ਏਸ਼ੀਅਨ ਖੇਡਾਂ ਜਕਾਰਤਾ ਵਿੱਚ 18 ਅਗਸਤ ਤੋਂ ਸ਼ੁਰੂ ਹੋ ਰਹੀਆਂ ਹਨ। ਇਸ ਵਾਰ ਭਾਰਤ ਨੂੰ ਸਾਰੇ ਐਥਲੀਟਸ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ। ਇਹਨਾਂ ਅਥਲੀਟਾਂ ਵਿਚ ਪੰਜਾਬ ਦੀ ਧੀ ਖੁਸ਼ਬੀਰ ਕੌਰ ਵੀ ਸ਼ਾਮਲ ਹੈ ਜੋ 20 ਕਿਲੋਮੀਟਰ ਵਾੱਕ ਇਵੈਂਟ ਦੀ ਐਥਲੀਟ ਹੈ। ਖੁਸ਼ਬੀਰ ਸਾਲ 2014 ਵਿੱਚ ਏਸ਼ੀਅਨ ਖੇਡਾਂ ਵਿੱਚ ਸਿਲਵਰ ਮੈਡਲ ਜਿੱਤ ਚੁੱਕੀ ਹੈ।
ਖੁਸ਼ਬੀਰ ਕੌਰ ਦਾ ਜਨਮ ਅੰਮ੍ਰਿਤਸਰ ਦੇ ਨਿੱਕੇ ਪਿੰਡ ਰਸੂਲਪੁਰ ਕਲਾਂ 'ਚ ਹੋਇਆ। ਰੇਸਵਾਕਰ ਦੇ ਤੌਰ 'ਤੇ ਖੁਸ਼ਬੀਰ ਨੇ 5 ਅਤੇ 10 ਕਿਲੋਮੀਟਰ ਈਵੈਂਟ 'ਚ ਪਹਿਲਾਂ ਜੂਨੀਅਰ ਨੈਸ਼ਨਲ ਰਿਕਾਰਡ ਬਣਾਏ ਅਤੇ ੲਾਿਸਤੋਂ ਬਾਅਦ ਖੁਸ਼ਬੀਰ ਅੰਤਰ-ਰਾਸ਼ਟਰੀ ਪੱਧਰ ਵੱਲ ਵਧੀ। ਖੁਸ਼ਬੀਰ ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਹੈ। ਖੇਡਾਂ ਕਾਰਨ ਦੁਨੀਆ 'ਚ ਨਾਂਅ ਚਮਕਾਉਣ ਤੋਂ ਪਹਿਲਾਂ ਖੁਸ਼ਬੀਰ ਤੇ ਉਸਦੇ ਪਰਿਵਾਰ ਨੇ ਬਹੁਤ ਮਾੜੇ ਦਿਨ ਦੇਖੇ। ਮਹਿਜ਼ 6 ਸਾਲਾਂ ਦੀ ਉਮਰ 'ਚ ਉਸਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਉਸਦੀ ਮਾਂ ਨੇ ਖੁਸ਼ਬੀਰ ਸਮੇਤ 4 ਲੜਕੀਆਂ ਤੇ ਇੱਕ ਲੜਕੇ ਨੂੰ ਪਾਲਿਆ। ਖੁਸ਼ਬੀਰ ਦੀ ਮਾਂ ਕੱਪੜੇ ਸਿਉਂ ਕੇ ਅਤੇ ਪਿੰਡ ਵਿੱਚ ਦੁੱਧ ਵੇਚ ਕੇ ਆਪਣੇ ਬੱਚਿਆਂ ਦਾ ਗੁਜ਼ਾਰਾ ਕਰਦੀ ਸੀ। ਪਰ ਖੁਸ਼ਬੀਰ ਦੀ ਮਿਹਨਤ ਅਤੇ ਲਗਨ ਨੇ ਉਸਦੇ ਪਰਿਵਾਰ ਦੇ ਮਾੜੇ ਦਿਨਾਂ ਨੂੰ ਕਿਤੇ ਦੂਰ ਕਰ ਦਿੱਤਾ। ਏਸ਼ੀਅਨ ਖੇਡਾਂ ਵਿੱਚ ਮੈਡਲ ਜਿੱਤਣ ਤੋਂ ਬਾਅਦ ਖੁਸ਼ਬੀਰ ਕੌਰ ਦੀ ਜ਼ਿੰਦਗੀ ਬਦਲ ਗਈ ਤੇ ਉਸਨੂੰ ਪੰਜਾਬ ਪੁਲਿਸ ਵਿੱਚ ਡੀਐਸਪੀ ਦਾ ਅਹੁਦਾ ਮਿਲ ਗਿਆ। ਜਿਸ ਕਾਰਨ ਅੱਜ ਉਹ ਆਪਣੇ ਪਰਿਵਾਰ ਨੂੰ ਇਕ ਵਧੀਆ ਜੀਵਨ ਦੇਣ 'ਚ ਸਫਲ ਹੋਈ ਹੈ।
ਉਸਨੇ ਆਪਣੀਆਂ ਪਹਿਲਾਂ ਯੂਥ ਏਸ਼ੀਅਨ ਗੇਮਜ਼ 'ਚ ਦੂਜਾਂ ਰੈਂਕ ਹਾਸਲ ਕੀਤਾ ਅਤੇ ਜੂਨੀਅਰ ਏਸ਼ੀਅਨ ਗੇਮਜ਼ ਵਿਚ ਉਸਨੇ ਆਪਣਾ ਤੀਜਾ ਰੈਂਕ ਮਿਲਿਆ। ਪਰ ਸੀਨੀਅਰ ਵਾਕਿੰਗ ਏਸ਼ੀਅਨ ਚੈਂਪੀਅਨਸ਼ਿਪ ਜਪਾਨ 'ਚ ਖੁਸ਼ਬੀਰ ਆਪਣਾ ਦਮ ਨਾ ਦਿਖਾ ਪਾਈ ਅਤੇ ਉਹ ੫ਵੇਂ ਸਥਾਨ 'ਤੇ ਰਹੀ।
ਆਪਣੇ ਖੇਡ ਕਰੀਅਰ 'ਚ ਖੁਸ਼ਬੀਰ ਨੇ ਆਪਣਾ ਹੀ ਰਿਕਾਰਡ ਤੋੜਿਆ ਹੈ ਅਤੇ 2013 'ਚ ਮਾਸਕੋ ਵਿਸ਼ਵ ਚੈਂਪੀਅਨਸ਼ਿਪ 'ਚ ਮਹਿਲਾ 20 ਕਿਲੋਮੀਟਰ ਵਾਕ 'ਚ ਨੈਸ਼ਨਲ ਰਿਕਾਰਡ ਤੋੜਿਆ ਹੈ। 2014 ਏਸ਼ੀਅਨ ਖੇਡਾਂ ਵਿਚ ਖੁਸ਼ਬੀਰ ਨੇ ਆਪਣਾ ਰਿਕਾਰਡ ਤੋੜਦਿਆਂ ਨੈਸ਼ਨਲ ਰਿਕਾਰਡ ਬਣਾਇਆ ਅਤੇ ਆਪਣੀ ਪਹਿਚਾਣ ਪੂਰੀ ਦੁਨੀਆ 'ਚ ਬਣਾਈ। ਆਉਣ ਵਾਲੀਆਂ ਕਾਰਤਾ ਖੇਡਾਂ ਵਿਚ ਖੁਸ਼ਬੀਰ ਵੱਲੋਂ ਪੂਰੀ ਉਮੀਦ ਲਗਾਈ ਜਾ ਰਹੀ ਹੈ ਕਿ ਉਹ ਸੋਨ ਤਗਮਾ ਜਿੱਤੇਗੀ। ਪ੍ਰਮਾਤਮਾ ਖੁਸ਼ਬੀਰ ਨੂੰ ਆਪਣੇ ਮਨਸੂਬਿਆਂ 'ਚ ਕਾਮਯਾਬ ਬਣਾਵੇ ਅਤੇ ਪੰਜਾਬ ਦੀਆਂ ਧੀਆਂ ਨੂੰ ਖੁਸ਼ਬੀਰ ਜਿਹਾ ਜੇਰ੍ਹਾ ਦੇਵੇ ਤਾਂ ਜੋ ਉਹ ਵੀ ਖੁਸ਼ਬੀਰ ਵਾਂਗ ਖੇਡ ਮੈਦਾਨ ਵਿਚ ਉਤਰ ਪੰਜਾਬ ਹੀ ਨਹੀਂ, ਭਾਰਤ ਦਾ ਨਾਂਅ ਪੂਰੀ ਦੁਨੀਆ 'ਚ ਰੌਸ਼ਨ ਕਰ ਸਕਣ।
-
ਯਾਦਵਿੰਦਰ ਸਿੰਘ ਤੂਰ, ਲੇਖਕ ਤੇ ਪੱਤਰਕਾਰ
yadwinder12@gmail.com
9501582626
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.