ਬਾਹਰ ਵਾਲੇ,ਅੰਦਰਵਾਲੇ ਸਾਰੇ ਤੇ ਮੈ ਵੀ ਜੋ ਪੰਜਾਬ ਦਾ ਭਲਾ ਸੋਚਦੇ ਤਾਂ ਜਾਂ ਇਮਾਨਦਾਰ ਬੰਦਾ ਜੋ ਵੀ ਉਠਦਾ ਤੇ ਉਹ ਪੰਜਾਬ ਦੀ ਗੱਲ ਕਰਦਾ,ਸਾਰੇ ਉਸਦੀ ਸਪੋਰਟ ਕਰਨ ਲੱਗ ਜਾਦੇ !
ਖਹਿਰੇ ਦਾ ਇਕੱਠ ਦੇਖਕੇ ਮੈਨੂੰ ਤਾ ਨੀਂਦ ਆਉਣੀ ਚਾਹੀਦੀ ਸੀ ,ਫੇਰ ਆਈ ਕਿਉ ਨਹੀ-ਫੇਰ ਹਿਸਾਬ ਜਿਹਾ ਲਾਕੇ ਸੋਚਿਆ-ਮੈ ਉਦੋਂ ਕਨੇਡਾ ਰਹਿੰਦਾ ਹੁੰਦਾ ਸੀ 1997 ਬਾਦਲ ਦੀ ਸਰਕਾਰ ਬਣੀ ਸੀ-ਅਸੀ ਪੰਜ ਛੇ ਇਕੱਠੇ ਕੰਮ ਕਰਦੇ ਹੁੰਦੇ ਸੀ-ਸਾਨੂੰ ਏਨੀ ਖ਼ੁਸ਼ੀ ਹੋਈ ਕੇ ਅਸੀ ਸਾਰਿਆ ਨੇ ਰੱਜਕੇ ਦਾਰੂ ਪੀਤੀ,ਸੋਚਿਆ ਵੀ ਵਧੀਆ ਹੋ ਗਿਆ ਬੇਅੰਤ ਸਿੰਘ ਮਗਰੋ ਲੱਥਾ-ਹੋਲੀ ਹੋਲੀ ਬਾਦਲ ਤੋ ਵੀ ਮੋਹ ਭੰਗ ਹੋ ਗਿਆ-ਕੈਪਟਨ ਦਾ ਜਾਦੂ ਸਿਰ ਨੂੰ ਚੜਨ ਲੱਗ ਪਿਆ-ਫੇਰ ਉਸ ਦੀਆ ਕਰਤੂਤਾਂ ਦੇਖਕੇ ਉਸਤੋ ਵੀ ਮੋਹ ਭੰਗ ਹੋ ਗਿਆ-ਫੇਰ ਪੀ ਪੀ ਪੀ ਆਗੀ ਅਸੀ ਫੇਰ ਜ਼ੋਰ ਲਾਅਤਾ ਵੀ ਸਾਇਦ ਪੰਜਾਬ ਦਾ ਭਲਾ ਹੋਜੇ-ਕੁਝ ਚਿਰ ਬਾਅਦ ਉਸਤੋ ਵੀ ਮੋਹ ਭੰਗ ਹੋ ਗਿਆ ਕੇ ਨਹੀ ਇਹ ਬੰਦਾ ਪੰਜਾਬ ਲਈ ਇਮਾਨਦਾਰ ਨਹੀ-ਫੇਰ ਕੇਜਰੀਵਾਲ ਆ ਗਿਆ ,ਪੈਸੇ ਪੱਖੋਂ ਤੇ ਯਾਰਾਂ ਦੋਸਤਾਂ,ਰਿਸ਼ਤੇਦਾਰਾਂ ਨੂੰ ਕਹਿ ਕਹਿ ਕੇ ਵੋਟਾਂ ਪਵਾਈਆ ਕੇ ਸਾਇਦ ਪੰਜਾਬ ਦੇ ਚੰਗੇ ਦਿਨ ਆ ਜਾਣ-ਹੁਣ ਉਸਤੋ ਵੀ ਮੋਹ ਭੰਗ ਹੋ ਗਿਆ-ਹੁਣ ਖਹਿਰੇ ਤੇ ਮਲ਼ਵੀ ਵੀ ਜ਼ਬਾਨ ਨਾਲ ਮੈ ਸਪੋਰਟ ਕੀਤੀ ਪਰ ਖੁੱਲਕੇ ...,,,,?
ਸਾਰੀ ਰਾਤ ਸੋਚੀ ਗਿਆ ਕੇ ਜੇ ਖਹਿਰਾ ਤੇ ਬੈਂਸ ਬਰਾਦਰ ਆਪਸ ਵਿੱਚ ਤਿੰਗ ਫੜਿੰਗ ਹੋਗੇ ਕੱਲ ਨੂੰ,ਫੇਰ ਕਾਕਾ ਤੇਰਾ ਕੀ ਬਣੂ-ਤੂੰ ਕਿੱਧਰ ਸਟੈਂਡ ਲਏਂਗਾਂ-ਏਦਾ ਤਾਂ ਪਾਰਟੀਆਂ ਬਦਲਦਿਆਂ ਦੀ ਸਾਰੀ ਉਮਰ ਲੰਘਜੂ
ਪਰ ਅੰਦਰੋਂ ਫੇਰ ਖ਼ੁਸ਼ੀ ਜਿਹੀ ਆਈ ਕੇ ਸੌ ਜਾ ਕਾਕਾ ਭਾਵੇਂ ਤੇਰੇ ਨਾਲ ਸਾਰੇ ਧੌਖਾ ਕਰੀ ਜਾਦੇ,ਪਰ ਤੂੰ ਤਾਂ ਪੰਜਾਬ ਦੇ ਭਲੇ ਲਈ ਇਮਾਨਦਾਰ ਹਾਂ-ਬੇਈਮਾਨਾ ਮਗਰ ਸਟੈਂਡ ਤਾ ਨਹੀ ਲੈਦਾ
-
ਜਗਰੂਪ ਸਿੰਘ ਬਾਠ, ਲੇਖਕ
tirshinazar@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.