ਗੁਰੂ ਚਰਨ ਛੋਹ ਪ੍ਰਾਪਤ ਨਗਰੀ ਡੇਰਾ ਬਾਬਾ ਨਾਨਕ ਤੋਂ ਪਰਤ ਕੇ
ਮੇਰੀ ਬਚਪਨ ਤੋਂ ਹੀ ਡੇਰਾ ਬਾਬਾ ਨਾਨਕ ਤੇ ਏਥੋਂ ਦੀ ਧਾਰਮਿਕ, ਸਭਿਆਚਾਰਕ ਤੇ ਸਿਆਸੀ ਵਿਰਾਸਤ ਚ ਦਿਲਚਸਪੀ ਰਹੀ ਹੈ।
ਕੱਲ੍ਹ ਦੁਪਹਿਰੇ ਮਨ ਕਰ ਆਇਆ ਕਿ ਮੈਂ ਵੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਸਮਾਗਮ ਚ ਸ਼ਾਮਿਲ ਹੋਵਾਂ।
ਸਰੀਰ ਨਹੀਂ ਸੀ ਮੰਨ ਰਿਹਾ ਪਰ ਮਨ ਨੇ ਕਿਹਾ,
ਇਹ ਦਿਨ ਖੁਸ਼ੀਆਂ ਦੇ, ਬਾਰ ਬਾਰ ਨਹੀਂ ਆਉਣੇ।
ਤੁਰ ਪਿਆ ਪੁੱਤਰ ਪੁਨੀਤ ਦਾ ਸਹਾਰਾ ਲੈ ਕੇ। ਸ਼ਾਮ 4.30 ਵਜੇ ਅਸੀਂ ਡੇਰਾ ਬਾਬਾ ਨਾਨਕ ਪੁੱਜ ਗਏ।
ਮੇਰੇ ਜੱਦੀ ਪਿੰਡ ਬਸੰਤਕੋਟ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਪ੍ਰਤੀਨਿਧ ਸ: ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਮੰਤਰੀ ਪੰਜਾਬ ਤੇ ਸ: ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪਿੰਡ ਮਾਨ ਚ ਬੈਠੇ ਸਨ। ਫ਼ਤਹਿ ਫਤੂਹੀ ਤੋਂ ਬਾਦ ਮਹਿਸੂਸ ਹੋਇਆ ਕਿ ਮਾਹੌਲ ਚ ਕਸ਼ੀਦਗੀ ਹੈ।
ਕੁਝ ਚਿਰ ਬਾਦ ਪਤਾ ਲੱਗਾ ਕਿ ਸ਼ਾਮ ਤੀਕ ਤਾਂ ਦੋ ਸਟੇਜਾਂ ਲੱਗਣ ਦੀ ਸੋਅ ਸੀ ਪਰ ਹੁਣ ਇੱਕੋ ਸਟੇਜ ਲੱਗੇਗੀ। ਪੁੱਟ ਪੁਟਾਈ ਢੋਆ ਢੁਆਈ ਚ ਸਾਰਾ ਕੁਝ ਖਿੱਲਰਿਆ ਦਿਸਦਾ ਸੀ।
ਸਵੇਰੇ ਪੁੱਜੇ ਤਾਂ ਤਣਾਉ ਬਰਕਰਾਰ ਸੀ।
ਪਤਾ ਲੱਗਾ ਕਿ ਸੱਦਾ ਪੱਤਰ ਚ ਨਵਜੋਤ ਸਿੰਘ ਸਿੱਧੂ ਨੂੰ ਸ਼ਾਮਿਲ ਨਾ ਕਰਨ ਕਰਕੇ ਉਹ ਸਵੇਰੇ ਹੀ ਸਰਹੱਦ ਤੇ ਜਾ ਕੇ ਮੱਥਾ ਟੇਕ ਗਏ।
ਪਤਾ ਦੱਸਣ ਵਾਲੇ ਨੇ ਇਹ ਵੀ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਵਿਸ਼ੇਸ਼ ਉਡਣ ਖਟੋਲੇ ਰਾਹੀਂ ਮੱਧ ਪਰਦੇਸ਼ ਤੋਂ ਸਵੇਰੇ ਅੰਮ੍ਰਿਤਸਰ ਰਾਹੀਂ ਡੇਰਾ ਬਾਬਾ ਨਾਨਕ ਪੁੱਜੇ ਪਰ ਸਰਹੱਦ ਤੋਂ ਹੀ ਕਰਤਾਰਪੁਰ ਸਾਹਿਬ ਵੱਲ ਦੂਰਬੀਨੀ ਮੱਥਾ ਟੇਕ ਕੇ ਵਾਪਸ ਮੱਧ ਪਰਦੇਸ਼ ਪਰਤ ਗਏ। ਉਸ ਨਾਲ ਵਿਧਾਇਕ ਹਾਕੀ ਉਲੰਪੀਅਨ ਪਰਗਟ ਸਿੰਘ ਵੀ ਸਨ।
ਉਹ ਮੁੱਖ ਪੰਡਾਲ ਚ ਨਹੀਂ ਗਏ ਕਿਉਂਕਿ ਉਨ੍ਹਾਂ ਦਾ ਨਾਮ ਮਹਿਮਾਨ ਸੂਚੀ ਚ ਨਹੀਂ ਸੀ। ਨਾ ਹੀ ਨੀਂਹ ਪੱਥਰ ਵਿੱਚ ਜ਼ਿਕਰ ਸੀ।
ਜਦ ਪੁੱਛਿਆ ਕਿ ਉਹ ਬਾਹਰੋਂ ਕਿਉਂ ਪਰਤ ਗਏ ਤਾਂ ਉਨ੍ਹਾਂ ਦਾ ਉੱਤਰ ਸੀ
ਏਨਾ ਹੀ ਬਹੁਤ ਕਿ ਮੇਰੇ ਖੂਨ ਨੇ ਰੁੱਖ ਸਿੰਜਿਆ ,
ਕੀ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ ਹੈ।
ਮੁੱਖ ਪੰਡਾਲ ਚ ਭਾਈ ਬਲਦੇਵ ਸਿੰਘ ਵਡਾਲਾ ਸਾਬਕਾ ਹਜੂਰੀ ਰਾਗੀ ਦਰਬਾਰ ਸਾਹਿਬ ਤੇ ਭਾਈ ਗਗਨਦੀਪ ਸਿੰਘ ਗੰਗਾਨਗਰ ਵਾਲਿਆਂ ਦੇ ਰਾਗੀ ਜਥੇ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਮੁੱਖ ਸਮਾਗਮ ਡੇਰਾ ਬਾਬਾ ਨਾਨਕ ਤੋਂ ਕਲਾਨੌਰ ਜਾਂਦੀ ਸੜਕ ਤੇ ਪਿੰਡ ਮਾਨ ਵਿੱਚ ਸੀ। ਮੁੱਖ ਸਮਾਗਮ ਚ ਭਾਰਤ ਦੇ ਰਾਸ਼ਟਰਪਤੀ ਨੇ ਲਾਂਘੇ ਦਾ ਨੀਂ ਹ ਪੱਥਰ ਰੱਖਣਾ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਕੇਂਦਰੀ ਕੈਬਨਿਟ ਚੋਂ ਹਰਸਿਮਰਤ ਬਾਦਲ, ਹਰਦੀਪ ਸਿੰਘ ਪੁਰੀ ਤੇ ਵਿਜੈ ਕੁਮਾਰ ਸਾਂਪਲਾ ਪੁੱਜੇ। ਪੰਜਾਬ ਕੈਬਨਿਟ ਚੋਂ ਸਾਰੇ ਹੀ ਮੰਤਰੀ ਹਾਜ਼ਰ ਸਨ। ਭਾਰਤ ਭੂਸ਼ਨ ਆਸ਼ੂ, ਸੁੱਖ ਸਰਕਾਰੀਆ, ਸਾਧੂ ਸਿੰਘ ਧਰਮਸ਼ੌਤ ਤੇ ਵਿਜੈਇੰਦਰ ਸਿੰਗਲਾ ਵਿਧਾਇਕਾਂ ਸਮੇਤ ਚੌਕੜਾ ਮਾਰ ਕੇ ਸੰਗਤ ਚ ਬੈਠੇ ਦਿਸੇ। ਸਮਾਗਮ ਦੇ ਸੰਚਾਲਨ ਕਰਤਾ ਇਸ਼ਵਿੰਦਰ ਸਿੰਘ ਗਰੇਵਾਲ ਨੇ ਚੰਗੀ ਜੁੰਮੇਵਾਰੀ ਨਿਭਾਉਂਦਿਆਂ ਸਵਾਗਤੀ ਸ਼ਬਦਾਂ ਲਈ ਸੁਖਜਿੰਦਰ ਸਿੰਘ ਰੰਧਾਵਾ ਨੂੰ ਬੇਨਤੀ ਕੀਤੀ।
ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਸਰਕਾਰ ਨੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦਾ ਦਿਲ ਜਿੱਤ ਲਿਆ ਹੈ ਲਾਂਘੇ ਦੀ ਉਸਾਰੀ ਦਾ ਆਰੰਭ ਕਰਕੇ। ਉਨ੍ਹਾਂ ਕਿਹਾ ਕਿ 2001 ਚ ਸ: ਕੁਲਦੀਪ ਸਿੰਘ ਵਡਾਲਾ ਨੇ ਅਰਦਾਸ ਸ਼ੁਰੂ ਕੀਤੀ ਸੀ। 2002 ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਬਣੀ ਤਾਂ ਸੰਤ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਨੇ ਅਰਦਾਸ ਕਰਕੇ ਲਾਂਘੇ ਲਈ ਰਾਹ ਪੱਕਾ ਕੀਤਾ
ਇਤਿਹਾਸ ਗਵਾਹ ਹੈ ਕਿ ਬਾਬਾ ਅਜਿੱਤਾ ਰੰਧਾਵਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਖੂਹ ਦਾਨ ਰੂਪ ਦੇ ਕੇ ਕਰਤਾਰਪੁਰ ਵਾਲੀ ਥਾਂ ਤੇ ਨਾਮ ਜਾਪ ਲਈ ਟਿਕਾਣਾ ਦਿੱਤਾ।
ਉਨ੍ਹਾਂ ਕਿਹਾ ਕਿ 1923 ਚ ਹੜ੍ਹਾਂ ਕਾਰਨ ਗੁਰਦਵਾਰਾ ਢਹਿ ਗਿਆ ਤਾਂ ਕੈਪਟਨ ਅਮਰਿੰਦਰ ਸਿੰਘ ਜੀ ਦੇ ਦਾਦਾ ਜੀ ਮਹਾਰਾਜਾ ਭੁਪਿੰਦਰ ਸਿੰਘ ਨੇ ਸਵਾ ਲੱਖ ਰੁਪਿਆ ਦੇ ਕੇ ਮੁੜ ਉਸਾਰੀ ਕਰਵਾਈ।
ਇਸੇ ਸਥਾਨ ਤੇ ਦੁਨੀ ਚੰਦ ਜਾਗੀਰਦਾਰ ਨੇ 100 ਏਕੜ ਜਮੀਨ ਗੁਰੂ ਘਰ ਨੂੰ ਦਾਨ ਕੀਤੀ ਜਿੱਥੇ ਪਹਿਲਾ ਲੰਗਰ ਤੇ ਪੰਗਤ ਦਾ ਸੰਕਲਪ ਉੱਸਰਿਆ। ਉਨ੍ਹਾਂ ਕਿਹਾ ਕਿ
ਡੇਰਾ ਬਾਬਾ ਨਾਨਕ ਅੱਜ ਤੋਂ ਦੇਸ਼ ਦਾ ਆਖਰੀ ਨਹੀਂ, ਪ੍ਰਥਮ ਸ਼ਹਿਰ ਬਣ ਗਿਆ ਹੈ।
ਜਿੱਥੋਂ ਚੱਲ ਕੇ ਜਪੁਜੀ ਸਾਹਿਬ ਦੀ ਸਿਰਜਣ ਭੂਮੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਹੋ ਸਕਣਗੇ।
ਉਨ੍ਹਾਂ ਗੱਲ ਮੁਕਾਈ ਕਿ ਇਹ ਕਾਰਜ ਸੰਤਾਂ ਕੇ ਕਾਰਜ ਆਪ ਖਲੋਆ
ਕਾਰਨ ਸੰਭਵ ਹੋਇਆ।
ਉਨ੍ਹਾਂ ਸੰਤ ਸਮਾਜ ਦਾ ਵੀ ਸਵਾਗਤ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣਾ ਸੰਬੋਧਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁਰੂ ਕੀਤਾ ਜਿੰਨ੍ਹਾਂ ਤੋਂ ਗੁਰੂ ਨਾਨਕ ਦੇਵ ਜੀ ਨੇ ਆਪਣਾ ਕਾਰਜ ਆਪ ਕਰਵਾਇਆ ਹੈ। ਉਸ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਸਵਾਗਤ ਕੀਤਾ ਪਰ ਵਿਜੈ ਸਾਂਪਲਾ ਨੂੰ ਵਿਸਾਰਿਆ।
ਉਸ ਕਿਹਾ ਕਿ ਹਰ ਸਿੱਖ ਦੀ ਅਰਦਾਸ ਪੂਰੀ ਹੋਈ ਹੈ ,ਵਿੱਛੜੇ ਗੁਰਧਾਮ ਮਿਲਣਗੇ ਦਰਸ਼ਨਾਂ ਲਈ। ਧਰਤ ਸੁਭਾਗੀ ਹੈ ਡੇਰਾ ਬਾਬਾ ਨਾਨਕ ਤੇ ਕਰਤਾਰਪੁਰ। ਨੇੜੇ ਹੋ ਕੇ ਵੀ ਦੂਰ ਸਾਂ ਕਿਰਤ ਕਰੋ ਦੀ ਧਰਤੀ ਤੋਂ।ਕਰਤਾਰਪੁਰ ਵਿੱਚ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਬਣਾਇਆ। ਪੋਥੀ ਗਰੰਥ ਬਣਨ ਦਾ ਆਦਿ ਬਿੰਦੂ ਹੈ ਕਰਤਾਰਪੁਰ। ਲੰਗਰ ਪ੍ਰਥਾ ਆਰੰਭੀ ਕਰਤਾਰਪੁਰ ਚ।
ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੋਂ ਇੱਕ ਦਿਨ ਪਹਿਲਾਂ ਸਿੱਖ ਨਸਲਕੁਸ਼ੀ ਵਾਲੇ ਕਾਤਲ ਵੀ ਟੰਗੇ ਗਏ ਬਾਕੀ ਮਗਰਮੱਛ ਵੀ ਟੰਗੇ ਜਾਣਗੇ ਗੁਰੂ ਕਿਰਪਾ ਨਾਲ।
ਉਸ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਦੂਰੀਆਂ ਨੂੰ ਨਜਦੀਕੀਆਂ ਵਿੱਚ ਤਬਦੀਲ ਕੀਤਾ ਹੈ। ਇਹ ਕਰਾਮਾਤ ਹੈ।
ਉਨ੍ਹਾਂ ਗੁਰਚਰਨ ਸਿੰਘ ਟੌਹੜਾ, ਹਰਚੰਦ ਸਿੰਘ ਲੌਗੋਵਾਲ ਪਰਕਾਸ਼ ਸਿੰਘ ਬਾਦਲ ਤੇ ਕੁਲਦੀਪ ਸਿੰਘ ਵਡਾਲਾ ਵੱਲੋਂ ਇਸ ਸ਼ੁਭ ਕਾਰਜ ਚ ਪਾਏ ਯੋਗਦਾਨ ਲਈ ਧੰਨਵਾਦ ਕੀਤਾ
ਪਰ ਨਵਜੋਤ ਸਿੰਘ ਸਿੱਧੂ ਨੂੰ ਚੇਤੇ ਨਹੀਂ ਕੀਤਾ ਜਿਸ ਦੀ ਪਾਕਿ ਫੇਰੀ ਨੇ ਗੱਲ ਦਿੱਲੀ ਦੱਖਣ ਭਾਰਤ ਸਰਕਾਰ ਦੇ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਸਾਲ ਚ ਭਾਰਤ ਸਰਕਾਰ ਦੇਸ਼ ਬਦੇਸ਼ ਚ ਸਮਾਗਮ ਕਰਵਾਏਗੀ।
ਕਰਤਾਰਪੁਰ ਸਾਹਿਬ ਤੀਕ ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਚਹੁੰਮਾਰਗੀ ਲਾਂਘਾ ਸਾਢੇ ਚਾਰ ਮਹੀਨੇ ਤੀਕ ਮੁਕੰਮਲ ਕਰਾਂਗੇ। ਅਤੇ ਕਰਤਾਰਪੁਰ ਸਾਹਿਬ ਲਾਂਘੇ ਤੇ ਵਿਸ਼ੇਸ਼ ਸੁਵਿਧਾ ਕੇਂਦਰ ਬਣਾਵਾਂਗੇ।
ਉਨ੍ਹਾਂ ਕਿਹਾ ਕਿ ਇਸ ਸ਼ੁਭ ਕਾਰਜ ਵਿੱਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦਾ ਸਹਿਯੋਗ ਵੀ ਮਹੱਤਵਪੂਰਨ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਜੋ ਜੋ ਪ੍ਰਾਜੈਕਟ ਕੇਂਦਰ ਸਰਕਾਰ ਤੋਂ ਮੰਗੇ, ਸਭ ਪੂਰੇ ਕਰ ਦਿੱਤੇ ਮੰਚ ਸੰਚਾਲਕ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਸੰਬੋਧਨ ਲਈ ਕਿਹਾ ਤਾਂ ਸਹਿਕਾਰਤਾ ਮੰਤਰੀ
ਸੁਖਜਿੰਦਰ ਸਿੰਘ ਰੰਧਾਵਾ ਨੇ ਪਹਿਲਾਂ ਪੰਜ ਜੈਕਾਰੇ ਛੱਡੇ।
ਕੈਪਟਨ ਅਮਰਿੰਦਰ ਸਿੰਘ ਜੀ ਨੇ ਵੀ ਹਰਸਿਮਰਤ ਬਾਦਲ ਗਵਰਨਰ ਵੀ ਪੀ ਸਿੰਘ ਬਦਨੌਰ ਤੇ ਬਾਕੀ ਵਜ਼ੀਰਾਂ ਦਾ ਨਾਮ ਨਾ ਲਿਆ।
ਉਨ੍ਹਾਂ ਕਿਹਾ ਕਿ ਸਾਡੀ ਅਰਦਾਸ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਲਈ ਵੀਜ਼ਾ ਨਹੀਂ ਹੋਣਾ ਚਾਹੀਦਾ ਸਗੋਂ ਖੁੱਲ੍ਹੇ ਦਰਸ਼ਨ ਦੀਦਾਰ ਚਾਹੀਦੇ ਹਨ।
ਉਨ੍ਹਾਂ ਕੇਂਦਰੀ ਮੰਤਰੀ ਗਡਕਰੀ ਨੂੰ ਬੇਨਤੀ ਕੀਤੀ ਕਿ ਭਾਰਤ ਪਾਕਿ ਮਿਲਣ ਬਿੰਦੂ ਤੇ ਸ਼ਾਨਦਾਰ ਗੇਟ ਬਣਾਉਣ ਦੀ ਸੇਵਾ ਪੰਜਾਬ ਸਰਕਾਰ ਨੂੰ ਦਿੱਤੀ ਜਾਵੇ
ਇਸ ਦਾ ਨਾਮ ਕਰਤਾਰਪੁਰ ਦਵਾਰ ਹੋਵੇਗਾ।
ਉਨ੍ਹਾਂ ਰਿਹਾ ਕਿ ਪਾਕਿਸਤਾਨੀ ਜਰਨੈਲ ਬਾਜਵਾ ਮੈਥੋਂ ਜੂਨੀਅਰ ਹੈ। ਮੈਂ ਸੀਨੀਅਰ ਫੌਜੀ ਹਾਂ। ਫੌਜ ਨਹੀਂ ਸਿਖਾਉਂਦੀ ਕਤਲੋਗਾਰਤ। ਇਹ ਕੰਮ ਚੰਗਾ ਨਹੀਂ ਮਾਸੂਮ ਮਾਰਨੇ ਕਾਇਰਤਾ ਹੈ। ਸ਼ਰਮ ਆਉਣੀ ਚਾਹੀਦੀ ਹੈ ਜਨਰਲ ਬਾਜਵਾ ਵਰਗਿਆਂ ਨੂੰ।
ਇਹ ਪਹਿਲੀ ਪਾਤਸ਼ਾਹੀ ਦਾ ਪੈਗਾਮ ਹੈ, ਸਿੱਖੋ ਪਿਆਰ।
ਮੇਰੇ ਦਾਦਾ ਜੀ ਮਹਾਰਾਜਾ ਭੁਪਿੰਦਰ ਸਿੰਘ ਜੀ ਨੇ ਕਰਤਾਰਪੁਰ ਸਾਹਿਬ ਦੀ 1923 ਚ ਕਾਰ ਸੇਵਾ ਕਰਾਈ।
ਮੁੱਖ ਮੰਤਰੀ ਵਜੋਂ ਮੇਰਾਧਰਮ ਹੈ ਕਿ ਕਾਤਲਾਂ ਨੂੰ ਸ਼ਾਂਤੀ ਦਾ ਸਬਕ ਪੜ੍ਹਾਵਾਂ। ਪੰਜਾਬ ਨੇ ਅਜਿਹੀਆਂ ਸ਼ਰਾਰਤਾਂ ਕਾਰਨ 20 ਸਾਲ ਪੰਜਾਬ ਨੇ ਸੰਤਾਪ ਭੋਗਿਆ।
ਉਨ੍ਹਾਂ ਕਿਹਾ ਕਿ ਜਦ ਤੀਕ ਮੇਰੇ ਚ ਖੂਨ ਹੈ, ਜਨਰਲ ਬਾਜਵਾ ਵਰਗੇ ਜ਼ਾਲਮ ਨੂੰ ਸਹਿਣ ਨਹੀਂ ਕਰਾਂਗਾ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਫੌਜ ਤੇ ਆਈ ਐੱਸ ਆਈ ਚਲਾਉਂਦੀ ਹੈ। ਸਾਡੇ ਲੋਕ ਜੰਗ ਨਹੀਂ ਅਮਨ ਚਾਹੁੰਦੇ ਹਨ , ਸਭ ਅਮਨ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਅੱਜ ਤੋਂ ਬਾਦ ਤੁਰੰਤ ਲਾਂਘੇ ਦਾ ਕੰਮ ਸ਼ੁਰੂ ਕਰਾਂਗੇ । ਕੈਪਟਨ ਅਮਰਿੰਦਰ ਸਿੰਘ ਨੇ ਬਾਬਾ ਸਰਬਜੋਤ ਸਿੰਘ ਬੇਦੀ ਤੇ ਸੰਤ ਸਮਾਜ ਦਾ ਧੰਨਵਾਦ ਕਰਦਿਆਂ ਕਿਹਾ ਕਿ
ਪਹਿਲੇ ਕਾਫਲੇ ਚ ਲਾਂਘੇ ਥਾਣੀਂ ਮੈਂ ਕਰਤਾਰਪੁਰ ਸਾਹਿਬ ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਵੈਂਕਈਆ ਨੈਡੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀ ਚਿਰ ਪੁਰਾਣੀ ਮੰਗ ਪੂਰੀ ਹੋਣ ਕਾਰਨ ਅੱਜ ਵੱਡਾ ਦਿਨ ਹੈ।
ਅੱਜ ਖੁਸ਼ ਹਾਂ ਮੈਂ ਤੁਹਾਡੇ ਚ ਆ ਕੇ।
ਉਨ੍ਹਾਂ ਗਵਰਨਰ ਵੀ ਪੀ ਸਿੰਘ ਬਦਨੌਰ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ,ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ , ਵਿਜੈ ਸਾਂਪਲਾ, ਹਰਦੀਪ ਸਿੰਘ ਪੁਰੀ,ਸੁਨੀਲ ਜਾਖੜ ਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਲੈ ਕੇ ਸੰਬੋਧਨ ਸ਼ੁਰੂ ਕੀਤਾ।
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਬ੍ਰਹਿਮੰਡ ਦੇ ਕਵੀ , ਸਰਬੱਤ ਦਾ ਭਲਾ ਮੰਗਣ ਵਾਲੇ ਸਮਾਕਾਲ ਤੋਂ ਪਾਰਲੇ ਮਹਾਂਪੁਰਖ ਸਨ। ਸਮਾਜਕ ਨਿਆਂ ਦੇ ਪ੍ਰੇਰਕ ਸਨ।
ਕਰਤਾਰਪੁਰ ਸਾਹਿਬ ਪ੍ਰੇਰਨਾ ਦਾ ਸੋਮਾ ਹੈ। ਸਰਹੱਦਾਂ ਤੋਂ ਪਾਰਗਾਮੀ ਸੰਦੇਸ਼ ਸੀ ਗੁਰੂ ਨਾਨਕ ਦੇਵ ਜੀ ਦਾ। ਇਹ ਆਮ ਦਿਨ ਨਹੀਂ। ਤਬਦੀਲੀ ਦਾ ਦਿਵਸ ਹੈ।
ਗੁਰੂ ਜੀ ਦੀ ਕਿਰਪਾ ਬਿਨ ਇਹ ਸੰਭਵ ਨਹੀਂ ਸੀ ਹੋ ਸਕਣਾ। ਪਾਕਿਸਤਾਨ ਨੂੰ ਜੋਰ ਦੇ ਕੇ ਕਿਹੈ ਕਿ ਲਾਂਘਾ ਸਦੀਵੀ ਰਹੇ। ਅਟਾਰੀ ਰਾਹੀਂ ਨਹੀਂ ਸਿੱਧੇ ਗੁਰੂ ਘਰ ਜਾਵਾਂਗੇ। ਸਾਂਝ ਦਾ ਪੁਲ ਬਣਿਆ ਹੈ ਇਹ ਲਾਂਘਾ ਵਿਸ਼ਵ ਧਰਮ ਦੀ ਉਸਾਰੀ ਕਰੇਗਾ ਲਾਂਘਾ। ਵਿਸ਼ਵ ਸਭਿਅਤਾ ਦਾ ਪੰਘੂੜਾ ਹੈ ਪੰਜਾਬ
ਇਹ ਗੱਲ ਮੁੜ ਸੁਰਜੀਤ ਹੋਈ ਹੈ।
ਨਾ ਕੋਈ ਵੈਰੀ ਨਹੀਂ ਬੇਗਾਨਾ।
ਧੰਨਵਾਦੀ ਸ਼ਬਦ ਬੋਲਦਿਆਂ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸ਼੍ਰੀ ਸੁਨੀਲ ਜਾਖੜ ਨੇ ਕਿਹਾ ਕਿ ਲਾਂਘਾ ਵਿਸ਼ਵਾਸ ਤੇ ਸਾਂਝ ਦਾ ਪੁਲ ਬਣੇਗਾ। ਉਸ ਕਿਹਾ ਕਿ ਵੱਡੇ ਮਗਰਮੱਛ ਨਸ਼ੇ ਵੇਚ ਕੇ ਪੰਜਾਬ ਦੀ ਜਵਾਨੀ ਖਾ ਗਏ। ਧਰਮ ਤੇ ਆਸਥਾ ਰੋਲ ਗਏ, ਵਕਤ ਇਨ੍ਹਾਂ ਵੀ ਨਹੀਂ ਬਖ਼ਸ਼ੇਗਾ।
ਇਸ ਤੇ ਅਕਾਲੀ ਵਰਕਰਾਂ ਨੇ ਵਿਰੋਧੀ ਜੈਕਾਰੇ ਬੁਲਾਏ ਪਰ ਸੁਨੀਲ ਨੇ ਗੱਲ ਸਿਰੇ ਲਾ ਕੇ ਹੀ ਸਾਹ ਲਿਆ।
ਮੈਨੂੰ ਲੱਗਿਆ
ਗੁਰੂ ਨਾਨਕ ਪਾਤਸ਼ਾਹ
ਸਭ ਵੇਖ ਰਹੇ ਸਨ
ਮੇਰੇ ਮਨ ਚ ਆ ਰਿਹੈ
ਅੱਜ ਕਰਤਾਰਪੁਰ ਸਾਹਿਬ ਲਾਂਘੇ ਦਾ ਨਜ਼ਾਰਾ ਵੇਖ ਕੇ ਗੁਰੂ ਨਾਨਕ ਪਾਤਸ਼ਾਹ ਕੀ ਸੋਚ ਰਹੇ ਹੋਣਗੇ?
ਉਹ ਜ਼ਰੂਰ ਮਹਿਸੂਸ ਕਰ ਰਹੇ ਹੋਣਗੇ ਕਿ ਮੇਰੇ ਦਰ ਘਰ ਆਉਣ ਲਈ ਇਹ ਢਮਢਮਾ ਕਰਨ ਵਾਲੇ ਪਹਿਲਾਂ ਤਾਂ ਕਦੇ ਵੇਖੇ ਨਹੀਂ?
ਓਪਰੇ ਜਹੇ ਲੱਗਦੇ ਨੇ!
ਪੱਥਰਾਂ ਤੇ ਨਾਮ ਲਿਖਾ ਕੇ ਖੁਸ਼ ਹੋਣ ਵਾਲੇ।
ਭਲਿਓ !
ਲੋਕ ਮਨਾਂ ਤੇ ਨਾਮ ਲਿਖਾਉ।
ਉਥੇ ਤਾਂ ਮਿਟਾਈ ਫਿਰਦੇ ਹੋ।
ਗੁਰੂ ਨਾਨਕ ਪਾਤਸ਼ਾਹ ਪੁੱਛ ਰਹੇ ਨੇ
ਕੁਲਦੀਪ ਸਿੰਘ ਵਡਾਲਾ ਤੇ ਸੁਖਜਿੰਦਰ ਸਿੰਘ ਰੰਧਾਵਾ ਪਹਿਲੀ ਵਾਰ 2004 ਚ ਪਹਿਲੀ ਵਾਰ ਬਿਨਾ ਰੁਤਬੇ ਦੀਆਂ ਜੁਰਾਬਾਂ ਪਾ ਕੇ ਕਰਤਾਰਪੁਰ ਆਏ ਸਨ।
ਮੇਰੇ ਸਾਢੇ 17 ਸਾਲ ਦੀ ਕਰਮਭੂਮੀ ਨੂੰ ਸਤਿਕਾਰ ਭੇਂਟ ਕਰਨ। ਉਦੋਂ ਗੁਰੂ ਗਰੰਥ ਸਾਹਿਬ ਦਾ ਪਾਠ ਵੀ ਕਰਵਾਇਆ ਸੀ ਇਨ੍ਹਾਂ ਬੜੇ ਸਾਲਾਂ ਬਾਦ।
ਫਿਰ ਚਲ ਸੋ ਚਲ
ਅਮਰੀਕਾ ਚ ਯੂਨਾਈਟਡ ਸਿੱਖ ਮਿਸ਼ਨ ਦੇ ਝੰਡੇ ਹੇਠ ਮੇਰੇ ਪੁੱਤਰਾਂ ਨੇ ਰਾਵੀ ਦੇ ਉਰਵਾਰ ਪਾਰ ਲਈ ਨਕਸ਼ੇ ਬਣਵਾਏ। ਜੌਹਨ ਮੈਕਨਾਲਡ ਨੂੰ ਅੱਗੇ ਲਾ ਕੇ ਮੇਰੇ ਪੁੱਤਰਾਂ ਧੀਆਂ ਦੇ ਮੇਲ ਮਿਲਾਪ ਲਈ ਗੱਲ ਤੋਰੀ।
ਸਰਕਾਰੀ ਤੰਤਰ ਵੀ ਬੋਲਿਆ ਪਰ ਅਣਮੰਨੇ ਮਨ ਨਾਲ।
ਨਵਜੋਤ ਪੁੱਤਰ ਦੀ ਜੱਫੀ ਨੂੰ ਬਖੇੜਾ ਬਣਾ ਲਿਆ।
ਏਦਾਂ ਨਾ ਕਰੋ ਬੱਚਿਓ।
ਮੇਰੇ ਘਰ ਆਉਣਾ ਹੈ ਤਾਂ ਬੰਦਿਆਂ ਵਾਂਗ ਆਉ।
ਖਹਿੰਦੇ ਮਰਦੇ ਨਹੀਂ।
ਭਾਈ ਗੁਰਦਾਸ ਦੀ ਗੱਲ ਸੱਚੀ ਨਾ ਕਰਿਓ ਕਿਤੇ ਕਿ ਮੈਨੂੰ ਫਿਰ ਬਾਬਰਵਾਣੀ ਸੁਣਾਉਣੀ ਪਵੇ। ਰਾਜੇ ਤੇ ਮੁਕੱਦਮ ਨੂੰ ਕੌੜੇ ਬੋਲ ਸੁਣਾਉਣੇ ਪੈਣ ।
"ਸਚ ਕਿਨਾਰੇ ਰਹਿ ਗਿਆ, ਖਹਿ ਮਰਦੇ ਬਾਹਮਣ ਮਉਲਾਣੇ॥" -
ਭਾਈ ਗੁਰਦਾਸ ਜੀ
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.