ਬੈਲਜੀਅਮ ਤੋਂ ਜਰਮਨੀ ਵੱਲ੍ਹ - ਹਿਟਲਰ ਦਾ ਉਹ ਸ਼ਹਿਰ ਨਿਉਰਿਨਬਰਗ ਜਿਥੋਂ ਉਸਦਾ ਰਾਜਨੀਤਿਕ ਸਫ਼ਰ ਸ਼ੁਰੂ ਹੋ ਕੇ ਮੁੱਕਿਆ
ਬੈਲਜੀਅਮ ਈਪਰ ਵਿਖੇ ਸਿੱਖ ਫੌਜੀਆਂ ਦੀ ਯਾਦਗਾਰ ਮਨਾਉਣ ਤੋਂ ਬਾਅਦ ਅਸੀਂ ਬੈਲਜੀਅਮ ਤੋਂ ਜਰਮਨੀ ਜਾਣ ਦਾ ਮਨ ਬਣਾਇਆ। 3.15 'ਤੇ ਬੱਸ ਫੜਨੀ ਸੀ, ਪਰ ਅਸੀਂ 3.16 'ਤੇ ਪੁੱਜੇ। ਬੱਸ ਨੇ 1 ਮਿੰਟ ਵੀ ਇੰਤਜ਼ਾਰ ਨਾ ਕੀਤਾ। ਅਖ਼ੀਰ ਬਰੱਸਲਜ਼ ਤੋਂ ਟ੍ਰੇਨ ਫੜ ਕੇ ਆਖਣ ਸਿਟੀ ਪੁੱਜੇ ਤੇ ਫਿਰ ਕੋਲਨ ਰਾਤ ਨੂੰ 10 ਵਜੇ ਪੁੱਜੇ, ਟ੍ਰੇਨ ਭਾਰਤ ਦੇ ਜਹਾਜ਼ਾਂ ਨਾਲੋਂ ਵੀ ਸੋਹਣੀ ਸੀ। ਉਥੇ ਪੁੱਜ ਕੇ 2002 ਚੈਂਪੀਅਨਜ਼ ਹਾਕੀ ਟ੍ਰਾਫੀ ਦੀਆਂ ਯਾਦਾਂ ਤਾਜ਼ਾ ਹੋਈਆਂ ਤੇ ਰਾਤ ਨੂੰ ਕੋਲਨ ਤੋਂ ਪਰਮ ਮਿੱਤਰ ਗੁਰਮੀਤ ਸਿੰਘ ਖਨਿਆਨ ਸਾਨੂੰ ਫਰੈਂਕਫਰਟ ਲੈ ਗਿਆ। ਰਾਤ 1 ਵਜੇ ਪਹੁੰਚੇ।
ਸਵੇਰੇ ਉੱਠ ਕੇ ਨਿਊਰਿਨਬਰਗ ਗਏ। ਜਿੱਥੇ ਦੋਸਤਾਂ ਮਿੱਤਰਾਂ ਨੇ ਹਿਟਲਰ ਦਾ ਉਹ ਰਾਜਨੀਤਿਕ ਖਜ਼ਾਨਾ ਵਿਖਾਇਆ ਜਿਥੋਂ ਉਸ ਦਾ ਰਾਜਨੀਤਿਕ ਸਫ਼ਰ ਸ਼ੁਰੂ ਹੋਇਆ ਅਤੇ ਜਿਥੇ ਹੀ ਉਸਦੀ ਰਾਜਨੀਤੀ ਦਾ ਅੰਤ ਹੋਇਆ। ਨਿਊਰਿਨਬਰਗ ਵਿਖੇ ''ਕੋਰਟ ਟਰਾਇਲ ਆਫ ਵਰਲਡ ਵਾਰ'' ਦੇਖੀ ਜਿਥੇ ਹਿਟਲਰ ਦੀ ਨਾਜੀ ਪਾਰਟੀ ਦੇ ਹਾਕਮਾਂ ਨੂੰ ਫਾਂਸੀ ਅਤੇ ਉਮਰ ਕੈਦ ਦੀਆਂ ਸਜ਼ਾਵਾਂ ਸੁਣਾਈਆਂ। ਇੱਥੋਂ ਤੱਕ ਹਿਟਲਰ ਦੇ ਖਿਲਾਫ ਇਕੱਠੇ ਕੀਤੇ ਸਬੂਤਾਂ ਵਾਲਾ ਬਕਸੇ ਦੇ ਵੀ ਦਰਸ਼ਨ ਕੀਤੇ। ਉਸ ਤੋਂ ਬਾਅਦ ਹਿਟਲਰ ਦਾ ਉਹ ਕਿਲ੍ਹਾ ਜਿਸਨੂੰ ਡਾਕੂਮੈਂਟਰੀ ਸੈਂਟਰ ਕਹਿ ਕੇ ਜਾਣਿਆ ਜਾਂਦਾ ਹੈ। ਜਰਮਨ ਦੇ ਇਤਿਹਾਸ ਦਾ ਇਹ ਉਹ ਕਿਲ੍ਹਾ ਹੈ ਜਿਸ ਤੋਂ ਹਿਟਲਰ ਦਾ ਹੁਕਮ ਚਲਦਾ ਸੀ ਅਤੇ ਵਰਲਡ ਵਾਰ ਦੇ ਆਖ਼ਰੀ ਯੁੱਧ ਮੌਕੇ ਉਸਦੇ ਵਿਰੋਧੀਆਂ ਨੇ ਆਖ਼ਰੀ ਹਮਲੇ ਕਰਕੇ ਉਸ ਦੇ ਤਾਨਾਸ਼ਾਹੀ ਰਾਜ ਭਾਗ ਦਾ ਅੰਤ ਕੀਤਾ। ਜਿਥੋਂ ਕਿਸੇ ਵੇਲੇ ਉਸਦੀ ਸਿਆਸਤ ਸ਼ੁਰੂ ਹੋਈ ਸੀ।
ਪਰ ਜਰਮਨ ਸਰਕਾਰ ਨੇ ਇਸ ਕਿਲ੍ਹੇ 'ਚ ਹਿਟਲਰ ਦੇ ਸੂਈ ਧਾਗੇ, ਚਮਚੇ ਆਦਿ ਵਸਤਾਂ ਤੋਂ ਲੈ ਕੇ ਦੂਸਰੀ ਵਿਸ਼ਵ ਯੁੱਧ 'ਚ ਮਰੇ ਸਾਰੇ ਵਿਅਕਤੀਆਂ ਦੀਆਂ ਸੂਚੀਆਂ ਅਤੇ ਹਰ ਚੀਜ਼ ਨੂੰ ਸੰਭਾਲ ਕੇ ਰੱਖਿਆ ਹੈ ਅਤੇ ਇਤਿਹਾਸ ਦੀਆਂ ਰੌਂਗਟੇ ਖੜ੍ਹੇ ਕਰਨ ਵਾਲੀਆਂ ਚੀਜ਼ਾਂ ਦੇ ਦਰਸ਼ਨ ਕਰ ਕੇ ਹਰ ਬੰਦੇ ਦੇ ਗਿਆਨ 'ਚ ਚੋਖਾ ਵਾਧਾ ਹੁੰਦਾ ਹੈ। ਮੈਂ ਤੇ ਜਸਪਾਲ ਸਿੰਘ ਹੇਰ੍ਹਾਂ ਖੁਸ਼ਕਿਸਮਤ ਹਾਂ ਕਿ ਆਪਣੇ ਦੋਸਤਾਂ ਮਿੱਤਰਾਂ ਦੀ ਬਦੌਲਤ ਇਹ ਇਤਿਹਾਸਕ ਚੀਜ਼ਾਂ ਵੇਖ ਲਈਆਂ। ਸਾਡੇ ਨਾਲ ਪਰਗਟ ਸਿੰਘ ਨਿੱਝਰ, ਗੁਰਮੀਤ ਸਿੰਘ ਖਨਿਆਨ, ਜਸਵੀਰ ਸਿੰਘ ਹੇਰ੍ਹਾਂ, ਗੁਰਦਿਆਲ ਸਿੰਘ ਲਾਲੀ, ਚਮਨਦੀਪ ਸਿੰਘ ਆਦਿ ਮਿੱਤਰ ਹਾਜ਼ਰ ਸਨ।
ਜਗਰੂਪ ਸਿੰਘ ਜਰਖੜ
0032465369498
-
ਜਗਰੂਪ ਸਿੰਘ ਜਰਖੜ, ਖੇਡ ਲੇਖਕ ਤੇ ਸੰਪਾਦਕ
jagroopjarkhar@gmail.com
98143-00722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.