1978 ਵਿਚ ਜਦੋਂ ਪੰਜਾਬ ਵਿਚ ਅਕਾਲੀ ਸਰਕਾਰ ਬਣੀ ਤਾਂ ਜਗਰਾਉਂ ਤੋਂ ਬਣੇ ਵਿਧਾਇਕ ਜਥੇਦਾਰ ਦਲੀਪ ਸਿੰਘ ਤਲਵੰਡੀ (ਤਲਵੰਡੀ ਨੀਵੀਂ ਵਾਲੇ)
ਇਸ ਸਰਕਾਰ ਵਿੱਚ ਪਸ਼ੂ ਪਾਲਣ ਰਾਜ ਮੰਤਰੀ ਬਣੇ ਸਨ।
ਪਹਿਲਾਂ ਭਾਵੇਂ ਉਹ ਅਕਾਲੀ ਦਲ ਦੇ ਜ਼ਿਲ੍ਹਾ ਪਰਧਾਨ ਸਨ ਪਰ ਬਹੁਤ ਹੀ ਸਾਦੇ ਇਨਸਾਨ ਸਨ।
ਉਹਨਾਂ ਦਿਨਾਂ ਵਿਚ ਸੀਮਿੰਟ ਦੀ ਬੜੀ ਕਿੱਲਤ ਹੁੰਦੀ ਸੀ। ਸ: ਨ ਸ ਰਤਨ ਉਸ ਸਮੇਂ ਲੁਧਿਆਣਾ ਦੇ ਡੀ ਸੀ ਹੁੰਦੇ ਸਨ । ਡੀ ਸੀ ਸਾਹਿਬ ਹਰ ਮਹੀਨੇ ਖੁਲ੍ਹੇ ਦਰਬਾਰ ਅੰਦਰ ਸੀਮਿੰਟ ਵੰਡਦੇ ਸਨ।
ਇਕ ਦਿਨ ਡੀ ਸੀ ਸਾਹਬ ਪਰਮਿੰਟ ਵੰਡ ਰਹੇ ਸਨ। ਗਿਆਨੀ ਜਤਿੰਦਰ ਸਿੰਘ ਐਸ ਡੀ ਐਮ ਜਗਰਾਉ ਕੋਲ ਬੈਠੇ ਸਨ । ਇਕ ਬਜ਼ੁਰਗ ਔਰਤ ਅਰਜ਼ੀ ਫੜੀ ਲਾਈਨ ਵਿਚ ਖੜੀ ਸੀ।
ਐਸ ਡੀ ਐਮ ਸਾਹਿਬ ਇਕ ਦਮ ਖੜ੍ਹੇ ਹੋਏ ਤੇ ਕਹਿਣ ਲਗੇ ਮਾਤਾ ਜੀ ਤੁਸੀ ਕਿਉ ਆਏ ?
ਹੁਕਮ ਕਰਦੇ ਅਸੀਂ ਕਿਸ ਵਾਸਤੇ ਹਾਂ। ਉਹਨਾਂ ਸ: ਰਤਨ ਨੂੰ ਦੱਸਿਆ ਕਿ ਇਹ ਰਾਜ ਮੰਤਰੀ ਦਲੀਪ ਸਿੰਘ ਤਲਵੰਡੀ ਜੀ ਦੇ ਘਰੋਂ ਹਨ ।
ਸਰਦਾਰ ਨ ਸ ਰਤਨ ਜੀ ਨੇ ਉਹਨਾਂ ਨੂੰ ਕੁਰਸੀ ਤੇ ਬਿਠਾਇਆ ਤੇ ਐਸ ਡੀ ਐਮ ਨੂੰ ਕਿਹਾ ਇਹ ਗਲਤੀ ਕਿਵੇਂ ਹੋ ਗਈ?
ਮਾਤਾ ਜੀ ਨੇ ਉਹਨਾਂ ਨੂੰ ਸ਼ਾਂਤ ਕਰਦੇ ਹੋਏ ਕਿਹਾ ਕੀ ਉਹ ਪੰਜ ਬੋਰੀਆਂ ਸੀਮਿੰਟ ਲੈਣ ਆਈ ਸੀ।
ਡੀ ਸੀ ਨ ਸ ਰਤਨ ਜੀ ਅਤੇ ਐਸ ਡੀ ਐਮ ਨੇ ਕਿਹਾ ਤੁਸੀ ਸੁਨੇਹਾ ਭੇਜ ਦੇਂਣਾ ਸੀ। ਤੁਸੀ ਕਿਉ ਆਏ ਹੋ ।
ਮਾਤਾ ਕਹਿੰਦੀ
ਵੇ ਪੁੱਤ !
ਘਰ ਦੀ ਛੱ ਤ ਵਾਸਤੇ ਸੀਮਿੰਟ ਲੈਣ ਆਈ ਸੀ ।
ਤੇਰਾ ਉਹ ਜਥੇਦਾਰ ਹੀ ਇਹੋ ਜਿਹਾ ਹੈ,ਮੇਰੀ ਤਾਂ ਕਦੀ ਸੁਣਦਾ ਹੀ ਨਹੀ,
ਮੈਂ ਕਿੰਨਾ ਚਿਰ ਤੋਂ ਕਹਿੰਦੀ ਪਈ ਆ,
ਕੋਠੇ ਢਹਿਣ ਵਾਲੇ ਹੋ ਗਏ ਨੇ,
ਮੀਹਾਂ ਦਾ ਮੌਸਮ ਸਿਰ ਤੇ ਹੈ।
ਕੋਈ 20, 25 ਬੋਰੀਆਂ ਸੀਮਿੰਟ ਦਾ ਲਿਆ ਦੇ ਐਸ ਡੀ ਐਮ ਸਾਹਿਬ
ਨੂੰ ਕਹਿ ਕੇ।
ਅੱਗੋਂ ਉਹ ਪੁੱਠੀ ਮਤ ਵਾਲਾ ਏ, ਮੈਨੂੰ ਖਾਣ ਨੂੰ ਪੈਂਦਾ,
ਅਖੇ ਮੈਂ ਨਹੀ ਕਹਿਣਾ
ਕਿਸੇ ਵੀ ਅਫਸਰ ਨੂੰ,
ਮੈਂ ਨਹੀ ਮੰਗਣਾ, ਕਿਸੇ ਕੋਲੋਂ ਸੀਮਿੰਟ, ਖ਼ਬਰਦਾਰ ਜੇ ਤੂੰ ਮੇਰਾ ਨਾਂ ਲੈ ਕੇ ਕਿਸੇ ਨੂੰ ਕੁਝ ਫਾਇਦੇ ਲਈ ਕਿਹਾ।
ਡੀ ਸੀ ਹਰ ਹਫਤੇ ਸੀਮਿੰਟ ਵੰਡਦਾ, ਲਾਈਨ ਚ ਲੱਗ ਕੇ ਲੈ ਲੈ।
ਇਹ ਸੁਣ ਕੇ ਡੀ ਸੀ ਨ ਸ ਰਤਨ ਸੁੰਨ ਹੋ ਗਏ ।
ਘਰ ਵਾਲਾ ਮੰਤਰੀ ਹੋਵੇ ਤੇ ਉਸ ਦੀ ਪਤਨੀ ਕਤਾਰ ਵਿੱਚ ਖੜ੍ਹ ਕੇ ਪੰਜ ਬੋਰੀਆਂ ਸੀਮਿੰਟ ਲੈਣ ਵਾਸਤੇ ਆਈ ਹੈ।
ਇਸ ਦੇ ਪਤੀ ਦੇ ਕਹੇ ਤੇ ਟਰੱਕ ਭਰ ਕੇ ਸੀਮਿੰਟ ਘਰ ਭੇਜ ਦਿਆਂ ।
ਪਰ ਇਹ ਆਮ ਸਾਧਾਰਣ ਪੰਜ ਬੋਰੀਆਂ ਸੀਮਿੰਟ ਮੰਗ ਰਹੀ ਏ।
ਕਿਥੋਂ ਲੱਭੀਏ
ਇਹੋ ਜਿਹੇ ਅਕਾਲੀ ,,,,,,,,,,,,,,,,,,,,,??(ਕਾਪੀ)
ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਮੁਖੀ ਸ਼੍ਰੋਮਣੀ ਗੁਰਮਤਿ ਚੇਤਨਾ 98780-11670
ਇਹ ਪੋਸਟ ਪੜ੍ਹਨ ਉਪਰੰਤ
ਮੈਂ ਉਦੋਂ ਜਗਰਾਉਂ ਲਾਜਪਤ ਰਾਏ ਮੈਮੋਰੀਅਲ ਕਾਲਿਜ ਚ ਲੈਕਚਰਰ ਸੀ ਜਦ ਦੀ ਇਹ ਘਟਨਾ ਹੈ।
ਜਥੇਦਾਰ ਦਲੀਪ ਸਿੰਘ ਸੱਚਮੁੱਚ ਇਹੋ ਜਹੇ ਨੇਕ ਇਨਸਾਨ ਸਨ। ਐੱਸ ਡੀ ਐੱਮ
ਗਿਆਨੀ ਜਤਿੰਦਰ ਸਿੰਘ ਜੀ ਵੀ ਦੇਵਤਾ ਪੁਰਸ਼ ਸਨ। ਸਕੂਟਰ ਤੇ ਹੀ ਪੂਰਾ ਸ਼ਹਿਰ ਗਾਹ ਲੈਂਦੇ ਸਨ। ਗਲੀ ਗਲੀ ਦਾ ਹਾਲ ਜਾਣਦੇ।
ਨ ਸ ਰਤਨ ਵੀ ਲੇਖਕ ਹੋਣ ਕਾਰਨ ਬੜੇ ਵੱਖਰੇ ਅਧਿਕਾਰੀ ਸਨ। ਧਰਤੀ ਪੁੱਤਰ।
ਫ਼ਸਲ ਹੀ ਚੰਗੀ ਸੀ,
ਇਹ ਭੱਖੜਾ ਬਘਾਟ ਤਾਂ ਹੁਣ ਜ਼ੋਰ ਕਰ ਗਿਆ ਏ।
ਪਰ ਅਜੇ ਵੀ ਪੂਰਾ ਜੰਗਲ ਨਹੀਂ ਸੜਿਆ।
ਗੁਰਭਜਨ ਗਿੱਲ
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.