ਭਾਰਤ ਇੱਕ ਵਿਲੱਖਣਤਾ ਭਰਿਆ ਦੇਸ਼ ਹੈ ਨਾ ਤਾਂ ਇੱਥੇ ਖੇਡ ਕੌਸ਼ਲ ਦੀ ਘਾਟ ਹੈ ਅਤੇ ਨਾ ਹੀ ਨੌਜਵਾਨਾਂ ਦੀ ਬਲਕਿ ਦੂਨੀਆਂ ਵਿਚ ਸਭ ਤੋਂ ਵੱਧ ਨੌਜਵਾਨ ਭਾਰਤ ਵਿਚ ਹੀ ਹਨ, ਫੇਰ ਕਿਉਂ ਅਸੀ ਵਿਸ਼ਵ ਖੇਡ ਹੀ ਨਹੀਂ ਏਸ਼ੀਅਨ ਖੇਡ ਮੈਦਾਨ ਵਿਚ ਵੀ ਜੱਦੋਜਹਿਦ ਕਰਦੇ ਨਜਰ ਆ ਰਹੇ ਹਾਂ, ਸਾਡੀਆਂ ਖੇਡ ਪਾ੍ਪਤੀਆਂ ਕਿਸੇ ਤੋਂ ਲੁਕੀਆਂ ਨਹੀਂ ਹਨ, ਪਰ ਜਦੋਂ ਇਸ ਵਾਰ ਭਾਰਤੀ ਖੇਡ ਕਹੀ ਜਾਣ ਵਾਲੀ ਕਬੱਡੀ ਵਿਚ ਵੀ ਭਾਰਤੀ ਖਿਡਾਰੀ ਢਾਹ ਲਏ ਗਏ ਤਾਂ ਹਰ ਭਾਰਤੀ ਖੇਡ ਪੇ੍ਮੀ ਦੀਆਂ ਉਮੀਦਾਂ ਤੇ ਪਾਣੀ ਫਿਰਨ ਦੇ ਨਾਲ ਨਾਲ ਉਹਨਾਂ ਦੇ ਹਿਰਦੇ ਵਲੁੰਦਰੇ ਗਏ ਅਤੇ ਹਰ ਭਾਰਤੀ ਖੇਡ ਪੇ੍ਮੀ ਦੇਸ਼ ਦੀ ਮਾੜੀ ਖੇਡ ਨੀਤੀ ਨੂੰ ਕੋਸਣ ਤੋਂ ਇਲਾਵਾ ਕਰ ਵੀ ਕੀ ਸਕਦਾ ਸੀ । ਦੋਸਤੋ ਆਉ ਚਰਚਾ ਕਰੀਏ ਕਿ ਕਿਸ ਤਰ੍ਹਾਂ ਇਹ ਭਾਰਤੀ ਖੇਡ ਵੀ ਆਪਹੁਦਰੀਆਂ ਦੀ ਭੇਟ ਚੜ੍ਹ ਗਈ ।
ਭਾਰਤ ਜੋ ਕਿ ਇਸ ਖੇਡ ਕਬੱਡੀ ਦਾ ਜਨਮਦਾਤਾ ਹੈ ਅਤੇ 1990 ਤੋਂ 2014 ਤੱਕ ਲਗਾਤਾਰ ਭਾਰਤੀ ਟੀਮ ਇਸ ਖੇਡ ਵਿਚ ਸੋਨ ਤਮਗਾ ਫੁੰਡਦੀ ਰਹੀ ਅਤੇ ਜਿਸ ਖੇਡ ਕਰਕੇ ਭਾਰਤ ਦਾ ਇਕ ਗੋਲਡ ਮੈਡਲ ਤਾਂ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੱਕਾ ਹੋ ਜਾਂਦਾ ਸੀ, ਪਰ ਇਸ ਵਾਰ 28 ਸਾਲ ਦੇ ਏਸ਼ੀਅਨ ਖੇਡਾਂ ਦੇ ਇਤਿਹਾਸ (ਜਦੋਂ ਤੋਂ ਕਬੱਡੀ ਸ਼ੁਰੂ ਹੋਈ ਹੈ )ਵਿਚ ਭਾਰਤੀ ਟੀਮ ਪਹਿਲੀ ਵਾਰ ਸੋਨ ਤਗਮੇ ਤੋਂ ਬਿਨਾਂ ਦੇਸ਼ ਪਰਤੇਗੀ , ਇਸ ਵਾਰ ਕਬੱਡੀ ਟੀਮ ਦੀ ਚੋਣ ਤੇ ਹੀ ਸਵਾਲੀਆ ਚਿੰਨ੍ਹ ਏਸ਼ੀਅਨ ਖੇਡਾਂ ਤੋਂ ਪਹਿਲਾਂ ਲੱਗ ਚੁੱਕੇ ਹਨ ਅਤੇ ਮਸਲਾ ਦਿੱਲੀ ਹਾਈ ਕੋਰਟ ਵਿਚ ਹੈ , ਏਸ਼ੀਅਨ ਖੇਡਾਂ ਤੋਂ ਲਈ ਭਾਰਤੀ ਟੀਮ ਦੀ ਸਿਲੈਕਸ਼ਨ ਨੂੰ ਲੈ ਕੇ ਨਿਊ ਕਬੱਡੀ ਫੈਡਰੇਸ਼ਨ ਆਫ ਇੰਡੀਆ ਦੇ ਸੰਚਾਲਕ ਹੋਨੱਪਾ ਗੋੜਵਾ ਨੇ ਆਪਣੀ ਪਟੀਸ਼ਨ ਵਿਚ ਕਿਹਾ ਹੈ ਕਿ ਯੋਗ ਖਿਡਾਰੀਆਂ ਦੀ ਚੋਣ ਨਾ ਕਰਕੇ ਚੋਣ ਕਮੇਟੀ ਨੇ ਆਪਣੀ ਮਨਮਰਜ਼ੀ ਮੁਤਾਬਿਕ ਚੋਣ ਕਰਕੇ ਏਸ਼ੀਅਨ ਖੇਡਾਂ ਲਈ ਟੀਮ ਤਿਆਰ ਕੀਤੀ ਹੈ ਜਦੋਂ ਕਿ ਚੋਣ ਕਮੇਟੀ ਨੇ ਇਹਨਾਂ ਦੋਸ਼ਾ ਨੂੰ ਖਾਰਜ ਕੀਤਾ ਹੈ ਪਰ ਏਸ਼ੀਅਨ ਖੇਡਾਂ ਵਿਚਲੀ ਕਾਰਗੁਜ਼ਾਰੀ ਦੇਖ ਕੇ ਦੋਸ਼ ਕਿਤੇ ਨਾ ਕਿਤੇ ਸਹੀ ਜਾਪਦੇ ਹਨ ਕਿਉਂਕਿ ਸੈਮੀਫਾਈਨਲ ਵਿਚ ਈਰਾਨ ਦੇ ਹੱਥੋਂ ਮਿਲੀ ਸ਼ਰਮਨਾਕ ਹਾਰ ਨੇ ਜਿੱਥੇ ਕਬੱਡੀ ਦੇ ਜਨਮਦਾਤਾ ਦੇਸ਼ ਭਾਰਤ ਦਾ ਸਿਰ ਝੁਕਾਇਆ ਹੈ ਉਥੇ ਕਰੋੜਾਂ ਖੇਡ ਅਤੇ ਦੇਸ਼ ਪੇ੍ਮੀਆਂ ਦੇ ਦਿਲ ਤੇ ਗਹਿਰੀ ਸੱਟ ਮਾਰੀ ਹੈ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦਿੱਲੀ ਹਾਈ ਕੋਰਟ ਨੇ ਏਸ਼ੀਅਨ ਖੇਡਾਂ ਤੋਂ ਬਾਅਦ ਚੁਣੇ ਗਏ ਅਤੇ ਨਾ ਚੁਣੇ ਗਏ ਖਿਡਾਰੀਆਂ ਦਾ 15 ਸਤੰਬਰ ਨੂੰ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਖੇ ਮੈਚ ਕਰਵਾਉਣ ਦਾ ਫੈਸਲਾ ਸੁਣਾਇਆ ਹੈ ਅਤੇ ਜੇਕਰ ਚੁਣੇ ਗਏ ਖਿਡਾਰੀਆਂ ਨੂੰ ਨਾ ਚੁਣੇ ਗਏ ਖਿਡਾਰੀਆਂ ਨੇ ਇਸ ਮੈਚ ਵਿਚ ਹਰਾ ਦਿੱਤਾ ਤਾਂ ਚੁਣੀ ਗਈ ਟੀਮ ਨਾ ਤਾਂ ਕੋਈ ਵਿੱਤੀ ਲਾਭ ਮਿਲੇਗਾ ਨਾ ਹੀ ਕੋਈ ਹੋਰ ਲਾਭ । ਇਹ ਸਾਰਾ ਮਸਲਾ ਦੇਖ ਕੇ ਸਾਡਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਕਿ ਅਸੀਂ ਕਿਹੋ ਜਿਹੇ ਸਿਸਟਮ ਵਿਚ ਰਹਿ ਰਹੇ ਹਾਂ ਜਿੱਥੇ ਆਪਣੇ ਨਿੱਜੀ ਹਿੱਤਾਂ ਨੂੰ ਦੇਸ਼ ਦੇ ਝੰਡੇ ਤੋਂ ਉੱਪਰ ਸਮਝਿਆ ਜਾਂਦਾ ਹੈ ਅਤੇ ਅੰਤਰਰਾਸ਼ਟਰੀ ਮੰਚ ਤੇ ਭਾਰਤ ਨੂੰ ਜੋ ਜਿੱਲਤ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਜਿੰਮੇਵਾਰ ਵਿਅਕਤੀਆਂ ਅਤੇ ਫੈਡਰੇਸ਼ਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਤਾਂ ਬਣਦੀ ਹੈ । ਆਖਿਰ ਕਿਉਂ ਇਹ ਸਭ ਹੋ ਰਿਹਾ ਹੈ ਸਾਡੇ ਦੇਸ਼ ਵਿਚ ਅਤੇ ਕਦੋਂ ਅਸੀ ਆਪਣੇ ਦੇਸ਼ ਨੂੰ ਅਤੇ ਦੇਸ਼ ਦੇ ਝੰਡੇ ਨੂੰ ਸਭ ਤੋਂ ਉੱਪਰ ਸਮਝਾਂਗੇ ? ਅੱਜ ਵੀ ਜਦੋਂ ਭਾਰਤ ਨੂੰ ਅਸੀਂ ਏਸ਼ੀਅਨ ਖੇਡਾਂ ਵਿਚ ਅੱਠਵੇਂ ਨੌਵੇਂ ਸਥਾਨ ਤੇ ਦੇਖਦੇ ਹਾਂ ਤਾ ਅਸੀ ਇਹ ਸੋਚਣ ਲਈ ਮਜਬੂਰ ਹੋ ਜਾਂਦੇ ਹਾਂ ਕਿ ਕੀ ਅਸੀਂ ਉਸ ਦੇਸ਼ ਦੇ ਵਾਸੀ ਹਾਂ ਜਿਸ ਦੀ ਆਬਾਦੀ ਦੂਨੀਆ ਦੀ ਦੂਜੇ ਨੰਬਰ ਦੀ ਆਬਾਦੀ ਹੈ ? ਅਤੇ ਕੀ ਕਮੀਂ ਹੈ ਸਾਡੇ ਦੇਸ਼ ਦੇ ਨੌਜਵਾਨਾਂ ਵਿਚ ਅਤੇ ਕੀ ਇਹੋ ਜਿਹਾ ਖਾਸ ਹੈ ਚੀਨ ਅਤੇ ਜਾਪਾਨ ਦੇ ਨੌਜਵਾਨ ਲੜਕੇ ਲੜਕੀਆਂ ਵਿਚ ਕੀ ਉਹ ਖੇਡ ਮੈਦਾਨਾਂ ਅੰਦਰ ਧੂੜਾਂ ਪੁੱਟਦੇ ਨਜ਼ਰ ਆਂਉਦੇ ਹਨ ! ਕਾਰਨ ਸਿਰਫ ਇਕ ਹੀ ਹੈ ਸਾਡੇ ਦੇਸ਼ ਵਾਂਗ ਉਥੋ ਦੀਆਂ ਫੈਡਰੇਸ਼ਨਾਂ ਅਤੇ ਲੀਡਰ ਸਵਾਰਥ ਅਤੇ ਭਿ੍ਸ਼ਟਾਚਾਰ ਤੋਂ ਕੋਹਾਂ ਦੂਰ ਹਨ ਅਤੇ ਉਹਨਾਂ ਲਈ ਦੇਸ਼ ਅਤੇ ਦੇਸ਼ ਦਾ ਝੰਡਾ ਹੀ ਸਰਵੋਤਮ ਹੈ ਅਤੇ ਉਹ ਸਿਰਫ ਦੇਸ਼ ਦੀ ਆਨ ਬਾਨ ਅਤੇ ਸ਼ਾਨ ਲਈ ਕੁਝ ਵੀ ਕਰਨ ਨੂੰ ਤਿਆਰ ਹਨ ਅਤੇ ਸਾਡੇ ਲੋਕਾਂ ਦੇ ਖੂਨ ਵਿਚ ਸਵਾਰਥ ਅਤੇ ਭਿ੍ਸ਼ਟਾਚਾਰ ਇਸ ਕਦਰ ਘਰ ਚੁੱਕਾ ਹੈ ਕਿ ਹਰ ਕੋਈ ਦੇਸ਼ ਦੀ ਇੱਜਤ ਲਈ ਨਾ ਸੋਚਕੇ ਆਪਣੇ ਨਿੱਜੀ ਹਿੱਤਾਂ ਲਈ ਹੀ ਸੋਚ ਰਿਹਾ ਹੈ , ਖੇਡਾਂ ਵਿਚ ਜਿੱਤਾਂ ਹਾਰਾਂ ਚਲਦੀਆਂ ਰਹਿੰਦੀਆਂ ਹਨ ਪਰ ਸ਼ਾਇਦ ਹਰ ਭਾਰਤੀ ਦਾ ਸਿਰ ਉਸ ਵੇਲੇ ਮਾਯੂਸੀ ਨਾਲ ਝੁਕ ਗਿਆ ਹੋਵੇਗਾ ਜਦੋਂ ਸਾਡੀ ਭਾਰਤੀ ਖੇਡ ਵਿਚ ਸੈਮੀਫਾਈਨਲ ਵਿਚ ਹੀ ਹਾਰ ਕੇ ਬਾਹਰ ਹੋ ਗਈ । ਖੇਡ ਵਿਸ਼ਲੇਸ਼ਕਾ ਅਤੇ ਖੇਡ ਪੇ੍ਮੀਆਂ ਨੇ ਇਸ ਦੀ ਤੁਲਨਾ ਭਾਰਤੀ ਹਾਕੀ ਦੇ ਸੁਨਹਿਰੀ ਯੁਗ ਅਤੇ ਮੌਜੂਦਾ ਦੌਰ ਨਾਲ ਕੀਤੀ ਕਿ ਕਿਸੇ ਸਮੇਂ ਭਾਰਤੀ ਹਾਕੀ ਨੂੰ ਪਛਾੜਨ ਵਾਲਾ ਕੋਈ ਨਹੀਂ ਸੀ ਅਤੇ ਸਮਾਂ ਬੀਤਣ ਨਾਲ ਹੋਰ ਦੇਸ਼ਾ ਨੇ ਇਸ ਖੇਡ ਵਿਚ ਮੁਹਾਰਤ ਹਾਸਿਲ ਕਰਕੇ ਭਾਰਤ ਨੂੰ ਸਾਡੀ ਇਸ ਰਾਸ਼ਟਰੀ ਖੇਡ ਵਿਚ ਪਛਾੜ ਕੇ ਰੱਖ ਦਿੱਤਾ ਅਤੇ ਇਸ ਤਰ੍ਹਾਂ ਜਦੋਂ ਇਸ ਵਾਰ ਏਸ਼ੀਅਨ ਖੇਡਾਂ ਵਿਚ ਈਰਾਨ ਹੱਥੋ ਸਾਡੀਆਂ ਮਰਦ ਅਤੇ ਔਰਤ ਕਬੱਡੀ ਦੀਆਂ ਟੀਮਾਂ ਹਾਰ ਕੇ ਬਾਹਰ ਸੋਨ ਤਗਮਾ ਜਿੱਤਣ ਤੋਂ ਵਾਂਝੀਆ ਰਹਿ ਗਈਆਂ ਤਾਂ ਹਰ ਸੱਚੇ ਭਾਰਤੀ ਦੇ ਦਿਲ ਵਿਚ ਇਹ ਡਰ ਜਰੂਰ ਪੈਦਾ ਹੋ ਗਿਆ ਹੈ ਕਿ ਕਿਤੇ ਸਾਡੀ ਇਸ ਭਾਰਤੀ ਖੇਡ ਨੂੰ ਵੀ ਉਹ ਦਿਨ ਨਾ ਦੇਖਣੇ ਪੈ ਜਾਣ , ਅੱਜ ਲੋੜ ਹੈ ਇਹੋ ਜਿਹੀ ਖੇਡ ਪ੍ਣਾਲੀ ਦੀ ਜਿਸ ਵਿਚ ਬਿਨਾਂ ਕਿਸੇ ਭੇਦ ਭਾਵ ਅਤੇ ਬਿਨਾਂ ਕਿਸੇ ਛਲ ਕਪਟ ਤੋਂ ਖਿਡਾਰੀਆਂ ਦੀ ਬਹੁਤ ਹੀ ਈਮਾਨਦਾਰੀ ਨਾਲ ਚੋਣ ਕੀਤੀ ਜਾਵੇ ਤਾਂ ਜੋ ਭਾਰਤ ਦੇ ਨਾਮ ਨੂੰ ਦਾਗ ਨਾ ਲੱਗੇ , ਸਾਡੇ ਦੇਸ਼ ਕੋਲ ਜਿਸ ਤਰ੍ਹਾਂ ਦਾ ਖੇਡ ਮੰਤਰੀ ਹੁਣ ਹੈ ਪਹਿਲਾਂ ਇਹੋ ਜਿਹਾ ਉਲੰਪਿਕ ਮੈਡਲ ਜੇਤੂ ਖਿਡਾਰੀ ਮੰਤਰੀ ਕਦੇ ਵੀ ਦੇਸ਼ ਨੂੰ ਨਹੀਂ ਮਿਲਿਆ ਪਰ ਜੇਕਰ ਹੁਣ ਵੀ ਦੇਸ਼ ਵਿਚੋਂ ਇਹੋ ਜਿਹੀਆਂ ਬੇਨਿਯਮੀਆਂ ਦੂਰ ਨਾਂ ਹੋਈਆਂ ਤਾਂ ਫੇਰ ਸਾਡੇ ਦੇਸ਼ ਦੀਆਂ ਖੇਡਾਂ ਦਾ ਰੱਬ ਹੀ ਰਾਖਾ ਹੈ ਕਿਉਂਕਿ ਸਾਡੇ ਦੇਸ਼ ਵਿਚ ਸਭ ਕੁਝ ਹੁੰਦੇ ਹੋਏ ਵੀ ਅਸੀ ਆਪਣੇ ਮਹਾਂਦੀਪ ਦੀਆਂ ਖੇਡਾਂ ਵਿਚ ਪਹਿਲੀਆਂ ਪੰਜ ਪੁਜੀਸ਼ਨਾਂ ਵਿਚ ਆਉਣ ਲਈ ਜੱਦੋਜਹਿਦ ਕਰ ਰਹੇ ਹਾਂ ਸੋ ਲੋੜ ਹੈ ਇਹੋ ਜਿਹੇ ਖੋਖਲੇ ਅਤੇ ਭਿ੍ਸ਼ਟ ਸਿਸਟਮ ਨੂੰ ਖਤਮ ਕਰਕੇ ਖੇਡਾਂ ਲਈ ਸਾਰਥਕ ਮਾਹੌਲ ਪੈਦਾ ਕਰਨ ਦੀ ।
-
ਮਨਦੀਪ ਸੁਨਾਮ, ਖੇਡ ਲੇਖਕ
mandeepkamboj1982@gmail.com
9417479449
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.