ਅੱਜ ਜਸਦੇਵ ਦਾ ਅੰਤਿਮ ਅਰਦਾਸ ਸਮਾਗਮ ਸੀ। ਬੜਾ ਕਝ ਚੇਤੇ ਆਇਆ।
ਮਾਡਲ ਟਾਊਨ ਐਕਸਟੈਨਸ਼ਨ ਗੁਰਦੁਆਰਾ ਸਾਹਿਬ ਲੁਧਿਆਣਾ ਚ ਤਿਲ ਸੁੱਟਣ ਜੋਗੀ ਥਾਂ ਨਹੀਂ ਸੀ।
ਸਿਹਤਯਾਬ ਨਾ ਹੋਣ ਦੇ ਬਾਵਜੂਦ ਪਹਿਲਾਂ ਪੰਜਾਬੀ ਭਵਨ ਚ ਭਰੂਣ ਹੱਤਿਆ ਖ਼ਿਲਾਫ਼ ਲਿਖੀਆਂ ਕਵਿਤਾਵਾਂ ਤੇ ਗੀਤਾਂ ਗ਼ਜ਼ਲਾਂ ਦਾ ਸੰਗ੍ਰਹਿ
ਨਾ ਮਾਰੋ ਅਣਜੰਮੀਆਂ (ਸੰਪਾਦਕ ਸਰਬਜੀਤ ਵਿਰਦੀ)ਲੋਕ ਅਰਪਨ ਕੀਤਾ।
ਜਥੇਦਾਰ ਹੀਰਾ ਸਿੰਘ ਗਾਬੜੀਆ ਸਾਬਕਾ ਮੰਤਰੀ, ਜਤਿੰਦਰ ਪੰਨੂ, ਸੁਖਵਿੰਦਰ ਅੰਮ੍ਰਿਤ, ਜਸਬੀਰ ਸਿੰਘ ਘੁਲਾਲ,ਸੁਰਿੰਦਰ ਸ਼ਿੰਦਾ, ਪਾਲੀ ਦੇਤਵਾਲੀਆ, ਡਾ: ਫ਼ਕੀਰ ਚੰਦ ਸ਼ੁਕਲਾ,ਬਲਕਾਰ ਸੰਧਾਵਾਲੀਆ, ਤ੍ਰੈਲੋਚਨ ਲੋਚੀ ,ਅਮਰਜੀਤ ਸ਼ੇਰਪੁਰੀ ਨੇ ਇਹ ਕਾਰਜ ਸੰਪੂਰਨ ਕੀਤਾ।
ਬਾਦ ਚ ਤ੍ਰੈਲੋਚਨ ਲੋਚੀ ਤੇ ਮਨਜਿੰਦਰ ਧਨੋਆ ਸਮੇਤ ਜਸਦੇਵ ਦੀ ਅੰਤਿਮ ਅਰਦਾਸ ਚ ਪੁੱਜੇ। ਨਿੰਦਰ ਘੁਗਿਆਣਵੀ ਬਹੁਤ ਉਦਾਸ ਦਿਸਿਆ, ਜਸਦੇਵ ਦੇ ਬੱਚਿਆਂ ਤੇ ਭਤੀਜਿਆਂ ਸੁਰੇਸ਼ ਤੇ ਵਿਜੈ ਵਾਂਗ ਹੀ। ਬੋਲਿਆ ਤਾਂ ਪੀੜ ਬੋਲਦੀ ਸੀ।
ਅਮਰਜੀਤ ਗੁਰਦਾਸਪੁਰੀ, ਬਲਦੇਵ ਸਿੰਘ ਰੰਧਾਵਾ, ਨਿਰਮਲ ਸਿੰਘ ਨਿੰਮਾ ਬੋਬਾਂਵਾਲਾ, ਅਮਰੀਕ ਸਿੰਘ ਦੱਤ ਤੇ ਕਿੰਨੇ ਹੋਰ ਯਮਲਾ ਜੱਟ ਸਨੇਹੀ ਗੁਰਦਾਸਪੁਰ ਤੇ ਜਲੰਧਰੋਂ ਆਏ ਹੋਏ ਸਨ। ਨਮ ਨੇਤਰਾਂ ਵਾਲੇ ਪਰਿਵਾਰ ਨਾਲ ਉਮਰਾਂ ਨਿਭਣ ਵਾਲੇ।
ਮੈਂ ਵੀ ਵਿੱਛੜੇ ਵੀਰ ਨੂੰ ਚੇਤੇ ਕਰਦਿਆਂ ਚਾਲੀ ਸਾਲ ਦੀ ਸਾਂਝ ਦੇ ਕੁਝ ਵੇਰਵੇ ਸਾਂਝੇ ਕੀਤੇ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.