ਯਾਦ ਨੇ ਅੱਜ ਵੀ ਉਹ ਦਿਨ ਜਦੋਂ ਇਨ੍ਹੀਂ ਦਿਨੀਂ ਬੜੀ ਬੇਸਬਰੀ ਨਾਲ ਸੰਧਾਰੇ ਦਾ ਇੰਤਜ਼ਾਰ ਰਹਿੰਦਾ ਸੀ। ਦੇਸੀ ਘਿਓ ਦੇ ਬਿਸਕਟਾਂ ਨਾਲੋਂ ਜ਼ਿਆਦਾ ਮਾਮੇ ਦੇ ਘਰ 'ਚ ਆਉਣ ਦਾ ਚਾਅ ਹੁੰਦਾ ਸੀ। ਅੱਜ ਵੀ ਯਾਦ ਐ ਜਦ ਮਾਮਾ ਜੀ ਆਪਣੀ ਮਰੂਤੀ 'ਚੋਂ ਸੰਧਾਰੇ ਵਾਲੇ ਬਿਸਕਟਾਂ ਦਾ ਪੀਪਾ ਕੱਢ ਵਿਹੜੇ 'ਚ ਆਉਂਦੇ ਹੁੰਦੇ ਸੀ ਤਾਂ ਅੰਦਰੋਂ ਭੱਜ ਕੇ ਮਾਮਾ ਜੀ ਦੀਆਂ ਲੱਤਾਂ ਨੂੰ ਚਿੰਬੜ ਜਾਣਾ। ਬੜੇ ਵਧੀਆ ਸੀ ਉਹ ਦਿਨ...
ਪਰ ਅੱਜ ਕੈਨੇਡਾ ਅਮਰੀਕਾ ਨੇ ਉਹ ਸੰਧਾਰੇ ਵੀ ਖੋਹ ਲਏ, ਉਹ ਖੜ ਖੜ ਕਰਦੇ ਪੀਪੇ ਵੀ ਖੋਹ ਲਏ, ਉਹ ਦਿਨ ਵੀ ਤੇ ਹਰ ਵੇਲੇ ਚੜ੍ਹਦੀ ਕਲਾ 'ਚ ਰਹਿਣ ਵਾਲੇ ਮਾਮੇ ਵੀ...
ਵਾਹ ਨੀ ਮਰੀਕਾ ਤੇ ਕਨੇਡਾ, ਤੇਰੀਆਂ ਸੱਚ 'ਚ ਹੀ ਨਈਉਂ ਰੀਸਾਂ...
-
ਯਾਦਵਿੰਦਰ ਸਿੰਘ ਤੂਰ , ਲੇਖਕ ਤੇ ਪੱਤਰਕਾਰ
yadwinder12@gmail.com
9501582626
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.