ਆਦਮੀ
ਆਦਮੀ ਹੀ ਆਦਮੀ ਨੂੰ ਵੇਚ ਕੇ ਹੈ ਖਾ ਰਿਹਾ ,
ਆਦਮੀ ਹੀ ਆਦਮੀ ਨੂੰ ਖੇਹ 'ਚ ਰੁਲਾ ਰਿਹਾ ।
ਆਦਮੀ ਹੀ ਆਦਮੀ ਦਾ ਹੱਕ ਖੋ ਖਾ ਰਿਹਾ ।
ਆਦਮੀ ਹੀ ਆਦਮੀ ਦਾ ਬਾਦਸ਼ਾਹ ਕਹਾ ਰਿਹਾ ।
ਆਦਮੀ ਹੀ ਮਸੀਤ ਦਾ ਸੰਦੇਸ਼ ਹੈ ਗਾ ਰਿਹਾ ।
ਆਦਮੀ ਹੀ ਗੁਰਦੁਆਰੇ ਚ ਚਪਲ ਚੁਰਾ ਰਿਹਾ ।
ਆਦਮੀ ਹੀ ਆਦਮੀ ਨੂੰ ਸੱਚ ਦਾ ਸੰਦੇਸ਼ ਹੈ ਸੁਣਾ ਰਿਹਾ।
ਦੂਜੇ ਪਾਸੇ ਆਦਮੀ ਹੀ ਆਦਮੀ ਦਾ ਕਤਲ ਹੈ ਕਰਾ ਰਿਹਾ।
ਆਦਮੀ ਹੀ ਕੁਦਰਤ ਨਾਲ ਛੇੜ-ਛਾੜ ਹੈ ਬਣਾ ਰਿਹਾ
ਆਦਮੀ ਹੀ ਕੁਦਰਤ ਦੀ ਮਾਰ ਹੇਠ ਆ ਰਿਹਾ।
ਆਦਮੀ ਹੀ ਆਦਮੀ ਨੂੰ ਕਿਉਂ ਨਹੀਂ ਪਛਾਣਦਾ ।
ਧਰਮ ਨਾਲੋਂ ਉੱਚਾ ਹੈ ਆਦਮੀ ਇਹ ਆਦਮੀ ਕਿਉਂ ਨਹੀਂ ਜਾਣਦਾ।
ਧਰਮ ਵਿੱਚ ਬੋਲਿਆਂ ਕਿਉਂ ਇਨਸਾਨੀਅਤ ਤੋਂ ਦੂਰ ਹੈ।
ਕਿਉਂ ਨਹੀਂ ਇਹ ਸਮਝਦਾ ਆਦਮੀ ਦਾ ਮਾਲਕ ਦਾ ਰੂਪ ਹੈ।
-------------------------------------------
ਹਰਮਿੰਦਰ ਸਿੰਘ ਭੱਟ
ਬਿਸਨਗੜ੍ਹ (ਬਈਏਵਾਲ)
ਸੰਗਰੂਰ
-
ਹਰਮਿੰਦਰ ਸਿੰਘ ਭੱਟ, ਲੇਖਕ
pressharminder@sahibsewa.com
09914062205
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.