ਦੋ ਕੁ ਸਾਲ ਪਹਿਲਾਂ ਕਨ੍ਹੱਈਆ ਕੁਮਾਰ ਹਾਲੇ ਪੀ ਐੱਚ ਡੀ ਕਰਕੇ ਡਾਕਟਰ ਨਹੀਂ ਸੀ ਬਣਿਆ।
ਪੰਜਾਬੀ ਭਵਨ ਲੁਧਿਆਣਾ ਚ ਸੰਬੋਧਨ ਕਰਨ ਆਇਆ ਸੀ। ਮੈਂ ਉਹਦਾ ਮੱਥਾ ਚੁੰਮਿਆ ਤੇ ਕਿਹਾ,
ਪੁੱਤਰ ਤੇਰੀ ਲਿਆਕਤ ਨੂੰ ਸਲਾਮ!
ਹੁਣ ਉਹ ਡਾਕਟਰ ਬਣ ਗਿਆ ਹੈ ਪੀ ਐੱਚ ਡੀ ਕਰਕੇ।
ਉਸ ਨੇ ਜਿਹੜੇ ਹਾਲਾਤ ਵਿੱਚ ਪੜ੍ਹਾਈ ਸੰਪੂਰਨ ਕੀਤੀ ਹੈ, ਉਹ ਤੇਗ ਧਾਰ ਤਲਵਾਰ ਤੇ ਤੁਰਨ ਤੋਂ ਘੱਟ ਨਹੀਂ ਸੀ।
ਜੇਤੂ ਨਿਕਲਿਆ ਹੈ ਬੱਗਾ ਸ਼ੇਰ।
ਮੁਬਾਰਕਾਂ!
ਉਸ ਦੀ ਇਹ ਪੋਸਟ ਬੜੀ ਮੁੱਲਵਾਨ ਹੈ। ਪੜ੍ਹੋ!
ਗ਼ਰੀਬੀ ਨੂੰ
ਸੁਫ਼ਨਿਆਂ ਦੇ ਰਾਹ ਵਿੱਚ
ਰੁਕਾਵਟ ਨਾ ਬਣਨ ਦੇਣ ਵਾਲੀ
ਮੇਰੀ ਮਾਂ ਨੂੰ ਅੱਜ
ਆਪਣਾ ਥੀਸਿਸ ਭੇਂਟ ਕਰਨ
ਤੋਂ ਬਾਅਦ ਹੀ ਮੈਨੂੰ
ਪੀ ਐੱਚ ਡੀ ਪੂਰੀ ਕਰਨ ਦਾ
ਅਹਿਸਾਸ ਹੋਇਆ।
ਮੇਰਾ ਇਹ ਥੀਸਿਸ
ਦੇਸ਼ ਦੇ ਸੰਵਿਧਾਨ ਨੂੰ
ਸਮਰਪਿਤ ਹੈ,
ਜੋ ਸਾਰਿਆਂ ਵੰਚਿਤਾਂ ਨੂੰ
ਅਵਸਰ ਦੀ ਬਰਾਬਰੀ
ਦੇਂਦਾ ਹੈ
ਅਤੇ ਉਨ੍ਹਾਂ ਸਾਰੇ ਕਿਸਾਨਾਂ,
ਮਜ਼ਦੂਰਾਂ ਅਤੇ
ਮਿਹਨਤਕਸ਼ਾਂ ਨੂੰ ਵੀ,
ਜਿਨ੍ਹਾਂ ਵੱਲੋਂ ਲੂਣ ਤੋਂ ਲੈ ਕੇ
ਕਲਮ ਤੱਕ
ਹਰ ਚੀਜ਼ ਤੇ ਦਿੱਤੇ ਗਏ
ਟੈਕਸ ਨਾਲ
ਸਰਕਾਰੀ ਵਿੱਦਿਅਕ ਸੰਸਥਾਵਾਂ ਚਲਦੀਆਂ ਹਨ।
ਡਾ:ਕਨ੍ਹੱਈਆ ਕੁਮਾਰ ਬਾਰੇ ਇਹ ਲਿਖਦੇ ਲਿਖਦੇ ਪਿਆਰੇ ਸ਼ਾਇਰ ਮਿੱਤਰ ਸਤੀਸ਼ ਗੁਲ੍ਹਾਟੀ ਦਾ ਕੈਨੇਡਾ ਤੋਂ ਇਹ ਸ਼ਿਅਰ ਮਿਲਿਆ ਹੈ ਜੋ ਕਨ੍ਹੱਈਆ ਕੁਮਾਰ ਦੀ ਅਜ਼ਮਤ ਨੂੰ ਸਲਾਮ ਜਿਹਾ ਹੈ।
ਕਿਸੇ ਯੁੱਗ ਵਿੱਚ ਵੀ ਹੋਵੇ ਵਕਤ ਨੂੰ ਝੰਜੋੜ ਸਕਦਾ ਹੈ।
ਕਨੱਹੀਆ ਕੱਲ੍ਹਾ ਦਰਿਆਵਾਂ ਦਾ ਪਾਣੀ
ਮੋੜ ਸਕਦਾ ਹੈ।
ਸਤੀਸ਼ ਗੁਲਾਟੀ
ਆਪਣਾ ਥੀਸਿਸ ਆਪਣੀ ਮਾਂ ਨੂੰ ਭੇਂਟ ਕਰਦਿਆਂ ਉਸ ਦੀਆਂ ਅੱਖਾਂ ਵਿਚਲੀ ਸੁੱਚੀ ਚਮਕ ਸਾਹਮਣੇ ਸੂਰਜ ਵੀ ਕੀਹ ਹੈ ਪਿਆਰਿਓ।
ਗੁਰਭਜਨ ਗਿੱਲ
12.8.2018
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.