ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਬਟਾਲੇ ਵੱਸਦੇ ਵੱਡੇ ਵੀਰ ਪ੍ਰੋ. ਸੁਖਵੰਤ ਸਿੰਘ ਗਿੱਲ ਦੇ ਲੇਖਾਂ ਦੀ ਦੂਸਰੀ ਤੇ ਕਹਾਣੀ ਸੰਗ੍ਰਹਿ ਧਰਤੀ ਗਾਥਾ ਸਮੇਤ ਤੀਸਰੀ ਕਿਤਾਬ ਛਪ ਰਹੀ ਹੈ।
ਉਹ ਗੌਰਮਿੰਟ ਕਾਲਿਜ ਕਾਲਾ ਅਫ਼ਗਾਨਾ ਤੇ ਗੌਰਮਿੰਟ ਕਾਲਿਜ ਗੁਰਦਾਸਪੁਰ ਚ ਪੜ੍ਹਾਉਣ ਦੇ ਨਾਲ ਨਾਲ ਪੂਰੇ ਗੁਰਦਾਸਪੁਰ ਜ਼ਿਲ੍ਹੇ ਚ ਸਾਹਿੱਤ ਸਭਿਆਚਾਰ ਤੇ ਖੇਡ ਜਾਗ੍ਰਤੀ ਰਾਹੀਂ ਪੇਂਡੂ ਵਿਕਾਸ ਦੇ ਝੰਡਾ ਬਰਦਾਰ ਰਹੇ ਹਨ।
ਸਭ ਤੋਂ ਵੱਡੇ ਭੈਣ ਜੀ ਮਨਜੀਤ ਤੋਂ ਇਲਾਵਾ ਮੇਰੇ ਦੋਵੇਂ ਭਰਾ ਮੇਰਾ ਪ੍ਰੇਰਨਾ ਸਰੋਤ ਹਨ। ਪ੍ਰਿੰ. ਜਸਵੰਤ ਸਿੰਘ ਗਿੱਲ ਤੇ ਭਾ ਜੀ ਸੁਖਵੰਤ ਸਿੰਘ ਗਿੱਲ
ਮੈਨੂੰ ਕਲਮ ਤਿੱਖੀ ਕਰਕੇ ਦੇਣ ਵਾਲੇ।
ਭਾ ਜੀ ਸੁਖਵੰਤ ਦੀ ਇਸ ਕਿਤਾਬ ਚ ਵਰਤਮਾਨ ਦੇ ਰੂਬਰੂ ਸਵਾਲਾਂ ਦਾ ਲੇਖਾ ਜੋਖਾ ਹੈ।
ਤਰਕਭਾਰਤੀ ਪ੍ਰਕਾਸ਼ਨ ਵਾਲੇ ਅਮਿਤ ਮਿੱਤਰ ਨਾਲ ਉਨ੍ਹਾਂ ਦੇ ਹੱਥ ਭਿੜੇ ਹੋਏ ਨੇ। ਦੋਵੇਂ ਖ਼ੁਸ਼ ਨੇ।
ਇਹ ਕਿਤਾਬ ਜਨਵਰੀ ਦੇ ਪਹਿਲੇ ਹਂਫ਼ਤੇ ਤੀਕ ਆ ਜਾਵੇਗੀ।
ਲਗਪਗ 120 ਪੰਨਿਆਂ ਤੇ ਫ਼ੈਲੇ ਲੇਖ ਤੁਹਾਡੇ ਮਨ ਮਸਤਕ ਵਿੱਚ ਅਨੇਕਾਂ ਸਵਾਲ ਖੜ੍ਹੇ ਕਰਨਗੇ।
ਸੁਭਾਗ ਹੈ ਕਿ ਸਾਡੇ ਪਰਿਵਾਰਕ ਸਨੇਹੀ ਡਾ. ਐੱਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਵੀ ਕੁਝ ਸ਼ਬਦ ਭਾ ਜੀ ਬਾਰੇ ਲਿਖੇ ਹਨ।
ਸ: ਤੇਜ ਪ੍ਰਤਾਪ ਸਿੰਘ ਸੰਧੂ ਦੀ ਖਿੱਚੀ ਤਸਵੀਰ ਨੇ ਕਿਤਾਬ ਦਾ ਮੂੰਹ ਮੱਥਾ ਸ਼ਿੰਗਾਰਿਆ ਹੈ। ਟਾਈਟਲ ਡੀਜ਼ਾਈਨ ਕਰਨ ਚ ਪਰਬੁੱਧ ਸ਼ਾਇਰ ਤੇ ਚਿਤਰਕਾਰ ਸਵਰਨਜੀਤ ਸਵੀ ਨੇ ਕਮਾਲ ਕੀਤੀ ਹੈ।
ਇਹ ਪੁਸਤਕ ਸਾਡੇ ਵਿਚਾਰਾਂ ਨੂੰ ਲਾਜ਼ਮੀ ਹਲੂਣੇਗੀ।
ਲਿਖਤ ਦਾ ਮਨੋਰਥ ਵੀ ਤਾਂ ਇਹੀ ਹੁੰਦਾ ਹੈ ਦੋਸਤੋ।
ਗੁਰਭਜਨ ਗਿੱਲ
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.