ਗੁਰਮਤਿ ਸੰਗੀਤ ਦੇ ਖੇਤਰ ਵਿੱਚ ਸਚਖੰਡ ਵਾਸੀ ਸੰਤ ਸੁੱਚਾ ਸਿੰਘ ਜਵੱਦੀ ਕਲਾਂ ਦਾ ਨਾਂਅ ਹਮੇਸ਼ਾ ਧਰੂ ਤਾਰੇ ਵਾਂਗ ਚਮਕਦਾ ਰਹੇਗਾ। ਅਕਾਲ ਪੁਰਖ ਦੀ ਪ੍ਰੇਰਨਾ ਸਦਕਾ ਉਨਾਂ ਗੁਰਮਤਿ ਸੰਗੀਤ ਦੀ ਪੁਰਾਤਨ ਸ਼ੈਲੀ ਨੂੰ ਬਹਾਲ ਕਰਨ ਲਈ ਆਪਣੀ ਜ਼ਿੰਦਗੀ ਦੇ ਥੋੜੇ ਸਾਲਾਂ ਵਿੱਚ ਹੀ ਕਿ੍ਰਸ਼ਮਈ ਕਾਰਜ ਕੀਤੇ। ਉਨਾਂ ਦਾ ਜਨਮ ਜ਼ਿਲਾ ਰੋਪੜ ਦੇ ਪਿੰਡ ਜਮੀਅਤਗੜ ਭੱਲੇ ਵਿਖੇ ਪਿਤਾ ਸਰਦਾਰ ਨਗੀਨਾ ਸਿੰਘ ਅਤੇ ਮਾਤਾ ਧੰਨ ਕੌਰ ਦੀ ਕੁਖੋਂ ਹੋਇਆ।ਬਚਪਨ ਤੋਂ ਹੀ ਧਾਰਮਕ ਰੁਚੀਆਂ ਦੇ ਮਾਲਕ ਬਾਬਾ ਸੁੱਚਾ ਸਿੰਘ ਜੀ ਨੇ ਸੰਤ ਤਾਰਾ ਸਿੰਘ ਬਲਾਚੌਰ, ਸੰਤ ਅਜੀਤ ਸਿੰਘ ਜੀ ਹੰਸਾਲੀ ਅਤੇ ਸੰਤ ਈਸ਼ਰ ਸਿੰਘ ਰਾੜੇ ਵਾਲਿਆਂ ਦੀ ਸੰਗਤ ਕੀਤੀ ਅਤੇ ਕੁੱਝ ਸਮਾਂ ਪਹਾੜੀ ਸਥਾਨਾਂ ਉੱਤੇ ਇਕਾਂਤ ਵਿੱਚ ਤਪ ਸਾਧਨਾ ਵੀ ਕੀਤੀ। ਉਪਰੰਤ ਰੱਬੀ ਹੁਕਮ ਮੁਤਾਬਕ ਸੰਨ 1986 ਵਿਚ ਉਨਾਂ ਲੁਧਿਆਣੇ ਸ਼ਹਿਰ ਦੇ ਨਾਲ ਲੱਗਦੇ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਜਵੱਦੀ ਕਲਾਂ ਵਿਖੇ ਪਾਵਨ ਸਥਾਨ ਦਾ ਨੀਂਹ ਪੱਥਰ ਰੱਖਿਆ। ਸੰਨ 1991 ਵਿਚ ਉਨਾਂ ਨੇ ‘ਵਿਸਮਾਦੁ ਨਾਦ’ ਸੰਸਥਾ ਬਣਾਈ । ਇਸ ਸੰਸਥਾ ਨੇ ਸਿੱਖ ਵਿਰਸੇ ਦੀ ਖੋਜ ਅਤੇ ਸੰਭਾਲ ਦੇ ਅਣਗੌਲੇ ਕਾਰਜ ਨੂੰ ਸੰਭਾਲਣ ਦਾ ਜ਼ਿੰਮਾ ਲਿਆ। ਇਸ ਸੰਸਥਾ ਨੇ ਸਿੱਖ ਵਿਰਸੇ ਦੀ ਖੋਜ ਅਤੇ ਸੰਭਾਲ ਦੇ ਅਣਗੌਲੇ ਕਾਰਜ ਨੂੰ ਸੰਭਾਲਣ ਦਾ ਜ਼ਿੰਮਾ ਲਿਆ। ਕਈ ਗੁਰਮਤਿ ਸੰਗੀਤ ਵਰਕਸ਼ਾਪਾਂ ਵਿੱਚ ਹੋਏ ਵਿਚਾਰ ਵਟਾਂਦਰੇ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 31 ਰਾਗਾਂ ਦੇ ਸ਼ੁੱਧ ਸਰੂਪ ਨਿਸ਼ਚਤ ਕਰਨ ਲਈ ਇੱਕ ਰਾਗ ਨਿਰਣਾਇਕ ਕਮੇਟੀ ਬਣਾਈ ਗਈ ਜਿਸ ਵਿੱਚ ਮੁੱਖ ਤੌਰ ਉੱਤੇ ਸੰਤ ਸੁੱਚਾ ਸਿੰਘ ਜੀ ਦੇ ਨਿਰਦੇਸ਼ ਤਹਿਤ ਮਹਾਨ ਸੰਗੀਤ ਅਚਾਰਿਆ ਪੰਡਿਤ ਦਲੀਪ ਚੰਦਰ ਦੀ ਅਗੁਆਈ ਹੇਠ ਅਮੁੱਲ ਕੰਮ ਹੋਇਆ। ਇਸ ਕਮੇਟੀ ਨੇ ਜਿੱਥੇ ਭਾਰਤੀ ਸੰਗੀਤ ਦੇ ਸਰੂਪ ਨਾਲ ਮੇਲ ਖਾਂਦੇ 18 ਰਾਗ ਸਾਹਮਣੇ ਲਿਆਂਦੇ ਓਥੇ ਬੈਰਾੜੀ, ਸੂਹੀ ਗਉੜ, ਨੱਤ ਨਾਰਾਇਣ, ਤੋਖਾਰੀ, ਪ੍ਰਭਾਤੀ, ਮਾਲੀ ਗਉੜਾ ਵਰਗੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਰਾਗਾਂ ਬਾਰੇ ਵੀ ਰਾਏ ਸੰਗਤਾਂ ਨਾਲ ਸਾਂਝੀ ਕੀਤੀ । ਇਹ ਵਿਲਖਣ ਤੱਥ ਵੀ ਸਾਹਮਣੇ ਲਿਆਂਦਾ ਗਿਆ ਕਿ ਮਾਝ ਰਾਗ ਕੇਵਲ ਗੁਰਮਤਿ ਸੰਗੀਤ ਦੀ ਹੀ ਦੇਣ ਹੈ।
ਉਨਾਂ ਦੀ ਮਹਾਨ ਦੇਣ ਹੈ ਉਨਾਂ ਵੱਲੋਂ ਜਵੱਦੀ ਕਲਾਂ ਵਿਖੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨਾਂ ਦੀ ਸ਼ੁਰੂਆਤ।¿; ਇਸ ਲੜੀ ਦਾ ਪਹਿਲਾ ਮਹਾਨ ਸੰਮੇਲਨ ਦਸ ਤੋਂ ਤੇਰਾਂ ਅਕਤੂਬਰ 1991 ਨੂੰ ਹੋਇਆ। ਸਾਲ 2002 ਵਿੱਚ ਸੰਤ ਸੁੱਚਾ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਉਨਾਂ ਦੇ ਗੱਦੀਨਸ਼ੀਨ ਸੰਤ ਅਮੀਰ ਸਿੰਘ ਜੀ ਨੇ ਜਵੱਦੀ ਟਕਸਾਲ ਦੀ ਸੇਵਾ ਆਰੰਭ ਕੀਤੀ । ਸੰਤ ਸੁੱਚਾ ਸਿੰਘ ਜੀ ਨੇ ਦੇਸ਼ ਵਿਦੇਸ਼ ਵਿੱਚ ਕੀਰਤਨ ਦੇ ਪ੍ਰਚਾਰ ਪ੍ਰਸਾਰ ਲਈ ਵਰਕਸ਼ਾਪਾਂ, ਵਿਚਾਰ ਗੋਸ਼ਟੀਆਂ, ਪ੍ਰਕਾਸ਼ਨਾਵਾਂ ਅਤੇ ਰਾਗ ਬੱਧ ਕੀਰਤਨ ਦਰਬਾਰਾਂ ਦੇ ਜ਼ਰੀਏ ਜੋ ਸੇਵਾ ਕੀਤੀ ਓਹ ਸੁਨਹਿਰੀ ਅੱਖਰਾਂ ਵਿੱਚ ਲਿਖਣਯੋਗ ਹੈ। ਉਨਾਂ ਦੀ ਮਹਾਨ ਦੇਣ ਨੂੰ ਮੱਦੇਨਜ਼ਰ ਰੱਖਦਿਆਂ ਸਮੁੱਚੇ ਸਿੱਖ ਪੰਥ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮਿ੍ਰਤਸਰ ਵੱਲੋਂ 24 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਉਨਾਂ ਨੂੰ ‘ਸ੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ’ ਨਾਂਅ ਦਾ ਵੱਕਾਰੀ ਸਨਮਾਨ ਦਿੱਤਾ ਜਾਵੇਗਾ ਜਿਹੜਾ ਕਿ ਮੌਜੂਦਾ ਜਾਨਸ਼ੀਨ ਸੰਤ ਬਾਬਾ ਅਮੀਰ ਸਿੰਘ ਜੀ ਪ੍ਰਾਪਤ ਕਰਨਗੇ। ਨਿਰਸੰਦੇਹ ਸੰਤ ਸੁੱਚਾ ਸਿੰਘ ਜੀ ਦੀ ਦੇਣ ਨੂੰ ਸਿਜਦਾ ਕਰਨਾ ਬਣਦਾ ਹੈ।
- ਤੀਰਥ ਸਿੰਘ ਢਿੱਲੋਂ
ਮੈਂਬਰ , ਕੀਰਤਨ ਸਬ ਕਮੇਟੀ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਿ੍ਰਤਸਰ
98154-61710
-
ਤੀਰਥ ਸਿੰਘ ਢਿੱਲੋਂ, ਮੁੱਖ ਸਲਾਹਕਾਰ, ਇੰਟਰਨੈਸ਼ਨਲ ਸਾਈ ਮੀਆਂ ਮੀਰ ਫਾਊਂਡੇਸ਼ਨ
tirathsinghdhillon04@gmail.com
98154-61710
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.