ਮੈਨੂੰ ਪੁਛਿਅਾ,
ਤੇਰੇ ਸ਼ਹਿਰ ਦਾ ਕੀ ਹਾਲ ਹੈ ?
ਮੈਂ ਕਿਹਾ ਲੋਕ ਤਾਂ ਜਿੰਦਾ ਹਨ
ਪਰ ਜਮੀਰਾਂ ਮਰ ਚੁਕੀਅਾਂ ਹਨ.
ਸ਼ੁਭ ਸਵੇਰ ਦੋਸਤੋਂ,
ਅੱਜ ਫਿਰ ਹੈ 15 ਅਗਸਤ! 71 ਸਾਲਾਂ ਵਿੱਚ ਅਸੀਂ ਕੀ ਬਦਲ ਸਕੇ ਹਾਂ? 22 ਕਰੋੜ ਦੇ ਕਰੀਬ ਲੋਕ ਹਰ ਰੋਜ਼ ਭੁੱਖੇ ਸੌਦੇਂ ਨੇ ਮੇਰੇ ਭਾਰਤ ਮੁਲਕ ਵਿੱਚ! ਲਗਭੱਗ 22 ਲੱਖ ਲੋਕਾਂ ਕੋਲ ਰਹਿਣ ਲਈ ਮਕਾਨ ਨਹੀਂ ਹਨ। ਤੇ ਅੱਧੀਓ ਵੱਧ ਜਨਸੰਖਿਆਂ ਕੋਲ ਆਮ ਸਹੁਲਤਾਂ ਨਹੀਂ। ਰੋਟੀ, ਕੱਪੜਾ ਤੇ ਮਕਾਨ ਤਾਂ ਆਜ਼ਾਦੀ ਦਾ ਮੁਢਲਾ ਵਾਅਦਾ ਵੀ ਸੀ, ਜੋ ਕਿ 71 ਸਾਲ ਬੀਤ ਜਾਣ ਤੇ ਵੀ ਪੂਰਾ ਨਹੀਂ ਹੋ ਸਕਿਆ, ਇਸ ਲਈ ਜੁੰਮੇਵਾਰ ਕੌਣ? ਪਰ ਆਜ਼ਾਦੀ ਦੇ ਜਸ਼ਨਾਂ ਤੇ ਕਰੋੜਾਂ/ਅਰਬਾਂ ਰੁਪਏ ਖਰਚ ਕਰਦੇ ਹਾਂ ਅਸੀਂ! ਸੁਣਿਆ ਫਰਾਂਸ ਨੇ ਤਾਂ ਆਪਣਾ ਆਜ਼ਾਦੀ ਦਿਵਸ ਮਨਾਉਣਾ ਵੀ ਕਈ ਵਰ੍ਹਿਆਂ ਦਾ ਬੰਦ ਕਰ ਦਿੱਤਾ ਹੈ। ਕਿਉਂਕਿ ਇਹ ਉਹਨਾਂ ਨੂੰ ਬਾਰ-ਬਾਰ ਗੁਲਾਮੀ ਦਾ ਅਹਿਸਾਸ ਕਰਾਉਂਦਾ ਸੀ। ਅਸੀਂ 71 ਸਾਲਾਂ ਤੋਂ ਸਿਰਫ਼ ਭਾਸ਼ਣਾਂ ਨਾਲ ਹੀ ਡੰਗ ਟਪਾੲੀ ਜਾਂਦੇ ਹਾਂ! ਕੱਲੀਆਂ ਗੱਲਾਂ ਨਾਲ ਪੇਟ ਨਹੀਂ ਭਰਦਾ ਕਿਸੇ ਗਰੀਬ ਦਾ, ਹੁਣ ਯਕੀਨ ਤਾਂ ਹੈ ਨਹੀਂ, ਪਰ ਉਮੀਦ ਜ਼ਰੂਰ ਹੈ, ਕਿ ਅੱਜ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਕੁੱਝ ਚੰਗਾ ਜਰੂਰ ਬੋਲਣਗੇ, ਤੇ ਦੇਸ਼ ਵਾਸੀਆਂ ਨੂੰ ਜਰੂਰ ਦੱਸਣਗੇ ਕਿ ਗਾਂ ਦੀ ਰਾਖੀ ਕਰਨ ਦੇ ਨਾਂ ਤੇ ਲੋਕਾਂ ਨੂੰ ਕੁੱਟਣ ਵਾਲਿਆਂ 'ਤੇ ਪਰਚੇ ਦਰਜ ਹੋਣਗੇ ਜਾਂ ਨਹੀਂ? ਘੱਟ ਗਿਣਤੀਆਂ 'ਤੇ ਹਮਲੇ ਬੰਦ ਹੋਣ ਦਾ ਵਾਅਦਾ ਵੀ ਕਰਨਗੇ! ਵਿਦੇਸ਼ਾਂ ਦੇ ਦੌਰਿਆਂ ਨਾਲ ਦੇਸ਼ ਨੂੰ ਕੀ ਹਾਸ਼ਿਲ ਹੋਇਆ, ਭਾਸ਼ਣ 'ਚ ਦੱਸਣਾ ਚਾਹੀਦਾ? ਕਾਲਾ ਧਨ ਕਿੰਨੀ ਕੁ ਦੇਰ ਹੋਰ ਉਡੀਕਣਾ ਪਵੇਗਾ? ਇਸ ਆਸ ਵਿੱਚ ਬਹੁਤ ਸਾਰੇ ਲੋਕ ਇਸ ਫਾਨੀ ਦੁਨੀਆਂ ਨੂੰ ਅਲਵਿੰਦਾ ਆਖ ਗਏ ਹਨ! ਇਹ ਵੀ ਜ਼ਰੂਰ ਦੱਸਣਾ ਚਾਹੀਦਾ ਕਿ ਮਹਿੰਗਾਈ ਘਟਾਉਣ ਬਾਰੇ ਕਿਹੜੀ ਨੀਤੀ ਬਣੀ ਹੈ? ਸਵਾਮੀਨਾਥਨ ਫਾਰਮੂਲਾ ਲਾਗੂ ਕਰਨ ਦੀਆ ਵਿਚਾਰਾਂ ਕਿੱਥੋਂ ਤੱਕ ਪੁਜੀਆਂ ਹਨ? ਮੈਂ ਦੇਸ਼ ਦਾ ਨਾਗਰਿਕ ਹੋਣ ਦੇ ਨਾਮ ਤੇ 15 ਅਗਸਤ ਨੂੰ ਦੇਸ਼ ਦੀ ਵੰਡ ਮੌਕੇ ਸ਼ਹੀਦ ਹੋਏ ਲੱਖਾਂ ਲੋਕਾਂ ਨੂੰ ਸਰਧਾਂਜਲੀ ਭੇਂਟ ਕਰਦਾ ਹਾਂ। ਤਸੀਂ ਵੀ ਸਲਾਮ ਕਰੋ ਸ਼ਹੀਦਾਂ ਨੂੰ ਜਿਨਾਂ ਇੱਜ਼ਤ ਕਮਾਈ ਦੇਸ਼ ਲਈ ਜਾਨ ਦੇ ਕੇ ਨਾ ਕਿ ਮੁਰੱਬੇ ਕਮਾਏ ਅੰਗਰੇਜ਼ਾਂ ਦੇ ਪਿੱਠੂ ਬਣਕੇ।
ਹਰਫੂਲ ਸਿੰਘ ਭੁੱਲਰ
9876870157
ਜ਼ਰਾ ਸੋਚੋ
ਅਜ਼ਾਦੀ ਨਹੀਂ ਗੁਲਾਮੀ ਹੈ
ਇਨਸਾਫ ਨਹੀਂ ਬੇਈਮਾਨੀ ਹੈ
ਤਤਕਾਲ ਨਹੀਂ ਟਰਕਾਉਣਾ ਹੈ
ਨੇਤਾਵਾਂ ਦਾ ਬਹਾਨਾ ਹੈ
ਸਚਾਈ ਨਹੀਂ ਝੂਠ ਫੈਲਾਉਣਾ ਹੈ
ਇਹ ਹੀ ਸਾਡਾ ਕਾਰਨਾਮਾ ਹੈ
ਰਿਸ਼ਵਤਖ਼ੋਰੀ ਸਾਡੇ ਖ਼ੂਨ ਵਿੱਚ
ਹੈ
ਸਿਰਫ ਅਪਣਾ ਘਰ ਵਸਾਉਣਾ ਹੈ
ਆਜ਼ਾਦੀ ਨਹੀਂ ਗੁਲਾਮੀ ਹੈ
ਪਰ ਨੇਤਾਵਾਂ ਦੀ ਚਾਂਦੀ ਹੈ
ਮੁਲਤਾਨੀ ਦੱਸ ਦੇ ਤੂੰ ਹੀ ਹੱਲ
ਜ਼ੁਮੇਵਾਰੀ ਸਮਝੋ
ਅਧਿਕਾਰਾਂ ਲਈ ਲੜੋ
ਇਹੀ ਸਾਡੀ ਆਜ਼ਾਦੀ ਹੈ
ਇਹੀ ਦੇਸ਼ ਦੀ ਆਜ਼ਾਦੀ ਹੈ
ਡਾ ਦਲੇਰ ਸਿੰਘ ਮੁਲਤਾਨੀ
9814127296
ਸੀਮਿਤ ਸ਼ਬਦਾਂ ਵਿੱਚ ਬਹੁਤ ਵੱਡੀ ਗਲ ਆਖੀ ਹੈ ਜੀ। ਬੇਘਰਿਆਂ ਦੀ ਗਿਣਤੀ 22 ਲਖ ਨਹੀਂ ਬਲਕਿ ਹੋਰ ਵੀ ਜਿਆਦਾ ਹੋਵੇਗੀ। ਤੁਹਾਡੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ
*ਅੱਗੇ ਲਈ ਖ਼ਬਰਦਾਰ 15 ਅਗਸਤ 1947 ਯਾਦ ਰੱਖਿਓ।*
*ਧਰਮਾਂ ਦੇ ਨਾਮ ਤੇ ਭਾਰਤੀ ਲੋਕਾਂ ਦਾ ਦਿਮਾਗ ਹਿਲ ਜਾਂਦਾ ਹੈ। 10 ਲੱਖ ਤਾਏ, ਚਾਚੇ, ਭੈਣ, ਭਾਈ ਮਾਰ ਕੇ ਅਤੇ 1 ਕਰੋੜ ਤੋਂ ਵੱਧ ਲੋਕਾਂ ਨੂੰ ਉਜਾੜ ਕੇ ਅੱਜ ਅਸੀਂ ਦੇਸ ਅਤੇ ਇਨਸਾਨੀਅਤ ਦੇ ਟੋਟੇ ਕੀਤੇ ਸਨ।*
ਬੇਘਰਿਆਂ ਦੀ ਗਿਣਤੀ 2 ਕਰੋੜ ਤੋਂ ਵੱਧ ਹੈ, ਪਰ ਤਰਾਸਦੀ ਏਹ ਹੈ ਕਿ 3 ਕਰੋੜ ਘਰ ਖਾਲੀ ਪਏ ਨੇ
ਸਤਨਾਮ ਸਿੰਘ ਦਾਉਂ
-
ਹਰਫੂਲ ਸਿੰਘ ਭੁੱਲਰ / ਡਾ ਦਲੇਰ ਸਿੰਘ ਮੁਲਤਾਨੀ /ਸਤਨਾਮ ਸਿੰਘ ਦਾਉਂ , ਲੇਖਕ
*********
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.