16 ਨਵੰਬਰ 1915
ਨੂੰ ਲਾਹੌਰ ਜੇਲ੍ਹ ਚ ਪਹਿਲੇ ਲਾਹੌਰ ਸਾਜ਼ਿਸ਼ ਕੇਸ ਚ ਇਕੱਠੇ ਇੱਕੋ ਦਿਨ ਇੱਕੋ ਵੇਲੇ ਫਾਂਸੀ ਚੜ੍ਹੇ ਸੱਤ ਸੂਰਮੇ
ਵੇਖਿਉ !
ਕਿਤੇ ਅਗਲੇ ਮਹੀਨੇ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ
ਦੇ ਬਾਕੀ ਛੇ ਸਾਥੀ ਨਾ ਵਿਸਾਰ ਦੇਣਾ।
ਜੇ ਕਿਸੇ ਸੱਜਣ ਕੋਲ ਬਾਕੀ ਸੂਰਮਿਆਂ ਦੀਆਂ ਤਸਵੀਰਾਂ ਹੋਣ ਤਾਂ ਭੇਜਣ ਦੀ ਖੇਚਲ ਕਰੋ।
ਸੱਤ ਸੂਰਮਿਆਂ ਦਾ ਇਕੱਠਾ ਪੋਸਟਰ ਤਿਆਰ ਕਰਵਾਉਣਾ ਹੈ।
1.
ਸ਼ਹੀਦ ਕਰਤਾਰ ਸਿੰਘ ਸਰਾਭਾ
(ਸਰਾਭਾ) ਲੁਧਿਆਣਾ
2.
ਸ਼ਹੀਦ ਜਗਤ ਸਿੰਘ
ਪਿੰਡ ਸੁਰ ਸਿੰਘ(ਤਰਨਤਾਰਨ)
3.
ਸ਼ਹੀਦ ਬਖ਼ਸ਼ੀਸ਼ ਸਿੰਘ
ਪਿੰਡ ਗਿੱਲ ਵਾਲੀ(ਅੰਮ੍ਰਿਤਸਰ)
4.
ਸ਼ਹੀਦ ਵਿਸ਼ਨੂ ਗਣੇਸ਼ ਪਿੰਗਲੇ
ਪੂਨਾ(ਮਹਾਰਾਸ਼ਟਰ)
5.
ਸ਼ਹੀਦ ਹਰਨਾਮ ਸਿੰਘ ਸਿਆਲਕੋਟੀ
ਪਿੰਡ ਭੱਟੀ ਗੁਰਾਇਆ(ਸਿਆਲਕੋਟ)
6.
ਸ਼ਹੀਦ ਸੁਰੈਣ ਸਿੰਘ(ਵੱਡਾ)
ਪਿੰਡ ਗਿੱਲ ਵਾਲੀ(ਅੰਮ੍ਰਿਤਸਰ)
7.
ਸ਼ਹੀਦ ਸੁਰੈਣ ਸਿੰਘ(ਛੋਟਾ)
ਪਿੰਡ ਗਿੱਲ ਵਾਲੀ(ਅੰਮ੍ਰਿਤਸਰ)
ਪੰਜਾਬ ਸਰਕਾਰ ਵੀ ਪੋਸਟਰ ਜਾਰੀ ਕਰ ਸਕਦੀ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਇਹ ਪੇਟਿੰਗ ਪਿੰਡ ਸਰਾਭਾ ਦੀ ਨੌਜਵਾਨ ਸਪੋਰਟਸ ਕਲੱਬ ਲਈ ਗਿਆਨੀ ਸੁਰਜੀਤ ਸਿੰਘ ਸਰਾਭਾ ਤੇ ਸ: ਹਰਨੇਕ ਸਿੰਘ ਸਰਾਭਾ ਨੇ ਛੇਵੇਂ ਦਹਾਕੇ ਚ ਵਿਸ਼ਵ ਪ੍ਰਸਿੱਧ ਚਿਤਰਕਾਰ ਸ: ਸੋਭਾ ਸਿੰਘ ਜੀ ਪਾਸੋਂ ਤਿਆਰ ਕਰਵਾਈ ਸੀ।
1986 ਚ ਨੌਜਵਾਨ ਸਪੋਰਟਸ ਕਲੱਬ ਸਰਾਭਾ ਵਾਲੇ ਦੋਸਤਾਂ ਨੇ ਮੇਰੀ ਪ੍ਰੇਰਨਾ ਨਾਲ ਪੋਸਟਰ ਰੂਪ ਚ ਜਨਮੇਜਾ ਸਿੰਘ ਜੌਹਲ ਰਾਹੀਂ ਪਰਿੰਟ ਕਰਵਾ ਕੇ ਪੂਰੇ ਸੰਸਾਰ ਚ ਵੰਡਿਆ ਸੀ।
16 ਨਵੰਬਰ 1985 ਨੂੰ ਇਹ ਪੋਸਟਰ ਸ਼ਹੀਦ ਭਗਤ ਸਿੰਘ ਦੇ ਸਾਥੀ ਪੰਡਿਤ ਕਿਸ਼ੋਰੀ ਲਾਲ ਜੀ, ਕਾਮਰੇਡ ਰਛਪਾਲ ਸਿੰਘ ,ਸ: ਜਗਦੇਵ ਸਿੰਘ ਜੱਸੋਵਾਲ , ਹਰਨੇਕ ਸਿੰਘ ਸਰਾਭਾ ਤੇ ਗਿਆਨੀ ਸੁਰਜੀਤ ਸਿੰਘ ਸਰਾਭਾ ਰਾਹੀਂ ਚੌਂਕ ਘੰਟਾ ਘਰ ਲੁਧਿਆਣਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਹਮਣੇ ਲੋਕ ਅਰਪਨ ਕੀਤਾ ਸੀ।
ਗੁਰਭਜਨ ਗਿੱਲ
23.10.2018
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.