੂਸਰੇ ਸੂਬੇ ਦੀ ਕੁੜੀ ਨੇ ਵੀ ਇਹ ਗੱਲ• ਨਹੀ ਆਖੀ ਕਿ ਉਹਨਾਂ ਦੇ ਘਰੇ ਇਸ ਪ੍ਰਕਾਰ ਦੀ ਕੋਈ ਰੀਤ ਹੈ।
ਮਨ ਹੀ ਮਨ ਸੋਚ ਰਿਹਾ ਸੀ ਕਿ ਜੇਕਰ ਵੀਡੀਓ ਬਣਾਉਣ ਵਾਲੇ ਨੂੰ ਛੱਡ ਵੀ ਦਿੱਤਾ ਜਾਵੇਂ ਤਾਂ ਵੀ ਜੇ ਮੇਰੇ ਸੰਪਰਕ ਵਾਲੀ ਕਿਸੇ ਔਰਤ ਨੂੰ ਇਸ ਰਿਵਾਜ਼ ਬਾਰੇ ਕੋਈ ਦੁੱਚਿਤੀ ਨਹੀਂ ਤਾਂ ਵੀਡੀਓ ਵਾਲੀ ਮਾਡਲ ਕੁੜੀ ਨੂੰ ਇਸ ਬਾਰੇ ਜਾਣਕਾਰੀ ਕਿਉਂ ਨਹੀਂ ਹੈ? ਹੋਰ ਤਾਂ ਹੋਰ ਉਸ ਵੀਡੀਓ ਵਿੱਚ ਪਿਤਾ ਦਾ ਰੋਲ ਕਰ ਰਿਹਾ ਅੱਧਖੜ ਉਮਰ ਦਾ ਵਿਅਕਤੀ ਹੀ ਕੋਈ ਲਿਹਾਜ਼ ਕਰ ਲੈਂਦਾ ਜਿਸਨੇ ਆਪਣੇ ਚਿੱਟੇ ਦਾੜੇ 'ਚ ਇਹ ਰਸਮ ਕਦੇ ਤਾਂ ਦੇਖੀ ਸਮਝੀ ਹੋਊ ਕਿ ਭਾਰਤੀ ਸੰਸਕਾਰਾਂ ਅਨੁਸਾਰ ਇੱਕ ਕੁੜੀ ਕਦੇ ਵੀ ਆਪਣੇ ਪਿਤਾ ਦੇ ਪੈਰੀਂ ਹੱਥ ਨਹੀ ਲਗਾਉਂਦੀ। ਹਾਂ ਜੇ ਸਹੁਰਾ ਹੋਵੇ ਤਾਂ ਹੋ ਸਕਦਾ ਹੈ।
ਇਸ ਸਾਰੇ ਦਰਮਿਆਨ ਇਹੋ ਹੀ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਗਾਇਕੀ-ਗੀਤਕਾਰੀ 'ਤੇ ਸੱਭਿਆਚਾਰ ਦੇ ਇਨ•ਾ ਅਖੌਤੀ ਰਾਖਿਆ ਦਾ ਆਵਾ ਹੀ ਊਤਿਆ ਪਿਆ ਹੈ। ਪਰ ਇਹਨਾਂ ਵੀ ਕੀ ਕਰਨਾ ਜਦੋਂ ਸੁਣਨ/ਦੇਖਣ ਵਾਲੇ ਦਰਸ਼ਕ ਵੀ ਇਹੋ ਜਿਹੇ ਹੀ ਹਨ, ਕਿਉਂਕਿ ਇਸ ਲੇਖ ਨੂੰ ਲਿਖਣ ਤੋਂ ਪਹਿਲਾਂ ਮੈਂ ਆਪਣੀ ਜਾਣਕਾਰੀ ਲਈ ਜਦੋਂ ਯੂਟਿਊਬ 'ਤੇ ਸਬੰਧਿਤ ਗੀਤ ਦੇ ਹੇਠਾ ਆਏ ਦੇਖਣ ਵਾਲਿਆਂ ਦੇ ਕਮੈਂਟ ਪੜੇ ਤਾਂ ਇੱਕ ਵੀ ਕਮੈਂਟ ਇਸ ਗੱਲ• ਬਾਰੇ ਨਹੀ ਸੀ। ਸੋ ਜਦੋਂ ਦਰਸ਼ਕਾਂ ਨੇ ਗਲਤੀ ਫੜਨੀ ਹੀ ਨਹੀ ਤਾਂ ਕਰਨ ਵਾਲਿਆਂ ਤਾਂ ਕਰਨੀ ਹੀ ਸੀ।
(ਪੰਜਾਬਾਂ ਤੇਰੀ ਕਿਸਮਤ)
-
ਜਸਪ੍ਰੀਤ ਸਿੰਘ, ਲੇਖਕ
jaspreetae18@gmail.com
99886-46091
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.