ਬਾਬਾ ਫ਼ਰੀਦ ਦੀ ਜਨਮ ਭੂਮ ਪਾਕਪਟਨ ਲਈ ਬੜੀ ਸਿੱਕ ਹੈ।
ਚਾਰ ਵਾਰ ਪਾਕਿਸਤਾਨ ਜਾਣ ਦੇ ਬਾਵਜੂਦ ਦਰਸ਼ਨ ਦੀਦਾਰੇ ਨਹੀਂ ਹੋਏ। ਬਾਬਾ ਜੀ ਨੂੰ ਰੋਜ਼ ਮਿਲਦੇ ਹਾਂ ਆਨੇ ਬਹਾਨੇ।
ਬਾਬਾ ਸ਼ੱਕਰਗੰਜ ਨੂੰ।
ਕੱਲ੍ਹ ਫ਼ਰੀਦਕੋਟ ਚ ਜਾਣ ਦਾ ਮੌਕਾ ਲਿਟਰੇਰੀ ਫੋਰਮ ਵਾਲੇ ਦੋਸਤਾਂ ਸੁਨੀਲ ਚੰਦਿਆਣਵੀ ਤੇ ਮਨਜੀਤ ਪੁਰੀ ਕਾਫ਼ਲੇੇ ਨੇ ਦਿੱਤਾ।
ਕਵੀ ਦਰਬਾਰ ਦੇ ਬਹਾਨੇ ਮਿੱਟੀ ਨੂੰ ਸਲਾਮ ਕਰਨਾ ਸੀ। ਬੜਾ ਕੁਝ ਲਿਆ ਹੈ ਮਨੁੱਖਤਾ ਨੇ ਬਾਬੇ ਤੋਂ।
ਵਿੱਸ ਘੋਲਦੇ ਬੰਦੇ ਜਦ ਵੇਖਦਾ ਹਾਂ ਤਾਂ ਲੱਗਦੈ ਇਹ ਬਾਬਾ ਫ਼ਰੀਦ ਦੀ ਬਾਣੀ ਵੱਲ ਪਿੱਠ ਕਰੀ ਬੈਠੇ ਹਨ।
ਰਾਤੀਂ ਜਦ ਕਵੀ ਦਰਬਾਰ ਚੋਂ ਨਿਕਲੇ ਤਾਂ ਵਾਈਸ ਚਾਂਸਲਰ ਡਾ: ਰਾਜ ਬਹਾਦਰ ਦੱਸ ਰਹੇ ਸਨ ਕਿ ਬਾਬਾ ਂਫ਼ਰੀਦ ਦੇ ਇਸ ਬੁੱਤ ਤੋਂ ਜਦ ਪਰਦਾ ਉਤਾਰਿਆ ਤਾਂ ਸੰਗੀਤਕਾਰ ਪ੍ਰੋ: ਰਾਜੇਸ਼ ਮੋਹਨ ਬਰਜਿੰਦਰਾ ਕਾਲਿਜ ਵਾਲੇ ਬਾਬਾ ਫ਼ਰੀਦ ਬਾਣੀ ਦਾ ਗਾਇਨ ਕਰਕੇ ਤਪਦੀਆਂ ਰੂਹਾਂ ਤੇ ਜਲ ਤਰੌਂਕ ਰਹੇ ਸਨ।
ਦਿਲ ਕੀਤਾ ਸੁਯੋਗ ਪੁੱਤਰ ਤੇ ਬੁੱਤ ਤਰਾਸ਼ ਮਨਜੀਤ ਸਿੰਘ ਗਿੱਲ ਘੱਲ ਕਲਾਂ ਨੂੰ ਕਹਾਂਗਾ, ਤੂੰ ਵੀ ਆਪਣੇ ਪਾਰਕ ਚ ਸਾਡਾ ਬਾਬਾ ਤਿਆਰ ਕਰ।
ਅਸੀਂ ਨਤਮਸਤਕ ਹੋਣ ਅਵਾਂਗੇ।
ਬੋਲਾਂ ਚ ਸ਼ੱਕਰ ਵੀ ਸੀ,ਖੰਡ ਵੀ ਸੀ, ਮਾਖਿਓ ਂ ਮਖੀਰ ਵੀ ਸੀ ਤੇ ਮੱਝ ਦਾ ਦੁੱਧ ਵੀ।
ਰੱਬ ਧਰਤੀ ਤੇ ਉੱਤਰ ਤੇ ਬਾਣੀ ਸੁਣਦਾ ਦਿਸ ਰਿਹਾ ਸੀ।
ਕਹਿ ਰਿਹਾ ਸੀ, ਬੰਦਿਓ! ਬੰਦਾ ਹੀ ਰੱਬ ਹੁੰਦਾ ਹੈ।
ਆਪਣੇ ਅੰਦਰਲਾ ਬੰਦਾ ਜਗਾਓ।
ਮੇਰੀ ਬੰਦਗੀ ਅੱਖਾਂ ਮੀਤਣ ਚ ਨਹੀਂ, ਖੋਲ੍ਹਣ ਚ ਛੁਪੀ ਹੈ।
ਸਾਡਾ ਪੁਰਖਾ ਬਾਬਾ ਫ਼ਰੀਦ ਹੁਣ ਵੀ ਬੋਲਦਾ ਹੈ, ਪਰ ਨਾ ਪਾਕਪਟਨੀਏ ਸੁਣਦੇ ਹਨ ਨਾ ਅਸੀਂ।
ਤਾਂਹੀਂਉ ਮਾਰ ਖਾ ਰਹੇ ਹਾਂ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.