ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਚ ਪੜ੍ਹ ਪੜ੍ਹਾ ਕੇ ਕੈਨੇਡਾ ਵੱਸਿਆ ਖੇਤੀ ਵਿਗਿਆਨੀ ਮੁੜ੍ਹਕੇ ਦਾ ਮੋਤੀ ਹੈ।
ਫੁੱਲਾਂ ਦੀ ਖੇਤੀ ਤੇ ਲੈਂਡ ਸਕੇਪਿੰਗ ਦਾ ਕੰਮ ਕਰਦਾ ਅਮਨ ਦੀਪ ਸਿੰਘ ਜੋਸਨ ਦਾ ਫਾਰਮ ਟੋਰੰਟੋ ਤੋਂ ਨਿਆਗਰਾ ਫਾਲਜ਼ ਤੇ ਰਾਹ ਵਿੱਚ ਹੈ।
ਨਿਆਗਰਾ ਫਾਲਜ਼ ਦੇ ਲਾਗੇ।
ਉਸ ਦਾ ਜਨਮ ਭਾਵੇਂ ਬੰਗਾ ਨੇੜੇ ਪਿੰਡ ਚ ਹੋਇਆ ਪਰ ਪਰਵਰਿਸ਼ ਮਾਝੇ ਚ ਹੋਈ ਹੋਣ ਕਾਰਨ ਕੋਮਲਤਾ ਤੇ ਕਰੜਾਈ ਦਾ ਸੁਮੇਲ ਹੈ। ਫੁਲਕਾਰੀ ਵਰਗਾ, ਥੱਲੇ ਖੱਦਰ, ਉੱਤੇ ਰੇਸ਼ਮੀ ਫੁੱਲ।
ਦੋਵੇਂ ਬੱਚੇ ਡਾਕਟਰ ਬਣ ਗਏ ਨੇ ਉਸਦੇ। ਜੀਵਨ ਸਾਥਣ ਨਾਲ ਮਿਲ ਕੇ ਨਿੱਤ ਨਵੇਂ ਸੂਰਜ ਨਵੇਂ ਸੁਪਨੇ ਲੈਂਦਾ ਤੇ ਪੂਰਦਾ ਹੈ।
ਪਿਛਲੇ ਦਿਨੀਂ ਪੰਜਾਬੀ ਕਵੀ ਮਨਜਿੰਦਰ ਧਨੋਆ ਤੇ ਅਮਨਦੀਪ ਫੱਲ੍ਹੜ ਉਸ ਦਾ ਫਾਰਮ ਵੇਖ ਕੇ ਆਏ ਹਨ। ਪਰਤ ਕੇ ਕਹਿਣ ਲੱਗੇ, ਭਾਜੀ , ਆਪਾਂ ਕਵਿਤਾ ਲਿਖਦੇ ਹਾਂਪਰ ਉਹ ਜ਼ਮੀਨ ਚ ਉਗਾਉਂਦਾ ਹੈ।
ਵਕਤ ਦੀ ਅੱਖ ਚ ਅੱਖ ਪਾ ਕੇ ਤੁਰਦੈ।
ਭਵਿੱਖ ਦੀ ਪੰਜਾਬੀ ਹਿੰਮਤ ਦਾ ਨਕਸ਼ਾ ਉਲੀਕਦਾ ਅਮਨ ਕਹਿ ਰਿਹਾ ਸੀ ਮੈਨੂੰ, ਹੁਣ ਦਿਹਾੜੀਆਂ ਛੱਡ ਕੇ ਖੇਤੀ ਵੱਲ ਹੁਣੇ ਹੀ ਤੁਰਨ ਵਾਲੇ ਭਵਿੱਖ ਦੇ ਰਾਣੇ ਬਣਨਗੇ।
ਪੰਜਾਬ ਖੇਤੀ ਯੂਨੀਵਰਸਿਟੀ ਦੇ ਹਿੰਮਤੀ ਪੁੱਤਰ ਨੂੰ ਸਲਾਮ!
ਉਸ ਦੇ ਖੇਤਾਂ ਚ ਉੱਗੀਆਂ,ਲਿਖੀਆਂ,ਖਿੜੀਆਂ ਕਵਿਤਾਵਾਂ ਤੁਸੀਂ ਵੀ ਪੜ੍ਹੋ।
ਗੁਰਭਜਨ ਗਿੱਲ
11.10.2018
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.