ਮੈਂ ਇਹ ਜਾਣਕੇ ਹੈਰਾਨ ਹੋਇਆ ਕਿ ਇਹ ਮਨੁੱਖ ਇੰਨੇ ਆਮੀਰ ਸਨ, ਕਿ ਇੰਨ੍ਹਾਂ ਕੋਲ ਅਮਰੀਕਾ ਦੀ ਗੌਰਮਿੰਟ ਨਾਲ਼ੋਂ ਵੀ ਵੱਧ ਪੈਸਾ ਸੀ! ਇਨ੍ਹਾਂ ਦਾ ਅੰਤ ਕਿਵੇਂ ਹੋਇਆ, ਸੋਚਣ ਲਈ ਮਜਬੂਰ ਕਰਦਾ ਹੈ, ਮੈਂ ਜਾਣਿਆ, ਆਪ ਵੀ ਜਾਣੋਂ, ਹੋਰਾ ਨੂੰ ਵੀ ਜਾਣੂ ਕਰਵਾਊ, ਆਉ ਦੇਖੀਏ ਇਕ ਨੰਬਰ ਤੋਂ!
1. ਚਾਰਲਸ ਸ਼ਿਵਾਬ, ਸਟੀਲ ਕੰਪਨੀ ਦਾ ਮਾਲਕ! ਇਹ Bankrupt ਹੋ ਕੇ ਮਰਿਆ!
2. ਹਾਵਰਡ ਹਬਸਨ, ਇਹ ਪਾਗਲ ਹੋ ਕੇ ਮਰਿਆ!
3. ਆਰਥਰ ਕਟਨ, ਇਹ ਅੰਨ ਦਾ ਵਾਪਾਰੀ ਇਹ ਕਰਜਾਈ ਹੋ ਕੇ ਮਰਿਆ!
4. ਰਿਚਰਡ ਵਿਟਨੇਅ, ਜੇਲ੍ਹ 'ਚ ਮਰਿਆ!
5. ਐਲਬਰਟ ਫਾਲ, ਇਹਨੂੰ ਸਜ਼ਾ ਮਾਫ਼ੀ ਦਿੱਤੀ ਗਈ 'ਤੇ ਘਰ 'ਚੋਂ ਬਾਹਰ ਜਾਣ ਦਾ ਹੁਕਮ ਨਾ ਹੋਣ ਕਰਕੇ ਘਰੇ ਹੀ ਬੈਠ ਮਰਿਆ!
6. ਜੈਸੀ ਲਿਵਰ, ਵਾਲ ਸਟਰੀਟ ਦਾ ਵੱਡਾ ਖਰੀਦਦਾਰ ਆਤਮ ਹੱਤਿਆ ਕਰਕੇ ਮਰਿਆ!
7. ਲੀਓਨ ਫਰੇਜਰ, ਵੱਡੀਆਂ-ਵੱਡੀਆਂ ਕਈ ਕੰਪਨੀਆਂ ਦਾ ਮਾਲਿਕ ਆਤਮ ਹੱਤਿਆ ਕਰਕੇ ਮਰਿਆ!
8. ਈਵਾਨ ਕਰੂਗਰ, ਬੈਂਕਾਂ ਦਾ ਮਾਲਿਕ ਆਤਮ ਹੱਤਿਆ ਕਰਕੇ ਮਰਿਆ!
ਇਹ ਸਾਰੇ ਲੋਕ ਸਿਰਫ਼ ਪੈਂਸਾ ਕਮਾਉਣਾ ਹੀ ਜਾਣਦੇ ਸੀ, ਪਰ ਜਿਉਣਾਂ ਭੁੱਲ ਗਏ ਸੀ, ਕਿ ਜ਼ਿੰਦਗੀ ਕੀ ਹੈ? ਕਿਤੇ ਆਪ ਵੀ ਇਹ ਗਲਤੀ ਤਾਂ ਨਹੀਂ ਕਰ ਰਹੇ, ਕਰ ਰਹੇ ਹੋ ਤਾਂ ਸਾਵਧਾਨ ਹੋ ਜਾਵੋ! ਸੋਚੋ ਪੈਸੇ ਵਾਲੇ ਹੋਕੇ, ਕਦੇਂ ਕਿਸੇ ਲੇਬਰ ਦੇ ਪੈਸੇ ਤਾਂ ਨਹੀਂ ਮੁੱਕਰੇ ਤੁਸੀਂ! ਜਿਹੜਾ ਬੰਦਾ ਮਜਦੂਰ, ਕਾਰੀਗਰ ਨੂੰ ਪੂਰੀ ਮਜਦੂਰੀ ਨੀ ਦਿੰਦਾ, ਓਹ ਭਾਵੇਂ ਲੱਖਾਂ ਪਾਠ ਕਰਾਲੇ, ਜਗਰਾਤੇ ਕਰਾਲੇ, ਨਮਾਜਾਂ ਪੜ੍ਹੇ, ਉਹ ਧਾਰਮਿਕ ਨਹੀਂ ਹੋ ਸਕਦਾ, ਕਿਉਂਕਿ ਇਹੀ ਸਿਰਜਨਹਾਰ ਦਾ ਰੂਪ ਨੇ...ਸਭ ਕੁੱਝ ਹੁੰਦਿਆਂ ਇਸ ਤਰ੍ਹਾਂ ਜਿਉਣ ਦਾ ਮਕਸਦ ਕੀ ਹੈ? ਇੰਨ੍ਹਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੀ ਨਹੀਂ ਸੀ, ਕਿ ਅਸੀਂ ਜਿਉਂਦੇ ਵੀ ਹਾਂ! 'ਤੇ ਸਾਡੇ ਆਲੇ-ਦੁਆਲੇ, ਹੋਰ ਮਨੁੱਖ ਪਸ਼ੂ-ਪੰਛੀ ਕੁਦਰਤ, ਆਸਮਾਨ, ਹਵਾ, ਫੁੱਲ, ਪੱਤੇ 'ਤੇ ਸਾਰੀ ਕਾਇਨਾਤ ਜੀਉ ਰਹੀ ਹੈ! ਗੱਲ ਸਿਰਫ਼ ਇੰਨ੍ਹਾਂ ਦੀ ਹੀ ਨਹੀਂ ਹੈ, ਗ਼ਦਾਫੀ ਤੇ ਸੁਦਾਮ ਹੁਸੈਨ ਦੀ ਮੌਤ ਵੀ ਆਪਾ ਦੇਖੀ ਹੈ, ਇਕ ਜਰਮਨ ਦਾ ਸੀਮਿੰਟ ਦਾ ਅਰਬਾਂ ਪਤੀ ਗੱਡੀ ਥੱਲੇ ਆ ਕੇ ਮਰਿਆ ਥੋੜ੍ਹੇ ਸਾਲ ਪਹਿਲਾਂ ਦੀ ਗੱਲ ਹੈ! ਘਾਟਾ ਨਹੀਂ ਝੱਲ ਸਕਿਆ ਸੀ, ਉਹ ਬੰਦਾ ਜੋ ਜਨਮ ਸਮੇਂ ਕੁੱਝ ਵੀ ਨਾਲ ਲੈਕੇ ਨਹੀਂ ਆਇਆ ਸੀ। ਆਪ ਜੀ ਕਦੇਂ ਪੜ੍ਹਿਆ ਹੋਵੇਗਾ ਕਿ,"ਮਿਡਲ ਈਸਟ ਦੇ ਸ਼ਹਿਨਸ਼ਾਹ ਨੇ ਹੁਕਮ ਕੀਤਾ ਸੀ ਕਿ ਉਹਦੀ ਕਬਰ ਦਾ ਕਿਸੇ ਨੂੰ ਪਤਾ ਨਾ ਲੱਗੇ ਕਿ ਕਿੱਥੇ ਦੱਬਿਆ ਗਿਆ"! ਪੈਸਾ ਸਭ ਦੀ ਜ਼ਰੂਰਤ ਹੈ, ਪੈਸੇ ਦੀ ਲੋੜ ਸਭ ਨੂੰ ਹੈ, ਪਰ ਬੈਂਕਾਂ ਵਿੱਚ ਪਿਆ ਪੈਸਾ, ਪੈਸਾ ਨਹੀਂ! ਪੈਸਾ ਉਹ ਐ ਜਿਸ ਦੀ ਵਰਤੋਂ ਨਾਲ ਆਪ ਖੁਦ 'ਤੇ ਤੁਹਾਡਾ ਪਰਿਵਾਰ, ਜੇਕਰ ਦੇਣ ਜੋਗੇ ਹੋ ਤਾਂ ਕਿਸੇ ਦੀ ਮੱਦਦ ਤੇ ਖ਼ਰਚ ਕੀਤਾ ਗਿਆ ਹੋਵੇ। ਜਿਸ ਵਰਤੋਂ ਕੋਈ ਹੋਰ ਕਰੇ ਉਹ ਪੈਸਾ ਥੋੜਾ ਐ! ਇਕ ਗੱਲ ਯਾਦ ਰੱਖਿਓ, ਪੈਸਾ ਜ਼ਿੰਦਗੀ ਨਹੀਂ ਦੇ ਸਕਦਾ ਜੀ। ਜੇ ਤੁਸੀਂ ਪੈਸੇ ਲਈ ਆਪਣੇ ਲੋਕਾਂ ਨਾਲ਼ੋਂ, ਸਮਾਜ ਨਾਲ਼ੋਂ, ਭਾਈਚਾਰੇ ਨਾਲ਼ੋਂ, ਇਸ ਕਰਕੇ ਟੁੱਟ ਚੁੱਕੇ ਹੋ, ਕਿ ਤੁਸੀਂ ਬਹੁਤ ਆਮੀਰ ਹੋ, ਤਾਂ ਹੋ ਸਕਦਾ ਤੁਹਾਡਾ ਅੰਤ ਵੀ ਇੰਨਾਂ ਆਮੀਰਾਂ ਵਰਗਾ ਬਹੁਤ ਜਲਦੀ ਹੋਵੇ! ਜੇ ਆਮੀਰ ਹੀ ਹੋਣਾ ਤਾਂ *ਵਾਰਨ ਬਫੇਟਸ* ਵਰਗਾ ਹੋਵੇ, ਜੋ ਦੁਨੀਆ ਦਾ ਸਭ ਤੋਂ ਆਮੀਰ ਗਿਣਿਆ ਜਾਣ ਵਾਲਾ ਮਨੁੱਖ ਹੈ, ਪਰ ਜੋ ਸਾਦੇ ਜਹੇ ਘਰ 'ਚ ਰਹਿੰਦਾ ਹੈ! 'ਤੇ ਉਹ ਜ਼ਿੰਦਗੀ ਦੇ ਰਾਜ਼ ਇਉਂ ਦੱਸਦਾ ਕਿ...
ਕੋਈ ਖ਼ੁਸ਼ੀ ਬਾਹਰੋਂ ਨਹੀਂ ਆਉਦੀ, ਇਹ ਤੁਹਾਡੇ ਅੰਦਰ ਹੀ ਹੈ। ਖ਼ੁਸ਼ੀ ਨਿੱਕੀਆਂ-ਨਿਕੀਆ ਚੀਜ਼ਾਂ 'ਚ ਹੁੰਦੀ ਹੈ, ਵੱਡੀਆਂ-ਵੱਡੀਆਂ 'ਚ ਨਹੀਂ। ਸਾਦਗੀ 'ਚ ਜੀਉ, ਜੀਅ ਭਰਕੇ ਜੀਉ। ਬਹੁਤਾ ਗੂੜ ਗਿਆਨ ਨਾ ਇੱਕਠਾ ਕਰੋ, ਸਾਦਾ ਸੋਚੋ। ਪੈਸੇ ਜ਼ਰੂਰ ਜੋੜੋ, ਪਰ ਸਾਰਾ ਧਿਆਨ ਇਹਦੇ 'ਚ ਹੀ ਨਾ ਖਰਚ ਕਰੋ। ਆਪਣੇ ਤੇ ਤਾਂ ਕਾਫ਼ੀ ਕਿਰਪਾ ਮਾਲਕ ਦੀ, ਅਲਾਰਮ ਲਾਕੇ ਜਰੂਰ ਸੌਦੇਂ ਹਾਂ, ਪਰ ਭੱਜਣ ਲਈ ਨਹੀਂ, ਸਕੂਨ ਲਈ, ਹਰ ਸਵੇਰ ਦਾ ਇੰਤਜ਼ਾਰ ਹੁੰਦਾ, ਬਸ ਜਿਉਣ ਲਈ! ਲੋੜ ਜੋਗਾ ਹੈਗਾ, ਖ਼ੁੱਸ਼ ਵਾਹਲੇ ਆ, ਬੇਨਤੀ ਐ ਆਪ ਸਭ ਨੂੰ, ਕਿ ਜੀਵਨ ਵਿਚ ਚੰਗੇ-ਸੂਝਵਾਨ ਮਿੱਤਰਾਂ ਦੀ ਕਮਾਈ ਕਰੋ, ਜਿੱਥੋਂ ਸਿਆਣਪ ਮਿਲੇ, ਤੁਸੀਂ ਵੇਖੋਗੇ, ਕਿਵੇਂ ਸਿਆਣਪ ਦੇ ਵਧਣ ਨਾਲ ਚੀਜ਼ਾਂ ਦੀ ਮੰਗ ਘੱਟਣ ਲੱਗਦੀ ਹੈ! ਧੰਨ ਸੀ ਮੇਰਾ ਬਾਬਾ ਨਾਨਕ......
*ਰੇਤ ਤੇ ਬਾਬਰ ਦਾ ਸੀ, ਰੂਹਾਂ ਤੇ ਉਸਦਾ ਰਾਜ*
*ਉਹ ਜੋ ਆਖਦਾ ਸੀ, ਛੇੜ ਮਰਦਾਨੇ ਰਬਾਬ*
-
ਹਰਫੂਲ ਸਿੰਘ ਭੁੱਲਰ, ਲੇਖਕ
*********
9876870157
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.