ਇੱਕ ਅਧਿਆਪਕ ਦੀ ਵਿਿਦਆਰਥੀ ਜੀਵਨ ਵਿਚ ਭੂਮਿਕਾ ਕੇਵਲ ਉਸ ਦੇ ਵਿੱਦਿਅਕ ਗਿਆਨ ਵਿਚ ਹੀ ਵਾਧਾ ਨਹੀਂ ਹੈ ਬਲਕਿ ਉਸ ਦੀ ਸਖ਼ਸ਼ੀਅਤ ਉਸਾਰਨ ਵਿਚ ਵੀ ਉਸ ਦੀ ਉੱਨੀ ਹੀ ਅਹਿਮ ਭੂਮਿਕਾ ਹੁੰਦੀ ਹੈ।ਅੱਜਕਲ੍ਹ ਵਿਿਦਆਰਥੀਆਂ ਵਿਚ ਨੈਤਿਕ ਕਦਰਾਂ ਕੀਮਤਾ ਬੇਹੱਦ ਘੱਟ ਚੁਕੀਆਂ ਹਨ ਅਤੇ ਅਜਿਹੀ ਸਥਿਤੀ ਵਿਚ ਅਧਿਆਪਕ ਵਰਗ ਵਿਚ ਵੀ ਨਿਰਾਸ਼ਾ ਪਾਈ ਜਾ ਰਹੀ ਹੈ ਜਿਸ ਕਾਰਨ ਇਹ ਵਰਗ ਆਪਣੀ ਅਹਿਮ ਭੂਮਿਕਾਵਾਂ ਨਿਭਾਉਣ ਵਿਚ ਪ੍ਰੇ਼ਸ਼ਾਨੀ ਝੱਲ ਰਿਹਾ ਹੈ।ਮੈਂ ਆਪਣੀ ਜਿੰਦਗੀ ਦਾ ਸਿਲਵਰ ਜੁਬਲੀ ਵਾਲਾ ਮੁਕਾਮ ਹਾਸਲ ਕਰ ਚੁੱਕਾ ਹਾਂ ਅਤੇ ਹੁਣ ਤੱਕ ਮੈਂ ਅਨੇਕਾਂ ਅਧਿਆਪਕਾਂ ਦੇ ਰੂ^ਬਰੂ ਹੋਇਆ ਹਾਂ ਅਤੇ ਮੈਂ ਕਈ ਅਜਿਹੇ ਅਧਿਆਪਕ ਵਰਗ ਨਾਲ ਸਬੰਧਿਤ ਵਿਅਕਤੀਆਂ ਨੂੰ ਜਾਣਦਾ ਹਾਂ ਜਿਨ੍ਹਾਂ ਸਦਕਾ ਵਿਿਦਆਰਥੀ ਕਈ ਅਲਾਮਤਾਂ ਦੇ ਜਾਲ ਵਿਚ ਫਸਣ ਦੀ ਬਜਾਏ ਪਿੱਛੇ ਮੁੜੇ ਹਨ।
ਅਜਿਹੇ ਹੀ ਇੱਕ ਵਿਅਕਤੀ ਹਨ ਪ੍ਰੋਫੈਸਰ ਵਿਪਨ ਕੁਮਾਰ। ਪੋਫੈਸਰ ਸਾਹਿਬ ਸਰਕਾਰੀ ਕਾਲਜ, ਰੂਪਨਗਰ ਵਿਖੇ ਕਈ 2 ਦਹਾਕੇ ਤੋਂ ਰਾਜਨੀਤੀ ਵਿਿਗਆਨ ਦੇ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਦੀ ਕਾਲਜ ਵਿਚ ਇੱਕ ਵੱਖਰੀ ਹੀ ਪਹਿਚਾਣ ਹੈ, ਇਹ ਪਹਿਚਾਣ ਉਨ੍ਹਾਂ ਨੂੰ ਕੇਵਲ ਆਪਣੇ ਕਿੱਤੇ ਵਿਚ ਵਧੀਆ ਪ੍ਰਦਰਸ਼ਨ ਵਜੋਂ ਨਹੀਂ ਬਲਕਿ ਵੱਖ^ਵੱਖ ਜਾਗਰੂਕਤਾ ਗਤੀਵਿਧੀਆਂ ਅਤੇ ਨੌਜਵਾਨੀ ਨੂੰ ਸਹੀ ਰਾਹੇ ਪਾਉਣ ਕਰਕੇ ਵੀ ਹਾਸਲ ਹੋਈ ਹੈ।ਵੈਸੇ ਜੇਕਰ ਮੈਂ ਆਪਣੇ ਬਾਰੇ ਦੱਸਾਂ ਤਾਂ ਮੈਂ ਵੀ ਇਸੀ ਕਾਲਜ ਦਾ ਹਿੱਸਾ ਰਿਹਾ ਹਾਂ ਅਤੇ ਇੱਥੇ ਮੈਂ ਆਪਣੀ ਬੀHਐਸHਸੀ ਨਾਨ^ਮੈਡੀਕਲ ਦੀ ਪੜਾਈ ਪੂਰੀ ਕੀਤੀ, ਹਾਲਾਂਕਿ ਪ੍ਰੋਫੈਸਰ ਸਾਹਿਬ ਹੁਨਾਂ ਨਾਲ ਮੇਰਾ ਵਾਹ ਕਾਲਜ ਦੇ ਅਖੀਰਲੇ ਦਿਨਾਂ ਚ ਪਿਆ ਕਿਉਂਕਿ ਪੋ੍ਰਫੈਸਰ ਸਾਹਿਬ ਬਹੁਤਾ ਚਿਰ ਤਾਂ ਆਪਣੇ ਲੈਕਚਰ ਲੈਣ ਵਿਚ ਰੁੱਝੇ ਰਹਿੰਦੇ ਸਨ।
ਭਾਵੇਂ ਅੱਤ ਦੀ ਗਰਮੀ ਹੋਵੇ, ਤੇਜ਼ ਬਾਰਸ਼ ਜਾਂ ਫਿਰ ਸੁੰਨ ਕਰਨ ਵਾਲੀ ਠੰਢ ਪ੍ਰੋਫੈਸਰ ਸਾਹਿਬ ਆਪਣਾ ਲੈਕਚਰ ਕਿਸੇ ਹਾਲਤ ਚ ਨਹੀਂ ਮਿਸ ਕਰਦੇ। ਉਨ੍ਹਾਂ ਦੀ ਇਹ ਲਗਨ ਕੇਵਲ ਆਪਣੇ ਕਿੱਤੇ ਤੱਕ ਹੀ ਨਹੀਂ ਸੀਮਤ ਬਲਕਿ ਵਿਿਦਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਵੱਲੋਂ ਇੱਕ ਚੇਤਨਾ ਨਸ਼ਾ ਵਿਰੋਧੀ ਲਹਿਰ ਦਾ ਗਠਨ ਕੀਤਾ ਹੋਇਆ ਹੈ।ਇਸ ਮੰਚ ਰਾਹੀਂ ਉਹ ਆਏ ਸਾਲ ਉਨ੍ਹਾਂ ਵਿਿਦਆਰਥੀਆਂ ਦਾ ਸਨਮਾਨ ਕਰਦੇ ਹਨ ਜਿਨ੍ਹਾਂ ਵੱਲੋਂ 100 ਫ਼ੀਸਦੀ ਲੈਕਚਰ ਲਗਾਏ ਗਏ ਹਨ। ਪ੍ਰੋਫੈਸਰ ਸਾਹਿਬ ਦੀ ਅਕਾਦਮਿਕ ਦਿਲਚਸਪੀ ਵੀ ਕਾਫੀ ਗੰਭੀਰ ਹੈ, ਉਨ੍ਹਾਂ ਆਪਣੇ ਸਮੇਂ ਵਿਚ ਯੂHਜੀHਸੀ ਨੈੱਟ ਕਲੀਅਰ ਕੀਤਾ ਹੋਇਆ ਹੈ ਅਤੇ ਇਸ ਦੇ ਨਾਲ^ਨਾਲ ਉਹ ਰਾਜਨੀਤੀ ਜਗਤ ਵਿਚ ਹੁੰਦੇ ਅਹਿਮ ਫੈਸਲੇ ਅਤੇ ਸਰਕਾਰ ਨਾਲ ਜੁੜੀਆਂ ਸਕੀਮਾਂ ਆਦਿ ਤੇ ਵੀ ਆਪਣੀ ਪੈਨੀ ਅੱਖ ਰੱਖਦੇ ਹਨ ਅਤੇ ਘੋਖ ਕਰਦੇ ਹੋਏ ਆਪਣੇ ਆਸਪਾਸ ਦੇ ਲੋਕਾਂ ਨਾਲ ਦਿਲਚਸਪ ਚਰਚਾ ਛੇੜ ਲੈਂਦੇ ਹਨ।ਇੱਕ ਪ੍ਰੋਫੈਸਰ ਹੋਣ ਦੇ ਨਾਤੇ ਉਹ ਕਿਸੇ ਦੀ ਆਲੋਚਨਾ ਕੀਤੇ ਬਿਨਾਂ ਹੀ ਆਪਣੀ ਰਾਏ ਪੇਸ਼ ਕਰਦੇ ਹਨ।
ਪੋ੍ਰਫੈਸਰ ਸਾਹਿਬ ਨਾਲ ਗੱਲਬਾਤ ਕਰਕੇ ਪਤਾ ਚੱਲਿਆ ਕਿ ਉਨ੍ਹਾਂ ਵੱਲੋਂ ਬੱਚਿਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਤੋਂ ਇਲਾਵਾ ਕਈ ਗੰਭੀਰ ਸਮੱਸਿਆਵਾਂ ਸਬੰਧੀ ਜਾਗਰੂਕ ਕਰ ਹਿੱਤ ਸੈਮੀਨਾਰ ਵੀ ਲਗਾਏ ਜਾਂਦੇ ਹਨ।ਮੈਂ ਇਨ੍ਹਾਂ ਗੱਲਾਂ ਨੂੰ ਆਏ ਦਿਨ ਨਿਤ ਅਖ਼ਬਾਰਾਂ ਵਿਚ ਵੀ ਪੜ ਲੈਂਦਾ ਹਾਂ ਕਿ ਪੋ੍ਰਫੈਸਰ ਵਿਪਨ ਅਕਸਰ ਭਾਸ਼ਣ ਪ੍ਰਤੀਯੋਗਤਾ ਅਤੇ ਨਵੇਂ ਭਰਤੀ ਹੋਏ ਵਿਿਦਆਰਥੀਆਂ ਕੋਲੋਂ ਨਸ਼ਿਆਂ ਵਿਰੁੱਧ ਸਹੁੰ ਵੀ ਚੁਕਾਉਂਦੇ ਰਹਿੰਦੇ ਹਨ।ਇਸ ਤੋਂ ਇਲਾਵਾ ਉਹ ਵਿਿਦਆਰਥੀਆਂ ਨੂੰ ਭੋਜਨ ਦੀ ਬਰਬਾਦੀ ਨਾ ਕਰਨ ਪ੍ਰਤੀ ਵੀ ਸੁਚੇਤ ਕਰਦੇ ਹਨ। ਉਨ੍ਹਾਂ ਦੀ ਜਾਗਰੂਕਤਾ ਲਹਿਰ ਦਾ ਦਾਇਰਾ ਕੇਵਲ ਨਸ਼ਿਆਂ ਵਿਰੁੱਧ ਹੀ ਨਹੀਂ ਸੀਮਤ ਬਲਕਿ ਇਸ ਤੋਂ ਬਿਨ੍ਹਾਂ ਪਾਣੀ ਬਚਾਉਣ, ਭਰੂਣ ਹੱਤਿਆ, ਨੈਤਿਕ ਕਦਰਾਂ ਕੀਮਤਾਂ ਅਤੇ ਪ੍ਰਦੂਸ਼ਣ ਵਿਰੁੱਧ ਵੀ ਜਾਗਰੂਮ ਕਰਨ ਪ੍ਰੋਗਰਾਮ ਵਿੱਢੀ ਰੱਖਦੇ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇਨ੍ਹਾਂ ਗਤੀਵਿਧੀਆਂ ਕਾਰਨ ਇੰਟਰਨੈਸ਼ਨਲ ਫਰੈਂਡਸ਼ਿਪ ਸੁਸਾਇਟੀ ਨਵੀਂ ਦਿੱਲੀ ਵੱਲੋਂ ਉਨ੍ਹਾਂ ਨੂੰ ਬੈਸਟ ਸਿਟੀਜਨ ਅਤੇ ਭਾਰਤ ਜਯੋਤੀ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁਕਾ ਹੈ।ਪ੍ਰੋਫੈਸਰ ਸਾਹਿਬ ਅੱਜ ਵੀ ਸਰਕਾਰੀ ਕਾਲਜ ਰੂਪਨਗਰ ਵਿਖੇ ਆਪਣੀ ਅਣਥੱਕ ਭੂਮਿਕਾ ਅਦਾ ਕਰ ਰਹੇ ਹਨ ਅਤੇ ਉਨ੍ਹਾਂ ਦੇ ਪੜਾਏ ਵਿਿਦਆਰਥੀ ਅੱਜ ਕਈ ਵੱਡੀਆਂ ਪੋਸਟਾਂ ਤੇ ਅਧਿਆਪਕ, ਜੱਜ ਅਤੇ ਕਈ ਸਰਕਾਰੀ ਅਤੇ ਗੈਰ ਸਰਕਾਰੀ ਅਸਾਮੀਆਂ ਤੇ ਤਾਇਨਾਤ ਹਨ।
-
ਅਭੀਮੰਨੀਊ ਸਿੰਘ ਚੌਧਰੀ, ਲੇਖਕ
myselfabhimanyusingh@gmail.com
8872496683
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.