ਨੂਰ ਮੁਹੰਮਦ ਨੂਰ ਪੰਜਾਬੀ ਜ਼ਬਾਨ ਦਾ ਸਮਰੱਥ ਸ਼ਾਇਰ ਹੈ। ਗ਼ਜ਼ਲਗੋਈ ਚ ਪ੍ਰਿੰਸੀਪਲ ਤਖ਼ਤ ਸਿੰਘ ਦੇ ਰੰਗ ਚ ਲਿਖਦੈ।
ਸਾਡਾ ਮਿੱਤਰ ਹੈ, ਮਲੇਰਕੋਟਲੇ ਵੱਸਦੈ।
ਪਾਕਿਸਤਾਨ ਚ ਲਿਖੀ ਜਾ ਰਹੀ ਚੋਣਵੀਂ ਪੰਜਾਬੀ ਗ਼ਜ਼ਲ ਦਾ ਭਾਰੀ ਭਰਕਮ ਸੰਗ੍ਰਹਿ ਲਿਪੀਅੰਤਰ ਕਰਕੇ ਪੜਜਾਬੀ ਯੂਨੀਵਰਸਿਟੀ ਨੂੰ ਸੌਂਪਿਆ ਸੀ ਪਰ ਅਜੇ ਵੱਟੇ ਖ਼ਾਤੇ ਹੀ ਪਿਆ ਹੋਇਐ।
ਲੋਕ ਗੀਤ ਪ੍ਰਕਾਸ਼ਨ ਵਾਲੇ ਵੀਰ ਹਰੀਸ਼ ਜੈਨ ਨੇ ਉਸ ਨੂੰ ਇਸਲਾਮਿਕ ਸਰੋਤਾਂ ਤੇ ਮੂਲ ਸਥਾਪਵਾਵਾਂ ਬਾਰੇ ਪੰਜਾਬੀ ਚ ਲਿਖਣ ਲਈ ਪ੍ਰੇਰਿਆ ਹੈ।
ਨੂਰ ਦੀ ਜ਼ਬਾਨ ਬੜੀ ਰਸੀਲੀ ਹੈ। ਪਾਠਕ ਨਾਲ ਨਾਲ ਤੁਰਦਾ ਹੈ।
ਹਜ਼ਰਤ ਮੁਹੰਮਦ ਸਾਹਿਬ ਬਾਰੇ ਉਸ ਦੀ ਲਿਖਤ ਬੜੀ ਮੁੱਲਵਾਨ ਹੈ।
ਕਹਾਵਤਾਂ ਪੰਜਾਬ ਵਿੱਚ ਸਮੁੱਚਾ ਵਿਰਾਸਤੀ ਮਾਹੌਲ ਉਕਰਿਆ ਪਿਆ।
ਇਸ ਸੱਜਰੀ ਕਿਤਾਬ ਨਬੀਆਂ ਦੇ ਕਿੱਸੇ ਵਿੱਚ ਉਸ ਨੇ 26 ਨਬੀਆਂ ਨੂੰ ਕੇਂਦਰ ਚ ਲਿਆ ਕੇ ਉਨ੍ਹਾਂ ਦੀ ਸੰਸਾਰ ਸੇਵਾ ਦਾ ਚੰਗਾ ਸੁਥਰਾ ਜ਼ਿਕਰ ਕੀਤਾ ਹੈ।
ਮਲੇਰਕੋਟਲਾ ਦੇ ਕਿਲ੍ਹਾ ਰਹਿਮਤਗੜ੍ਹ ਇਲਾਕੇ ਚ ਉਹ ਰਹਿੰਦੈ ਪਰ ਵਿਸ਼ਵ ਦੇ ਇਸਲਾਮਿਕ ਸਾਹਿੱਤ ਨਾਲ ਭਰਪੂਰ ਸਮਰਪਣ ਤੇ ਵਿਸ਼ਲੇਸ਼ਣੀ ਨੀਝ ਨਾਲ ਜੁੜਿਆ ਹੋਇਐ।
ਉਸ ਕੋਲ ਦੇਣ ਲਈ ਬਹੁਤ ਕੁਝ ਹੈ, ਪਰ ਲੈਣ ਵਾਲਿਆਂ ਦਾ ਕਾਲ ਹੈ।
ਪੰਜਾਬ ਲਿਆਕਤ ਵੱਲੋਂ ਕਿਉਂ ਫੇਰ ਰਿਹੈ, ਉਸਨੂੰ ਵੱਡਾ ਪਛਤਾਵਾ ਹੈ।
ਮੇਰਾ ਦਿਲ ਕਰਦੈ, ਪੂਰੇ ਪੰਜਾਬ ਦੇ ਨਕਸ਼ੇ ਤੇ ਨੂਰ ਮੁਹੰਮਦ ਨੂਰ ਦੇ ਗਿਆਨ ਦਾ ਛਿੜਕਾਅ ਕਰਵਾ ਦਿਆਂ। ਹਰ ਜ਼ਿਲ੍ਹੇ ਚ ਕਈ ਕਈ ਥਾਈਂ ਉਹ ਸੰਬੋਧਨ ਕਰੇ। ਧਰਤੀ ਨੂਰੋ ਨੂਰ ਕਰ ਦੇਵੇ।
ਪਰ ਕੀ ਕਰਾਂ,
ਮੇਰੀ ਪਰਵਾਜ਼ ਨੂੰ
ਹੁੰਗਾਰਾ ਦੇਣ ਵਾਲੇ ਵੀ
ਵਿਰਲੇ ਨੇ।
ਨਬੀਆਂ ਦੇ ਕਿੱਸੇ ਪੁਸਤਕ ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ ਨੇ ਪ੍ਰਕਾਸ਼ਿਤ ਕੀਤੀ ਹੈ।
ਨੂਰ ਮੁਹੰਮਦ ਨੂਰ ਨਾਲ ਤੁਸੀਂ ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ।
ਉਸ ਦਾ ਨੰਬਰ ਹੈ
98555 51359
ਇਹ ਪੁਸਤਕ ਨੇੜ ਭਵਿੱਖ ਚ ਲੁਧਿਆਣਾ ਚ ਹੀ ਲੋਕ ਅਰਪਨ ਕਰਾਂਗੇ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.