ਲਾਲ ਨੂੰ ਮੈਂ ਸਾਰਾ ਤਾਂ ਨਹੀਂ ; ਫਿਰ ਵੀ ਕਾਫੀ ਸਾਰਾ ਜਾਣਦਾ ਹਾਂ ! ਉਸ ਦੇ ਨੇੜੇ ਰਹਿੰਦਿਆਂ ਉਸ ਦੇ ਦਿਲ ਦੀ ਧੜਕਣ ਸੁਣਨ ਦਾ ਸਬੱਬ ਵੀ ਬਣਦਾ ਰਿਹਾ ! ਉਹ ਕਵੀ ਤਾਂ ਚੋਟੀ ਦਾ ਸੀ ਹੀ ਪਰ ਨਾਲ ਹੀ ਅੱਵਲ ਦਰਜ਼ੇ ਦਾ ਅੜਬ ਵੀ...
ਉਸਨੇ ਟੀਚਰ ਬਣਨ ਦਾ ਕੋਰਸ ਅੱਧਵਾਟੇ ਛੱਡ ਦਿੱਤਾ ਸੀ
; ਸੋ ਉਸ ਕਿਹੜਾ ਰੋਜ਼ਾਨਾ ਟੂਟੀ ਵਾਲੀ ਪੱਗ ਬੰਨ੍ਹ ਕੇ ਡਿਊਟੀ ਤੇ ਜਾਣਾ ਹੁੰਦਾ ਸੀ...
ਵੈਸੇ ਅਪਣੇ ਚੋਂ ਕਿੰਨੇ ਕੁ ਘਰੇ ਨਕਟਾਈ ਬੰਨ੍ਹ ਕੇ ਮੰਜੇ ਦੀਆਂ ਦੌਣਾਂ ਕਸਦੇ ਨੇ... ਉਹ ਵੀ ਬਿਨਾਂ ਵਜਹ
ਸਜਣ ਸੰਵਰਨ ਪੱਖੋਂ
ਥੋੜਾ ਘੌਲ਼ੀ ਹੈ ਵੀ ਸੀ....
"ਖਾਂਦੇ ਪੀਂਦੇ" ਮੱਧਵਰਗੀ ਕਾਮਰੇਡ
ਤੇ ਸਾਹਿਤਕਾਰਾਂ ਨੂੰ
ਲਾਲ 'ਚੋਂ ਮੁਸ਼ਕ ਅਾਉਂਦਾ
ਮੂੰਹ 'ਤੇ ਘੱਟ ਪਰ ਪਿੱਠ ਪਿੱਛੇ ਜ਼ਿਅਾਦਾ..
ਦਿਲ ਦੀ ਬਦਖੋਈ ਕੀਤੀ ਜਾਂਦੀ.... ਮਜ਼ਾਕ ਕੀਤੇ ਜਾਂਦੇ....
ਲਾਲ ਲੜ ਪੈਂਦਾ
ਪਰ ਅਜਿਹੇ ਲੋਕਾਂ ਨੂੰ ਟਿੱਚ ਜਾਣਦਾ।
1988 ਵਿੱਚ
ਮੇਰੀ ਸੰਪਾਦਿਤ ਕਿਤਾਬ ਵਿੱਚ
ਉਸ ਨੂੰ " ਖੁੱਦਦਾਰ ਸਖਸ਼ੀਅਤ" ਦਾ ਲਕਬ ਦਿੱਤਾ ਗਿਅਾ ਸੀ
ਜੋ ਉਸ ਨੇ ਮੌਤ ਤੱਕ ਦੋ ਦਹਾਕੇ ਨੇ ਜੀਵਿਅਾ !
ਮੈਂ ਲੰਬੇ ਅਰਸੇ ਤੋਂ ਮਹਿਸੂਸ ਕਰ ਰਿਹਾਂ ਕਿ ਕੁਝ ਹਲਕਿਆਂ ਵਲੋਂ ਦਿਲ ਦੀ ਗਰੀਬੀ ; ਉਸ ਦੀ ਅਾਮ ਸਾਦੀ ਰਹਿਣੀ ਬਹਿਣੀ ਦੀਆਂ ਮੂਰਤਾਂ ਨੂੰ ਕੁਝ ਜ਼ਿਅਾਦਾ ਹੀ ਉਭਾਰਿਆ ਗਿਅਾ... ਜਿਵੇਂ ਉਹ ਵਿਚਾਰਾ" "ਬੇਵਸ" "ਨਿਅਾਸਰਾ" ਤਰਸ ਦਾ ਪਾਤਰ ਹੋਵੇ.....
ਉਹ ਬਹੁਤ ਸਾਰੇ ਪੱਖਾਂ ਤੋਂ ਸਾਡੇ 'ਚੋਂ ਬਹੁਤਿਆਂ ਨਾਲ਼ੋਂ ਤਕੜਾ ਸੀ..
ਜ਼ਿੰਦਗੀ ਦੀ ਭਰਪੂਰਤਾ ਨਾਲ
ਲਬਾਲਬ ਭਰਿਅਾ ਹੋਇਆ
ਦੋਸਤੋ!
ਖੁੱਦਦਾਰ" ਲਾਲ ਸਿੰਘ 'ਦਿਲ' ਨੂੰ ਤਰਸ ਦਾ ਪਾਤਰ ਨਾ ਬਣਾਓ !
ਅਾਹ ਫੋਟੋ ਵੀ ਤਾਂ ਓਸੇ ਲਾਲ ਸਿੰਘ ਦਿਲ ਦੀ ਹੈ !
ਹੈ ਨਾ?
ਕੀ ਖਿਅਾਲ ਅੈ ???
-
ਤਰਲੋਚਨ ਸਿੰਘ ਸਮਰਾਲਾ, ਲੇਖਕ
*********
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.