ਗੱਲ 1889 ਸਾਲ ਦੀ ਹੈ ਜਰਮਨੀ ਦੇ ਅਾਸਕਰ ਸਿੰਕੋਵਗਕੀ ਸ਼ਰੀਰ ਬਾਰੇ ਨਵੀਂ ਨਵੀਂ-ਨਵੀਂ ਜਾਣਕਾਰੀ ਹਾਸਲ ਕਰਨ ਲਈ ਜਾਨਵਰਾਂ ਤੇ ਖੋਜ ਕਰ ਰਹੇ ਸਨ।ਇਸ ਲੜੀ ਵਿੱਚ ਉਨ੍ਹਾਂ ਨੇ ਕੁੱਤੇ ਦੇ ਪੈਨਕਰੀਆਜ਼ ਨੂੰ ਹਟਾ ਕੇ ਕੁੱਤੇ ਦੀਆਂ ਸਰੀਰਕ ਕਿਰਿਆਵਾਂ ਦਾ ਅਧਿਅੈਨ ਕੀਤਾ,ਜਦੋਂ ਉਨ੍ਹਾਂ ਨੂੰ ਇੱਕ ਨਵਾਂ ਤੇ ਹੈਰਾਨਕੁੰਨ ਸਿੱਟਾ(ਸਬੂਤ) ਮਿਲਿਆ। ਉਨ੍ਹਾਂ ਵੇਖਿਆ ਕਿ ਕੁੱਤੇ ਦੀ ਪੈਨਕਰੀਆਜ਼ ਨੂੰ ਹਟਾ ਦੇਣ ਨਾਲ ਕੁੱਤੇ ਦੇ ਖੂਨ ਚ ਸ਼ੂਗਰ ਦੀ ਮਾਤਰਾ ਵੱਧ ਗਈ। ਨਾਲ ਹੀ ਪਿਸ਼ਾਬ ਵਿੱਚ ਸ਼ੂਗਰ ਜਾਣ ਲੱਗੀ। ਡਾਕਟਰੀ ਜਗਤ ਵਿੱਚ ਇਹ ਇੱਕ ਅਜਿਹੀ ਖੋਜ ਸੀ,ਜਿਸ ਨੇ ਸ਼ੂਗਰ ਦੀ ਬਿਮਾਰੀ(ਡਾਇਬਟੀਜ਼) ਦਾ ਭੇਦ ਖੋਹਲ ਦਿੱਤਾ।ਡਾਇਬਿਟੀਜ਼ ਦੇ ਇਤਿਹਾਸ ਵਿੱਚ ਇਸ ਮਹੱਤਵਪੂਰਨ ਖੋਜ ਨੇ ਇਸ ਰੋਗ ਦੇ ਇਲਾਜ ਦੇ ਦਰਵਾਜ਼ੇ ਵੀ ਖੋਲ੍ਹ ਦਿੱਤੇ। ਇਸ ਨਵੀਂ ਖੋਜ ਨਾਲ ਇੱਕ ਗੱਲ ਸਾਫ਼ ਹੋ ਗਈ ਕਿ ਪੈਨਕਰੀਆਜ਼ ਵਿੱਚ ਅਜਿਹਾ ਤਰਲ ਬਣਦਾ ਹੈ ਜੋ ਸਰੀਰ ਦੇ ਗੁਲੂਕੋਜ਼ ਨੂੰ ਕੰਟਰੋਲ ਕਰਦਾ ਹੈ। ਪਿੱਛੋਂ ਲੈੰਗਰਹੈਂਸ ਨੇ ਪੈਨਕ੍ਰਿਆਜ਼ ਵਿੱਚ ਉਸ ਤਰਲ (ਰਸਾਇਣ) ਬਣਾਉਣ ਵਾਲੇ ਸੈਲਾ ਦੀ ਖੋਜ ਕੀਤੀ। ਡਾਕਟਰੀ ਜਗਤ ਨੇ ਇਨ੍ਹਾਂ ਸੈੱਲਾਂ ਦਾ ਨਾਮ ਇਸ ਖੋਜ ਕਰਤਾ ਦੇ ਨਾਂ ਤੇ ਰੱਖ ਦਿੱਤਾ। ਉਹਨਾਂ ਨੂੰ "ਆਈਲੈਟਸ ਅਾਫ ਲੈਂਗਰਹੈੰਸ(ਲੈੰਗਰਹੈੰਸ ਦੀਪ ਸਮੂਹ)" ਜਾਣਿਅਾ ਜਾਣ ਲੱਗਿਆ ਪਰ ਅਜੇ ਵੀ ਸ਼ੂਗਰ ਦੀ ਬੀਮਾਰੀ(ਡਾਇਬਿਟੀਜ) ਦਾ ਇਲਾਜ ਸੰਭਵ ਨਹੀਂ ਹੋ ਰਿਹਾ ਸੀ। ਸ਼ੂਗਰ ਦੇ ਰੋਗੀ ਲਾਇਲਾਜ ਮੰਨੇ ਜਾਂਦੇ ਸਨ ਅਤੇ ਹਸਪਤਾਲਾ ਵਿੱਚ ਭਰਤੀ ਹੋ ਕੇ ਮੌਤ ਦੀ ਉਡੀਕ ਕਰਦੇ ਰਹਿੰਦੇ। ਬਚਪਨ ਵਿੱਚ ਡਾਇਬਟੀਜ਼ ਨਾਲ ਪੀੜਤ ਆਪਣੇ ਦੋਸਤ ਦੀ ਮੌਤ ਨੇ ਸਰ ਬੈੰਟਿਗ ਨੂੰ ਝਜ਼ੋੜ ਦਿੱਤਾ।ਉਸ ਨੇ ਪ੍ਰਣ ਕੀਤਾ ਕਿ ਆਪਣੇ ਜਿਉਂਦੇ ਜੀ ਉਸ ਰੋਗ ਤੇ ਜਿੱਤ ਹਾਸਲ ਕਰਕੇ ਹੀ ਰਹਿਣਗੇ। ਉਸ ਨੇ ਦਿਨ ਰਾਤ ਆਪਣੇ ਸਹਿਯੋਗੀ ਚਾਰਲਸ ਹਰਬਰਟ ਨਾਲ ਮਿਲ ਕੇ ਖੋਜ ਕੀਤੀ ਤੇ ਆਖਰਕਾਰ ਸਫਲਤਾ ਮਿਲ ਵੀ ਗਈ। ਸੰਨ 1921 ਵਿੱਚ ਉਸ ਨੇ ਇਨਸੂਲਿਨ ਦੀ ਖੋਜ ਕਰਨ ਲਈ। ਇਸ ਕਰਾਤੀਕਾਰੀ ਖੋਜ ਵਿੱਚ ਉਸ ਨੇ ਡਾਕਟਰ ਕੂਲਿਪ,ਡਾਕਟਰ ਮੈਕਿਲ ਅਾਡ ਦਾ ਵੀ ਭਰਪੂਰ ਸਹਿਯੋਗ ਲਿਆ। ਪੂਰੇ ਸੰਸਾਰ ਵਿੱਚ ਉਹਨਾਂ ਨੂੰ ਮਾਣ ਇੱਜਤ ਮਿਲੀ।ਸੰਨ 1923 ਵਿੱਚ ਇਹਨਾਂ ਚਾਰਾਂ ਨੂੰ ਨੋਬਲ ਪੁਰਸਕਾਰ ਨਾਲ ਨਿਵਾਜਿਆ ਗਿਅਾ।
ਇੰਸੁਲਿਨ ਦਾ ਪਹਿਲਾ ਟੀਕਾ:-
ਇਨਸੂਲਿਨ ਦੀ ਖੋਜ ਤੋਂ ਪਹਿਲਾਂ ਡਾਇਬਟੀਜ਼(ਸ਼ੂਗਰ ਦੀ ਬਿਮਾਰੀ) ਦੇ ਰੋਗੀ ਮੌਤ ਨੂੰ ਉਡੀਕਦੇ ਰਹਿੰਦੇ ਸਨ।ਡਾਕਟਰ ਲੱਖਾਂ ਕੋਸ਼ਿਸ਼ਾ ਦੇ ਬਾਵਜੂਦ ਵੀ ਕੋਈ ਪਾਏਦਾਰ ਦਵਾਈ ਨਾ ਹੋਣ ਕਰਕੇ ਉਨ੍ਹਾਂ ਨੂੰ ਬਚਾ ਨਹੀਂ ਸਕਦੇ ਸਨ। ਟਾਈਪ-1ਡਾਇਬਿਟੀਜ ਨਾਲ ਪੀੜਤ ਲਿਓਜਾਰਡ ਥਾਮਸਨ ਦਾ ਵੀ ਇਹੀ ਹਾਲ ਸੀ। ਹੁਣ ਉਹ ਟੋਰਾਂਟੋ ਜਨਰਲ ਹਸਪਤਾਲ ਚ ਮਰਨ ਕਿਨਾਰੇ ਪਿਆ ਸੀ ਪਰ ਮੌਕਾਮੇਲ ਵੇਖੋ,ਬੈਟਿੰਗ ਨੇ ਬੇਸਟ ਵੱਲੋਂ ਖੋਜੀ ਗਈ ਇਨਸੂਲਿਨ ਦਾ ਪਹਿਲਾ ਟੀਕਾ ਇਸ ਬੱਚੇ ਨੂੰ ਲਾਉਂਣ ਦਾ ਫੈਸਲਾ ਲਿਆ। 12 ਜਨਵਰੀ 1922 ਨੂੰ ਇਸ ਨੂੰ ਇਨਸੂਲਿਨ ਦਾ ਪਹਿਲਾ ਟੀਕਾ ਲਾਇਆ ਗਿਆ,ਬੁਝਦੀ ਲੋਅ ਫਿਰ ਤੋਂ ਜਲਣ ਲੱਗੀ,ਲਿਓਨਾਰਡ ਚ ਜ਼ਿੰਦਗੀ ਮੁੜ ਆਈ। ਇਸ ਤਰ੍ਹਾਂ ਡਾਇਬਿਟੀਜ ਦੇ ਇਤਿਹਾਸ ਚ ਇੰਸੂਲਿਨ ਦਾ ਇਹ ਪਹਿਲਾ ਟੀਕਾ ਲੈਣ ਵਾਲਾ ਵਿਅਕਤੀ ਬਣਿਆ।ਰੋਗੀਆਂ ਨੂੰ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਅਤੇ ਵੱਖ ਵੱਖ ਇਲਾਜ ਪ੍ਰਣਾਲੀ ਚ ਇਸ ਦਾ ਇਲਾਜ ਕਿਹੋ ਜਿਹਾ ਹੈ ਤੇ ਸਾਰੀ ਗੱਲ ਸ਼ੂਗਰ ਦੀ ਬਿਮਾਰੀ ਬਾਰੇ ਇਸ ਲੇਖ ਵਿੱਚ ਦੱਸੀ ਜਾਵੇਗੀ ਪਰ ਪਹਿਲਾਂ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਕਰਨੀਅਾ ਬਾਕੀ ਹਨ ਜਿਨ੍ਹਾਂ ਦੀ ਜਾਣਕਾਰੀ ਦੇਣੀ ਲਾਜ਼ਮੀ ਹੈ,ਖ਼ਾਸ ਕਰਕੇ ਸ਼ੂਗਰ ਦੇ ਰੋਗੀਆਂ ਲਈ ਤਾਂ ਬੇਹੱਦ ਜ਼ਰੂਰੀ ਹੈ।ਡਾਕਟਰ ਇਲਿਅਟ ਪੀ. ਜਾਸਲਿਨ ਨੇ ਇਸ ਵਾਰੇ ਬੜੀ ਹੀ ਮਹੱਤਵਪੂਰਨ ਗੱਲ ਕਹੀ ਹੈ ਉਹ ਨੇ ਕਿਹਾ ਹੈ " ਸ਼ੁੂਗਰ ਦੇ ਜਿਸ ਰੋਗੀ ਨੂੰ ਸਭ ਤੋਂ ਵੱਧ ਗਿਆਨ ਹੋਵੇ ਉਹ ਸਭ ਤੋਂ ਵੱਧ ਸਮਾਂ ਜਿਉੰਦਾ ਰਹਿੰਦਾ ਹੈ।" ਇਨਸੂਲਿਨ ਤੇ ਉਸ ਦੀ ਕਾਰਜ ਪ੍ਰਣਾਲੀ ਨੂੰ ਸਮਝਣ ਤੋਂ ਪਹਿਲਾਂ ਸਰੀਰ ਦੀ ਕਾਰਜ ਪ੍ਰਣਾਲੀ ਨੂੰ ਸਮਝ ਲੈਣਾ ਠੀਕ ਹੋਵੇਗਾ।
ਸਰੀਰ ਦੀ ਕਾਰਜ ਪ੍ਰਣਾਲੀ:-
ਇਸ ਗੱਲ ਨੂੰ ਅਸੀਂ ਜਾਣਦੇ ਹਾਂ ਕਿ ਸਾਡਾ ਸਰੀਰ ਬੇਹੱਦ ਸੂਖਮ ਸੈੱਲਾਂ ਤੋਂ ਬਣਿਆ ਹੈ।ਹਰੇਕ ਸੈੱਲ ਵਿੱਚ ਕਈ ਤਰ੍ਹਾਂ ਦੀਆਂ ਰਸਾਇਣਿਕ ਕਿਰਿਆਵਾਂ ਚਲਦੀਆਂ ਰਹਿੰਦੀਆਂ ਹਨ। ਇੰਨ੍ਹਾਂ ਨੂੰ ਨਿਰੰਤਰ ਚਲਾਈ ਰੱਖਣ ਲਈ ਉੂਰਜਾ ਦੀ ਨਿਰੰਤਰ ਲੋੜ ਰਹਿੰਦੀ ਹੈ।ਗੁਲੂਕੋਜ਼ ਉਸ ਉੂਰਜਾ ਦੀ ਲੋੜ ਨੂੰ ਪੂਰੀ ਕਰਦਾ ਹੈ। ਭੋਜਨ ਦਾ ਮਕਸਦ ਹੀ ਹੋਰ ਲੋੜਾਂ ਦੀ ਪੂਰਤੀ ਤੋ ਇਲਾਵਾ ਸੈੱਲਾਂ ਦੀ ਲੋੜ ਲਈ ਗੁਲੂਕੋਜ ਮੁਹੱਈਆ ਕਰਨਾ ਹੁੰਦਾ ਹੈ। ਦਰਅਸਲ ਅਸੀਂ ਜੋ ਵੀ ਭੋਜਨ ਕਰਦੇ ਹਾਂ ਉਨ੍ਹਾਂ ਵਿੱਚ ਮੌਜੂਦ ਕਾਰਬੋਹਾਈਡਰੇਟ ਅੰਤੜੀਆਂ ਚ ਪਾਚਣ ਕਿ੍ਅਾ ਪਿੱਛੋਂ ਗੁਲੂਕੋਜ਼ ਵਿੱਚ ਬਦਲ ਜਾਂਦਾ ਹੈ ਤੇ ਫਿਰ ਇਹ ਰੂਪਾਂਤ੍ਰਿਤ ਗੁਲੂਕੋਜ਼ ਖ਼ੂਨ ਵਿੱਚ ਮਿਲ ਕੇ ਸਰੀਰ ਦੇ ਵੱਖ ਵੱਖ ਹਿਸਿਆਂ ਵਿੱਚ ਪਹੁੰਚ ਕੇ ਸੈੱਲਾਂ ਅੰਦਰ ਜਾ ਕੇ ਉਨ੍ਹਾਂ ਨੂੰ ਊਰਜਾ ਦੇਣ ਲੱਗਦਾ ਹੈ। ਇਸ ਜਾਣਕਾਰੀ ਤੋਂ ਇਹ ਗੱਲ ਸਪੱਸ਼ਟ ਹੋਈ ਕਿ ਭੋਜਨ ਤੋਂ ਗੁਲੂਕੋਜ ਬਣਦਾ ਹੈ ਪਰ ਜਦੋਂ ਅਸੀਂ ਭੁੱਖੇ ਹੁੰਦੇ ਹਾਂ ਯਾਨੀ ਪੇਟ ਵਿੱਚ ਕੁਝ ਨਹੀਂ ਹੁੰਦਾ ਉਦੋਂ ਵੀ ਗੁਲੂਕੋਜ ਖੂਨ ਵਿੱਚ ਪਹੁੰਚਦਾ ਰਹਿੰਦਾ ਹੈ। ਉਸ ਸਮੇਂ ਇਸ ਦੀ ਸਪਲਾਈ ਲਿਵਰ ਤੋਂ ਹੁੰਦੀ ਹੈ ਜਿਸ ਚ ਗੁਲੂਕੋਜ ਦਾ ਸੁਰੱਖਿਅਤ ਭੰਡਾਰ ਔਖੇ ਵੇਲੇ ਕੰਮ ਆਉਣ ਲਈ ਹੁੰਦਾ ਹੈ। ਜਾਣੀ ਗੁਲੂਕੋਜ ਦੀ ਸਪਲਾਈ ਹਰ ਵੇਲੇ ਹੁੰਦੀ ਰਹਿੰਦੀ ਹੈ ਤੇ ਸੈੱਲ ਉੂਰਜਾ ਹਾਸਲ ਕਰਦੇ ਰਹਿੰਦੇ ਹਨ।ਸੈੱਲਾਂ ਚ ਗਲਟ- 4 ਨਾਮਕ ਇੱਕ ਦਰਵਾਜ਼ਾ ਹੁੰਦਾ ਹੈ ਜੋ ਆਮ ਹਾਲਤ ਚ ਬੰਦ ਹੀ ਰਹਿੰਦਾ ਹੈ।ਅਜਿਹੇ ਵਿੱਚ ਖੂਨ ਵਾਲੇ ਗੁਰੂਕੋਜ ਦਾ ਸੈਲਾ ਵਿੱਚ ਦਾਖਲਾ ਸੰਭਵ ਨਹੀਂ ਹੁੰਦਾ। ਆਖਿਰ ਦਰਵਾਜ਼ਾ ਬੰਦ ਹੋਣ ਦੀ ਹਾਲਤ ਤੇ ਕੋਈ ਕਿਵੇਂ ਅੰਦਰ ਜਾ ਸਕਦਾ ਹੈ ? ਅਜਿਹੇ ਚ ਇਸ ਜਟਿਲ ਪ੍ਰਕਿਰਿਆ ਰਾਹੀਂ ਇਨਸੂਲਿਨ ਸੈੱਲਾਂ ਦੇ ਦਰਵਾਜ਼ੇ ਨੂੰ ਖੋਲ੍ਹ ਕੇ ਉਸ ਵਿੱਚ ਗੁਲੂਕੋਜ਼ ਦਾ ਦਾਖਲਾ ਕਰਵਾ ਦਿੰਦੀ ਹੈ।ਇਸ ਤਰ੍ਹਾਂ ਇਨਸੂਲੀਨ ਦੇ ਮਹੱਤਵ ਨੂੰ ਸਹਿਜੇ ਹੀ ਸਮਝਿਆ ਜਾ ਸਕਦਾ ਹੈ।
ਇਨਸੂਲਿਨ ਹੈ ਕੀ ?
ਪੇਟ ਚ ਮਹਿਦੇ ਪਿਛੇ ਸਥਿਤ ਅਗਨੀਸ਼ਾਹ(ਪੇਨਕ੍ਰਿਅਾਜ)ਗ੍ਰੰਥੀ ਚ ਸਥਿਤ ਉਤਿਕ ਇੰਸੁਲਿਨ ਨਾਂ ਦੇ ਹਾਰਮੋਨ ਦਾ ਨਿਰਮਾਣ ਕਰਦੇ ਹਨ ਇਨ੍ਹਾਂ ਉਤਕਾਂ ਨੂੰ "ਆਈਲੈਟਸ ਅਾਫ ਲੈਂਗਰਹੰਸ"ਦਾ ਨਾਂ ਦਿੱਤਾ ਗਿਆ ਹੈ। ਇਸ ਵਿੱਚ ਸਥਿਤ ਬੀਟਾ ਸੈੱਲਸ ਹੀ ਅਸਲ ਵਿੱਚ ਇਨਸੂਲੀਨ ਬਣਾਉਂਦੇ ਹਨ।ਜਦੋਂ ਵੀ ਖੂਨ ਵਿੱਚ ਇਨਸੂਲਿਨ ਦੀ ਮਾਤਰਾ ਵਧਦੀ ਹੈ ਉਦੋਂ ਬੀਟਾ ਸੈਲਜ਼ ਇਨਸੂਲਿਨ ਬਣਾਉਣ ਲੱਗਦੇ ਹਨ। ਇਹ ਇਨਸੂਲਿਨ ਖੂਨ ਦੀਆਂ ਨਸਾ ਰਾਹੀਂ ਸ਼ਰੀਰ ਦੇ ਵੱਖ ਵੱਖ ਭਾਗਾਂ ਵਿੱਚ ਪਹੁੰਚ ਕੇ ਗੁਲੂਕੋਜ ਨੂੰ ਸੈੱਲਾਂ ਚ ਦਾਖਲ ਕਰਨ ਲੱਗਦਾ ਹੈ ਅਤੇ ਕਈ ਤਰ੍ਹਾਂ ਦੀਆਂ ਜੈਵਿਕ ਕਿਰਿਆਵਾਂ ਉਸ ਨਾਲ ਕੰਟਰੋਲ ਰਹਿੰਦੀਆਂ ਹਨ। ਇਸ ਤਰ੍ਹਾਂ ਇਨਸੂਲਿਨ ਸੈੱਲਾਂ ਦੀ ਗਲਟ-4 ਨਾਮਕ ਦਰਵਾਜੇ ਦੇ ਤਾਲੇ ਖੋਲ੍ਹਣ ਦਾ ਕੰਮ ਕਰਦਾ ਹੈ। ਜਿਸ ਵਿੱਚ ਗੁਲੂਕੋਜ ਸੈਲਾਂ ਚ ਦਾਖਲ ਹੋ ਕੇ ਮੈਟਾਬੋਲਿਜ਼ਮ ਦੀਆਂ ਕਿਰਿਆਵਾਂ ਵਿੱਚ ਹਿੱਸਾ ਲੈਂਦਾ ਹੋਇਆ ਊਰਜਾ ਪੈਦਾ ਕਰਨ ਲੱਗਦਾ ਹੈ। ਪਾਠਕ ਇਹ ਨਾ ਸਮਝਣ ਕਿ ਇਨਸੂਲੀਨ ਦਾ ਸਿਰਫ ਇਹੀ ਕੰਮ ਹੈ ਉਹ ਗੁਲੂਕੋਜ ਨੂੰ ਸੈੱਲਾਂ ਅੰਦਰ ਪਹੁੰਚ ਜਾਵੇ।ਅਸਲ 'ਚ ਤਾਂ ਉਸ ਦੇ ਅਨੇਕਾਂ ਕੰਮਾਂ ਵਿੱਚੋਂ ਹੀ ਇਹ ਇੱਕ ਕੰਮ ਹੈ,ਇਸ ਤੋਂ ਇਲਾਵਾ ਵੀ ਹੋਰ ਕਈ ਫਰਜ਼ ਇਨਸੂਲਿਨ ਨੂੰ ਨਿਭਾਉਣੇ ਪੈਂਦੇ ਹਨ।ਇਹ ਬਲੱਡ ਪ੍ਰੈਸ਼ਰ ਤੇ ਖੂਨ ਦੇ ਕਲੈਸਟਰੋਲ ਦੇ ਕੰਟਰੋਲ ਦੀਆਂ ਕਿਰਿਆਵਾਂ 'ਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ।
ਜਦੋਂ ਇਨਸੂਲਿਨ ਦੇ ਕੰਮ ਵਿੱਚ ਅੜਿੱਕਾ ਲੱਗਣ ਲੱਗਦਾ ਹੈ:-
ਕਈ ਵਿਗਾੜ ਹਨ ਜੋ ਸਰੀਰ ਚ ਪੈਦਾ ਹੋ ਕੇ ਜਾਂ ਤਾਂ ਇੰਸੁਲਿਨ ਦੇ ਰਿਸਾਅ ਨੂੰ ਘੱਟ ਕਰ ਦਿੰਦੇ ਹਨ ਜਾਂ ਇਸ ਦੇ ਕਾਰਜ ਵਿੱਚ ਅੜਿੱਕਾ ਪੈਦਾ ਕਰਨ ਲੱਗਦੇ ਹਨ।ਇਨ੍ਹਾਂ ਅੜਿੱਕਿਆਂ ਕਰਕੇ ਇਨਸੂਲਿਨ ਆਪਣਾ ਕੰਮ ਠੀਕ ਤਰ੍ਹਾਂ ਨਹੀਂ ਕਰ ਸਕਦਾ ਸਿੱਟੇ ਵਜੋਂ ਖ਼ੂਨ ਵਿਚਲਾ ਇਨਸੂਲਿਨ ਸੈੱਲਾਂ ਵਿੱਚ ਨਹੀਂ ਪਹੁੰਚਦਾ ਅਤੇ ਉਸ ਦਾ ਪੱਧਰ ਖੂਨ ਵਿੱਚ ਵਧਣ ਲੱਗਦਾ ਹੈ ਅਤੇ "ਪਾਣੀ ਵਿੱਚ ਮੱਛੀ ਪਿਆਸੀ" ਵਰਗੀ ਹਾਲਤ ਬਣ ਜਾਂਦੀ ਹੈ। ਖੂਨ ਵਿੱਚ ਭਰਪੂਰ ਗੁਰੂਕੋਜ਼ ਹੁੰਦੇ ਹੋੋਏ ਵੀ ਗਲਟ-4 ਨਾਮਕ ਦਰਵਾਜ਼ਾ ਬੰਦ ਰਹਿਣ ਨਾਲ ਸੈੱਲ ਗੁਲੂਕੋਜ ਹਾਸਲ ਕਰਨ ਵਿੱਚ ਅਸਫਲ ਰਹਿਣ ਕਰਕੇ ਭੁੱਖੇ ਰਹਿ ਜਾਂਦੇ ਹਨ।ਦੂਜੇ ਪਾਸੇ ਖੂਨ ਵਿੱਚ ਵਧਿਅਾ ਹੋਇਆ ਗੁਲੂਕੋਜ ਕੋਈ ਤਰ੍ਹਾਂ ਦੇ ਵਗਾੜ ਪੈਦਾ ਕਰਨ ਲੱਗਦਾ ਹੈ ਅਤੇ ਇਸੇ ਹਾਲਤ ਨੂੰ ਸ਼ੂਗਰ ਰੋਗ(ਡਾਇਬਿਟੀਜ) ਕਿਹਾ ਜਾਂਦਾ ਹੈ।
ਸ਼ੂਗਰ ਰੋਗ ਦੀਆਂ ਕਿਸਮਾਂ:-
ਇਨਸੁੂਲਿਨ ਦੀ ਕਾਰਜ ਪ੍ਰਣਾਲੀ ਵਿੱਚ ਅੜਿੱਕਾ ਅਾਉਣ ਨਾਲ ਹੀ ਡਾਇਬਿਟੀਜ ਸ਼ੁਰੂ ਹੋ ਜਾਂਦੀ ਹੈ ਪਰ ਇਹ ਹਾਲਾਤ ਅਾਉਣ ਦੇ ਕਈ ਕਾਰਨ ਹੁੰਦੇ ਹਨ,ਇਨ੍ਹਾਂ ਕਾਰਨਾਂ ਨੂੰ ਦੇਖ ਕੇ ਸਮਝ ਕੇ ਸ਼ੂਗਰ ਨੂੰ ਦਾ ਵਰਗੀਕਰਨ ਕੀਤਾ ਗਿਆ ਹੈ।
ਸ਼ੂਗਰ ਰੋਗ(ਡਾਇਬਿਟੀਜ -1):-
ਇਹ ਇੱਕ ਗੰਭੀਰ ਰੋਗ ਮੰਨਿਆ ਜਾਂਦਾ ਹੈ। ਦਰਅਸਲ ਟਾਈਪ- ਵਨ-ਡਾਇਬਿਟੀਜ ਉਹ ਵਜ੍ਹਾ ਕਰਕੇ ਪਣਪਦੀ ਹੈ ਜਦ ਪੈਨਕਰੀਅਾਜ ਵਿੱਚ ਸਥਿਤ "ਆਈਲੈਟਸ ਅਾਫ ਲੈਂਗਰਹਾਂਸ"ਵਿੱਚ ਹਾਜ਼ਰ ਬੀਟਾ ਸੈੱਲ ਗੰਭੀਰ ਰੂਪ.ਵਿੱਚ ਹਰਜਾਗ੍ਸਿਤ ਹੋ ਜਾਂਦੇ ਹਨ।ਸਰੀਰ ਅੰਦਰ ਰੋਗਾਂ ਨਾਲ ਲੜਨ ਵਾਲੀ ਰੋਗ ਪ੍ਰਤੀਰਿਧਿਕ ਪ੍ਨਾਲੀ(ਇਮਿਊਨ ਸਿਸਟਮ) ਵਿੱਚ ਇੱਕ ਭਰਮ ਜਿਹਾ ਪੈਦਾ ਹੋ ਜਾਂਦਾ ਹੈ ਇਨ੍ਹਾਂ ਤੋਂ ਬਣਨ ਵਾਲੀਆਂ ਐਂਟੀਬਾਡੀਜ਼ ਭਰਮ ਵਿੱਚ ਰੋਗਾਣੂਆਂ ਤੇ ਬੀਟਾ ਸੈਲਜ਼ ਦੀ ਰਚਨਾ ਵਿੱਚ ਸਾਮਾਨਤਾ ਹੋਣ ਕਰਕੇ ਕੋਈ ਫਰਕ ਨਹੀਂ ਕਰ ਸਕਦਾ ਅਤੇ ਦੋਨਾਂ ਤੇ ਹਮਲਾ ਕਰ ਦਿੰਦਾ ਹੈ। ਸਿੱਟੇ ਵਜੋਂ ਇਨਫੈਕਸ਼ਨ ਵਾਲੇ ਰੋਗਾਣੂਆਂ ਦੇ ਖਾਤਮੇ ਦੇ ਨਾਲ ਨਾਲ ਬੀਟਾ ਸੈਲਜ਼ ਵੀ ਮਰ ਜਾਂਦੇ ਹਨ। ਸਰੀਰ ਵਿੱਚ ਮੌਜੂਦ ਕੁੱਝ ਖਾਸ ਤਰ੍ਹਾਂ ਦੇ ਜੀਨਜ਼(HLA ਦੀ ਵਿਸ਼ੇਸ਼ ਕਿਸਮ) ਅਮਿਉੂਨ ਸਿਸਟਮ ਨੂੰ ਗਲਤ ਦਿਸ਼ਾ ਵਿੱਚ ਕਾਰਜ ਕਰਨ ਦਾ ਨਿਰਦੇਸ਼ ਦੇ ਹਨ। ਇਹ ਜਿਨ੍ਹਾਂ ਬੰਦਿਆਂ ਚ ਜੇ ਇਜੇਹੇ HLA ਜੀਨਜ਼ ਹੁੰਦੇ ਹਨ ਉਨ੍ਹਾਂ ਚ ਇਨਫੈਕਸ਼ਨ ਦੀ ਹਾਲਤ ਵਿੱਚ ਅਮੀਉੂਨ ਸਿਸਟਮ ਦੀ ਗਲਤ ਦਿਸ਼ਾ ਵਿੱਚ ਸਰਗਰਮੀ ਕਰਕੇ ਟਾਈਪ- ਵਨ ਡਾਇਬਿਟੀਜ ਹੁੰਦੀ ਹੈ। ਸ਼ੂਗਰ ਦੀ ਇਹ ਕਿਸਮ ਕਾਫੀ ਗੰਭੀਰ ਹੁੰਦੀ ਹੈ ਅਤੇ ਬੱਚਿਆਂ ਤੇ ਨੌਜਵਾਨਾਂ ਚ ਹੀ ਇਹ ਹੁੰਦਾ ਹੈ। ਵੈਸੇ ਇਹ ਕਿਸੇ ਵੀ ਉਮਰ ਚ ਵਿੱਚ ਹੋ ਸਕਦਾ ਹੈ। ਇਸ ਰੋਗ ਦੇ ਮੁੱਖ ਲੱਛਣ ਨੂੰ ਤਿੱਖੇ ਹੁੰਦੇ ਹਨ। ਇਨ੍ਹਾਂ ਦੇ ਪੇਸ਼ਾਬ ਚ ਗੁਲੂਕੋਜ਼ ਦੇ ਇਲਾਵਾ ਕੀਟੋਨ ਵੀ ਅਾਉਣ ਲੱਗਦਾ ਹੈ। ਸਿੱਟੇ ਵਜੋਂ ਕੀਟੋਇਨਸੂਲੀਨ ਦੇ ਟੀਕੇ ਦੀ ਖੋਜ ਅਜਿਹੇ ਰੋਗੀਆਂ ਲਈ ਅੰਮ੍ਰਿਤ ਤੋਂ ਘੱਟ ਨਹੀਂ। ਕਿਉਂਕਿ ਇਸ ਤੋਂ ਪਹਿਲਾਂ ਤਾਂ ਟਾਈਪ-1 ਡਾਇਬਟੀਜ਼ ਹੋਣ ਦਾ ਮਤਲਬ ਦੀ ਬੇਮੌਤ ਮਰਨਾ ਹੀ ਮੰਨਿਆ ਜਾਂਦਾ ਸੀ।
ਟਾਈਪ -2 ਡਾਇਬਟੀਜ਼:-
ਇਸ ਰੋਗ ਦੀ ਸ਼ੁਰੂਆਤ ਚ ਇਨਸੂਲਿਨ ਦੀ ਕਾਰਜ ਸਮਰਥਾ ਅਸਰਅੰਦਾਜ਼ ਹੋਣ ਲੱਗਦੀ ਹੈ ਇਹ ਪੂਰੀ ਸਮਰੱਥਾ ਨਾਲ ਕੰਮ ਨਹੀਂ ਕਰ ਸਕਦੀ ਇਸ ਹਾਲਤ ਨੂੰ "ਇਨਸੂਲੀਨ ਅਵਰੋਧ" ਕਹਿੰਦੇ ਹਨ ਅਜਿਹੀ ਹਾਲਤ ਬਣਦਿਆਂ ਹੀ ਪੈਨਕਰੀਆਜ਼ ਵੱਧ ਇੰਸੁਲਿਨ ਬਣਾਉਣ ਲੱਗਦਾ ਹੈ ਤਾਂ ਕਿ ਖੂਨ ਚ ਗੁਲੂਕੋਜ਼ ਦੀ ਮਾਤਰਾ ਵਧੇ ਨਾ। ਇਹ ਕੰਟਰੋਲ ਵਿੱਚ ਹੀ ਰਹੇ। ਅਜਿਹੀ ਹਾਲਤ ਨੂੰ ਹਾਈਪਰਇਨਸੂਲੀਨੀਮੀਆਂ ਕਿਹਾ ਜਾਂਦਾ ਹੈ। ਹੁਣ ਇਨਸੂਲਿਨ ਦੀ ਕਾਰਜ ਪ੍ਰਣਾਲੀ ਵਿੱਚ ਇਹ ਅੜਿੱਕਾ ਬਣਿਆ ਰਹਿੰਦਾ ਹੈ ਤਾਂ ਇਨਸੂਲਿਨ ਬਣਾਉਣ ਵਾਲੇ ਬੀਟਾ ਸੈੱਲ ਘਟਨ ਲੱਗਦੇ ਹਨ। ਸਿੱਟੇ ਵਜੋਂ ਵੀ ਇਨਸੂਲਿਨ ਦੇ ਨਿਰਮਾਣ ਚ ਕਮੀ ਆਉਣ ਲੱਗਦੀ ਹੈ ਤਾਂ ਉੱਥੋਂ ਜੋ ਰੋਗ ਪਣਪਦਾ ਹੈ ਉਸ ਨੂੰ ਡਾਇਬਟੀਜ਼ ਟਾਈਪ-ਟੂ ਕਹਿੰਦੇ ਹਨ। ਅੱਗੇ ਕੁਝ ਸਮੇਂ ਪਿੱਛੋਂ ਹਾਲਾਤ ਹੋਰ ਵੀ ਖਰਾਬ ਹੋ ਜਾਂਦੇ ਹਨ ਜਾਂ ਥੱਕੇ ਹੋਏ ਬੀਟਾ ਸੈੱਲ ਦਮ ਤੋੜ ਲੱਗਦੇ ਹਨ। ਅਜਿਹੇ ਚ ਇਨਸੁਲਿਨ ਦੀ ਮਾਤਰਾ ਹੋਰ ਵੀ ਘਟ ਜਾਂਦੀ ਹੈ। ਇਸ ਤਰ੍ਹਾਂ ਟਾਈਪ-ਟੂ-ਡਾਇਬਿਟੀਜ਼ ਇਨਸੂਲਿਨ ਦੀ ਕਾਰਜ ਸਮਰੱਥਾ ਚ ਕਮੀ ਆਉਣ ਨਾਲ ਸ਼ੁਰੂ ਹੁੰਦੀ ਹੈ ਅਤੇ ਪਿੱਛੋਂ ਇਨਸੂਲਿਨ ਘੱਟ ਹੋ ਜਾਂਦੀ ਹੈ ਭਾਵੇਂ ਕਿ ਇਸ ਤਰ੍ਹਾਂ ਦੇ ਸ਼ੂਗਰ ਰੋਗ ਦੇ ਲੱਛਣ ਤਿਖੇ ਨਹੀਂ ਹੁੰਦੇ ਪਰ ਵਿਡੰਬਨਾ ਇਹ ਹੈ ਕਿ ਰੋਗ ਦੀ ਮਾਰ ਹੇਠ ਰਹਿੰਦੇ ਹੋਏ ਵੀ ਮਰੀਜ਼ ਅਕਸਰ ਇਸ ਰੋਗ ਦੀ ਮੌਜੂਦਗੀ ਤੋਂ ਅਣਜਾਣ ਰਹਿੰਦੇ ਹਨ। ਜਿਸ ਕਰਕੇ ਉਨ੍ਹਾਂ ਕੋਈ ਪ੍ਰਹੇਜ਼ ਨਹੀਂ ਰੱਖਦੇ ਹਨ ਤੇ ਨਾ ਨਾ ਹੀ ਦਵਾਈ ਦੀ ਵਰਤੋਂ ਕਰਦੇ ਹਨ। ਇਸ ਦਾ ਨਤੀਜਾ ਕੁਝ ਸਮੇਂ ਪਿਛੋਂ ਰੋਗ ਦੇ ਗੰਭੀਰ ਹੋ ਜਾਣ ਪਿੱਛੋਂ ਹੀ ਸਾਹਮਣੇ ਆਉਂਦਾ ਹੈ,ਉਦੋਂ ਤੱਕ ਬਹੁਤ ਸਾਰੇ ਮਰੀਜ਼ ਇਸ ਰੋਗ ਦੀ ਜਟਿਲਤਾ ਦੀ ਲਪੇਟ ਵਿੱਚ ਆ ਚੁੱਕੇ ਹੁੰਦੇ ਹਨ। ਉਹ ਵਧੇ ਹੋਏ ਬਲੱਡ ਗੁਲੂਕੋਜ਼ ਅਤੇ ਕਲੈਸਟ੍ਰੋਲ ਨਾਲ ਗ੍ਰਸਤ ਹੋ ਜਾਂਦੇ ਹਨ। ਸਾਡੇ ਦੇਸ਼ ਚ 95 ਫੀਸਦੀ ਰੋਗੀ ਡਾਇਬਿਟੀਜ ਟਾਇਪ-2 ਤੋਂ ਪੀੜਤ ਹਨ।
ਗੈਸਟੇਸ਼ਨਲ ਡਾਇਬਿਟੀਜ:-
ਡਾਇਬਿਟੀਜ ਦੀ ਇਹ ਕਿਸਮ ਗਰਭ ਅਵਸਥਾ ਵਿੱਚ ਵੇਖਣ ਨੂੰ ਮਿਲਦੀ ਹੈ ਜਦੋਂ ਕਈ ਤਰ੍ਹਾਂ ਦੇ ਹਾਰਮੋਨਲ ਬਦਲਾਅ ਇਨਸੂਲਿਨ ਦੀ ਕਾਰਜ ਪ੍ਣਾਲੀ ਵਿੱਚ ਅੜਿੱਕਾ ਪਾਉਣ ਲਗਦੇ ਹਨ ਤੇ ਗਰਭਵਤੀ ਅੌਰਤ ਡਾਇਬਿਟੀਜ ਦੀ ਮਰੀਜ਼ ਬਣ ਜਾਂਦੀ ਹੈ।ਗਰਭ ਅਵਸਥਾ ਦੇ 6 ਵੇੰ ਮਹੀਨੇ ਇਹ ਸਥਿਤੀ ਬਣ ਸਕਦੀ ਹੈ।ਮੋਟੀਆਂ ਔਰਤਾਂ ਵਿੱਚ ਅਕਸਰ ਗੈਸਟੇਸ਼ਨਲ ਡਾਇਬਿਟੀਜ਼ ਪਾਈ ਜਾਂਦੀ ਹੈ। ਜਣੇਪੇ ਪਿਛੋਂ ਇਹ ਰੋਗ ਅਾਪਣੇ ਅਾਪ ਖਤਮ ਹੋ ਜਾਂਦਾ ਹੈ। ਡਾਇਬਟੀਜ਼ ਭਾਰਤੀ ਅਰਥਚਾਰੇ ਤੇ ਬੋਝ ਬਣਦੀ ਜਾ ਰਹੀ ਹੈ। ਬਲਡ ਗੁਲੂਕੋਜ ਕੰਟਰੋਲ ਕਰਨ ਵਾਲੀਆਂ ਦਵਾਈਆਂ ਅਕਸਰ ਇਨਸੂਲਿਨ ਤਾਂ ਬਣਾਉਂਦੀਆਂ ਹਨ ਪਰ ਉਹ ਬੀਟਾ ਸੈੱਲ ਦਾ ਪੁਨਰ ਨਿਰਮਾਣ ਨਹੀਂ ਕਰ ਸਕਦੀਆਂ। ਸ਼ੂਗਰ ਦੀ ਬੀਮਾਰੀ ਨਾਲ ਹਾਈ ਬਲੱਡ ਪ੍ਰੈਸ਼ਰ,ਕਲੈਸਟਰੋਲ ਵਧ ਹੋਣਾ,ਦਿਲ ਦੀਆਂ ਧਮਨੀਅਾ ਦਾ ਬੰਦ ਹੋਣਾ,ਕਿਡਨੀ,ਨਾਸਾ ਤੇ ਅੱਖਾਂ ਆਦਿ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ।
-
ਡਾ ਅਜੀਤਪਾਲ ਸਿੰਘ ਐਮ ਡੀ, ਡਾਕਟਰ
ajipal1952@gmail.com
9815629301
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.