ਅਨੁਵਾਦ ਤੇ ਪੇਸ਼ਕਸ: ਯਸ਼ ਪਾਲ
‘‘ਮਨੁੱਖਾਂ ਅੰਦਰ ਪੰਜ ਮੂਲ ਗਿਆਨ ਇੰਦਰੀਆਂ ਹੁੰਦੀਆਂ ਹਨ। ਪਰੰਤੂ ਵਿਗਿਆਨੀਆਂ ਨੇ ਖੋਜਿਆ ਹੈ ਕਿ ਪੇੜ-ਪੌਦਿਆਂ ਅੰਦਰ ਆਪਣੇ ਚੁਗਿਰਦੇ ਦੀਆਂ ਜਟਿਲ ਪ੍ਰਸਥਿਤੀਆਂ ਦਾ ਨਿਰੀਖਣ ਕਰਨ ਲਈ 20 ਗਿਆਨ ਇੰਦਰੀਆਂ ਹੁੰਦੀਆਂ ਹਨ। ਪੌਦਿਆਂ ਨੂੰ ਜ਼ਮੀਨ ਅੰਦਰਲੀ ਅੜਚਣ ਦਾ ਆਪਣੀਆਂ ਜੜ੍ਹਾਂ ਰਾਹੀਂ ਬੋਧ ਹੋ ਜਾਂਦਾ ਹੈ ਅਤੇ ਉਹ ਥਰਥਰਹਾਟ ਨੂੰ ਵੀ ਮਹਿਸੂਸ ਕਰ ਸਕਦੇ ਹਨ। ਪੌਦੇ ਸੌਣ ਤੇ ਖੇਡਣ ਦੇ ਸਮਰੂਪ ਵਿਹਾਰ ਵੀ ਕਰਦੇ ਹਨ।’’
ਪੌਦੇ ਕੁਦਰਤ ਦੀ ਦੁਰਬਲ ਰਚਨਾ ਹੈ। ਦਰਅਸਲ ਜੀਵਨ ਦੇ ਸਭਨਾਂ ਪਸਾਰਾਂ ਪੱਖੋਂ ਇਹ ਹਕੀਕਤ ਹੀ ਹੈ। ਚਾਹੇ ਉਨ੍ਹਾਂ ਦੀ ਗਤੀਹੀਣਤਾ ਦੀ ਗੱਲ ਹੋਵੇ ਜਾਂ ਆਪਣੀ ਚੁੱਪੀ ਤੋੜਨ ਦੀ ਅਸਮਰਥਤਾ ਹੋਵੇ ਜਾਂ ਸਵੈਰੱਖਿਆ ਵਿਕਸਤ ਕਰਨ ਦੀ ਘਾਟ ਹੋਵੇ, ਸਭਨਾਂ ਵੰਨਗੀਆਂ ਦੇ ਸਜੀਵਾਂ ਚੋਂ, ਪੌਦੇ ਆਪਣੇ ਸਮਰੂਪ ਪ੍ਰਾਣੀਆਂ ਨਾਲੋਂ ਕਿਤੇ ਪਿੱਛੇ ਹਨ। ਹਾਲਾਂਕਿ ਇੱਕ ਤਾਜਾ ਖੋਜ਼ ਮੁਤਾਬਕ, ਬਨਸਪਤੀ ਵਿਗਿਆਨ ਦੀ ਇੱਕ ਨਵੀਂ ਸ਼ਾਖਾ ਜਿਸਨੂੰ ਬਨਸਪਤੀ ਨਾੜੀ-ਤੰਤਰ ਜੀਵ ਵਿਗਿਆਨ () ਕਿਹਾ ਜਾਂਦਾ ਹੈ, ਨੇ ਪਾਇਆ ਹੈ ਕਿ ਪੌਦੇ ਬੁੱਧੀਮਾਨ ਵੀ ਤੇ ਸੰਵੇਦਨਸ਼ੀਲ ਵੀ ਹੁੰਦੇ ਹਨ। ਸਾਡੇ ’ਚੋਂ ਬਹੁਤਿਆਂ ਨੂੰ ਉਕਤ ਕਥਨ ਨਾ ਮੰਨਣਯੋਗ ਵੀ ਲੱਗ ਸਕਦਾ ਹੈ ਜਾਂ ਝੱਲ-ਵਲੱਲਾ ਵੀ ਲੱਗ ਸਕਦਾ ਹੈ। ਪਰੰਤੂ ਇਟਲੀ ਦੇ ਫਲੋਰੈਂਸ ਸ਼ਹਿਰ ’ਚ ਬਣੀ ਬਨਸਪਤੀ ਨਾੜੀ ਤੰਤਰ ਜੀਵ ਵਿਗਿਆਨ ਦੀ ਕੌਮਾਂਤਰੀ ਪ੍ਰਯੋਗਸ਼ਾਲਾ ਦੇ ਬਨਸਪਤੀ ਨਾੜੀਤੰਤਰ ਜੀਵ ਵਿਗਿਆਨੀ ‘ਸਟੈਫੋਨੋ ਮੈਨਕਿਊਸੋ’ ਦਾ ਤਰਕ ਹੈ ਕਿ ਪੌਦੇ ਨਾ ਸਿਰਫ਼ ਬੁੱਧੀਮਾਨ ਤੇ ਸੰਵੇਦਨਸ਼ੀਲ ਹੀ ਹੁੰਦੇ ਹਨ ਸਗੋਂ ਸਾਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਵੀ ਸੋਚਣਾ ਚਾਹੀਦਾ ਹੈ। ਵਿਸ਼ੇਸ਼ ਤੌਰ ’ਤੇ ਚਲ ਰਹੇ ‘ਛੇਵੀਂ ਸਮੂਹਿਕ ਤਬਾਹੀ’ ਦੇ ਦੌਰ ਅੰਦਰ।
ਸਾਨੂੰ ਲੰਮੇ ਸਮੇਂ ਤੋਂ ਇਹ ਪਤਾ ਹੈ ਕਿ ਮਾਨਵ ਜਾਤੀ ਤੋਂ ਇਲਾਵਾ, ਚਿੰਪਾਜੀ, ਊਦ ਬਲਾਅ, ਡੋਲਫਿਨ ਤੇ ਹਾਥੀ ਵੀ ਸੋਚਵਾਨ, ਸੰਵੇਦਨਸ਼ੀਲ ਤੇ ਆਪਣੀ ਹੋਂਦ ਪ੍ਰਤੀ ਸੁਚੇਤ ਪ੍ਰਾਣੀ ਹਨ। ਹਾਲ ਹੀ ਦੇ ਦਹਾਕਿਆਂ ਦੀਆਂ ਖੋਜਾਂ ਨੇ ਦਰਸਾਇਆ ਹੈ ਕਿ ਹੋਰ ਵੀ ਕਈ ਪ੍ਰਾਣੀ ਇਸ ਸੂਚੀ ’ਚ ਸ਼ਾਮਲ ਹਨ। ਮਿਸਾਲ ਦੇ ਤੌਰ ਤੇ, ‘ਆਕਟੋਪਸ’ ਸੰਦਾਂ ਦੀ ਵਰਤੋਂ ਕਰ ਸਕਦੇ ਹਨ, ਵੇਲ ਮੱਛੀਆਂ ਗਾਣਾ ਗਾ ਸਕਦੀਆਂ ਹਨ, ਸਹਿਦ ਦੀਆਂ ਮੱਖੀਆਂ ਗਿਣਤੀ ਕਰ ਸਕਦੀਆਂ ਹਨ, ਪੈਂਗੁਅਨ ਹਿਸਾਬ-ਕਿਤਾਬ ਲਾ ਸਕਦੇ ਹਨ, ਕਾਂ ਜਟਿਲ ਤਰਕ ਦੀ ਵਰਤੋਂ ਕਰਦੇ ਹਨ, ‘ਬਈਏ’ ਆਲ੍ਹਣਾ ਬਨਾਉਣ ’ਚ ਇੰਜੀਨੀਅਰਿੰਗ-ਕਾਬਲੀਅਤ ਦਾ ਇਜ਼ਹਾਰ ਕਰਦੇ ਹਨ, ਭਰਿੰਡਾਂ ਚਿਹਰੇ ਪਹਿਚਾਣ ਸਕਦੀਆਂ ਹਨ ਅਤੇ ਮੱਛੀਆਂ ਸੰਗੀਤ ਦੀਆਂ ਵੰਨਗੀਆਂ, ’ਚ ਫਰਕ ਕਰ ਸਕਦੀਆਂ ਹਨ। ਇਨ੍ਹਾਂ ਸਾਰੀਆਂ ਮਿਸਾਲਾਂ ’ਚ ਇੱਕ ਗੱਲ ਸਾਂਝੀ ਹੈ ਕਿ ਉਚੇਰੀ ਜਾਤੀ ਦੇ ਸਾਰੇ ਪ੍ਰਾਣੀਆਂ ਅੰਦਰ ਦਿਮਾਗ ਮੌਜੂਦ ਹੁੰਦਾ ਹੈ। ਪਰੰਤੂ ਪੌਦੇ, ਬਗੈਰ ਦਿਮਾਗ ਦੇ, ਕਿਵੇਂ ਸਮੱਸਿਆਵਾਂ ਨੂੰ ਹੱਲ ਕਰਦੇ ਹਨ, ਕਿਵੇਂ ਅਕਲਮੰਦੀ ਨਾਲ ਵਿਹਾਰ ਕਰਦੇ ਹਨ ਜਾਂ ਕਿਵੇਂ ਕਿਸੇ ਉਤੇਜਨਾ ’ਤੇ ਪ੍ਰਤੀਿਆ ਜ਼ਾਹਰ ਕਰਦੇ ਹਨ?
ਮਹਾਨ ਕੁਦਰਤ ਵਿਗਿਆਨੀ ਚਾਰਲਸ ਡਾਰਵਿਨ ਜਿਸਨੇ ਆਪਣੀ ਜਿੰਦਗੀ ਦਾ ਬਹੁਤਾ ਸਮਾਂ ਪੌਦਿਆਂ ਦਾ ਬਾਰੀਕੀ ਨਾਲ ਅਧਿਐਨ ਕਰਨ ’ਚ ਲਾਇਆ, ਉਨ੍ਹਾਂ ਸਭ ਤੋਂ ਪਹਿਲੇ ਵਿਗਿਆਨੀਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਆਮ ਪ੍ਰਚਲਤ ਧਾਰਨਾਂ ਨੂੰ ਰੱਦ ਕੀਤਾ ਅਤੇ ਇਹ ਮੰਨਿਆ ਕਿ ਪੌਦੇ ਸੰਵੇਦਨਾ ’ਤੇ ਪ੍ਰਤੀਿਆ ਕਰਦੇ ਹੀ ਕਰਦੇ ਹਨ। ਡਾਰਵਿਨ ਨੇ ਇਹ ਵੀ ਨਿਰੀਖਣ ਕੀਤਾ ਕਿ ਪੌਦੇ ਦੀ ਮੂਲ ਜੜ੍ਹ (ਜੜ੍ਹ ਦਾ ਸਿਰਾ) ਕਿਸੇ ਨਿਮਨ ਸ਼੍ਰੇਣੀ ਪ੍ਰਾਣੀ ਦੇ ਦਿਮਾਗ ਵਾਂਗ ਹੀ ਕੰਮ ਕਰਦੀ ਹੈ। ਬਨਸਪਤੀ ਨਾੜੀਤੰਤਰ ਜੀਵ ਵਿਗਿਆਨੀ ਮੈਨਕਿਊਸੋ ਦੇ ਸ਼ਬਦਾਂ ’ਚ: ਸਾਨੂੰ ਡਾਰਵਿਨ ਦੀ ਇਸ ਧਾਰਨਾ ਦਾ ਝਲਕਾਰਾ ਪਿਆ: ‘‘ਅਜੋਕਾ ਇਹ ਵਿਚਾਰ ਕਿ ਬੁੱਧੀ ਵੀ ਦਿਮਾਗ ਦੀ ਉਸੇ ਤਰ੍ਹਾਂ ਦੀ ਹੀ ਉਪਜ ਹੈ ਜਿਸ ਤਰ੍ਹਾਂ ਪੇਸ਼ਾਬ ਗੁਰਦਿਆਂ ਦੀ ਹੈ ਇੱਕ ਅਤਿ ਸਰਲੀਕਰਨ ਕੀਤਾ ਕਥਨ ਹੈ। ਬਿਨਾ ਸਰੀਰ ਦੇ ਦਿਮਾਗ ਉਂਨੀ ਹੀ ਬੁੱਧੀ ਦਾ ਨਿਰਮਾਣ ਕਰਦਾ ਹੈ ਜਿੰਨੀ ਇਸ ਦੇ ਆਕਾਰ ਨਾਲ ਮਿਲਦਾ ਜੁਲਦਾ ਅਖਰੋਟ ਕਰਦਾ ਹੈ।’’
ਪੌਦਿਆਂ ਦਾ ‘ਸਰਬਰੋਗ ਔਖਧੀ’ ਲੱਛਣ
ਹਰ ਵਕਤ ਪੌਦੇ ਵੀ ਪ੍ਰਾਣੀਆਂ ਵਰਗੀਆਂ ਹੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ, ਭਾਵੇਂ ਕਿ ਉਨ੍ਹਾਂ ਪ੍ਰਤੀ ਪੌਦਿਆਂ ਦੀ ਪਹੁੰਚ ਪ੍ਰਾਣੀਆਂ ਨਾਲੋਂ ਕਾਫੀ ਵੱਖਰੀ ਤਰ੍ਹਾਂ ਦੀ ਹੁੰਦੀ ਹੈ। ਪੌਦਿਆਂ ਨੂੰ ਆਪਣੀ ਖੁਰਾਕ ਤੇ ਊਰਜਾ ਦੀ ਭਾਲ ਕਰਨੀ ਪੈਂਦੀ ਹੈ, ਪ੍ਰਜਨਣ ਵੀ ਕਰਨਾ ਹੁੰਦਾ ਹੈ ਅਤੇ ਹਮਲਾਵਰ ਸ਼ਿਕਾਰੀਆਂ ਤੋਂ ਵੀ ਬਚਾਉਣਾ ਹੁੰਦਾ ਹੈ। ਸਮੱਸਿਆਵਾਂ ਨੂੰ ਹੱਲ ਕਰਨ ਦੀ ਕਾਬਲੀਅਤ ਹੀ ਬੁੱਧੀ ਕਹਾਉਂਦੀ ਹੈ ਤੇ ਪੌਦੇ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਨ ’ਚ ਹੈਰਤਅੰਗੇਜ਼ ਮਾਹਰ ਹੁੰਦੇ ਹਨ। ਪੌਦਿਆਂ ਦਾ ਸਭ ਤੋਂ ਹੇਠਲਾ ਹਿੱਸਾ, ਸਭ ਤੋਂ ਸੂਝ-ਸੂਖਮ ਹੁੰਦਾ ਹੋਵੇਗਾ। ਵਿਗਿਆਨੀਆਂ ਨੇ ਇਹ ਪਾਇਆ ਹੈ ਕਿ ਪੌਦਿਆਂ ਦੀਆਂ ਜੜ੍ਹਾਂ ਜ਼ਮੀਨ ’ਚ ਐਵੇਂ ਹੀ ਅਟਕਲਪੱਚੂ ਰਾਹੀਂ ਇਧਰ-ਉਧਰ ਨਹੀਂ ਭਟਕਦੀਆਂ, ਸਗੋਂ ਪਾਣੀ ਦੀ ਭਾਲ’ਚ ਸਭ ਤੋਂ ਉਤਮ ਰਾਹ ਖੋਜਦੀਆਂ ਹਨ, ਸ਼ਰੀਕੇਬਾਜੀ ਤੋਂ ਬਚਦੀਆਂ ਹਨ ਅਤੇ ਖਣਿਜ ਭੰਡਾਰ ਕਰਦੀਆਂ ਹਨ। ਆਪਣੀਆਂ ਉਰਜੀ ਲੋੜਾਂ ਦੇ ਹੱਲ ਲਈ, ਧੁੱਪਦਾਰ ਪੌਂਦੇ ਜਿਹੜੇ ਤੇਜ ਸੂਰਜੀ ਰੋਸ਼ਨੀ ਨੂੰ ਸਹਿ ਸਕਦੇ ਹਨ, ਸੂਰਜ ਵੱਲ ਮੁੜ ਜਾਂਦੇ ਹਨ ਜਾਂ ਵਧੇਰੇ ਸੂਤ ਲਗਦੇ ਆਪਣੀਆਂ ਟਾਹਣੀਆਂ ਨੂੰ ਰੋਸ਼ਨੀ ਵੱਲ ਮੋੜ ਲੈਂਦੇ ਹਨ। ਛਾਂਦਾਰ ਪੌਦੇ ਛਾਂਦਾਰ ਖੇਤਰਾਂ ’ਚ ਵੀ ਰੋਸ਼ਨੀ ਭਾਲ ਕੇ ਵੱਧਣ ਦੇ ਸਮਰੱਥ ਹੁੰਦੇ ਹਨ ਅਤੇ ਕਈ ਤਾਂ ਦਿਨੇ ਪੂਰੀ ਰੋਸ਼ਨੀ ਗ੍ਰਹਿਣ ਕਰਨ ਲਈ ਆਪਣੇ ਪੱਤੇ ਵੀ ਉਲਟਾ ਲੈਂਦੇ ਹਨ।
ਕੁੱਝ ਪੌਦੇ ਆਪਣਾ ਪੋਸ਼ਣ ਤੇ ਊਰਜਾ ਲੈਣ ਖਾਤਰ ਇੱਕ ਵੱਖਰਾ ਢੰਗ ਅਪਣਾਉਂਦੇ ਹਨ: ਉਹ ਪ੍ਰਾਣੀਆਂ ਦਾ ਸ਼ਿਕਾਰ ਕਰਦੇ ਹਨ, ਕੀੜੇ -ਮਕੌੜਿਆਂ ਤੋਂ ਲੈਕੇ ਚੂਹਿਆਂ ਤੇ ਪੰਛੀਆਂ ਤੱਕ ਦਾ ਵੀ। ਇਸ ਕਾਰਜ ਨੂੰ ਪੂਰਾ ਕਰਨ ਲਈ ਇਨ੍ਹਾਂ ਪੌਦਿਆਂ ਨੇ ਆਪਣੇ ਸ਼ਿਕਾਰ ਨੂੰ ਫੜਣ, ਫੜ ਕੇ ਕਾਬੂ ’ਚ ਰੱਖਣ ਤੇ ਨਿਗਲਣ ਲਈ ਭਰਮਾਊ-ਫੰਧੇ ਤੇ¿; ਝਟਪਟ ਪ੍ਰਤੀਿਆਵਾਂ ਵਿਕਸਤ ਕੀਤੀਆਂ ਹੋਈਆਂ ਹਨ। ਇਨ੍ਹਾਂ ਕੀਟਾਹਾਰੀ ਪੌਦਿਆਂ ਦੀਆਂ ਘੱਟੋ ਘੱਟ 600 ਪ੍ਰਜਾਤੀਆਂ ਮਿਲਦੀਆਂ ਹਨ। ‘ਵੀਨਸ ਫਲਾਈ ਟਰੈਪ’ ਨਾਂ ਦਾ ਪੌਦਾ ਇਨ੍ਹਾਂ ਕੀਟਾਹਾਰੀ ਪੌਦਿਆਂ ’ਚੋਂ ਸਭ ਤੋਂ ਵਧੇਰੇ ਵਿਕਸਤ ਪੌਦਾ ਹੈ। ਜਿਸ ਜੁਗਤ ਰਾਹੀਂ ਫੰਧੇ ਦੇ ਮੂੰਹ ਬੰਦ ਹੁੰਦੇ ਹਨ, ਉਸ ’ਚ ਲਚਕ, ਫੁਰਤੀ ਤੇ ਫੈਲਣ ਵਿਚਕਾਰ ਇੱਕ ਜਟਿਲ ਅੰਤਰ-ਿਆ ਹੁੰਦੀ ਹੈ। ਫੰਧਾ ਉਦੋਂ ਹੀ ਬੰਦ ਹੁੰਦਾ ਹੈ ਜਦ ਪ੍ਰੇਰਕ-ਲੂੰ ਦੋ ਵਾਰ ਉਤੇਜਿਤ ਹੁੰਦਾ ਹੈ। ਅਜਿਹਾ, ਧੂੜ ਵੱਲੋਂ ਅਤੇ ਹਵਾ ਰਾਹੀਂ ਲਿਆਂਦੇ ਗਏ ਹੋਰ ਪਦਾਰਥਾਂ ਵੱਲੋਂ ਉਸ ਜੁਗਤ ਨੂੰ ਿਆਸ਼ੀਲ ਹੋਣ ਤੋਂ ਬਚਾਉਣ ਲਈ ਹੁੰਦਾ ਹੈ।
ਆਪਣੇ ਕੁਦਰਤੀ ਸੁਭਾਅ ਪੱਖੋਂ, ਪੌਦੇ ਆਪਣੇ ਵੈਰੀਆਂ ’ਤੇ ਹਮਲਾ ਨਹੀਂ ਕਰਦੇ, ਪਰ ਜੇ ਵੈਰੀ ਹਮਲਾ ਕਰਦਾ ਹੈ ਤਾਂ ਉਹ ਆਪਣਾ ਬਚਾਅ ਕਰ ਸਕਦੇ ਹਨ। ਹਾਲਾਂਕਿ, ਪੌਦੇ ਪ੍ਰਾਣੀਆਂ ਤੋਂ ਸਿੱਧੇ ਤੌਰ ਤੇ ਆਪਣਾ ਬਚਾਉ ਕਰਨ ਦੇ ਸਮਰਥ ਨਹੀਂ ਹੁੰਦੇ, ਫਿਰ ਵੀ ਉਨ੍ਹਾਂ ਨੇ ਸ਼ਿਕਾਰੀਆਂ ਤੋਂ ਆਪਣੀ ਹਿਫਾਜ਼ਤ ਕਰਨ ਲਈ, ਲਾਜੁਆਬ ਕਿਸਮ ਦੇ ਜ਼ਹਿਰੀਲੇ ਰਸਾਇਣ ਵਿਕਸਤ ਕੀਤੇ ਹੋਏ ਹਨ। ਜਦ ਕੋਈ ਕੀਟ ਉਨ੍ਹਾਂ ’ਤੇ ਹਮਲਾ ਕਰਦਾ ਹੈ ਤਾਂ ਬਹੁਤ ਸਾਰੇ ਪੌਦੇ, ਇੱਕ ਵਿਲੱਖਣ ਰਸਾਇਣਿਕ ਪਦਾਰਥ ਛੱਡਦੇ ਹਨ ਜਿਹੜਾ ਕਿ ਕੀਟ ਦੇ ਪਾਚਨ ਤੇ ਪ੍ਰਜਣਨ ’ਚ ਵਿਘਨ ਪਾ ਦਿੰਦਾ ਹੈ ਜਾਂ ਕੀਟ ਨੂੰ ਮਾਰ ਦਿੰਦਾ ਹੈ। ਮਿਸਾਲ ਦੇ ਤੌਰ ਤੇ ਟਮਾਟਰ ਅਕਸਰ ਹੀ ਕੀਟਾਂ, ਸੂਖਮ ਜੀਵਾਂ ਵਰਗੇ ਅਣਗਿਣਤ ਵੈਰੀਆਂ ਦੇ ਹਮਲੇ ਦੀ ਮਾਰ ਹੇਠ ਆਉਂਦੇ ਹਨ। ਪਰੰਤੂ ਉਨ੍ਹਾਂ ਅੰਦਰ ਇੱਕ ਬੇਹੱਦ ਕਾਰਗਰ ਸੁਰੱਖਿਆ ਤੰਤਰ ਹੁੰਦਾ ਹੈ ਜਿਹੜਾ ਕਿ ਲੱਖਾਂ ਸਾਲਾਂ ਦੌਰਾਨ ਵਿਕਸਿਤ ਹੋਇਆ ਹੈ। ਜਦ ਕੋਈ ਟਮਾਟਰ ਕਿਸੇ ਪੌਦੇ-ਖਾਣੀ ਸੁੰਡੀ ਦੇ ਹਮਲੇ ਦਾ ਸ਼ਿਕਾਰ ਹੁੰਦਾ ਹੇ ਤੇ ਜਖ਼ਮੀ ਹੋ ਜਾਂਦਾ ਹੈ ਤਾਂ ਜਖ਼ਮ ਵਾਲੀ ਜਗ੍ਹਾਂ ਤੇ ‘ਸਿਸਟੇਮਿਨ’ ਨਾਂ ਦਾ ਥੋੜ੍ਹਾ ਜਿਹਾ ਪੈਪਟਾਈਡ (ਪ੍ਰੋਟੀਨ) ਨਿਕਲਦਾ ਹੈ। ਸਿਸਟੇਮਿਨ, ਨਿਸ਼ਾਨਾ ਸੇਧਤ ਸੈਲ ’ਤੇ ਸੁਗ੍ਰਾਹਕ ਨਾਲ ਿਆ ਕਰਦਾ ਹੈ, ¿;ਜਿਹੜਾ ਕਿਸੇ ਰੇਡੀਓ ਦੇ ‘ਐਂਟੀਨੇ’ ਵਾਂਗ ਕੰਮ ਕਰਦਾ ਹੈ। ਸਿਸਟੇਮਿਨ ਸੰਕੇਤ ਨੂੰ ਇੱਕ ਫਰਜ਼ੀ ‘ਸੰਕੇਤ ਸੰਚਾਰਨ ਮਾਰਗ’ ਰਾਹੀਂ ਫੁਲਾਇਆ ਜਾਂਦਾ ਹੈ। ਆਖਿਰ ’ਚ ਬਚਾਉ ਲਈ ਨਿਰਧਾਰਤ ਜੀਨ ਸਰਗਰਮ ਹੋ ਜਾਂਦੇ ਹਨ। ਇਨ੍ਹਾਂ ਜੀਨਾਂ ਉਪਰ ਉਨ੍ਹਾਂ ਪ੍ਰੋਟੀਨਾਂ ਦੇ ‘ਕੋਡ’ ਹੁੰਦੇ ਹਨ, ਜਿਹੜੇ ਕੀਟਾਂ ਦੀਆਂ ਅੰਤੜੀਆਂ ਵਿਚਲੇ ਪਾਚਕ ਰਸਾਂ ਨੂੰ ਰੋਕ ਲੈਂਦੇ ਹਨ। ਇਸ ਨਾਲ ਹਮਲਾਵਰ ਸੁੰਡੀਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਉਹ ਭੁੱਖੀਆਂ ਮਰਨ ਲਗਦੀਆਂ ਹਨ ਜਾਂ ਉਹ ਹੋਰਨਾਂ ਪੌਦਿਆਂ ਵੱਲ ਖਿਸਕ ਜਾਂਦੀਆਂ ਹਨ। ਅਜਿਹੇ ਨਿਰੀਖਣ ਦਰਸਾਉਂਦੇ ਹਨ ਕਿ ਭਾਵੇਂ ਪ੍ਰਾਣੀਆਂ ਵਾਂਗ ਤਾਂ ਨਹੀਂ, ਪਰ ਪੌਦੇ ਵੀ ਆਪਣੀ ਸਵੈ ਰਾਖੀ ਲਈ ਸਮਰਥਾ ਜੁਟਾਉਣ ਦੀ ਤਰ੍ਹਾਂ ਹੀ, ਬਦਲਾ ਲੈਣ ਦਾ ਝੁਕਾਉ ਵੀ ਰੱਖਦੇ ਹਨ, ਭਾਵੇਂ ਇਹ ਝੁਕਾਉ ਕਿੰਨਾ ਹੀ ਮਾਮੂਲੀ ਕਿਉਂ ਨਾ ਹੋਵੇ।
ਉਤਰੀ ਅਮਰੀਕਾ ਦਾ ਇੱਕ ਰੁੱਖ ‘ਬਰਸੇਰਾ’ ਜਾਨਵਰਾਂ ਨੂੰ ਅਨੋਖੇ ਢੰਗ ਰਾਹੀਂ ਪਰ੍ਹੇ ਭਜਾਉਂਦਾ ਹੈ। ਜਦ ਕੋਈ ਸ਼ਾਕਾਹਾਰੀ ਪ੍ਰਾਣੀ ਇਸਦੇ ਪੱਤਿਆਂ ਨੂੰ ਚਬਦਾ ਹੈ ਤਾਂ ਪ੍ਰਾਣੀ ਦੇ ਚਿਹਰੇ ਉਪਰ ਇੱਕ ਚਿਪਚਿਪੇ ਕੌੜੇ ਤਰਲ ਦੀ ਫੁਹਾਰ ਪੈਂਦੀ ਹੈ। ਸਿੱਟੇ ਵਜੋਂ ਹਮਲਾਵਰ ਪ੍ਰਾਣੀ ਬੁਖਲਾਅ ਜਾਂਦਾ ਹੈ ਤੇ ਭੱਜ ਜਾਂਦਾ ਹੈ। ਅਜਿਹੀ ਕਿਰਿਆ ਨੂੰ ‘ਪਿਚਕਾਰੀ ਬੰਦੂਕ ਜੁਗਤ’ ਕਿਹਾ ਜਾਂਦਾ ਹੈ। ¿;ਫੁਹਾਰ ਪਦਾਰਥ ਅਸਲ ’ਚ ‘ਟਰਪੀਨ’ ਹੈ। ਇਸ ਪਦਾਰਥ ਦਾ ਨਿਰਮਾਣ ਤਣਿਆਂ ਤੇ ਟਾਹਣੀਆਂ ’ਚ ਹੁੰਦਾ ਹੈ। ਫਿਰ ਇਹ ਰਾਲ ਨਾਲੀਆਂ ਰਾਹੀਂ ਪੱਤਿਆਂ ਨੂੰ ਸੌਂਪ ਦਿੱਤਾ ਜਾਂਦਾ ਹੈ। ਇਹ ਨਾਲੀਆਂ, ਨਪੀੜੇ ਹੋਏ ਰੇਸ਼ਿਆਂ ਦੇ ਇੱਕ ਜਾਲ ਵਾਂਗ ਪੱਤਿਆਂ ’ਚ ਮੌਜੂਦ ਹੁੰਦੀਆਂ ਹਨ। ਇਹ ਵਿਲੱਖਣ ਫੁਹਾਰ 15 ਸੈਂਟੀਮੀਟਰ ਦੀ ਦੂਰੀ ਤੱਕ ਲਗਾਤਾਰ 3-4 ਸਕਿੰਟਾਂ ਤੱਕ ਮਾਰ ਕਰ ਸਕਦੀ ਹੈ। ਇਸ ਪੱਖੋਂ ਪੌਦੇ ਜੁਗਾੜੀ ਵੀ ਤੇ ਕਿਰਸੀ ਵੀ ਹੁੰਦੇ ਹਨ।
ਖ਼ਾਮੋਸ਼ ਸੰਵਾਦਕ
ਪੌਦੇ ਹੈਰਤਅੰਗੇਜ਼ ਸੰਵਾਦਕ ਹੁੰਦੇ ਹਨ ਅਤੇ ਅਨੇਕਾਂ ਵੱਖ ਵੱਖ ਢੰਗਾਂ ਰਾਹੀਂ ਸੰਵਾਦ ਰਚਾ ਸਕਦੇ ਹਨ। ¿;ਸਭ ਤੋਂ ਵੱਧ ਜਾਣਿਆ ਜਾਂਦਾ ਜ਼ਰੀਆ ਹੈ ਰਸਾਇਣਿਕ ਸੰਕੇਤ। ਜੇ ਕਿਸੇ ਕੀਟ ਵੱਲੋਂ ਪੌਦੇ ਦੇ ਇਕੱਲੇ ਪੱਤੇ ਉਪਰ ਹੀ ਹਮਲਾ ਕੀਤਾ ਜਾਂਦਾ ਹੈ ਤਾਂ ਕੁੱਝ ਸਕਿੰਟਾਂ ਦੇ ਅੰਦਰ ਅੰਦਰ ਹੀ ਜਖ਼ਮੀ ਪੱਤੇ ਵੱਲੋਂ ਪੈਦੇ ਦੇ ਬਾਕੀ ਸੁਰੱਖਿਅਤ ਹਿੱਸਿਆਂ ਨੂੰ ਇੱਕ ਰਸਾਇਣਿਕ ਸੰਕੇਤ ਭੇਜ ਦਿੱਤਾ ਜਾਂਦਾ ਹੈ। ਸਮੁੱਚੇ ਪੌਦੇ ਨੂੰ ਬਚਾਉ ਲਈ ਲੋੜੀਂਦਾ ਕਾਫੀ ਸਮਾਂ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਪੌਦੇ ਬਿਜਲਈ ਸੰਕੇਤਾਂ ਰਾਹੀਂ ਤੇ ਤਰੰਗਾਂ ਰਾਹੀਂ ਵੀ ਸੰਦੇਸ਼ ਪਹੁੰਚਾਉਂਦੇ ਹਨ। ਕਈ ਪੌਦੇ ਤਾਂ ਆਪਣੀ ਪ੍ਰਜਾਤੀ ਦੇ ਦੂਜੇ ਪੌਦਿਆਂ ਨੂੰ ਸਿਰ ’ਤੇ ਮੰਡਰਾ ਰਹੇ ਖ਼ਤਰੇ ਤੋਂ ਵੀ ਸੁਚੇਤ ਕਰ ਦਿੰਦੇ ਹਨ। ਕਿੱਕਰ ਦੇ ਰੁੱਖ ਆਪਣਾ ਬਚਾਉ ਕਰਨ ਲਈ ‘ਟੈਨਿਨ’ ਨਾਂ ਦਾ ਇੱਕ ਰਸਾਇਣ ਪੈਦਾ ਕਰਦੇ ਹਨ, ਜਦ ਜਾਨਵਰ ਉਨ੍ਹਾਂ ਨੂੰ ਚਰਨ ਲਗਦੇ ਹਨ। ਟੈਨਿਨ ਦੀ ਹਵਾ ’ਚ ਫੈਲੀ ਸੁਗੰਧ ਨੂੰ ਕਿੱਕਰ ਦੇ ਦੂਜੇ ਰੁੱਖ ਫੜ ਲੈਂਦੇ ਹਨ ਅਤੇ ਉਹ ਆਪਣੇ ਨੇੜੇ ਫਿਰਦੇ ਜਾਨਵਰਾਂ ਤੋਂ ਬਚਣ ਲਈ ਖੁਦ ‘ਟੈਨਿਨ’ ਦਾ ਨਿਰਮਾਣ ਕਰਨਾ ਸ਼ੁਰੂ¿; ਕਰ ਦਿੰਦੇ ਹਨ।
ਤਾਜਾ ਖੋਜਾਂ ਨੇ ਇਹ ਦਰਸਾਇਆ ਹੈ ਕਿ ‘ਪੀਲੀ ਸੋਨ ਬੂਟੀ’ ਵਰਗੇ ਪੌਦੇ ਆਪਣੇ ਨੇੜਲੇ ਵੰਸ਼ ਨੂੰ ਪਹਿਚਾਣ ਲੈਂਦੇ ਹਨ। ਤੇ ਆਪਣੇ ਮੂਲ ਦੇ ਪੌਦਿਆਂ ਨਾਲੋਂ ਦੂਸਰੇ ਮੂਲ ਦੇ ਪੌਦਿਆਂ ਪ੍ਰਤੀ ਵੱਖਰੀ ਤਰ੍ਹਾਂ ਪ੍ਰਤੀਕਰਮ ਕਰਦੇ ਹਲ। ਆਪਣੇ ਨੇੜਲੇ ਸੰਬੰਧੀਆਂ ਦਰਮਿਆਨ ਰਹਿੰਦੇ ਪੌਦੇ, ਆਪਣੀਆਂ ਜੜ੍ਹਾਂ ਤੇ ਪੱਤਿਆਂ ’ਚ ਖੁਰਾਕ ਦਾ ਭੰਡਾਰ ਨਹੀਂ ਵਧਾਉਂਦੇ। ਸਗੋਂ ਉਹ ਆਪਣੇ ਤਣਿਆਂ ਨੂੰ ਲੰਮਾ ਕਰਕੇ ਅਤੇ ਟਾਹਣੀਆਂ ਨੂੰ ਫੈਲਾਕੇ ਆਪਣਾ ਆਕਾਰ ਬਦਲ ਲੈਂਦੇ ਹਨ। ਪੌਦਿਆਂ ਵੱਲੋਂ ਇਹ ਆਪਣੇ ਨੇੜਲੇ ਸੰਬੰਧੀਆਂ ਉਪਰ ਛਾਂ ਕਰੇ ਬਿਨਾਂ ਲੋੜੀਂਦੇ ਪੋਸ਼ਕ ਸ੍ਰੋਤ ਗ੍ਰਹਿਣ ਕਰਕੇ ਆਪਣੇ ਵੰਸ਼ ਨਾਲ ਸਹਿਯੋਗ ਕਰਨ ਦੀ ਇੱਕ ਮਿਸਾਲ ਜਾਪਦੀ ਹੈ।
ਇੱਥੇ ਕੋਈ ਵੀ ਇਹ ਸੁਆਲ ਖੜ੍ਹਾ ਕਰ ਸਕਦਾ ਹੈ ਕਿ ਕਿਉਂ ਕੁੱਝ ਪੌਦਿਆਂ ਦੀ ਗੰਧ ਇੰਨੀ ਚੰਗੀ ਹੁੰਦੀ ਹੈ ਤੇ ਕੁੱਝ ਦੀ ਬੜੀ ਭੈੜੀ ਹੁੰਦੀ ਹੈ। ਚਮੇਲੀ ਜਾਂ ਗੁਲਾਬ ਦੀ ਭਿੰਨੀ-ਭਿੰਨੀ ਖੁਸ਼ਬੂ ਜਾਂ ਕੁੱਝ ਘੱਟ ਲੁਭਾਵਣੀ ਜਿਵੇਂ ਕਿ ‘ਰਾਫਲੇਸ਼ੀਆ’ ਜਾਂ ‘ਅਮੋਰਫੋਫੈਲਸ’ ਦੇ ਫੁੱਲਾਂ ਵੱਲੋਂ ਪੈਦਾ ਕੀਤੀ ਗਈ ਗਲੇ-ਸੜੇ ਮਾਸ ਦੀ ਦੁਰਗੰਧ ਵਰਗੀ, ਪਰਾਗਵਾਹਕਾਂ ਲਈ ਇੱਕ ਸੰਦੇਸ਼ ਹੁੰਦਾ ਹੈ। ਦਰਅਸਲ, ਪੌਦੇ ਆਪਣੇ ਗੁਆਂਢੀ ਪੌਦਿਆਂ ਨਾਲ ਜਾਂ ਕੀੜੇ-ਮਕੌੜਿਆਂ ਤੇ ਹੋਰਨਾ ਪ੍ਰਾਣੀਆਂ ਨਾਲ ਢੇਰ ਸਾਰੀ ਸੂਚਨਾ ਸਾਂਝੀ ਕਰਦੇ ਹਨ। ਪੌਦੇ ਆਪਣੇ ਪ੍ਰਜਣਨ ਲਈ ਪ੍ਰਾਣੀਆਂ ਦਾ ਵੀ ਲਾਹਾ ਲੈਂਦੇ ਹਨ। ਬਹੁਤ ਸਾਰੇ ਪੌਦੇ, ਪਰਾਗਵਾਹਕਾਂ ਨੂੰ ਰਿਝਾਉਣ-ਭਰਮਾਉਣ ਲਈ ਜਟਿਲ ਦਾਅਪੇਚ ਵਰਤਦੇ ਹਨ ਜਾਂ ਸਿੱਧੇ ਛਲ ਰਾਹੀਂ ਜਾਂ ਲਾਲਚ ਦਾ ਸੰਦੇਸ਼ ਦੇ ਕੇ ਖਾਧ ਪਦਾਰਥ ਜਾਂ ਲੁਭਾਵਣੇ ਰੰਗ ਬਿਖੇਰਦੇ ਹਨ। ਨਵੀਂ ਖੋਜ ਦਰਸਾਉਂਦੀ ਹੈ ਕਿ ਕੁੱਝ ਪੌਦੇ ਭਿੰਨ-ਭਿੰਨ ਪਰਾਗਵਾਹਕਾਂ ’ਚ ਫਰਕ ਵੀ ਕਰਦੇ ਹਨ ਅਤੇ ਉਨ੍ਹਾਂ ਵਿੱਚੋਂ ਸਭ ਤੋਂ ਬਿਹਤਰ ਲਈ ਹੀ ਪਰਾਗਕਣ ਪੈਦਾ ਕਰਦੇ ਹਨ।
‘ਆਰਕਿਡ’ (ਰੰਗ-ਬਿਰੰਗੇ ਫੁੱਲਾਂ ਵਾਲੇ ਪੌਦੇ) ਜਿਨ੍ਹਾਂ ਅੰਦਰ ਆਪਣੇ ਪਰਾਗ ਕਣ ਬਿਖੇਰਨ ਖ਼ਾਤਰ ਕੀਟਾਂ ਨੂੰ ਖਿੱਚਣ ਲਈ ਸ਼ਹਿਦ-ਰਸ ਨਹੀਂ ਹੁੰਦਾ, ਕੀਟਾਂ ਨੂੰ ਵੇਧੇਰੇ ਸੁੰਦਰ ਫੁਲਾਂ ਦੀ ਖੁਸ਼ਬੂ ਰਾਹੀਂ ਭਰਮਾਉਂਦੇ ਹਨ ਜਾਂ ਸੰਭਾਵੀ ਸੰਭੋਗੀ ਸਾਥੀ ਦਾ ਸਾਂਗ ਧਾਰਦੇ ਹਨ। ‘ਡੈਡਰੋਬੀਅਮ ਸਾਈਨੈਸ’ ਪ੍ਰਜਾਤੀ ਦਾ ਆਰਕਿਡ (ਜਿਹੜਾ ਚੀਨੀ ਟਾਪੂ ਹੈਨਾਨ ’ਚ ਪਾਇਆ ਜਾਂਦਾ ਹੈ) ਦਾ ਫੁੱਲ ਇੱਕ ਅਜਿਹਾ ਵਾਸ਼ਪਸੀਲ ਜੈਵਿਕ ਰਸਾਇਣ ਜਾਂ ‘ਮਧੂਮੱਖੀ ਫੈਰੋਮੋਨ’ ਰਸ ਛੱਡ ਕੇ ਪਰਾਗਵਾਹਕ ਦੋਰੰਗੇ ਭੂੰਡਾਂ ਨੂੰ ਮੂਰਖ ਬਣਾਉਂਦਾ ਹੈ, ਜਿਸ ਰਸਾਇਣ ਨੂੰ ਮਧੂਮੱਖੀਆਂ ਚੇਤਾਵਨੀ ਦੇਣ ਲਈ ਵਰਤਦੀਆਂ ਹਨ। ਇਹ ਖੋਜ ਇਸ ਗੁੱਥੀ ਨੂੰ ਸੁਲਝਾਉਂਦੀ ਹੈ ਕਿ ਕਿਉਂ ਇਹ ਭੂੰਡ ਜੋ ਆਪਣੇ ਲਾਰਵੇ ਦੀ ਖੁਰਾਕ ਲਈ ਮਧੂਮੱਖੀਆਂ ਦਾ ਸ਼ਿਕਾਰ ਕਰਦੇ ਹਨ, ਉਨ੍ਹਾਂ ਫੁੱਲਾਂ ਉਪਰ ਮੰਡਰਾਉਂਦੇ ਨਜਰ ਆਉਂਦੇ ਹਨ, ਜਿਨ੍ਹਾਂ ਅੰਦਰ ਕੋਈ ਸ਼ਹਿਦ-ਰਸ ਨਹੀਂ ਹੁੰਦਾ। ਜਿਹੜਾ ਰਸਾਇਣ ਇਹ ਆਰਕਿਡ ਪੌਦੇ ਪੈਦਾ ਕਰਦੇ ਹਨ, ਉਹ ਰਸਾਇਣ ਕੀਟ ਸੰਸਾਰ ਅੰਦਰ ਵੀ ਮਿਲਣਾ ਦੁਰਲੱਭ ਹੀ ਹੈ। ਅਤੇ ਇਸ ਰਸਾਇਣ ਦਾ ਕਦੇ ਵੀ, ਕਿਸੇ ਵੀ ਹੋਰ ਪੌਦੇ ਅੰਦਰ ਮਿਲਣ ਦਾ ਵਰਣਨ ਨਹੀਂ ਕੀਤਾ ਗਿਆ ਹੈ।
ਕੁੱਝ ਕੁ ਦਿਮਾਗੀ ਵੀ
ਬਹੁਤ ਪਹਿਲਾਂ ਮਹਾਨ ਭਾਰਤੀ ਜੈਵਿਕ ਭੌਤਿਕ ਵਿਗਿਆਨੀ ਸਰ ਜਗਦੀਸ ਚੰਦਰ ਬੋਸ ਨੇ ਦਰਸਾਇਆ ਸੀ ਕਿ ਪੌਦੇ ਵੀ ਆਪਣੇ ਤਰੀਕੇ ਨਾਲ ਮਹਿਸੂਸ ਕਰਨ ਦੇ ਸਮਰੱਥ ਹੁੰਦੇ ਹਲ। ਅੱਜ ਅਸੀਂ ਜਾਣਦੇ ਹਾਂ ਕਿ ਪੌਦੇ ਚੰਗੇ-ਮਾੜੇ ਦੀ ਪਹਿਚਾਣ ਕਰ ਸਕਦੇ ਹਨ ਤੇ ਉਹ ਆਪਣੀ-ਪਸੰਦਗੀ ਤੇ ਨਾਪਸੰਦਗੀ ’ਚ ਨਿਖੇੜਾ ਕਰਨ ਦੀ ਸੂਝ ਵੀ ਰੱਖਦੇ ਹਨ। ਪੌਦੇ ਦੀ ਹਰ ਪਸੰਦ ਆਪਣੀ ਇੱਕ ਗਿਣਤੀ ਮਿਣਤੀ ’ਤੇ ਆਧਾਰਤ ਹੁੰਦੀ ਹੈ। ਇਸ ਤੋਂ ਵੀ ਅੱਗੇ, ਪੌਦੇ ਗੰਧ ਨੂੰ ਵੀ ਫੜ ਸਕਦੇ ਹਨ, ਆਪਣੀਆਂ ਜੜ੍ਹਾਂ ਰਾਹੀਂ ਜ਼ਮੀਨ ਅੰਦਰਲੀ ਅੜਚਣ ਨੂੰ ਭਾਂਪ ਸਕਦੇ ਹਨ ਜਾਂ ਥਰਥਰਾਹਟ ਨੂੰ ਵੀ ਸੁਣ ਸਕਦੇ ਹਨ। ਪੌਦੇ ਸੌਣ ਤੇ ਖੇਡਣ ਦੇ ਸਮਰੂਪ ਵਿਹਾਰ ਵੀ ਕਰਦੇ ਹਨ। ਮਨੁੱਖ ਅੰਦਰ ਪੰਜ ਮੂਲ ਗਿਆਨ ਇੰਦਰੀਆਂ ਹੁੰਦੀਆਂ ਹਨ, ਪਰੰਤੂ ਵਿਗਿਆਨੀਆਂ ਨੇ ਖੋਜਿਆ ਹੈ ਕਿ ਪੌਦਿਆਂ ਅੰਦਰ 20 ਭਿੰਨ-ਭਿੰਨ ਗਿਆਨ ਇੰਦਰੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਉਹ ਆਪਣੇ ਚੁਗਿਰਦੇ ਦੀਆਂ ਜਟਿਲ ਪ੍ਰਸਥਿਤੀਆਂ ਦਾ ਨਿਰੀਖਣ ਕਰਨ ਲਈ ਵਰਤਦੇ ਹਨ। ਮੈਨਕਿਊਸੋ ਦੇ ਵਿਚਾਰ ਅਨੁਸਾਰ ਪੌਦਿਆਂ ਅੰਦਰ ਨਾ ਸਿਰਫ ਸਾਡੇ ਵਰਗੀਆਂ ਪੰਜ ਗਿਆਨ ਇੰਦਰੀਆਂ ਹੀ ਹੁੰਦੀਆਂ ਹਨ, ਸਗੋਂ ਉਨ੍ਹਾਂ ਅੰਦਰ ਵਾਧੂ ਗਿਆਨ ਇੰਦਰੀਆਂ ਵੀ ਹੁੰਦੀਆਂ ਹਨ, ਜਿਹੜੀਆਂ ਨਮੀ ਨੂੰ ਮਾਪਣ ਜਾਂ ਗੁਰੂਤਾ ਖਿੱਚ ਦਾ ਪਤਾ ਲਾਉਣ ਅਤੇ ਬਿਜਲਈ-ਚੁੰਬਕੀ ਖੇਤਰਾਂ ਨੂੰ ਭਾਂਪਣ ਵਰਗੇ ਕਾਰਜ ਵੀ ਕਰ ਸਕਦੀਆਂ ਹਨ।
ਬੋਸ ਨੇ ਪੌਦਿਆਂ ਦੀ ਨਾੜੀਤੰਤਰ ਕਾਰਜ ਵਿੱਧੀ, ਭਾਵ ਪੌਦਿਆਂ ਦੀ ਆਪਣੇ ਚੁਗਿਰਦੇ ਨੂੰ ਪਹਿਚਾਲਣ ਤੇ ਪ੍ਰਤੀਕਰਮ ਕਰਨ ਦੀ ਸਮਰੱਥਾ ਦੀ ਵੀ ਵਿਆਖਿਆ ਕੀਤੀ ਸੀ। ਭਾਵੇਂ ਅਜੇ ਤੱਕ ਇਹ ਸਿੱਧਾ ਨਹੀਂ ਹੋਇਆ ਕਿ ਪੌਦਿਆਂ ਅੰਦਰ ਕਿਸੇ ਕਿਸਮ ਦਾ ਨਾੜੀ ਤੰਤਰ ਮੌਜੂਦ ਹੁੰਦਾ ਹੈ, ਪਰੰਤੂ ਇਹ ਹਕੀਕਤ ਹੈ ਕਿ ਪੌਦੇ ਕਿਸੇ ਵੀ ਹੋਰ ਸਜੀਵ ਪਦਾਰਥਾਂ ਵਾਂਗ ਹੀ, ਭਿੰਨ-ਭਿੰਨ ਉਤੇਜਨਾਵਾਂ ਪ੍ਰਤੀ ਆਪਣੀਆਂ ਸਰੀਰਕ ਗਤੀਵਿਧੀਆਂ ਰਾਹੀਂ ਪ੍ਰਤੀਿਆ ਕਰਦੇ ਹਨ। ਇਸੇ ਕਰਕੇ ਹੀ, ਕੁੱਝ ਵਿਗਿਆਨੀ¿; ਇਹ ਸਾਬਤ ਕਰਨ ਲਈ ਉਤਸੁਕ ਹਨ ਕਿ ਪੌਦਿਆਂ ਅੰਦਰ ਵੀ ਦਿਮਾਗ ਹੋ ਸਕਦਾ ਹੈ, ਜਿਹੜਾ ਉਨ੍ਹਾਂ ਨੂੰ ਪ੍ਰਤੀਿਆ ਕਰਨ ਲਈ ਪ੍ਰੇਰਦਾ ਹੈ। ਮੈਨਕਿਊਸੋ ਨੂੰ ਉਭਰਵਾਂ ਪ੍ਰਮਾਣ ਮਿਲਿਆ ਹੈ ਕਿ ਪੌਦਿਆਂ ਦੀ ਬੁੱਧੀ ਦੀ ਕੁੰਜੀ ਉਸਦੀ ਮੂਲ ਜੜ੍ਹ ਜਾਂ ਜੜ੍ਹ ਦੀ ਟੀਸੀ ਅੰਦਰ ਮੌਜੂਦ ਹੁੰਦੀ ਹੈ। ਮੈਨਕਿਉਸੋ ਤੇ ਉਸਦੇ ਸਹਿ ਕਰਮੀਆਂ ਨੇ ਪੌਦਿਆਂ ਦੇ ਇਸ ਹਿੱਸੇ ’ਚੋਂ ਛੱਡੇ ਗਏ ਉਹੋ ਜਿਹੇ ਹੀ ਸੰਕੇਤ ਰਿਕਾਰਡ ਕੀਤੇ ਜਿਹੋ ਜਿਹੇ ਪ੍ਰਾਣੀਆਂ ਦੇ ਦਿਮਾਗ ’ਚੋਂ ਨਿਊਰਾਨਾਂ ਵੱਲੋਂ ਦਿੱਤੇ ਜਾਂਦੇ ਹਨ। ਇੱਕੋ ਹੀ ਜੜ੍ਹ-ਟੀਸੀ ਸ਼ਾਇਦ ਬਹੁਤ ਕੁੱਝ ਨਾ ਕਰ ਸਕਦੀ ਹੋਵੇ, ਪਰੰਤੂ ਇੱਕੋ ਹੀ ਜੜ੍ਹ ਦੀ ਬਜਾਇ, ਬਹੁਤੇ ਪੌਦਿਆਂ ਦੀਆਂ ਲੱਖਾਂ ਹੀ ਨਿੱਕੀਆਂ-ਨਿੱਕੀਆਂ ਜੜ੍ਹਾਂ ਹੁੰਦੀਆਂ ਹਨ ਤੇ ਹਰ ਇੱਕ ਦੀ ਆਪੋ ਆਪਣੀ ਮੂਲ ਜੜ੍ਹ ਹੁੰਦੀ ਹੈ। ਤੇ ਇਹ ਪ੍ਰਤੱਖ ਹੋ ਗਿਆ ਹੈ ਕਿ ਡਾਰਵਿਨ ਹਮੇਸ਼ਾ ਮੋਟੇ ਤੌਰ ਤੇ ਸਹੀ ਸੀ।
ਇਉਂ ਇੱਕੋ ਹੀ ਸ਼ਕਤੀਸ਼ਾਲੀ ਦਿਮਾਗ਼ ਦੀ ਜਗ੍ਹਾ, ਪੌਦਿਆਂ ਅੰਦਰ ਹਿਸਾਬ ਕਿਤਾਬ ਲਾਉਣ ਵਾਲੇ ਲੱਖਾ ਹੀ ਨੰਨ੍ਹੇ ਢਾਂਚੇ ਹੁੰਦੇ ਹਨ ਜਿਹੜੇ ਇਕੱਠੇ ਮਿਲ ਕੇ ਇੱਕੋ ਹੀ ਜਟਿਲ ‘ਨੈਟ ਵਰਕ’ ਦਾ ਕੰਮ ਕਰਦੇ ਹਨ। ਇੱਕ ਇਕੱਲੇ ਪੌਦੇ ਨੂੰ ਇੱਕ ਬਸਤੀ ਵਾਂਗ ਸਮਝਣਾ <ਿ/>ਜ਼ਆਦਾ ਬਿਹਤਰ ਹੋਵੇਗਾ। ਇਸੇ ਕਰਕੇ ਹੀ, ਪੌਦੇ ਦੇ ਕਿਸੇ ਇੱਕ ਪੱਤੇ ਜਾਂ ਇੱਕ ਜੜ੍ਹ ਦੇ ਵਿਨਾਸ਼ ਦੇ ਬਾਵਜੂਦ ਪੌਦਾ ਮਰਦਾ ਨਹੀਂ। ਇਸ ਕ੍ਰਮ-ਵਿਕਾਸ ਚੋਣ ਦੀ ਇਹ ਤਾਕਤ ਹੀ ਹੈ ਜਿਹੜੀ ਪੌਦੇ ਨੂੰ ਆਪਣੇ 90 ਫੀਸਦੀ ਜਾਂ ਇਸ ਤੋਂ ਵੀ ਵਧੇਰੇ ਜੈਵਿਕ ਬਾਲਣ ਦੇ ਵਿਨਾਸ਼ ਤੋਂ ਬਾਅਦ ਵੀ ਜਿਉਂਦਾ ਰੱਖਦੀ ਹੈ। ਇਸ ਸੰਦਰਭ ’ਚ ਮੈਨਕਿਊਸੋ ਦਾ ਵਿਚਾਰ ਹੈ, ‘‘ਪੌਦੇ ਵੱਡੀ ਗਿਣਤੀ ’ਚ ਮੂਲ ਗਣਕਾਂ ਨਾਲ ਬਣੇ ਹੋਏ ਹੁੰਦੇ ਹਨ ਜਿਹੜੇ ਇੱਕ ਨੈਟ-ਵਰਕ ਦੀਆਂ ਗ੍ਰੰਥੀਆਂ ਵੱਜੋਂ ਅੰਤਰ ਿਆ ਕਰਦੇ ਹਨ। ਜੇ ਪੌਦਿਆਂ ਦਾ ਇੱਕੋ ਇੱਕ ਹੀ ਦਿਮਾਗ ਹੰੁਦਾ ਤਾਂ ਪੌਦਿਆਂ ਨੂੰ ਮਾਰਨਾ ਬਹੁਤ ਹੀ ਆਸਾਨ ਹੁੰਦਾ। ਇੱਕੋ ਇਕੱਲਾ ਹੀ ਅੰਗ ਜਾਂ ਕੇਂਦਰੀਿਤ ਕਾਰਜ ਵਿਵਸਥਾ ਨਾ ਹੋਣ ਦੇ ਕਾਰਨ ਹੀ ਸ਼ਾਇਦ ਪੌਦੇ ਆਪਣੀ ਿਕਆਸ਼ੀਲਤਾ ਗੁਆਏ ਬਗੈਰ ਬਾਹਰੀ ਹਮਲੇ ਨੂੰ ਸਹਿਣ ਕਰਨ ਦੇ ਸਮਰੱਥ ਹੁੰਦੇ ਹਲ। ਇਸੇ ਕਰਕੇ ਹੀ ਪੌਦਿਆਂ ਅੰਦਰ ਦਿਮਾਗ ਨਹੀਂ ਹੁੰਦਾ: ਇਸ ਕਰਕੇ ਨਹੀਂ ਕਿ ਉਹ ਬੁੱਧੀਮਾਨ ਨਹੀਂ ਹੁੰਦੇ, ਸਗੋਂ ਇਸ ਕਰਕੇ ਕਿ ਉਹ ਇਸ ਨਾਲ ਦੁਰਬਲ-ਨਿਤਾਣੇ ਹੋ ਜਾਣੇ ਸਨ।’’
ਪੌਦਿਆਂ ਦੇ ਵੀ ਅਧਿਕਾਰ ਹਨ
ਅਰਸਤੂ ਦੇ ਯੁੱਗ ਤੋਂ ਹੀ ਅਸੀਂ ਭਲੀ ਭਾਂਤ ਜਾਣੂ ਹਾਂ ਕਿ ਪੌਦੇ ਸਜੀਵ ਪਦਾਰਥ ਹੀ ਹਨ। ਡਾਰਵਿਨ ਤੋਂ ਲੈਕੇ ਬੋਸ ਤੱਕ ਦੀਆਂ ਲਿਖਤਾਂ ਅਤੇ ਉਸ ਤੋਂ ਬਾਅਦ ਦੇ ਪ੍ਰਮਾਣਾਂ ਦੇ ਆਧਾਰ ’ਤੇ ਅਣੂ ਜੀਵ ਵਿਗਿਆਨ¿; ਦੇ ਤਾਜਾ ਰੁਝਾਨ ਇਹ ਸਾਬਤ ਕਰਨ ਲਈ ਉਤਸੁਕ ਹਨ ਕਿ ਪੌਦੇ ਆਪਣੀ ਵਿਲੱਖਣ ਸੰਵੇਦਨਾ ਰੱਖਦੇ ਹਨ। ਉਹ ਹੋਰਨਾਂ ਜੀਵਾਂ ਵਾਂਗ ਕਿਸੇ ਵੀ ਉਤੇਜਨਾ ਨੂੰ ਮਹਿਸੂਸ ਕਰਦੇ ਹਨ ਜਾਂ ਆਪਣੀ ਦਰਦ ਪ੍ਰਤੀਿਆ ਨੂੰ ਵੀ ਪ੍ਰਸਾਰਿਤ ਕਰਦੇ ਹਨ। ਇਥੋਂ ਤੱਕ ਕਿ ਉਹ ਪਰਉਪਕਾਰਤਾ ਵੀ ਦਿਖਾਉਂਦੇ ਹਨ, ਇੱਕ ਹਮਦਰਦੀ ਤੇ ਨਿਰਸੁਆਰਥ ਦੀ ਭਾਵਨਾ ਜਿਸਦਾ ਉਹ ਹੋਰਨਾਂ ਪੌਦਿਆਂ ਦੇ ਜਿਉਂਦੇ ਰਹਿਣ ਤੇ ਦੁਸ਼ਵਾਰੀਆਂ ਨਾਲ ਸਿੱਝਣ ’ਚ ਮਦਦ ਵਜੋਂ ਇਜ਼ਹਾਰ ਕਰਦੇ ਹਨ।¿; ਤਾਂ ਫਿਰ, ਪੌਦੇ ਅਧਿਕਾਰਾਂ ਤੋਂ ਕਿਉਂ ਵਾਂਝੇ ਰਹਿਣ? ਸਵਿਟਜਰਲੈਂਡ ਸਰਕਾਰ ਨੇ ਸਭ ਤੋਂ ਪਹਿਲਾਂ 2008 ’ਚ ‘ਪੌਦਿਆਂ ਦੇ ਅਧਿਕਾਰਾਂ ਦਾ ਕਾਨੂੰਨ’ ਪਾਸ ਕੀਤਾ ਹੈ। ਇਸ ਕਾਨੂੰਨ ਦਾ ਤੱਤਸਾਰ ਇਹ ਹੈ ਕਿ ਪੌਦਿਆਂ ਦੇ ਵੀ, ਆਪਣੀ ਸੁਰੱਖਿਆ ਦੇ ਨੈਤਿਕ ਤੇ ਕਾਨੂੰਨੀ ਅਧਿਕਾਰ ਹਨ, ਅਤੇ ਸਵਿਸ ਨਾਗਰਿਕਾਂ ਨੂੰ ਪੌਦਿਆਂ ਨਾਲ ਉਚਿੱਤ ਵਿਵਹਾਰ ਕਰਨਾ ਹੋਵੇਗਾ।
ਪਰ ਇਸ ਦਾ ਆਮ ਨਾਗਰਿਕ ਲਈ ਕੀ ਅਰਥ ਹੈ? ਜਦ ਸਾਨੂੰ ਉਸ ਵਧ ਰਹੇ ਸੰਕਟ ਬਾਰੇ ਸੋਚ ਵਿਚਾਰ ਕਰਨ ਲਈ ਕਿਹਾ ਜਾਂਦਾ ਹੈ ਜਿਹੜਾ ਪੌਦਿਆਂ ਲਈ ਖ਼ਤਰਾ ਬਣਿਆ ਹੋਇਆ ਹੈ, ਤਾਂ ਅਸੀਂ ਇਸ ਪ੍ਰਤੀ ਬੇਵਾਸਤਾ ਰਹਿਣ ਨੂੰ ਤਰਜ਼ੀਹ ਦਿੰਦੇ ਹਾਂ। ਪਰੰਤੂ ਸੁਆਲ ਇਹ ਹੈ ਕਿ ਕੀ ਸਾਨੂੰ ਉਨ੍ਹਾਂ ਮੂਕ ਪ੍ਰਾਣੀਆਂ ਪ੍ਰਤੀ ਕੋਈ ਸਰੋਕਾਰ ਨਹੀਂ ਰੱਖਣਾ ਬਣਦਾ ਜਿਨ੍ਹਾਂ ਨੇ ਬਨਸਪਤੀ-ਪ੍ਰਾਣੀ ਸਾਂਝ ਬਣਨ ਦੇ ਪਹਿਲੇ ਹੀ ਦਿਨ ਤੋਂ ਕੁਦਰਤੀ ਤੇ ਮਾਨਵ-ਨਿਰਮਤ ਖ਼ਤਰਿਆਂ ਦਾ ਸਾਹਮਣਾ ਕਰਦੇ ਹੋਏ ਆਪਣੇ ਆਪ ਨੂੰ ਜਿਉਂਦੇ ਰੱਖਿਆ ਹੈ? ਇੱਕ ਮੁੱਦਾ ਹੋਰ ਵੀ ਹੈ। ਹੁਣ ਜਦ ਸਾਨੂੰ ਇਹ ਪਤਾ ਹੈ ਕਿ ਪੌਦਿਆਂ ਅੰਦਰ ਵੀ ਭਾਵਨਾਵਾਂ ਹੁੰਦੀਆਂ ਹਨ ਤੇ ਉਹ ਪ੍ਰਾਣੀਆਂ ਵਾਂਗ ਬੁੱਧੀ ਵੀ ਰਖਦੇ ਹਨ ਤਾਂ ਕੀ ਇਹ ਕਹਿਣਾ ਵਾਜ਼ਬ ਹੋਵੇਗਾ ਕਿ ਪ੍ਰਾਣੀਆਂ ਦੀ ਬੇਵਜ਼ਾਹ ਹੱਤਿਆ ਕਰਨ ਤੋਂ ਬਚਣ ਲਈ ਸ਼ਾਕਾਹਾਰ ਅਪਣਾਇਆ ਜਾਵੇ? ਕੀ ਇਹ ਕਰੂਰਤਾ ਨਹੀਂ ਹੈ, ਜਦਕਿ ਅਸੀਂ ਇਸ ’ਤੇ ਸਹਿਮਤ ਹਾਂ ਕਿ ਪੌਦੇ, ਪ੍ਰਾਣੀ ਜਗਤ ਦਾ ਹੀ ਸਮਰੂਪ ਹੈ?
ਸਮਾਪਤੀ ਟਿੱਪਣੀ: ਜੇ ਅਸੀਂ ਇਨ੍ਹਾਂ ਸਾਰੀਆਂ ਵਿਚਾਰ-ਚਰਚਾਵਾਂ ਨੂੰ ਪਾਸੇ ਵੀ ਰੱਖ ਦੇਈਏ ਕਿ ਕੀ ਪੌਦਿਆਂ ਅੰਦਰ ਬੁੱਧੀ ਜਾਂ ਸੰਵੇਦਨਾ ਹੁੰਦੀ ਹੈ ਜਾਂ ਮਨੁੱਖਾਂ ਵਾਂਗ ਆਪਣੀ ਹੋਂਦ ਕਾਇਮ ਰੱਖਣ ਲਈ ਕੀ ਉਨ੍ਹਾਂ ਦੇ ਵੀ ਕੋਈ ਅਧਿਕਾਰ ਹੋਣੇ ਚਾਹੀਦੇ ਹਨ, ਫਿਰ ਵੀ ਅਸੀਂ ਇਸ ਸਹਿਜ ਹਕੀਕਤ ਨੂੰ ਨਜ਼ਰਅੰਦਾਜ ਨਹੀਂ ਕਰ ਸਕਦੇ ਕਿ ਜੇ ਪੌਦਿਆਂ ਦੀ ਹੋਂਦ ਮਿਟ ਗਈ ਤਾਂ ਸਾਡੀ ਹੋਂਦ ਵੀ ਨਾਲ ਹੀ ਮਿਟ ਜਾਵੇਗੀ।
-
ਦਿਪਾਂਜਨ ਘੋਸ਼, ਲੇਖਕ
dpanjanghosh@gmail.com
9476235695
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.