ਬਲਜੀਤ ਬੱਲੀ ਨੇ ਬਾਬੂਸ਼ਾਹੀ ਡਾਟ ਕਾਮ ਰਾਹੀਂ ਸਵੇਰ ਸਾਰ ਉਦਾਸ ਖ਼ਬਰ ਦਿੱਤੀ ਹੈ ਦਿ ਸਾਡੇ ਇੱਕ ਜ਼ੁੰਮੇਵਾਰ ਟੋਰੰਟੋ ਵੱਸਦੇ ਮਿੱਤਰ ਦੇ ਬੇਟੇ ਨੇ ਸਿਖਰਲੇ ਸਿਆਸੀ ਟੰਬੇ ਤੋਂ ਉੱਤਰ ਤੇ ਧਰਤੀ ਤੇ ਆਉਣ ਦਾ ਫ਼ੈਸਲਾ ਕੀਤਾ ਹੈ।
ਮਨ ਚ ਸਵਾਲ ਆਇਆ ਕਿ ਕਰਤਾਰ ਸਿੰਘ ਸਰਾਭਾ ਦੇ ਗਿਰਾਈਂ ਰਾਜ ਗਰੇਵਾਲ ਨੇ ਤਾਂ ਆਪਣੇ ਗਿਰੇਬਾਨ ਚ ਦੇਖ ਲਿਆ,ਸਾਡੇ ਵਤਨੀ ਸਿਆਸਤਦਾਨ ਤਾਂ ਰੋਜ਼ ਸਿਆਸੀ ਜੂਆ ਖੇਡਦੇ ਹਨ
ਇਹ ਕਦੋਂ ਆਪਣੇ ਅੰਦਰ ਝਾਤੀ ਮਾਰ ਕੇ ਸਾਡਾ ਖਹਿੜਾ ਛੱਡਣਗੇ।
ਬੱਲੀ ਵੀਰ ਦੀ ਘੱਲੀ ਖ਼ਬਰ ਇੰਜ ਹੈ
ਬਰੈਂਪਟਨ, 24 ਨਵੰਬਰ 2018 - ਕੈਨੇਡਾ ਤੋਂ 23 ਨਵੰਬਰ ਨੂੰ ਇੱਕ ਨੌਜਵਾਨ ਪੰਜਾਬੀ ਦੇ ਅਸਤੀਫ਼ੇ ਦੀ ਆਈ ਖ਼ਬਰ ਦਾ ਇੱਕ ਬਹੁਤ ਅਫ਼ਸੋਸਨਾਕ ਅਤੇ ਹੈਰਾਨੀ ਜਨਕ ਪੱਖ ਸਾਹਮਣੇ ਆਇਆ ਹੈ। ਸਿੱਖ ਐਮ.ਪੀ ਵੱਲੋਂ ਆਪਣੇ ਅਸਤੀਫੇ ਪਿੱਛੇ ਸਿਹਤ ਅਤੇ ਕੁਝ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਸੀ। ਪਰ ਜੋ ਖੁਲਾਸਾ ਸਿੱਖ ਐਮ.ਪੀ ਰਾਜ ਗਰੇਵਾਲ ਨੇ ਅੱਜ ਆਪਣੀ ਫੇਸਬੁੱਕ ਪੋਸਟ ਰਾਹੀਂ ਕੀਤਾ ਹੈ ਉਸ ਨਾਲ ਤਮਾਮ ਪੰਜਾਬੀਆਂ ਅਤੇ ਉਸਦੇ ਕੈਨੇਡੀਅਨ ਫਾਲੋਅਰਾਂ 'ਚ ਹੈਰਾਨੀ ਛਾ ਗਈ।
ਰਾਜ ਗਰੇਵਾਲ ਨੇ ਅੱਜ ਆਪਣੇ ਅਸਤੀਫੇ ਦੇ ਬਿਆਨ ਨੂੰ ਹੋਰ ਸਪਸ਼ਟ ਕਰਦਿਆਂ ਲਿਖਿਆ ਕਿ ਉਨ੍ਹਾਂ ਨੂੰ ਜੂਏ ਦੀ ਆਦਤ ਕਾਰਨ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪੈ ਰਿਹਾ ਹੈ।
ਗਰੇਵਾਲ ਨੇ ਕਿਹਾ ਕਿ ਉਹ ਆਪਣੀ ਇਸ ਲਤ ਕਾਰਨ ਆਪਣੀ ਕਮਿਊਨਿਟੀ ਅਤੇ ਕੰਮ ਪ੍ਰਤੀ ਦਿਮਾਗੀ ਤੌਰ 'ਤੇ ਸੁਚੇਤ ਨਹੀਂ ਹਨ ਜਿਸ ਕਾਰਨ ਉਹ ਫਿਲਹਾਲ ਆਪਣੀ ਦਿਮਾਗੀ ਸ਼ਾਂਤੀ ਲਈ ਆਪਣੇ ਪਰਿਵਾਰ ਨਾਲ ਸਮਾਂ ਬਿਤਉਣਾ ਚਾਹੁੰਦਾ ਹੈ ਤੇ ਪੂਰੀ ਤਰ੍ਹਾਂ ਠੀਕ ਹੋਣ ਉਪਰੰਤ ਦੁਬਾਰਾ ਫਿਰ ਤੋਂ ਉਹ ਬਰੈਂਪਟਨ ਵਾਸੀਆਂ ਦੀ ਸੇਵਾ 'ਚ ਹੋਰ ਵੀ ਵਧੇਰੇ ਉਤਸ਼ਾਹ ਨਾਲ ਕੰਮ ਕਰਨ ਲਈ ਉਤਰਨਗੇ।
ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ ਵਿਚ ਕੈਨੇਡਾ ਦੇ ਪੀ.ਐਮ.ਹਾਊਸ ਨੇ ਕਿਹਾ ਸੀ ਕਿ ਗਰੇਵਾਲ ਇਸ ਵੇਲੇ ਇਲਾਜ ਅਧੀਨ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਤਰ੍ਹਾਂ ਤਰ੍ਹਾਂ ਦੇ ਸਵਾਲ ਉਠਾਏ ਗਏ ਸਨ ਕਿ ਕੀ ਪੁਲਿਸ ਨੇ ਸਿਆਸੀ ਲੀਡਰ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ?'' ਗਰੇਵਾਲ ਦੇ ਬਿਆਨ ਨੂੰ ਸਮਝਦਿਆਂ ਪੀਐਮ ਹਾਊਸ ਨੇ ਉਹਨਾਂ ਦਾ ਅਸਤੀਫਾ ਮਨਜ਼ੂਰ ਕੀਤਾ ਸੀ। ਉਹਨਾਂ ਕਿਹਾ ਕਿ, "ਸਾਨੂੰ ਪੀਲ ਖੇਤਰੀ ਪੁਲਿਸ ਦੁਆਰਾ ਜਾਂਚ ਦੀ ਜਾਣਕਾਰੀ ਨਹੀਂ ਹੈ। ਸਾਨੂੰ ਆਰ.ਸੀ.ਐਮ.ਪੀ. ਦੇ ਹਾਲਾਤਾਂ ਬਾਰੇ ਪੁੱਛਗਿੱਛ ਬਾਰੇ ਪਤਾ ਹੈ, ਜੋ ਕਿ ਇਸ ਸਾਲ ਦੇ ਸ਼ੁਰੂ ਵਿਚ ਐਥਿਕਸ ਕਮਿਸ਼ਨਰ ਨੂੰ ਗਰੇਵਾਲ ਵਿਰੁੱਧ ਸ਼ਿਕਾਇਤ ਕਰਾਈ ਗਈ ਸੀ।
ਵਿਦੇਸ਼ੀ ਮੀਡੀਆ ਗਲੋਬਲ ਨਿਊਜ਼ ਨੇ ਪੀਲ ਰੀਜਨਲ ਪੁਲਿਸ ਨੂੰ ਇਹ ਪੁੱਛਣ ਲਈ ਸੰਪਰਕ ਕੀਤਾ ਕਿ ਕੀ ਸਿਆਸੀ ਨੇਤਾ 'ਤੇ ਕੋਈ ਜਾਂਚ ਚੱਲ ਰਹੀ ਹੈ ? ਤਾਂ ਉਹਨਾਂ ਨੇ ਇਹ ਕਿਹਾ ਕਿ ਜਦੋਂ ਤੱਕ ਕਿਸੇ 'ਤੇ ਦੋਸ਼ ਨਾ ਲਗਾਏ ਜਾਣ, ਤੇ ਜਾਂਚ ਅਧੀਨ ਹੋਣ ਉਦੋਂ ਤੱਕ ਇਹ ਉਹਨਾਂ ਵਿਅਕਤੀਆਂ ਦੇ ਨਾਂ ਦੀ ਪੁਸ਼ਟੀ ਨਹੀਂ ਕਰ ਸਕਦੇ ।
ਜ਼ਿਕਰਯੋਗ ਹੈ ਕਿ ਲੰਘੀ ਜੁਲਈ ਦੇ ਮਹੀਨੇ ਹੀ ਰਾਜ ਗਰੇਵਾਲ ਵਿਆਹ ਦੇ ਬੰਧਨ 'ਚ ਬੱਝੇ ਹਨ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.