27 ਅਕਤੂਬਰ 1904 ਨੂੰ ਜਨਮੇ ਜਤਿਨ ਦਾਸ ਚੰਦਰ ਸ਼ੇਖ਼ਰ ਅਜ਼ਾਦ ਦੀ ਅਗਵਾਈ ਵਾਲੀ 'ਹਿੰਦੁਸਤਾਨ ਸਮਾਜਵਾਦੀ ਪਰਜਾਤੰਤਰ ਸੰਘ' ਦੇ ਮੈਂਬਰ ਬਣਕੇ ਦੇਸ਼ ਦੀ ਅਜ਼ਾਦੀ ਤੇ ਸਮਾਜਵਾਦੀ ਸਮਾਜ ਸਿਰਜਣ ਦੀ ਜੱਦੋ-ਜਹਿਦ ਵਿੱਚ ਕੁੱਦ ਪਏ।
1929 'ਚ ਗ੍ਰਿਫਤਾਰੀ ਮਗਰੋਂ ਇਨਕਲਾਬੀਆਂ ਵੱਲੋਂ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਇਨਕਲਾਬੀ ਸਾਥੀਆਂ ਵੱਲੋਂ ਜੇਲ੍ਹ ਵਿੱਚ ਸਿਆਸੀ ਕੈਦੀਆਂ ਵਾਲ਼ਾ ਸਲੂਕ ਕੀਤੇ ਜਾਣ ਦੀ ਮੰਗ ਕੀਤੀ ਗਈ
ਜਿਸ ਤਹਿਤ ਜੇਲ੍ਹ ਕੋਠੜੀਆਂ ਦੀ ਸਫ਼ਾਈ, ਸਾਫ਼ ਵਰਦੀ, ਸਾਫ਼ ਭੋਜਨ, ਰਸੋਈ ਦੀ ਸਫ਼ਾਈ, ਪੜ੍ਹਨ ਲਈ ਕਿਤਾਬਾਂ, ਅਖ਼ਬਾਰ ਤੇ ਲਿਖਣ ਲਈ ਕਾਗਜ਼, ਕਲਮ ਆਦਿ ਹੱਕ ਮੰਗੇ ਗਏ।
ਇਹਨਾਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਦੇ 63 ਦਿਨਾਂ ਮਗਰੋਂ 13 ਸਤੰਬਰ 1929 ਨੂੰ ਉਹ ਸ਼ਹੀਦ ਹੋ ਗਏ।
ਦੁਰਗਾ ਭਾਬੀ ਦੀ ਅਗਵਾਈ 'ਚ ਉਹਨਾਂ ਦੀ ਅਰਥੀ ਨੂੰ ਮੋਢਾ ਦੇਣ ਲਈ ਲੱਖਾਂ ਲੋਕਾਂ ਦਾ ਹਜੂਮ ਪਹੁੰਚਿਆ।
ਉਹਨਾਂ ਨੂੰ ਸ਼ਹਾਦਤ ਦਿਵਸ ਮੌਕੇ ਸਾਡਾ ਸਲਾਮ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.