ਏਸ਼ੀਅਨ ਖੇਡਾਂ ਜਿਨ੍ਹਾਂ ਨੂੰ ਏਸ਼ੀਆਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਏਸ਼ੀਆ ਜੋ ਕਿ ਦੁਨੀਆਂ ਦਾ ਸਭ ਤੋਂ ਵੱਡਾ ਮਹਾਦੀਪ ਹੈ ਦੀਆਂ ਸਭ ਤੋਂ ਉੱਚਤਮ ਖੇਡਾਂ ਹਨ ਅਤੇ ਓ.ਸੀ.ਏ ਉਲੰਪਿਕ ਕਾਂਉਸਿਲ ਆਫ ਏਸ਼ੀਆ ਵੱਲੋਂ ਕਰਵਾਈਆਂ ਜਾਂਦੀਆਂ ਹਨ , 1951 ਵਿਚ ਜਦੋਂ ਪਹਿਲੀਆਂ ਏਸ਼ੀਅਨ ਖੇਡਾਂ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਹੋਈਆਂ ਸਨ ਉਦੋਂ ਤੋ ਲੈ ਕੇ 1978 ਤੱਕ ਇਹ ਖੇਡਾਂ ਏਸ਼ੀਅਨ ਗੇਮਸ ਫੈਡਰੇਸ਼ਨ ਵੱਲੋਂ ਕਰਵਾਈਆਂ ਗਈਆਂ ਪਰ 1982 ਤੋਂ ਲੈ ਕੇ ਇਹ ਖੇਡਾਂ ਓ.ਸੀ.ਏ ਵੱਲੋਂ ਕਰਵਾਈਆਂ ਜਾ ਰਹੀਆਂ ਹਨ ਇਹਨਾਂ ਖੇਡਾਂ ਨੂੰ ਸ਼ੁਰੂ ਕਰਵਾਉਣ ਵਿਚ ਸਭ ਤੋਂ ਵੱਡਾ ਹੱਥ ਭਾਰਤ ਦਾ ਰਿਹਾ ਹੈ ,ਓ.ਸੀ.ਏ ਦੇ 45 ਮੈਂਬਰ ਦੇਸ਼ਾਂ ਨੂੰ ਇਹਨਾਂ ਖੇਡਾਂ ਵਿਚ ਭਾਗ ਲੈਣ ਦਾ ਪੂਰਾ ਪੂਰਾ ਹੱਕ ਹੈ ਇਹਨਾਂ ਖੇਡਾਂ ਨੂੰ ਉਲੰਪਿਕ ਖੇਡਾਂ ਤੋਂ ਬਾਅਦ ਦੂਜੀਆਂ ਸਭ ਤੋਂ ਵੱਡੀਆਂ Multi sports events ਖੇਡਾਂ ਹੋਣ ਦਾ ਮਾਣ ਹਸਿਲ ਹੈ , ਜੇਕਰ ਗੱਲ ਕਰੀਏ ਪਹਿਲੀਆਂ ਏਸ਼ੀਅਨ ਖੇਡਾਂ(1951) ਜੋ ਕਿ ਭਾਰਤ ਵਿਚ ਹੋਈਆਂ ਸਨ ਤਾਂ ਉਹਨਾਂ ਵਿਚ ਸਿਰਫ 6 ਖੇਡ ਈਵੈਂਟਾ ਵਿਚ ਪ੍ਤੀਯੋਗਿਤਾਵਾਂ ਕਰਵਾਈਆਂ ਗਈਆਂ ਸਨ ਉਹ ਈਵੈਂਟ ਸਨ..ਅਥਲੈਟਿਕਸ, ਤੈਰਾਕੀ, ਬਾਸਕਿਟਬਾਲ , ਸਾਈਕਲਿੰਗ, ਫੁੱਟਬਾਲ ਅਤੇ ਵੇਟਲਿਫਟਿੰਗ ਪਰ ਅਜੋਕੀਆਂ ਏਸ਼ੀਅਨ ਖੇਡਾਂ ਵਿਚ ਖੇਡ ਈਵੈਂਟ ਬਹੁਤ ਵਧ ਚੁੱਕੇ ਹਨ ਅਤੇ 2018 ਦੀਆਂ ਏਸ਼ੀਅਨ ਖੇਡਾਂ ਵਿਚ ਤਕਰੀਬਨ 40 ਖੇਡਾਂ ਵਿਚ 463 ਵੱਖ ਵੱਖ ਈਵੈਂਟ ਕਰਵਾਏ ਜਾਣਗੇ ।
ਹੁਣ ਗੱਲ ਕਰਦੇ ਹਾਂ ਇਸ ਸਾਲ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਏਸ਼ੀਆਡ ਦੀ ਜੋ ਕਿ 18 ਅਗਸਤ ਤੋਂ ਲੈ ਕੇ 2 ਸਤੰਬਰ ਤੱਕ ਇੰਡੋਨੇਸ਼ੀਆ ਦੇ ਦੋ ਸ਼ਹਿਰਾਂ ਜਕਾਰਤਾ ਅਤੇ ਪਾਲਮਬੈਂਗ ਵਿਖੇ ਕਰਵਾਈਆਂ ਜਾ ਰਹੀਆਂ ਹਨ ਹਾਲਾਕਿ ਇੰਡੋਨੇਸ਼ੀਆ ਦਾ ਸ਼ਹਿਰ ਜਕਾਰਤਾ ਇਹਨਾਂ ਖੇਡਾਂ ਨੂੰ 1962 ਵਿਚ ਵੀ ਕਰਵਾ ਚੁੱਕਾ ਹੈ ਪਰ ਪਹਿਲੀ ਵਾਰ ਇਹ ਕਿਸੇ ਦੇਸ਼ ਦੇ ਦੋ ਸ਼ਹਿਰਾਂ ਵਿਚ ਕਰਵਾਈਆਂ ਜਾ ਰਹੀਆਂ ਹਨ ਅਤੇ ਇੰਡੋਨੇਸ਼ੀਆ ਦੇ ਇਹ ਸ਼ਹਿਰ ਇਹਨਾਂ ਖੇਡਾਂ ਨੂੰ ਕਰਵਾਉਣ ਲਈ ਬਿਲਕੁਲ ਤਿਆਰ ਹਨ । ਪਹਿਲਾਂ ਇਹ ਖੇਡਾਂ ਵੀਅਤਨਾਮ ਦੇ ਹੈਨੋਈ ਸ਼ਹਿਰ ਵਿਚ ਹੋਣੀਆਂ ਤੈਅ ਹੋਈਆਂ ਸਨ ਪਰ ਕੁਝ ਵਿੱਤੀ ਕਾਰਨ ਕਰਕੇ ਵੀਅਤਨਾਮ ਨੇ ਇਹਨਾਂ ਖੇਡਾਂ ਨੂੰ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਬਾਅਦ ਵਿਚ ਇਹ ਖੇਡਾਂ ਦੇ ਦੂਜੇ ਦਾਅਵੇਦਾਰ ਇੰਡੋਨੇਸ਼ੀਆ ਨੂੰ ਦੇ ਦਿੱਤੀਆਂ ਗਈਆਂ ਸਨ ਅਤੇ ਹੁਣ ਇੱਥੋ ਦੇ ਦੋ ਸ਼ਹਿਰ ਇਹਨਾਂ ਖੇਡਾਂ ਦੀ ਮੇਜਬਾਨੀ ਕਰ ਰਹੇ ਹਨ ਇਹਨਾਂ ਖੇਡਾਂ ਲਈ ਇਹਨਾਂ ਦੋ ਸ਼ਹਿਰਾਂ ਵਿਖੇ ਖਿਡਾਰੀਆਂ ਦੇ ਮੁਕਾਬਲਿਆਂ ਅਤੇ ਟੇ੍ਨਿਗ ਕਰਨ ਲਈ 80 ਖੇਡ ਸਥਾਨ ਤਿਆਰ ਕੀਤੇ ਗਏ ਹਨ , ਇਹਨਾਂ ਖੇਡਾਂ ਦਾ ਉਦਘਾਟਨੀ ਅਤੇ ਸਮਾਪਤੀ ਸਮਾਰੋਹ ਜਕਾਰਤਾ ਦੇ 55 ਸਾਲ ਪੁਰਾਣੇ ਮੁੱਖ ਸਟੇਡੀਅਮ "Gelora Bung Kareno " ਵਿਚ ਕਰਵਾਏ ਜਾਣਗੇ, ਇਹਨਾਂ ਖੇਡਾਂ ਦਾ ਮੋਟੋ Energy of Asia ਹੈ । ਇਹਨਾਂ ਖੇਡਾਂ ਤੇ ਤਕਰੀਬਨ 3.2 ਬਿਲੀਅਨ ਡਾਲਰ ਦਾ ਖਰਚਾ ਆਉਣ ਦਾ ਅਨੁਮਾਨ ਹੈ , ਇਹਨਾਂ ਖੇਡਾਂ ਦੀ ਟਾਰਚ ਰੈਲੀ 17 ਜੁਲਾਈ ਨੂੰ ਪਹਿਲੀਆਂ ਏਸ਼ੀਅਨ ਖੇਡਾਂ ਦੇ ਆਯੋਜਕ ਭਾਰਤ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਤੋਂ ਸ਼ੁਰੂ ਹੋਵੇਗੀ , ਖਿਡਾਰੀਆਂ ਦੇ ਰਹਿਣ ਲਈ ਜਕਾਰਤਾ ਦੇ kemayoran ਵਿਚ 10 ਹੈਕਟੇਅਰ ਏਰੀਏ ਵਿਚ ਖੇਡ ਪਿੰਡ ਬਣਾਇਆ ਗਿਆ ਹੈ ਜਿਸ ਵਿਚ 7424 ਅਪਾਰਟਮੈਂਟ ਹੋਣਗੇ ਜਿਨ੍ਹਾਂ ਵਿਚ ਖਿਡਾਰੀਆਂ ਦੀਆਂ ਸੁਖ ਸੁਵਿਧਾਵਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ, ਇਹਨਾਂ ਖੇਡਾਂ ਵਿਚ 15000 ਦੇ ਕਰੀਬ ਖਿਡਾਰੀ ਅਤੇ ਖੇਡ ਅਧਿਕਾਰੀ ਸ਼ਮੂਲੀਅਤ ਕਰਨਗੇ ਅਤੇ ਦੂਨੀਆਂ ਭਰ ਦੇ ਤਕਰੀਬਨ 5000 ਮੀਡੀਆ ਕਰਮੀ ਵੀ ਇਹਨਾਂ ਖੇਡਾਂ ਦੀ ਕਵਰੇਜ਼ ਕਰਦੇ ਨਜ਼ਰ ਆਉਣਗੇ ।
ਆਉ ਹੁਣ ਗੱਲ ਕਰਦੇ ਹਾਂ 2018 ਦੀਆਂ ਏਸ਼ੀਅਨ ਖੇਡਾਂ ਵਿਚ ਭਾਗ ਲੈਣ ਜਾ ਰਹੇ ਭਾਰਤੀ ਦਲ ਦੀ , ਜੇਕਰ ਗੱਲ ਕਰੀਏ ਹੁਣ ਤੱਕ ਏਸ਼ੀਅਨ ਖੇਡਾਂ ਵਿਚ ਭਾਰਤ ਦੀ ਕਾਰਗੁਜ਼ਾਰੀ ਦੀ ਤਾਂ ਹੁਣ ਤੱਕ ਹੋਈਆਂ ਸਾਰੀਆਂ ਏਸ਼ੀਆਡ ਵਿਚ ਸਾਡੇ ਦੇਸ਼ ਦੇ ਖਿਡਾਰੀਆਂ ਨੇ ਇਹਨਾਂ ਖੇਡਾਂ ਵਿਚ ਕੁੱਲ 616 ਮੈਡਲ ਜਿਨ੍ਹਾ ਵਿਚ 139 ਗੋਲਡ , 178 ਸਿਲਵਰ ਅਤੇ 299 ਬਰਾਂਉਨ ਮੈਡਲ ਜਿੱਤੇ ਹਨ ਜੇਕਰ ਪਿਛਲੇ ਏਸ਼ੀਆਡ ਵੱਲ ਝਾਤ ਮਾਰੀ ਜਾਵੇ ਤਾਂ 2014 (ਇਨਚੁਇਨ) ਸਾਊਥ ਕੋਰੀਆ ਦੀਆਂ ਏਸ਼ੀਅਨ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਕੁੱਲ 57 (11 ਗੋਲਡ, 10 ਸਿਲਵਰ ਅਤੇ 36 ਬਰਾਂਉਨ ਮੈਡਲ) ਜਿੱਤੇ ਸਨ ਅਤੇ ਭਾਰਤ ਇਹਨਾਂ ਖੇਡਾਂ ਵਿਚ ਅੱਠਵੇਂ ਸਥਾਨ ਤੇ ਰਿਹਾ ਸੀ ਜਨਸੰਖਿਆ ਦੇ ਅੰਕੜਿਆਂ ਤੇ ਜੇਕਰ ਨਜਰ ਮਾਰੀ ਜਾਵੇ ਤਾਂ ਚੀਨ ਤੋਂ ਬਾਅਦ ਸਾਡਾ ਦੂਸਰਾ ਨੰਬਰ ਹੈ ਪਰ ਖੇਡ ਖੇਤਰ ਵਿਚ ਇਹ ਪਾ੍ਪਤੀ ਕੋਈ ਸੰਤੁਸ਼ਟੀ ਭਰੀ ਨਹੀਂ ਜਾਪਦੀ । ਚਲੋ ਖੈਰ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੀਆਂ ਏਸ਼ੀਆਡ ਵਿਚ ਭਾਰਤੀ ਦਲ ਦੀ ਕਾਰਗੁਜ਼ਾਰੀ ਕੀ ਰਹਿੰਦੀ ਹੈ , ਆਉ ਨਜਰ ਮਾਰੀਏ ਇਹਨਾਂ ਖੇਡਾਂ ਵਿਚ ਭਾਰਤ ਦੀ ਪ੍ਤਿਨਿਧਤਾ ਕਰ ਰਹੇ ਖਿਡਾਰੀ ਦਲ ਤੇ ਇਹਨਾਂ ਖੇਡਾਂ ਵਿਚ ਭਾਰਤ ਨੇ 37 ਖੇਡਾਂ ਵਿਚ ਕੁੱਲ 541 ਖਿਡਾਰੀ ਭੇਜਣ ਜਾ ਐਲਾਨ ਕਰ ਦਿੱਤਾ ਹੈ ਇਹਨਾਂ ਵਿਚ 297 ਮਰਦ ਖਿਡਾਰੀ ਅਤੇ 244 ਔਰਤ ਖਿਡਾਰਨਾਂ ਭਾਗ ਲੈਣਗੀਆਂ ਇਹ ਖਿਡਾਰੀ ਅਥਲੈਟਿਕਸ, ਆਰਚਰੀ, ਬੈਡਮਿੰਟਨ, ਬਾਸਕਟਬਾਲ, ਬਾਕਸਿੰਗ, ਬਾਉਲਿੰਗ, ਕੈਨੋਇੰਗ, ਸਾਈਕਲਿੰਗ, ਘੁੜਸਵਾਰੀ, ਤਲਵਾਰਬਾਜ਼ੀ, ਜਿਮਨਾਸਟਿਕ, ਗੌਲਫ, ਹੈਂਡਬਾਲ, ਹਾਕੀ , ਜੂਡੋ, ਕਬੱਡੀ , ਕਰਾਟੇ, ਰੋਲਰ-ਸਕੇਟਿੰਗ, ਰੋਇੰਗ, ਸੂਟਿੰਗ, ਸਕੂਐਸ਼, ਤੈਰਾਕੀ, ਟੈਨਿਸ , ਤਾਈਕਵਾਂਡੋ, ਸਾਫਟ-ਟੈਨਿਸ, ਟੇਬਲ-ਟੈਨਿਸ, ਵਾਲੀਬਾਲ, ਵੇਟਲਿਫਟਿੰਗ, ਕੁਸ਼ਤੀਆਂ, ਵੁਸ਼ੂ ਆਦਿ ਖੇਡਾਂ ਦੇ ਵੱਖ ਵੱਖ ਈਵੈਂਟਾ ਵਿਚ ਆਪੋ ਆਪਣਾ ਦਮ ਦਿਖਾਂਉਦੇ ਨਜਰ ਆਉਣਗੇ , ਹੁਣ ਦੇਖਣਾ ਇਹ ਹੈ ਕਿ ਕਾਮਨਵੈਲਥ ਖੇਡਾਂ ਵਿਚ ਤੀਸਰੇ ਸਥਾਨ ਤੇ ਰਹਿਣ ਵਾਲੇ ਭਾਰਤ ਦੇ ਖਿਡਾਰੀ ਏਸ਼ੀਆਡ ਵਿਚ ਭਾਰਤ ਦੀ ਝੋਲੀ ਕਿੰਨੇ ਕੁ ਮੈਡਲ ਪਾਂਉਦੇ ਹਨ ।
-
ਮਨਦੀਪ ਸਿੰਘ ਸੁਨਾਮ, ਖੇਡ ਲੇਖਕ
mandeepkamboj1982@gmail.com
9417479449
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.