(ਰੁਪਾਂਤਰਣ ਤੇ ਪੇਸ਼ਕਸ਼-ਯਸ਼ ਪਾਲ)
ਆਲ੍ਹਾ ਦਰਜਾ ਅਧਿਆਪਕ ਕਿਸ ਨੂੰ ਕਿਹਾ ਜਾਵੇ ਸਭ ਤੋੋ ਪਹਿਲਾਂ, ਉਹ ਜੋੋ ਬੱਚਿਆਂ (ਵਿਦਿਆਰਥੀਆਂ) ਨੂੰ ਪਿਆਰ ਕਰਦਾ ਹੈ, ਜਿਹੜਾ ਉਹਨਾਂ ਨਾਲ ਘੁਲ-ਮਿਲ ਕੇ ਖੁਸ਼ ਹੁੰਦਾ ਹੈ ਅਤੇ ਜਿਸ ਨੂੰ ਇਹ ਵਿਸ਼ਵਾਸ ਹੈ ਕਿ ਹਰ ਬੱਚਾ ਇੱਕ ਲਾਇਕ ਇਨਸਾਨ ਬਣਨ ਦੀ ਸਮਰੱਥਾ ਰੱਖਦਾ ਹੈ, ਜਿਹੜਾ ਬੱਚਿਆਂ ਦੀਆਂ ਖੁਸ਼ੀਆਂ ਅਤੇ ਗਮੀਆਂ ਨੂੰ ਚਿੱਤੋੋਂ ਮਹਿਸੂਸ ਕਰਦਾ ਹੈ, ਉਹਨਾਂ ਦੇ ਮਨਾਂ ਦੀ ਉਧੇੜ-ਬੁਣਨ ਨੂੰ ਸਮਝਦਾ ਹੈ ਅਤੇ ਕਦੇ ਵੀ ਇਹ ਨਹੀਂ ਭੁੱਲਦਾ ਕਿ ਉਹ ਖੁਦ ਵੀ ਕਿਸੇ ਸਮੇਂ ਬੱਚਾ ਸੀ”।
ਮੈਂ ਅਧਿਆਪਕ ਨੂੰ ਇਹ ਜਚਾਉਣ ਲਈ ਹਮੇਸ਼ਾਂ ਆਪਣੀ ਸੀਮਾ ਉਲੰਘਦਾ ਰਿਹਾ ਹਾਂ ਕਿ ਜੇ ਉਹ ਸਿਰਫ ਆਪਣੀ ਅਧਿਆਪਕ ਵਾਲੀ ਕੁਰਸੀ 'ਤੇ ਬੈਠਿਆਂ ਹੀ ਆਪਣੇ ਵਿਦਿਆਰਥੀਆਂ ਨੂੰ ਘੋੋਖਦੇ ਹਨ, ਜੇ ਉਹਨਾਂ ਦੇ ਵਿਦਿਆਰਥੀ ਸਿਰਫ ਉਦੋੋਂ ਹੀ ਉਨ੍ਹਾਂ ਕੋਲ ਆਉਂਦੇ ਹਨ ਜਦ ਉਹਨਾਂ ਦੇ ਸੁਆਲਾਂ ਦਾ ਜੁਆਬ ਦੇਣ ਲਈ ਸੱਦੇ ਜਾਣ, ਜੇ ਵਿਦਿਆਰਥੀਆਂ ਦੀ ਅਧਿਆਪਕਾਂ ਨਾਲ ਵਾਰਤਾਲਾਪ ਸਿਰਫ ਉਹਨਾਂ ਵੱਲੋੋਂ ਪੁੱਛੇ ਗਏ ਸੁਆਲਾਂ ਦੇ ਜੁਆਬਾਂ ਤੱਕ ਹੀ ਸੀਮਤ ਹੈ ਤਾਂ ਮਨੋੋਵਿਗਿਆਨ ਦੀ ਕੋੋਈ ਵੀ ਪੜ੍ਹਾਈ ਵਿਅਰਥ ਹੈ।ਬੱਚੇ ਨੂੰ ਇੱਕ ਮਿੱਤਰ ਵਜੋੋਂ, ਕਿਸੇ ਅਜਿਹੇ ਨੇੜਲੇ ਮਿੱਤਰ ਵਜੋੋਂ ਹੀ ਲਿਆ ਜਾਵੇ ਜਿਸ ਨਾਲ ਉਸਦੀ ਜਿੱਤ ਜਾਂ ਪ੍ਰਾਪਤੀ ਦੀ ਖੁਸ਼ੀ ਸਾਂਝੀ ਕੀਤੀ ਜਾ ਸਕੇ ਅਤੇ ਹਾਰ ਜਾਂ ਅਸਫਲਤਾ ਦਾ ਦੁੱਖ ਵੰਡਾਇਆ ਜਾ ਸਕੇ। ਅਧਿਆਪਕ ਦੀ ਯੋੋਗਤਾ ਤੇ ਲਿਆਕਤ ਦੇ ਸਭ ਤੋੋਂ ਅਹਿਮ ਪਹਿਲੂਆਂ ਵਿਚੋੋਂ ਇੱਕ ਹੈ, ਉਸਦੀ ਬੱਚਿਆਂ ਨਾਲ ਨੇੜਤਾ ਬਣਾਉਣ ਦੀ ਸੋੋਝੀ”।
ਜੇ ਅਧਿਆਪਕ ਬੱਚੇ ਦੇ ਧੁਰ-ਅੰਦਰ ਝਾਤੀ ਨਹੀਂ ਮਾਰ ਸਕਦਾ ਤੇ ਉਸਦੀ ਸੋੋਚਣ ਵਿਧੀ ਨੂੰ ਤੇ ਉਸਦੇ ਸੁਪਨ-ਸੰਸਾਰ ਨੂੰ ਨਹੀਂ ਸਮਝ ਸਕਦਾ ਤਾਂ ਸੰਵੇਦਨਸ਼ੀਲਤਾ ਦੀ ਕੋੋਈ ਗੱਲ ਕਰਨੀ ਫਜ਼ੂਲ ਹੈ। ਬੱਚੇ ਦੇ ਮਨ ਦੀ ਜਜ਼ਬਾਤੀ-ਟੰੁਰਣ ਰਾਹੀਂ ਹੀ ਅਧਿਆਪਦ ਅੰਦਰਲਾ ਗਿਆਨ ਸੌੌਧਿਆਂ ਬੱਚੇ ਦੇ ਗਿਆਨ ਵਿਚ ਵਟ ਸਕਦਾ ਹੈ।”
ਬੱਚਿਆਂ/ਵਿਦਿਆਰਥੀਆਂ ਨੂੰ ਗਿਆਨ ਦੀ ਇੱਕ ਬੂੰਦ ਦੇਣ ਲਈ ਅਧਿਆਪਕ ਨੂੰ ਆਪਣੇ ਅੰਦਰ ਗਿਆਨ ਦਾ ਸਮੁੰਦਰ ਸਮੋੋਣ ਦੀ ਲੋੋੜ ਹੈ। ਜਦ ਇੱਕ ਅਧਿਆਪਕ ਦੇ ਗਿਆਨ ਦਾ ਘੇਰਾ ਸਕੂਲੀ ਪਾਠਕ੍ਰਮ ਨਾਲੋੋਂ ਬੇਹੱਦ ਵਿਸ਼ਾਲ ਹੋੋਵੇਗਾ, ਜਦ ਪਾਠਕ੍ਰਮ ਉਪਰ ਉਸਦੀ ਪਕੜ ਉਸ ਲਈ ਕੇਂਦਰ ਬਿੰਦੂ ਬਣਨ ਦੀ ਬਜਾਇ ਸਗੋੋਂ ਉਸਦੀ ਮਾਨਸਿਕ ਸਰਗਰਮੀ ਦਾ ਇੱਕ ਕੰਨੀ ਪਹਿਲੂ ਹੀ ਹੋੋਵੇਗਾ ਤਾਂ ਕਹਿ ਲਉ ਤਾਂ ਤੇ ਸਿਰਫ ਤਾਂ ਹੀ ਉਹ ਆਪਣੇ ਕਿੱਤੇ ਦਾ ਸ਼ਾਹਸਵਾਰ, ਇੱਕ ਕਲਾਕਾਰ, ਅਧਿਆਪਨ - ਕਮਰੇ ਦਾ ਕਵੀ ਹੋੋਵੇਗਾ।”
ਅਸਲ ਵਿਚ ਇੱਕ ਚੰਗੇ ਅਧਿਆਪਕ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸ ਵੱਲੋੋਂ ਪੜ੍ਹਾਇਆ ਜਾ ਰਿਹਾ ਪਾਠ ਆਪਣੀਆਂ ਸਾਰੀਆਂ ਸੂਖਮਤਾਈਆਂ ਅਤੇ ਬਾਰੀਕੀਆਂ ਰਾਹੀ. ਕਿਧਰ ਨੂੰ ਤੁਰ ਜਾਵੇਗਾ। ਇਹ ਇਸ ਕਰਕੇ ਨਹੀਂ ਕਿ ਉਹ ਹਨੇਰੇ ਵਿਚ ਹੱਥ ਮਾਰ ਰਿਹਾ ਹੁੰਦਾ ਹੈ, ਸਗੋੋਂ ਇਸ ਕਰਕੇ ਕਿ ਉਸ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਵਧੀਆਂ ਪਾਠ ਕਿਵੇਂ ਪੜ੍ਹਾਉਣਾ ਹੈ।”
ਜੇ ਅਧਿਆਪਕ ਦੇ ਸ਼ੇ੍ਰਣੀ ਵਿਚ ਪੜ੍ਹਾਉਣ ਤੋੋਂ ਬਾਅਦ ਵਿਦਿਆਰਥੀਆਂ ਵੱਲੋੋਂ ਕੋੋਈ ਸੁਆਲ ਨਹੀਂ ਪੁੱਛਿਆ ਜਾਂਦਾ ਅਤੇ ਅਧਿਆਪਕ ਦਾ ਸਭ ਕੁੱਝ ਸਪੱਸ਼ਟ ਹੈ ਤਾਂ ਇਹ ਪਹਿਲਾ ਸੰਕੇਤ ਹੈ ਕਿ ਸ਼ੇ੍ਰਣੀ ਵਿਚ ਵਿਦਿਆਰਥੀਆਂ ਦੀ ਬੁੱਧੀ ਮੰਦ ਹੋੋ ਰਹੀ ਹੈ, ਸਿਰਫ ਰੋੋਜ਼ਾਨਾ ਪਾਠ ਯਾਦ ਕਰਨ (ਰਟਨ) ਦੀ ਨੀਰਸ ਰਸਮ ਪੂਰੀ ਕੀਤੀ ਜਾ ਰਹੀ ਹੈ।”
ਜੇ ਵਿਦਿਆਰਥੀ ਅੰਦਰ ਸਿੱਖਣ ਦੀ ਤਾਂਘ ਇੱਛਾ ਹੀ ਨਹੀਂ ਪੈਦਾ ਹੁੰਦੀ ਤਾਂ ਸਾਡੀਆਂ ਸਾਰੀਆਂ ਸਿਖਿਆ ਯੋੋਜਨਾਵਾਂ ਸਮਝੋੋ ਮਿੱਟੀ 'ਚ ਮਿਲ ਗਈਆਂ ਹਨ।”
ਵਿਦਿਆਰਥੀ (ਬੱਚੇ) ਨੂੰ ਸੋੋਚਣ ਕਿਵੇਂ ਲਾਉਣਾ ਹੈ, ਇਹ ਇੱਕ ਚੰਗੇ ਅਧਿਆਪਕ ਦੇ ਸੂਖਮ ਹੁਨਰਾਂ ਵਿਚੋੋਂ ਸਭ ਤੋੋਂ ਸੂਖਮ ਹੁਨਰ ਹੈ।”
ਜੇ ਮੈਨੂੰ ਇਹ ਪੁੱਛਿਆ ਜਾਵੇ ਕਿ ਸਾਡੇ ਅਧਿਆਪਕ ਕਿੱਤੇ ਦਾ ਸਭ ਤੋੋਂ ਡੂੰਘਾ ਰਾਜ ਕੀ ਹੈ ਜਿਸ ਉਪਰ ਦਿਲ ਤੇ ਮਨ ਜਿੱਤਣ ਦੀ ਯੋਗਤਾ ਮੁਨੱਸਰ ਹੈ ਤਾਂ ਮੇਰਾ ਜੁਆਬ ਹੋੋਵੇਗਾ ਕਿ ਨੁਕਤਾਚੀਨੀ ਤੇ ਸਜਾ ਪ੍ਰਤੀ ਸਹੀ ਵਤੀਰਾ ਅਪਣਾਉਣ ਦੀ ਯੋੋਗਤਾ ਸਜਾ ਦੇਣ ਦੀ ਕਲਾ ਸਖਤੀ ਤੇ ਮੋੋਹ ਦਾ ਸੁਮੇਲ ਕਰਨ ਵਿਚ ਪਈ ਹੈ। ਅਧਿਆਪਕ ਦੀ ਸਜਾ (ਝਾੜ-ਝੰਬ) ਵਿਚ ਵਿਦਿਆਰਥੀ ਨੂੰ ਕੇਵਲ ਵਾਜਬ ਸਖਤਾਈ ਹੀ ਨਹੀਂ ਦਿਸਣੀ ਚਾਹੀਦੀ ਸਗੋੋਂ ਮੋੋਹ ਭਰਿਆ ਸਰੋੋਕਾਰ ਵੀ ਦਿਸਣਾ ਚਾਹੀਦਾ ਹੈ।”
ਡੰਡੇ ਅਤੇ ਘਸੁੰਨਾਂ ਦੀ ਵਰਤੋੋਂ ਅਧਿਆਪਕ ਕਿੱਤੇ ਲਈ ਸ਼ਰਮ ਅਤੇ ਨਮੋੋਸ਼ੀ ਵਾਲੀ ਗੱਲ ਹੈ। ਮੁਆਫੀ ਬੱਚੇ ਦੀ ਗੈਰਤ ਦੀ ਸਭ ਤੋੋਂ ਵੱਧ ਸੰਵੇਦਨਸ਼ੀਲ ਪਰਤ ਤੱਕ ਪਹੁੰਚ ਸਕਦੀ ਹੈ ਅਤੇ ਉਸ ਨੂੰ ਕੀਤੀ ਗਲਤੀ ਨੂੰ ਦਰੁਸਤ ਕਰਨ ਵਿਚ ਉਸਦੀ ਇੱਛਾ ਸ਼ਕਤੀ ਨੂੰ ਹੁਲਾਰਾ ਦੇਣ ਦੀ ਭੂਮਿਕਾ ਨਿਭਾਉਂਦੀ ਹੈ।”
ਇਸ ਸੁਆਲ ਦੇ ਜੁਆਬ ਵਿਚ ਕਿ ਕੀ ਅਧਿਆਪਕ ਨੂੰ ਉੱਚੀ ਆਵਾਜ਼ ਵਿਚ ਚੀਕਣਾ ਚਿਲਾਉਣਾ ਚਾਹੀਦਾ ਹੈ ਕਿ ਨਹੀਂ, ਮੈਂ ਕਹਾਂਗਾ ਕਿ ਜਜ਼ਬਾਤੀ ਤੇ ਸੰਵੇਦਨਸ਼ੀਲ ਅਧਿਆਪਕ ਦੇ ਜਜ਼ਬਾਤ ਬੱਚਿਆਂ ਦੇ ਦਿਲਾਂ ਤੱਕ ਬਿਨਾ ਚੀਕਣ ਚਿਲਾਉਣ ਦੇ ਹੀ ਪਹੁੰਚ ਜਾਂਦੇ ਹਨ। ਬੱਚੇ ਅਧਿਆਪਕ ਦੀ ਸਾਧਾਰਨ ਆਵਾਜ਼ ਤੋੋਂ ਹੀ ਹੋੋਰਨਾਂ ਦਰਜਨਾਂ ਜਜ਼ਬਾਤੀ ਸੂਖਮ ਅਰਥਾਂ ਦੇ ਨਾਲ ਨਾਲ ਅਧਿਆਪਕ ਦੀ ਚਿੰਤਾ, ਫਿਕਰਮੰਦੀ, ਨਿਰਾਸ਼ਾ, ਉਲਝਣ, ਹੈਰਾਨੀ ਤੇ ਗੁੱਸਾ ਭਾਂਪ ਸਕਦੇ ਹਨ।”
-
ਯਸ਼ ਪਾਲ, ਲੇਖਕ
yashpal.vargchetna@gmail.com
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.