ਬੰਦਾ ਚੰਨ ਤੋਂ ਵੀ ਹੋ ਕੇ
ਵਾਪਸ ਆ ਜਾਂਦਾ ਹੈ
ਜੰਗਲਾਂ ਪਰਬਤਾਂ ਤੇ
ਸਮੁੰਦਰਾਂ ਨੂੰ ਵੀ ਗਾਹ ਕੇ
ਪਰਤ ਆਉਂਦਾ ਹੈ
ਇੱਕ ਨਾ ਇਕ ਦਿਨ
ਆਪਣੇ ਘਰ ਪਰਿਵਾਰ ਵਿੱਚ
ਆਪਣਿਆਂ ਕੋਲ।
ਪਰ ਇਹ ਸਭ ਕੁਝ
ਬੰਦਾ ਤਾਂ ਹੀ ਕਰ ਸਕਦਾ ਹੈ
ਜੇ ਉਹ
ਆਪਣੇ ਆਪ ਨਾਲ
ਆਪਣੇ ਆਪ ਕੋਲ ਹੋਵੇ
ਆਪਣੇ ਆਪ ਤੋਂ
ਦੂਰ ਹੋਇਆ ਬੰਦਾ
ਆਪਣੇ ਆਪ ਤੋਂ
ਗਵਾਚਿਆ ਵਿਛੁੰਨਿਆ ਬੰਦਾ ਤਾਂ
ਆਪਣੇ ਘਰ ਪਰਿਵਾਰ ਵਿੱਚ
ਹੁੰਦਾ ਹੋਇਆ ਵੀ
ਘਰ ਪਰਿਵਾਰ ਵਿੱਚ ਨਹੀਂ ਹੁੰਦਾ।
ਆਪਣੇ ਆਪ ਕੋਲ
ਵੀ ਨਹੀਂ ਹੁੰਦਾ ਉਹ
ਆਪਣੇ ਅੰਦਰਲੇ
ਵਿਚਾਰ - ਚੱਕਰ ਦੇ
ਚੱਕਰਵਿਊ ਵਿੱਚ
ਉਲਝਿਆ ਫਸਿਆ
ਕਿਸੇ ਹੋਰ ਹੀ
ਓਪਰੀ ਦੁਨੀਆ ਦਾ ਵਾਸੀ
ਬਣਿਆ ਰਹਿੰਦਾ ਹੈ
ਲਾਚਾਰੀ ਨਾਲ ਖਿਝਦਾ
ਖੌਝਲਦਾ ਇਸ ਵਿਚੋਂ
ਬਾਹਰ ਨਿਕਲਣਾ
ਚਾਹੁੰਦਾ ਹੋਇਆ ਵੀ
ਨਹੀਂ ਨਿਕਲ ਸਕਦਾ
ਜਿਵੇਂ ਖੂਹ ਵਿੱਚ
ਡਿੱਗਿਆ ਬੰਦਾ ਨਹੀ ਨਿਕਲ ਸਕਦਾ
ਆਪਣੇ ਆਪ ਬਾਹਰ ਖੂਹ ਵਿੱਚੋਂ..
ਅਜਿਹਾ ਬੰਦਾ
ਆਪਣੇ ਅੰਦਰ ਆਪ ਮੁਹਾਰੇ ਉੱਗਦੇ
ਬੀਆਬਾਨ ਸੁੰਨਸਾਨ ਜੰਗਲਾਂ ਵਿੱਚ
ਭਟਕਦਾ ਹੋਇਆ
ਅਣਜਾਣ ਰਾਹਾਂ ਤੇ ਤੁਰਦਾ ਤੁਰਦਾ ਸਦੀਵੀ ਬਨਵਾਸ ਤੇ ਤੁਰ ਜਾਂਦਾ ਹੈ
ਕਈ ਵਾਰ...
-
ਹਰਵਿੰਦਰ ਸਿੰਘ, ਲੇਖਕ
gurbhajansinghgill@gmail.com
97790 89450
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.