ਅਫਸੋਸ ਦੋਸਤੋਂ,
ਹਾਲੇ ਤੱਕ ਆਹ ਚੱਲ ਰਿਹਾ ਏਥੇ ਕਿ...
*ਆਪਾ ਕੀ ! ਡੂੰਘੇ ਵੈਣਾਂ ਦਾ ਸੁਣਨਾ ਤੇ ਮਿਣਨਾ, ਆ ਆਪਣੇ ਤਖਥ ਦੇ ਪਾਵੇ ਮਿਣੀਏ,*
*ਜਿੰਨ੍ਹਾਂ ਚਿਰ ਲੋਕੀ ਸਿਵਿਆਂ 'ਚ ਲੋਥਾਂ ਚਿਣਦੇ, ਆ ਆਪਾਂ ਆਪਣੀਆਂ ਵੋਟਾਂ ਗਿਣੀਏਂ!*
ਮੈਂ ਸਾਰੇ ਦੋਸਤਾਂ-ਮਿੱਤਰਾਂ ਨੂੰ ਜੋ ਵੀ ਕੱਲ੍ਹ ਵਾਲੇ ਹਾਦਸੇ ਦਾ ਦੁੱਖ ਮਨਾ ਰਹੇ ਹਨ, ਬੇਨਤੀ ਕਰਦਾ ਹਾਂ ਕਿ ਦੀਵਾਲੀ ਦੇ ਦਿਨਾਂ ਵਿੱਚ ਹੋਣ ਵਾਲੇ ਹਾਦਸਿਆਂ ਦੀ ਚਿੰਤਾ ਕਰੋ ਜੀ, ਅੱਗੇ ਲਈ ਸੋਚੋਂ! ਅਸੀਂ ਕੁੱਝ ਨਹੀਂ ਕਰਦੇ ਸਿਵਾਏ ਸੋ ਸੈਡ ਦੀਆਂ ਪੋਸਟਾਂ ਪਾਉਣ ਤੋਂ, ਲੀਡਰ ਕੀ ਕਰ ਸਕਦੇ ਆ ਵਿਚਾਰੇ ਸਭ ਨੂੰ ਪਤਾ ਹੈ। ਲੋਕਾਂ ਨੂੰ ਮਰੇ ਹੋਏ ਰਾਵਣ ਨੂੰ ਮਾਰਨ ਦੀ ਲੋੜ ਨਹੀਂ ਸੀ, ਆਪ ਖੁਦ ਮਰ ਗਏ! ਬਲਾਤਕਾਰੀਆਂ, ਰਿਸ਼ਵਤਖੋਰਾਂ ਤੇ ਨਕਲੀ ਸਾਧਾਂ ਦੇ ਰੂਪ ਵਿੱਚ ਜੋ ਜ਼ਿੰਦਾ ਰਾਵਣ ਨੇ ਉਹਨਾਂ ਨੂੰ ਮਾਰਨ ਤੇ ਸਾੜਨ ਦੀ ਲੋੜ ਹੈ, ਸੁਚੇਤ ਹੋਵੋ ਸਾਰੇ, ਆਓ ਬਹਿਸ ਕਰਣ ਦੀ ਬਜਾਇ ਅੱਗੇ ਤੋਂ ਇਹੋ ਜਿਹੀ ਘਟਨਾ ਤੋਂ ਸਬਕ ਲਈਏ, ਸਬ ਧਰਮਾਂ ਦੇ ਪਵਿਤਰ ਤਿਓਹਾਰ ਭੀੜ ਭੜਕੇ ਦੀ ਬਜਾਏ ਆਪਣੇ ਘਰਾਂ ਵਿਚ ਬੈਠਕੇ, ਯਾਦਾਂ ਦੇ ਤੌਰ ਤੇ ਮਣਾਈਏ 'ਤੇ ਆਪਣੇ ਬਚਿਆਂ ਨੂੰ ਸਿਰਫ਼ ਸੱਚ ਦੇ ਇਤਿਹਾਸ ਨਾਲ ਜੋੜੀਏ, ਚੰਗਿਆਇਆਂ-ਬੁਰਾਇਆਂ ਬਾਰੇ ਸਹੀ ਦੱਸੀਏ, ਜੇਕਰ ਤਿਓਹਾਰਾਂ ਤੇ ਦਾਣ-ਪੁੰਨ ਕਰਨੈ ਹੈ ਤਾਂ ਦੂਰ ਜਾਣ ਦੀ ਜਰੂਰਤ ਨਹੀਂ ਆਪਣੇ ਨੇੜੇ ਰਹਿੰਦੇ ਕਿਸੇ ਗਰੀਬ ਦੀ ਮਦਦ ਕਰੋ ਜੀ, ਇਹ ਤੁਹਾਡੀ ਸੁਮਾਝ ਸੁਧਾਰ ਦੀ ਪਹਿਲੀ ਤੇ ਪਵਿੱਤਰ ਸੁਰੂਆਤ ਹੋਵੇਗੀ, ਜੋ ਹਰ ਕਿਸਮ ਦੇ ਵਿਗੜੇ ਵਾਤਾਵਰਣ ਨੂੰ ਦਿਨਾਂ ਵਿੱਚ ਸੁਵਾਰ ਦੇਵੇਗੀ। ਦੁੱਖ ਹੈ ਜ਼ੁੰਮੇਵਾਰੀ ਨਾ ਦੀ ਕੋਈ ਚੀਜ਼ ਨਹੀਂ ਭਾਰਤ ਵਿੱਚ ਮਰੀਜ਼ਾਂ, ਮਰਿਆਂ ਨੂੰ ਦੇਖਣ ਤੇ ਫੋਟੋਵਾਂ ਖਿਚਵਾਉਣ ਜਾਂ ਰਹੇ ਸਭ ਨੇ ਕੰਮ ਵਿੱਚ ਘੜਮੱਸ ਮਚਾ ਦਿੱਤਾ, ਮਰੀਜ਼ ਇਲਾਜ ਨਾਲ ਠੀਕ ਹੁੰਦਾ ਹੈ, ਨਾ ਕਿ ਗੱਲਾਂ ਕਰਨ ਨਾਲ, ਨਾਲੇ ਮਰੀਜ਼ਾਂ ਕੋਲ ਜਿੰਨ੍ਹੇ ਜ਼ਿਆਦਾ ਲੋਕ ਜਾਂਦੇ ਹਨ, ਉਨੀ ਹੀ ਇਨਫੇਕਸ਼ਨ, ਉੱਪਰੋਂ ਕੰਮ ਕਰਨ ਦੇਣ ਦੀ ਬਜਾਏ ਡਾਕਟਰਾਂ ਨੂੰ ਪ੍ਰੇਸ਼ਾਨੀ ਵੱਖਰੀ ਹੁੰਦੀ ਹੈ ਜੀ। ਪੰਜਾਬ ਵਿੱਚ ਛੁੱਟੀਆਂ ਨਹੀਂ ਕਰਨੀਆਂ ਚਾਹੀਦੀਆਂ ਸੀ, ਹੁਣ ਲੋਕ ਇਕੱਠੇ ਹੋ ਕੇ ਹੋਰ ਜ਼ਿਆਦਾ ਸ਼ੋਰ ਮਚਾਉਣਗੇ। ਦੁੱਖ ਹੈ ਸਿਆਸਤਦਾਨ ਉਠਕੇ ਇਕ-ਦੂਜੇ ਤੇ ਦੂਸ਼ਣਬਾਜੀ ਕਰ ਰਹੇ ਹਨ। ਜਾਗੋ ਲੋਕੋਂ ਜਾਗੋ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਸੁੱਖ-ਸ਼ਾਤੀ ਬਣੀ ਰਹੇ ਜੀ। ਲਾਸ਼ਾਂ ਤੇ ਰਾਜਨੀਤੀ ਕਰਨ ਵਾਲੇ ਲੋਕਾਂ ਲਈ *ਦਿਰਫਿੱਟੇ ਮੂੰਹ* ਮੁਹਿੰਮ ਚਲਾਈ ਜਾਵੇ ਜੀ।
ਹਰਫੂਲ ਸਿੰਘ ਭੁੱਲਰ
-
ਹਰਫੂਲ ਸਿੰਘ ਭੁੱਲਰ, ਲੇਖਕ
*********
9876870157
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.