ਉਹ ਅੱਜ ਸੱਤ ਜਣੇ ਇਕੱਠੇ ਫਾਂਸੀ ਚੜ੍ਹ ਗਏ, ਅਸੀਂ ਸੱਤਾਂ ਦੀ ਇਕੱਠੀ ਬਰਸੀ ਮਨਾਉਣ ਜੋਗੇ ਨਹੀਂ।
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਲ 16 ਨਵੰਬਰ 1915 ਨੂੰ ਲਾਹੌਰ ਜੇਲ੍ਹ ਚ ਫਾਂਸੀ ਚੜ੍ਹਨ ਵਾਲੇ ਸੂਰਮਿਆਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਸ਼ਹੀਦ ਭਾਈ ਜਗਤ ਸਿੰਘ ਪਿੰਡ ਸੁਰ ਸਿੰਘ, ਸ਼ਹੀਦ ਭਾਈ ਬਖਸ਼ੀਸ਼ ਸਿੰਘ ਪਿੰਡ ਗਿੱਲਵਾਲੀ, ਸ਼ਹੀਦ ਭਾਈ ਸੁਰੈਣ ਸਿੰਘ (ਛੋਟਾ)ਪਿੰਡ ਗਿੱਲ ਵਾਲੀ,ਸ਼ਹੀਦ ਭਾਈ ਸੁਰੈਣ ਸਿੰਘ (ਵੱਡਾ )ਪਿੰਡ ਗਿੱਲਵਾਲੀ ,ਸ਼ਹੀਦ ਭਾਈ ਹਰਨਾਮ ਸਿੰਘ ਪਿੰਡ ਭੱਟੀ ਗੋਰਾਇਆ (ਸਿਆਲਕੋਟ)
ਵਿਸ਼ਨੂੰ ਗਣੇਸ਼ ਪਿੰਗਲੇ ਯਰਵਦਾ(ਮਹਾਰਾਸ਼ਟਰ) ਤੋਂ ਸਨ।
ਬੜੇ ਅਫਸੋਸ ਦੀ ਗੱਲ ਹੈ ਕਿ ਆਮ ਲੋਕ ਤੇ ਹਕੂਮਤਾਂ ਵੀ ਇਸ ਮਹਾਨ ਸਾਂਝੀ ਇਨਕਲਾਬੀ ਵਿਰਾਸਤ ਤੋਂ ਜਾਣੂੰ ਨਹੀਂ ਹਨ। ਮਹੀਨਾ ਪਹਿਲਾਂ ਚੇਤਾ ਕਰਾਉਣ ਦੇ ਬਾਵਜੂਦ ਅੱਜ ਸਰਾਭਾ ਦੇ ਸਾਥੀ ਸ਼ਹੀਦ ਕਿਸੇ ਨੂੰ ਚੇਤੇ ਨਹੀਂ ਆਏ।
ਉਦਾਸ ਹਾਂ ਧੁਰ ਅੰਦਰੋਂ।
ਸਾਨੂੰ ਸੋਲਾਂ ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਸੱਤ ਸੂਰਮਿਆਂ ਨੂੰ ਸਾਂਝੀ ਸ਼ਰਧਾਂਜਲੀ ਭੇਂਟ ਕਰਨ ਦੀ ਪਿਰਤ ਪਾਉਣੀ ਚਾਹੀਦੀ ਹੈ।
ਸਾਨੂੰ ਨਹੀਂ ਵਿਸਾਰਨਾ ਚਾਹੀਦਾ ਕਿ ਇਨਕਲਾਬ ਸਮੂਹ ਕੁਰਬਾਨੀਆਂ ਦਾ ਸੁਪਨਾ ਸੀ।
ਆਜ਼ਾਦੀ ਮਗਰੋਂ ਵੀ ਸਭ ਲਈ ਇੱਕੋ ਜਹੇ ਵਿਕਾਸ ਦੇ ਮੌਕੇ ਨਾ ਮਿਲਣ ਤੇ ਸ਼ਾਇਰ ਪੁੱਛਦਾ ਹੈ
ਉੱਠ ਬਦਲੀ ਨਹੀਂ ਇਨਸਾਨ ਦੀ ਤਕਦੀਰ ਹਾਲੇ ਵੀ।
ਨਜ਼ਰ ਸੱਖਣੀ ਏ ਹਾਲੇ ਗਲਮਾ ਲੀਰੋ ਲੀਰ ਹਾਲੇ ਵੀ।
ਤੇ ਵਾਜਾਂ ਮਾਰਦੀ ਏ ਦੇਸ਼ ਦੀ ਭਟਕੀ ਜਵਾਨੀ ਨੂੰ ,
ਮਾਨਵਤਾ ਦੇ ਪੈਰੀਂ ਛਣਕਦੀ ਜੰਜੀਰ ਹਾਲੇ ਵੀ।
ਰਾਜ ਕਸ਼ਮੀਰੀ
ਸੂਰਮਿਆਂ ਦੀ ਯਾਦ ਚ ਨਤਮਸਤਕ ਹਾਂ।
ਗੁਰਭਜਨ ਗਿੱਲ
16 ਨਵੰਬਰ, 2018
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.