ਇੰਜ ਹੋਈ ਵਿਸ਼ਵ ਕੱਪ ਹਾਕੀ ਮੁਕਾਬਲੇ ਦੀ ਸ਼ੁਰੂਆਤ
ਵੈਸੇ ਹਾਕੀ ਦਾ ਪਹਿਲਾ ਕੌਮਾਂਤਰੀ ਮੈਚ 16 ਮਾਰਚ, 1895 ਨੂੰ ਇੰਗਲੈਂਡ ਬਨਾਮ ਆਇਰਲੈਂਡ ਦੇ ਵਿਚਾਲੇ ਲਾਰਡਜ਼ ਵਿਖੇ ਖੇਡਿਆ ਗਿਆ। ਪਰ ਵਿਸ਼ਵ ਕੱਪ ਹਾਕੀ ਮੁਕਾਬਲੇਦਾ ਜਨਮ 76 ਸਾਲ ਬਾਅਦ ਹੋਇਆ।ਵਿਸ਼ਵ ਕੱਪ ਹਾਕੀ ਮੁਕਾਬਲਾ ਕਰਵਾਉਣ ਦੇ ਯਤਨ ਭਾਵੇਂ 1958 ਦੇ ਵਿਚ ਸ਼ੁਰੂ ਹੋ ਗਏ ਸਨ, ਜਦੋਂ ਵਿਸ਼ਵ ਕੱਪ ਫੁੱਟਬਾਲ ਮੁਕਾਬਲਾਦੁਨੀਆਂ ਵਿਚ ਪੂਰਾ ਜਾਹੋ ਜਲਾਲ 'ਤੇ ਸੀ।ਪਰ ਅਮਲੀਜਾਮਾ ਇਸ ਮੁਕਾਬਲੇ ਨੂੰ 1969 ਵਿਚ ਪਿਆ, ਜਦੋਂ ਪਾਕਿਸਤਾਨ ਵਿਖੇ ਹੋ ਰਹੇ 9 ਮੁਲਕਾਂ ਦੇ ਇਕ ਕੌਮਾਂਤਰੀਟੂਰਨਾਮੈਂਟ ਵਿਸ਼ਵ ਕੱਪ ਹਾਕੀ ਮੁਕਾਬਲਾ ਕਰਵਾਉਣ ਦੀ ਝਲਕ ਨਜ਼ਰ ਆਈ। 16 ਮਾਰਚ, 1969 ਨੂੰ ਪਾਕਿਸਤਾਨ ਹਾਕੀ ਫੈਡਰੇਸ਼ਨ ਦੇ ਉਸ ਵੇਲੇ ਦੇ ਪ੍ਰਧਾਨ ਮਾਰਸ਼ਲਨੂਰ ਖਾਨ ਨੇ ਕੌਮਾਂਤਰੀ ਹਾਕੀ ਸੰਘ ਦੇ ਮੁਖੀ ਰੈਨੀ ਫਰੈਂਕ ਨੂੰ ਵਿਸ਼ਵ ਕੱਪ ਕਰਵਾਉਣ ਦਾ ਸੁਝਾਅ ਦਿੱਤਾ।ਉਨ੍ਹਾਂ ਨੇ ਆਖਿਆ ਕਿ ਜੇਕਰ ਪਾਕਿਸਤਾਨ ਨੂੰ ਵਿਸ਼ਵ ਕੱਪ ਦੀਮੇਜ਼ਬਾਨੀ ਮਿਲਦੀ ਹੈ ਤਾਂ ਉਹ ਟੂਰਨਾਮੈਂਟ ਦਾ ਸਾਰਾ ਖਰਚਾ ਅਤੇ ਵਿਸ਼ਵ ਕੱਪ ਟਰਾਫੀ ਆਪਣੇ ਪੱਲਿਓਂ ਦੇਣਗੇ।ਉਸ ਤੋਂ ਬਾਅਦ ਇਸ ਪ੍ਰਸਤਾਵ ਨੂੰ ਪਾਕਿਸਤਾਨੀ ਹਾਕੀ ਦੇਪਿਤਾਮਾ ਅਲੀ ਇਖਤਿਆਰ ਦਾਰਾ ਅਤੇ ਭਾਰਤ ਦੇ ਜਿੰਮੀ ਨਾਰਗਰਵਾਲਾ ਵਿਸ਼ਵ ਕੱਪ ਹਾਕੀ ਮੁਕਾਬਲੇ ਦੀ ਬਣਾਈ ਅਪੀਲ ਨੂੰ ਪੈਰਿਸ ਵਿਖੇ ਐਫ. ਆਈ. ਐਚ. ਕੋਲ ਲੈ ਕੇਗਏ।
ਇਸ ਪ੍ਰਸਤਾਵ 'ਤੇ ਵਿਚਾਰ ਕਰਨ ਲਈ ਵੱਖ ਵੱਖ ਮੁਲਕਾਂ ਦੇ ਹਾਕੀ ਪ੍ਰਬੰਧਕਾਂ ਦੀ ਇਕ ਸੱਤ ਮੈਂਬਰੀ ਕਮਿਸ਼ਨ ਬਣਾਈ ਗਈ ਜਿਸ ਵਿਚ ਪਾਕਿਸਤਾਨ ਦੇ ਆਈ. ਐਸ.ਦਾਰਾ, ਭਾਰਤ ਦੇ ਐਸ. ਐਮ. ਸੇਤ, ਅਰਜਨਟਾਈਨਾ ਦੇ ਮੈਨਗੁਅਲ ਅਜ਼ਰੀਲ, ਆਸਟਰੀਆ ਵੁਲਫਗੈਂਗ ਲੀ, ਯੂ. ਏ. ਆਰ. ਦੇ ਐਮ. ਰਫਾਤ, ਆਸਟ੍ਰੇਲੀਆ ਦੇ ਪੀ. ਜੀ. ਰੈਨਅਤੇ ਫਰਾਂਸ ਦੇ ਏ. ਡੇਂਟ ਨੂੰ ਲਿਆ ਗਿਆ। ਇਸ ਕਮਿਸ਼ਨ ਨੇ ਵਿਸ਼ਵ ਕੱਪ ਕਰਾਉਣ ਸਬੰਧੀ ਆਪਣੀ ਰਿਪੋਰਟ 27 ਅਕਤੂਬਰ, 1969 ਨੂੰ ਐਫ. ਆਈ. ਐਚ. ਦੇ ਮੁੱਖਦਫਤਰ ਬਰਸਲਜ਼ (ਬੈਲਜੀਅਮ) ਵਿਖੇ ਦਿੱਤੀ, ਜਿਸ ਵਿਚ ਇਹ ਸਲਾਹ ਦਿੱਤੀ ਗਈ ਕਿ ਵਿਸ਼ਵ ਕੱਪ ਹਾਕੀ ਮੁਕਾਬਲਾ ਹਰ ਦੋ ਸਾਲ ਬਾਅਦ ਕਰਵਾਇਆ ਜਾਵੇ। ਪਹਿਲਾਵਿਸ਼ਵ ਕੱਪ ਮੁਕਾਬਲਾ 1971 ਦੇ ਵਿਚ ਕਰਵਾਇਆ ਜਾਵੇ। ਵਿਸ਼ਵ ਕੱਪ ਹਾਕੀ ਦੀ ਚੈਂਪੀਅਨ ਟਰਾਫੀ ਨੂੰ ਪਾਕਿਸਤਾਨ ਆਰਮੀ ਦੇ ਉੱਚ ਅਧਿਕਾਰੀ ਬਸੀਰ ਮਜੀਦ ਨੇ 27ਮਾਰਚ 1971 ਨੂੰ ਤਿਆਰ ਕਰਕੇ ਐਫ.ਆਈ.ਐਚ. ਦੇ ਹਵਾਲੇ ਕੀਤਾ ਜਦ ਕਿ ਕੋਮਾਂਤਰੀ ਹਾਕੀ ਸੰਘ ਨੇ ਪਹਿਲੇ ਵਿਸ਼ਵ ਕੱਪ ਦੀ ਮੇਜ਼ਬਾਨੀ ਲਾਹੌਰ (ਪਾਕਿਸਤਾਨ) ਨੂੰ ਦਿੱਤੀਗਈ। ਪਰ ਦੂਸਰੇ ਪਾਸੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਰਾਜਨੀਤਕ ਹਾਲਾਤ ਬਹੁਤ ਅਣਸੁਖਾਵੇਂ ਸਨ ਅਤੇ ਦੋਵੇਂ ਦੇਸ਼ 1971 ਦੀ ਲੜਾਈ ਦੀ ਤਿਆਰੀ 'ਚ ਜੁਟੇ ਹੋਏਸਨ। ਇਨ੍ਹਾਂ ਬਿਗੜੇ ਹਲਾਤਾਂ ਕਾਰਨ ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਹਾਕੀ ਫੈਡਰੇਸ਼ਨ ਨੂੰ ਵਿਸ਼ਵ ਕੱਪ ਹਾਕੀ ਦੀ ਮੇਜ਼ਬਾਨੀ ਕਰਨ ਤੋਂ ਰੋਕਿਆ ਕਿਉਂਕਿ ਉਸ ਵਿਚਭਾਰਤੀ ਹਾਕੀ ਟੀਮ ਦੇ ਭਾਗ ਲੈਣਾ ਪਾਕਿਸਤਾਨ ਦੇ ਲੋਕਾਂ ਨੂੰ ਅਤੇ ਸਰਕਾਰ ਨੂੰ ਇਹ ਗੱਲ ਕਿਸੇ ਵੀ ਕੀਮਤ 'ਤੇ ਮਨਜ਼ੂਰ ਨਹੀਂ ਸੀ। ਇਹ ਵਿਸ਼ਵ ਕੱਪ 12 ਫਰਵਰੀ, 1971ਵਿਚ ਸ਼ੁਰੂ ਹੋਣਾ ਸੀ। ਫਿਰ ਐਫ. ਆਈ. ਐਚ. ਨੇ ਪਹਿਲੇ ਵਿਸ਼ਵ ੱਕੱਪ ਨੂੰ ਕੁਝ ਸਮੇਂ ਲਈ ਅੱਗੇ ਪਾ ਦਿੱਤਾ। ਮਾਰਚ 1971 ਦੇ ਵਿਚ ਐਫ. ਆਈ. ਐਚ. ਦੀ ਅਗਲੀ ਮੀਟਿੰਗਹੋਈ। ਇਸ ਮੀਟਿੰਗ ਵਿਚ ਪਾਕਿਸਤਾਨ ਹਾਕੀ ਫੈਡਰੇਸ਼ਨ ਨੇ ਸਿੱਧਾ ਕਿਹਾ ਕਿ ਜੇਕਰ ਭਾਰਤ ਨੂੰ ਵਿਸ਼ਵ ਕੱਪ ਦੀ ਮੇਜ਼ਬਾਨੀ ਮਿਲਦੀ ਹੈ ਤਾਂ ਉਹ ਇਸ ਮੁਕਾਬਲੇ ਵਿਚ ਨਹੀਂਖੇਡਣਗੇ। ਪਰ ਕੌਮਾਂਤਰੀ ਹਾਕੀ ਸੰਘ ਭਾਰਤ ਅਤੇ ਪਾਕਿਸਤਾਨ ਟੀਮਾਂ ਤੋਂ ਬਿਨਾਂ ਇਹ ਮੁਕਾਬਲਾ ਨਹੀਂ ਕਰਵਾਉਣਾ ਚਾਹੁੰਦਾ ਸੀ। ਇਸ ਕਰਕੇ ਅਖੀਰ ਐਫ. ਆਈ. ਐਚ. ਨੇਇਹ ਫੈਸਲਾ ਲਿਆ ਕਿ ਪਹਿਲਾ ਵਿਸ਼ਵ ਕੱਪ ਹਾਕੀ ਮੁਕਾਬਲਾ ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿਖੇ ਹੋਵੇਗਾ। ਇਸ ਦੀਆਂ ਤਰੀਕਾਂ 15 ਤੋਂ 24 ਅਕਤੂਬਰ, 1971 ਤੱਕਨਿਰਧਾਰਤ ਕੀਤੀਆਂ ਗਈਆਂ। ਇਨ੍ਹਾਂ ਵਿਸ਼ਵ ਕੱਪਾਂ ਦੀ ਤਰਤੀਬਵਾਰ ਕਹਾਣੀ ਅਗਲੇ ਕਾਲਮਾਂ 'ਚ ਕਰਾਂਗੇਂ।
ਇਸ ਵੱਰ੍ਹੇ ਦਾ ਵਿਸ਼ਵ ਕੱਪ ਹਾਕੀ ਮੁਕਾਬਲਾ 31 ਮਈ ਤੋਂ 15 ਜੂਨ ਤੱਕ ਹਾਲੈਂਡ ਦੇ ਸ਼ਹਿਰ ਹੈਗ ਦੇ ਕਉਕਾਰਾ ਸਟੇਡੀਅਮ ਵਿਖੇ ਹੋਵੇਗਾ। 15 ਹਜ਼ਾਰ ਦਰਸ਼ਕਾਂ ਦੀ ਸਮਰਥਾਵਾਲਾ ਇਹ ਸਟੇਡੀਅਮ ਗਰੀਨ ਫੀਲਡ ਹੋਵੇਗਾ। ਜੇ ਕਰ ਮਰਦਾਂ ਦੇ ਵਿਸ਼ਵ ਕੱਪ ਦੀ ਸ਼ੁਰੂਆਤ 1971 ਵਿੱਚ ਹੋਈ ਤਾਂ ਇਸਤਰੀਆਂ ਦੇ ਵਿਸ਼ਵ ਕੱਪ ਦੀ ਕਹਾਣੀ 1974 ਤੋਂਸ਼ੁਰੂ ਹੋਈ। ਮਰਦਾਂ ਦੇ ਵਰਗ ਵਿੱਚ ਪਾਕੀਸਤਾਨ ਜੋ 4 ਵਾਰ ਚੈਂਪੀਅਨ ਹੈ । ਪਾਕਿਸਤਾਨ ਤੋਂ ਇਲਾਵਾ ਹਾਲੈਂਡ ਤੇ ਆਸਟ੍ਰੇਲੀਆ 3-3 ਵਾਰ ਅਤੇ ਜਰਮਨੀ ਨੇ 2 ਵਾਰ,ਭਾਰਤ ਨੇ 1 ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ। ਇਸ ਤਰ੍ਹਾਂ ਕੁੱਲ 5 ਮੁਲਕ ਹੀ ਚੈਂਪੀਅਨ ਤਾਜ ਪਹਿਨ ਸਕੇ ਜਦਕਿ ਸਪੇਨ ਅਤੇ ਇੰਗਲੈਂਡ ਦੀਆਂ 2ਅਜਿਹੀਆਂ ਟੀਮਾਂ ਹਨ ਜੋ ਵਿਸ਼ਵ ਕੱਪ ਦੇ ਫਾਈਨਲ ਵਿੱਚ ਤਾਂ ਪੁੱਜੀਆਂ ਪਰ ਖਿਤਾਬੀ ਜਿੱਤ ਤੋਂ ਦੂਰ ਹੀ ਰਹੀਆਂ। ਸਪੇਨ 1971 ਅਤੇ 1998 ਵਿੱਚ ਉੱਪ ਜੇਤੂ ਰਿਹਾ।ਇੰਗਲੈਂਡ 1986 ਵਿੱਚ ਉੱਪ ਜੇਤੂ ਰਿਹਾ। ਇਸ ਵਾਰ ਵਿਸ਼ਵ ਕੱਪ ਜੋ ਭੁਵਨੇਸ਼ਵਰ ਓੜੀਸਾ ਵਿਖੇ 28 ਨਵੰਬਰ ਤੋਂ 16 ਦਸੰਬਰ 2018 ਤੱਕ ਹੋ ਰਿਹਾ ਹੈ, ਉਸ ਵਿਚ 16ਮੁਲਕਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਜਿਸ ਵਿਚ ਪੂਲ - ਏ ਵਿਚ ਅਰਜਨਟੀਨਾ, ਨਿਊਜ਼ੀਲੈਂਡ, ਸਪੇਨ, ਫਰਾਂਸ, ਪੂਲ-ਬੀ ਵਿਚ ਆਸਟ੍ਰੇਲੀਆ, ਇੰਗਲੈਂਡ,ਆਇਰਲੈਂਡ, ਚੀਨ, ਪੂਲ-ਸੀ ਵਿਚ, ਭਾਰਤ, ਬੈਲ਼ਜੀਅਮ, ਕੈਨੇਡਾ, ਦੱਖਣੀ ਅਫਰੀਕਾ, ਪੂਲ-ਡੀ ਵਿਚ ਜਰਮਨੀ, ਹਾਲੈਂਡ,ਪਾਕਿਸਤਾਨ, ਮਲੇਸ਼ੀਆ ਹਿੱਸਾ ਲੈਣਗੀਆਂ।
-
ਜਗਰੂਪ ਸਿੰਘ ਜਰਖੜ, ਖੇਡ ਲੇਖਕ
jagroopjarkhar@gmail.com
98143-00722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.