ਉਦੋਂ ਉਹ ਰਾਜਿੰਦਰ ਰਾਹੀ ਸੀ। ਨਵਾਂ ਜ਼ਮਾਨਾ ਦੇ ਟੇਬਲ ਤੇ ਕਿਰਤ ਕਰਦਾ ਕਾਮਰੇਡ।
ਫਿਰ ਉਸ ਨੇ ਸੰਤ ਰਾਮ ਉਦਾਸੀ ਦੀ ਸਮੁੱਚੀ ਰਚਨਾ ਨੂੰ ਇੱਕ ਜਿਲਦ ਚ ਕਰਕੇ ਵੱਡਾ ਕਾਰਜ ਕੀਤਾ।
ਫਿਰ ਉਸ ਨੇ ਰਾਹ ਬਦਲ ਲਿਆ। ਰਾਜਵਿੰਦਰ ਸਿੰਘ ਰਾਹੀ ਹੋ ਗਿਆ।
ਉਸ ਨੇ ਕੁਝ ਕਿਤਾਬਾਂ ਅਜਿਹੀਆਂ ਵੀ ਲਿਖੀਆਂ,ਜੋ ਮੇਰੇ ਵਿਸ਼ਵਾਸ ਵਿੱਚ ਖਲਬਲੀ ਮਚਾਉਂਦੀਆਂ ਸਨ ਪਰ ਰਾਹੀ ਤਾਂ ਰਾਹੀ ਹੈ।
ਉਸ ਨੇ ਅੱਜ ਮੈਨੂੰ ਚਾਨਣ ਦੀ ਇੱਕ ਕਾਤਰ ਲਿਖ ਭੇਜੀ ਹੈ।
ਮੈਂ ਸਮੰਝਦਾਂ ਕਿ ਨਿੱਕੇ ਨਿੱਕੇ ਜੁਗਨੂੰ ਵੀ ਰਾਤ ਦੀ ਹਿੱਕ ਚੀਰਦੇ ਨੇ।
ਰਾਜਵਿੰਦਰ ਸਿੰਘ ਰਾਹੀ ਦੀ ਲਿਖੀ ਪੋਸਟ ਹੂ ਬ ਹੂ ਭੇਜ ਰਿਹਾਂ।
ਉਮੀਦ ਹੈ ਜੋਤ ਤੋਂ ਅੱਗੇ ਜੋਤ ਜਗੇਗੀ।
ਰੱਖੜੀ ਦੀ ਸੁੱਚੀ ਤੰਦ ਨੂੰ ਬਹੁਤ ਸਾਰਾ ਪਿਆਰ
ਗੁਰਭਜਨ ਗਿੱਲ
ਚਿੱਟਾ ਲਹੂ ਦੀ ਸੁੰਦਰੀ !
ਪਿਅਾਰੇ ਸੱਜਣੋ !
ਕੋੲੀ ਨੌਂ ਦਸ ਸਾਲ ਪਹਿਲਾਂ ਸਾਡੇ ਘਰ ਸਿਕਲੀਗਰਾਂ( ਗੱਡੀਅਾਂ ਵਾਲੇ) ਦੀਅਾਂ ਤਿੰਨ ਬੱਚੀਅਾਂ ਪੂਜਾ ,ਪਰੀਤੀ ਤੇ ਸਪਨਾ ਅਾੳੁਣ ਲੱਗ ਪੲੀਅਾਂ!
ਇਨ੍ਹਾਂ ਨੇ ਸਾਡੇ ਸਾਰੇ ਪਰਵਾਰ ਨਾਲ ਚੰਗਾ ਮੋਹ ਪਾ ਲਿਅਾ ਸੀ।
ਪੂਜਾ ਦਾ ਬਾਪ ਨਾਹਰੂ ਪੱਖੋ ਕੈਂਚੀਅਾਂ ਰਹਿੰਦਾ ਸੀ, ਸਪਨਾ ਦਾ ਲੱਖੇ ਪਿੰਡ! ਪਰੀਤੀ ਭੋਲਾ ਸਿੰਘ ਦੀ ਲੜਕੀ
ਸੱਤਿਅਾ ਦੀ ਕੁੜੀ ਸੀ ,
ਜਿਸ ਦਾ ਬਾਪ ਮਰ ਚੁੱਕਿਅਾ ਸੀ!
ਭੋਲਾ ਸਿੰਘ ਹੋਰਾਂ ਨੇ ਭਾਵੇਂ ਸਾਡੇ ਗੁਅਾਂਢ ਪਿੰਡ ਫੇਰੂਰਾਂੲੀ ਵਿੱਚ ਘਰ ਬਣਾਇਆ ਹੋਇਆ ਸੀ ਪਰ ੳੁਹ ਸਾਡੇ ਪਿੰਡ ਮਹੀਨਾ, ਮਹੀਨਾ ਰਹਿਕੇ ਬੱਠਲ ਬਾਲਟੀਅਾਂ ਮੁਰੰਮਤ ਦਾ ਕੰਮ ਕਰਦੇ ਸਨ!
ਭੋਲਾ ਸਿੰਘ ਦਾ ਸਾਡੇ ਘਰ ਚੰਗਾ ਅਾੳੁਣ ਜਾਣ ਸੀ!
ਮੈਂ ਇਨ੍ਹਾਂ ਬੱਚੀਅਾਂ ਦੇ ਮਾਪਿਅਾਂ ਨੂੰ ਕਿਹਾ ਕਿ ਇਨ੍ਹਾਂ ਨੂੰ ਪੜਨ ਲਾਵੋ!
ਪੂਜਾ ਤੇ ਸਪਨਾ ਦੇ ਬਾਪ ਨੇ ਤਾਂ ਕੋੲੀ ਹੁੰਗਾਰਾ ਨਾ ਭਰਿਅਾ ਪਰ ਭੋਲਾ ਸਿੰਘ ਨੇ ਅਾਪਣੀ ਦੋਹਤੀ ਪਰੀਤੀ ਬਾਰੇ ਕਿਹਾ ਕਿ ਤੂੰ ਪਿੰਡ ਅਾ ਕੇ ਸਕੂਲ ਦਾਖਲ ਕਰਵਾ ਅਾਂਵੀ!
ਮੈਂ ਫੇਰੂਰਾਂੲੀ ਜਾਕੇ ਪਰੀਤੀ ਨੂੰ ਦਾਖਲ ਕਰਵਾ ਆਇਆ।
ਸਮੇਂ ਸਮੇਂ ਕਿਤਾਬਾਂ ਕੱਪੜਿਅਾਂ ਤੇ ਫੀਸ ਦੀ ਲੋੜ ਵੀ ਪੂਰੀ ਕਰਦੇ ਰਹੇ ।
ਜਦ ਪਰੀਤੀ ਨੇ ਪੰਜਵੀਂ ਪਾਸ ਕਰ ਲੲੀ ਤਾਂ ਘਰ ਦੇ ਕਹਿੰਦੇ ਅਗਾਂਹ ਨਹੀਂ ਪੜਾੳੁਣੀ!
ਪਰ ਪਰੀਤੀ ਪੜਨਾਂ ਚਾਹੁੰਦੀ ਸੀ,
ਮੈਂ ਘਰਦਿਅਾਂ ਨੂੰ ਸਮਝਾਕੇ ਪਰੀਤੀ ਨੂੰ ਹਾੲੀ ਸਕੂਲ ਚ ਦਾਖਲ ਕਰਵਾ ਦਿਤਾ! ੳੁਸ ਦੀ ਮਾਂ ਤੇ ਨਾਨੇ ਨੂੰ ਇਹ ਵੀ ਕਹਿ ਦਿੱਤਾ ਕਿ ਇਸ ਬੱਚੀ ਨੂੰ ਪਿੰਡਾਂ ਚ ਸਮਾਨ ਵੇਚਣ ਨਾ ਲੈ ਕੇ ਜਾਇਓ।
ਪਿਛਲੇ ਦੋ ਕੁ ਸਾਲ ਤੋਂ ਸਬੱਬ ਇਹ ਬਣਦਾ ਰਿਹਾ ਕਿ ਪਰੀਤੀ ਜਦ ਵੀ ਅਾਪਣੀ ਮਾਂ ਨਾਲ ਸਾਡੇ ਘਰ ਮਿਲਣ ਅਾਂੳੁਦੀ ਸੀ ਤਾਂ ਮੈਂ ਘਰ ਨਹੀਂ ਹੁੰਦਾ ਸੀ ਪਰ ਪਰਵਾਰ ਵਾਲੇ ਲੀੜੇ ਕੱਪੜੇ , ਪੈਸੇ ਧੇਲੇ ਤੇ ਦਾਣੇ ਫੱਕੇ ਦੀ ਮਦਦ ਕਰ ਦਿੰਦੇ ਸਨ!
ਅੱਜ
ੳੁਸ ਵਕਤ ਮੈਂ ਹੈਰਾਨ ਰਹਿ ਗਿਅਾ
ਜਦ ਪਰੀਤੀ ਚੁੱਪ ਚਾਪ ਅਾਪਣੀ ਮਾਂ ਨਾਲ ਮੇਰੇ ਕਮਰੇ ਚ ਅਾ ਗੲੀ !
ਹੁਣ ੳੁਹ ਕਾਫੀ ਲੰਮੀ ਤੇ ਜੁਅਾਨ ਹੋ ਗੲੀ ਸੀ। ੳੁਸ ਨੇ ਦੱਸਿਅਾ ਕਿ ਹੁਣ ੳੁਹ ਨੌਂਵੀ ਚ ਪੜਦੀ ਹੈ!
ੳੁਸ ਦੀ ਮਾਂ ਸੱਤਿਅਾ ਨੇ ਦੱਸਿਅਾ ਕਿ ਪਰੀਤੀ ਪੜਾੲੀ ਚ ਬਹੁਤ ਹੁਸ਼ਿਅਾਰ ਹੈ। ਪਰੀਤੀ ਮੇਰੇ ਬੇਟਿਅਾਂ ਦੇ ਰੱਖੜੀਅਾਂ ਬੰਨਣ ਅਾੲੀ ਸੀ!
ਪਹਿਲੇ ਦਿਨੋਂ ਹੀ ਪਰੀਤੀ ਮੈਨੂੰ ਨਾਨਕ ਸਿੰਘ ਦੇ ਨਾਵਲ " ਚਿੱਟਾ ਲਹੂ " ਦੀ ਸੁੰਦਰੀ ਲੱਗਦੀ ਹੈ , ਜਿਸ ਨੂੰ ਕੁੱਲੀਅਾਂ ਚ ਰਹਿਣ ਵਾਲਾ ਬਾਬਾ ਰੋਡੂ ਪਾਲਦਾ ਹੈ! ਜੋ ਲੱਛੋ ਬਾਂਦਰੀ ਨਾਲ ਖੇਡਦੀ ਵੱਡੀ ਹੁੰਦੀ ਹੈ! ਇੱਕ ਅਾਦਰਸ਼ਵਾਦੀ ਨੌਜੁਅਾਨ ਬਚਨ ਸਿੰਘ ਦੀ ਪ੍ਰੇਰਨਾ ਨਾਲ ਸੁੰਦਰੀ ਪੜ ਤਾਂ ਜਾਂਦੀ ਹੈ ਪਰ ਸਮਾਜ ੳੁਸ ਨੂੰ ਪਰਵਾਨ ਨਹੀਂ ਕਰਦਾ!
ਪਰੀਤੀ ਦਾ ਅਸੀਂ ਮਾਣ ਤਾਣ ਵੀ ਕੀਤਾ
ਤੇ ਅੱਗੇ ਪੜਨ ਦੀ ਪ੍ਰੇਰਨਾ ਵੀ ਦਿੱਤੀ। ਇਹ ਸੋਚ ਕੇ ਮੇਰਾ ਮਨ ੳੁਦਾਸ ਹੋ ਗਿਅਾ ਕਿ ਇਸ ਬੱਚੀ ਨੂੰ ਅੌਖੇ ਸੌਖੇ ਬਾਰਵੀਂ ਜਮਾਤ ਵੀ ਕਰਵਾ ਦਿਅਾਂਗੇ ਪਰ ਅੱਗੇ ਇਸ ਬੱਚੀ ਦਾ ਭਵਿੱਖ ਕੀ ਹੋਵੇਗਾ?
ਕੀ ਇਹ ਕੋੲੀ ਕਿੱਤਾ ਮੁਖੀ ਕੋਰਸ ਕਰਕੇ ਜ਼ਿੰਦਗੀ ਦੀਅਾਂ ਪੌੜੀਅਾਂ ਅਗਾਂਹ ਚੜ ਜਾਵੇਗੀ ਜਾਂ ਅਾਪਣੀ ਮਾਂ ਤੇ ਮਾਸੀਅਾਂ ਵਾਂਗ ਗਲ਼ੀਅਾਂ ਚ ਤੱਕਲੇ ਖੁਰਚਣੇ ਵੇਚਣ ਦਾ ਹੋਕਾ ਹੀ ਦੇਵੇਗੀ?
ਰਾਜਵਿੰਦਰ ਸਿੰਘ ਰਾਹੀ
ਪਿੰਡ ਚੱਕ ਭਾਈ ਕਾ
ਨੇੜੇ ਰਾਇਕੋਟ(ਲੁਧਿਆਣਾ)
ਸੰਪਰਕ: 98157 51332
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.