ਪੰਜਾਬੀ ਗਾਇਕੀ ਦੀ ਤਵਾਰੀਖ ਸਦਾ ਹੀ ਇਸ ਗੱਲ ਦੀ ਗਵਾਹ ਰਹੀ ਹੈ ਕਿ ਲੰਮਾ ਸਮਾਂ ਸਰੋਤਿਆਂ ਦੇ ਦਿਲਾਂ 'ਤੇ ਰਾਜ ਉਨ੍ਹਾਂ ਹੀ ਕਲਾਕਾਰਾਂ ਨੇ ਕੀਤੈ ਜਿਨ੍ਹਾਂ ਨੇ ਲੋਕ ਚੇਤਿਆ ਦੀ ਗੱਲ ਆਪਣੇ ਗੀਤਾ ॥ਰੀਏ ਕੀਤੀ ਹੈ। ਲੋਕ ਵੇਦਨਾ ਦੀ ਪੀੜ ਤੇ ਦਰਦ ਨੂੰ ਆਪਣੀ ਕਲਮ ॥ਰੀਏ ਰੂਪਮਾਨ ਕਰਕੇ ਸਮਾਜ ਦੀਆਂ ਬਰੂਹਾਂ 'ਤੇ ਉੱਪੜਦਾ ਕੀਤਾ ਹੈ। ਹਾਂ, ਭਾਵੇਂ ਵਕਤੀ ਤੌਰ 'ਤੇ ਕੁਝ ਅਜਿਹੇ ਕਲਾਕਾਰ ਤੇ ਗੀਤ ਵੀ ਪ੍ਰਵਾਨ ਚੜਦੇ ਵੇਖੇ ਗਏ ਜਿਨ੍ਹਾਂ ਦਾ ਪੰਜਾਬੀ ਗਾਇਕੀ ਤੇ ਸਮਾਜਿਕ ਸਰੋਕਾਰਾਂ ਨਾਲ ਕੋਈ ਦੂਰ ਦਾ ਵੀ ਵਾਹ-ਵਾਸਤਾ ਨਹੀਂ ਸੀ।
ਚੰਗੀ ਸੋਚ ਦੇ ਮਾਲਕ ਕਲਾਕਾਰ ਵੱਲੋਂ ਗਾਏ ਗੀਤ ਸਦਾ ਹੀ ਲੋਕ ਗੀਤਾਂ ਵਿੱਚ ਬਦਲ ਜਾਂਦੇ ਨੇ। ਵਕਤੀ ਗੀਤ ਭਾਵੇਂ ਕੁਝ ਸਮੇਂ ਲਈ ਇੱਕ ਕਿਸੇ ਵੀ ਕਲਾਕਾਰ ਨੂੰ ਸਟਾਰ ਦੀ ਉਪਾਧੀ ਤਾਂ ਦਿਵਾ ਦਿੰਦੇ ਨੇ ਪਰ ਸਦੀਵੀ ਕਲਾਕਾਰੀ ਵਾਲਾ ਗੁਣ ਉਨ੍ਹਾਂ ਦੀ ਪਹੁੰਚ ਤੋਂ ਦੂਰ ਹੀ ਰਹਿੰਦੈ। ਕਿੰਨੇ ਹੀ ਕਲਾਕਾਰ ਨੇ ਜਿਹੜੇ ਲੋਕ ਮਨਾਂ 'ਤੇ ਲੰਮਾਂ ਸਮਾਂ ਰਾਜ ਕਰਦੇ ਵੇਖੇ ਗJ। ਕਈ ਕਲਾਕਾਰ ਜਿਨ੍ਹਾਂ ਨੇ ਆਪਣੇ ਸ਼ੁਰੂਆਤੀ ਦੌਰ ਸਮੇਂ ਜਾਂ ਆਪਣੇ ਸ਼ੌਹਰਤ ਭਰੇ ਦਿਨਾਂ ਦੌਰਾਨ ਕੁਝ ਵੀ ਮਾੜਾ ਗਾਇਆ ਹੁੰਦੈ ਉਹ ਕਿਸੇ ਵਕਤ ਆਪਣੀ ਉਸ ਗਲਤੀ 'ਤੇ ਪਛਤਾਵਾ ਕਰਦੇ ਨੇ, ਉਹ ਲੋਕ ਮੂਲੋਂ ਹੀ ਕਲਾਕਾਰ ਹੁੰਦੇ ਨੇ ਤੇ ਇੱਕ ਤਰ੍ਹਾਂ ਸਰੋਤਿਆਂ ਦੇ ਦਿਲਾਂ ਅੰਦਰ ਧੁਰ ਤੱਕ ਉਤਰਨ ਦੀ ਸਮਰੱਥਾ ਹੁੰਦੀ ਹੈ ਉਨ੍ਹਾਂ ਵਿੱਚ।
ਕਹਿੰਦੇ ਇੱਕ ਬਾਰ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਉਸਤਾਦ ਲਾਲ ਚੰਦ ਯਮਲਾ ਜੱਟ ਵੱਲੋਂ ਗਾਇਕੀ ਦੇ ਪੂਰੇ ਸਫ਼ਰ ਦੌਰਾਨ ਇੱਕ ਗੀਤ ਅਜਿਹਾ ਗਾਇਆ ਗਿਆ ਜਿਸ ਦੇ ਬੋਲ ਸਨ, ''ਮੈਂ ਵਿਸਕੀ ਦੀ ਬੋਤਲ ਵਰਗੀ ਵਰਗੀ, ਕੁੜੀ ਫ਼ਸਾਲੀ ਓਏ'' ਸਾਰੀ ਉਮਰ ਉਸ ਘੜੀ ਨੂੰ ਕੋਸਦਿਆਂ ਲੰਘੀ ਸੀ ਉਹਨਾਂ ਦੀ ਕਿ ਪਤਾ ਨੀ ਕਿਹੜੇ ਪਲ ਇਹ ਗੀਤ ਉਨ੍ਹਾਂ ਕੋਲੋਂ ਗਾਇਆ ਗਿਆ। ਆਪਣੀ ਉਮਰ ਦੇ ਆਖ਼ਰੀ ਸੁਆਸ ਤੱਕ ਉਹਨਾਂ ਨੂੰ ਇਹ ਪਛਤਾਵਾ ਵੱਢ-ਵੱਢ ਖਾਂਦਾ ਰਿਹਾ। ਇਸੇ ਨੂੰ ਕਲਾ ਆਖਿਆ ਜਾਂਦੈ। ਡੂੰਘੀ ਸੱਟ ਵੱਜੀ ਸੀ ਉਹਨਾਂ ਦੇ ਦਿਲ 'ਤੇ ਕਿਉਂਕਿ ਇਹ ਗੱਲ ਸਮਾਜ ਨਾਲ ਜੁੜੀ ਹੋਈ ਸੀ।
ਕਲਾ ਦੇ ਖੇਤਰ ਅੰਦਰ ਵਿਚਰਦਿਆਂ ਅਕਸਰ ਇਨਸਾਨ ਤੋਂ ਗਲਤੀਆਂ ਹੋ ਜਾਇਆ ਕਰਦੀਆਂ ਨੇ। ਪਰ ਜੋ ਇੱਕ ਬਾਰ ਗਲਤੀ ਕਰਕ ਸੰਭਲ ਜਾਏ ਅਸਲ ਲੋਕਾਂ ਦਾ ਕਲਾਕਾਰ ਉਹੀ ਹੁੰਦੈ। ਜੋ ਬਾਰ-ਬਾਰ ਉਨ੍ਹਾਂ ਹੀ ਗੱਲਾਂ ਨੂੰ ਦੁਹਰਾਵੇ ਉਹ ਕਲਾਕਾਰ ਨਹੀਂ, ਕਲਾ ਦਾ ਵਪਾਰੀ ॥ਰੂਰ ਹੋ ਸਕਦੈ। ਗੁਮਰੀਤ ਬਾਵਾ ਤੇ ਸੁਰਿੰਦਰ ਕੌਰ ਦਾ ਨਾਂ ਪੰਜਾਬੀ ਗਾਇਕੀ ਦੇ ਅਸਮਾਨ 'ਤੇ ਧਰੁਵ ਤਾਰੇ ਵਾਂਗ ਚਮਕਦਾ ਹੈ। ਉਨ੍ਹਾਂ ਦੇ ਵਰ੍ਹਿਆਂ ਪੁਰਾਣੇ ਗੀਤ ਅੱਜ ਵੀ ਲੋਕ ਮਨਾਂ ਦਾ ਸ਼ਿੰਗਾਰ ਨੇ। ਸੱਥਾਂ ਅੰਦਰ ਜਦ ਵੀ ਗਾਇਕੀ ਦੀ ਗੱਲ ਚੱਲਦੀ ਹੈ ਤਾਂ ਉਨ੍ਹਾਂ ਦੇ ਸਮਕਾਲੀ ਉਨ੍ਹਾਂ ਨੂੰ ਅਕਸਰ ਯਾਦ ਕਰਕੇ ਆਖਦੇ ਨੇ ਕਿ ਇੱਕ ਸਮਾਂ ਸੀ ਜਦ ਇਹ ਕਲਾਕਾਰ ਆਪਣੇ ਭਰ ਜੋਬਨ 'ਤੇ ਸਨ ਅਸਮਾਨ ਵਿੱਚ ਉਡਾਰੀਆਂ ਲਾਉਂਦੇ ਪੰਛੀਆਂ ਨੂੰ ਧਰਤੀ 'ਤੇ ਖਿੱਚਣ ਵਰਗੀ ਕਸ਼ਿਸ਼ ਸੀ ਇਨ੍ਹਾਂ ਦੇ ਗੀਤਾਂ ਵਿੱਚ।
ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਦੋਗਾਣਾ ਜੋੜੀ ਨੇ ਵਧੀਆ ਗਾਇਕੀ ਦੇ ਆਸਰੇ ਸਮਾਜਿਕ ਰਿਸ਼ਤਿਆਂ ਦੀ ਗੱਲ ਕਰਨ ਨੂੰ ਪਹਿਲ ਦਿੱਤੀ। ਉਨ੍ਹਾਂ ਕੁੱਪ ਕਲਾਂ ਵਰਗੇ ਇੱਕ ਆਮ ਪਿੰਡ ਤੋਂ ਉੱਠ ਕੇ ਬੰਬਈ ਵਰਗੇ ਮਹਾਨਗਰ ਤੱਕ ਦਾ ਸਫ਼ਰ ਤਹਿ ਕੀਤਾ। ਇਸ ਜੋੜੀ ਦੇ ਬਹੁਤੇ ਗੀਤ ਲੋਕ ਕਿੱਸਿਆਂ ਦੇ ਰੂਪ ਰਾਹੀਂ ਲੋਕਾਂ ਵਿੱਚ ਅੱਜ ਵੀ ਪ੍ਰਚੱਲਿਤ ਨੇ। ਇੱਕਾ-ਦੁੱਕਾ ਗੀਤਾਂ ਨੂੰ ਛੱਡ ਕੇ ਬਾਕੀ ਸਾਰੇ ਤਕਰੀਬਨ ਸਮੇਂ, ਸਮਾਜ ਤੇ ਰਿਸ਼ਤਿਆਂ ਦੀ ਬਾਤ ਹੀ ਪਾਉਂਦੇ ਸਨ।
ਸਵਰਗੀ ਇਨਕਲਕਾਬੀ ਕਵੀ ਤੇ ਗਾਇਕ ਸੰਤ ਰਾਮ ਉਦਾਸੀ ਜਿਨ੍ਹਾਂ ਦੇ ਗਾਏ ਗੀਤ ਲੋਕ ਗਾਥਾਵਾਂ ਵਿੱਚ ਬਦਲ ਗਏ। ਉੱਚੇ ਮਰਤਬੇ ਨੂੰ ਪਹੁੰਚੀ ਹੋਈ ਰੂਹ ਸੀ ਉਹਨਾਂ ਦੀ। ਜਿਹਨਾਂ ਸਦਾ ਹੀ ਗ਼ਰੀਬ ਤੇ ਮ॥ਲੂਮਾਂ ਦੀ ਗੱਲ ਆਪਣੇ ਗੀਤਾਂ ॥ਰੀਏ ਕਰਕੇ ਹਾਕਮ ਦੇ ਕੰਨਾਂ ਤੱਕ ਪਹੁੰਚਾਉਣ ਦਾ ਫ਼ਰ॥ ਨਿਭਾਇਆ। 'ਮਘਦਾ ਰਹੀਂ ਵੇ ਸੂਰਜਾ ਕੰਮੀਆਂ ਤੂੰ ਦੇ ਵਿਹੜੇ', 'ਚੱਕ ਤੰਗਲੀ ਨਸੀਬਾਂ ਨੂੰ ਫਰੋਲੀਏ ਤੂੜੀ ਵਿੱਚੋਂ ਜੱਗਿਆ' ਕੌਣ ਭੁੱਲ ਸਕਦੈ ਇਨ੍ਹਾਂ ਗੀਤਾਂ ਨੂੰ। ਅਜਿਹੇ ਗੀਤਾਂ ਨੂੰ ਅੱਜ ਵੀ ਰੂਹ ਨਾਲ ਰੱਜ ਕੇ ਮਾਣਿਆ ਜਾਂਦੈ। ਗੀਤ ਕਦੇ ਵੀ ਪੁਰਾਣੇ ਨਹੀਂ ਹੁੰਦੇ, ਇਹ ਗੀਤ ਚੰਗੇ ਤੇ ਇੱਕ ਭਰਵੇਂ ਸਮਾਜ ਦੀ ਸਿਰਜਣਾ ਕਰ ਸਕਦੇ ਨੇ ਬਸ਼ਰਤੇ ਉਹ ਲੋਕਾਂ ਦੀਆਂ ਭਾਵਨਾਵਾਂ 'ਤੇ ਖ਼ਰੇ ਉੱਤਰਦੇ ਹੋਣ।
ਦਿਲਸ਼ਾਦ ਅਖ਼ਤਰ ਦੀ ਗਾਇਕੀ ਕਲਾ ਦਾ ਸਿਖ਼ਰ ਸੀ। ਬਿਰਹੋਂ ਤੇ ਵਿਛੋੜੇ ਦਾ ਸੁਮੇਲ ਸੀ। ਉਸ ਨੇ ਸਦਾ ਹੀ ਚੰਗੇ ਤੇ ਵਧੀਆ ਗੀਤਾਂ ਨੂੰ ਆਪਣੀ ਆਵਾ॥ ਦਾ ਸ਼ਿੰਗਾਰ ਬਣਾਇਆ। ਸਿਆਣਿਆਂ ਕਿਹੈ ਕਿ ਜੇਕਰ ਗੀਤ ਵਿਸਮਾਦ ਤੇ ਸੱਚ ਦੀ ਸਰਦਲ ਨੂੰ ਮੱਲ ਕੇ ਲਿਖੇ ਜਾਣ ਤਾਂ ਉਹ ਵਾਕਿਆ ਹੀ ਉੱਚੇ, ਸੁੱਚੇ ਤੇ ਪਾਏਦਾਰ ਹੋ ਨਿਬੜਦੇ ਨੇ।
ਅੱਜ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਕੁਝ ਵਪਾਰਕ ਸੋਚ ਦੇ ਲੋਕਾਂ ਨੇ ਪੈਸੇ ਦੀ ਐਸੀ ਹਨ੍ਹੇਰੀ ਲਿਆਂਦੀ ਕਿ ਸਾਰਾ ਕੁਝ ਉਸ ਵਿੱਚ ਰੁੜ੍ਹਦਾ ਚਲਿਆ ਗਿਆ। ਸ਼ੌਹਰਤ ਤੇ ਪੈਸੇ ਰੂਪੀ ਅਜਗਰ ਨੂੰ ਬਹੁਤੇ ਕਲਾਕਾਰ ਵਰਗ ਖਾਸ ਕਰ ਨਵੇਂ ਪੋਜ ਦੇ ਕਲਾਕਾਰਾਂ ਨੂੰ ਐਸਾ ਨਾਗ ਵਲੇਵਾਂ ਮਾਰਿਆ ਕਿ ਹੁਣ ਉਸ ਲਈ ਨਿਕਲਣਾ ਮੁਸ਼ਕਿਲ ਹੋ ਚੁੱਕਿਐ। ਕੰਪਨੀ ਨਿਰਮਾਤਾਵਾਂ ਨਾਲ ਕੀਤੇ ਸਮਝੌਤੇ ਅੱਜ ਉਸ 'ਤੇ ਭਾਰੀ ਪੈ ਚੁੱਕੇ ਨ॥ਰ ਆਉਂਦੇ ਨੇ। ਜੋ ਕੁਝ ਕੰਪਨੀ ਉਸ ਤੋਂ ਗਵਾਉਣਾ ਚਾਹੁੰਦੀ ਹੈ, ਕਲਾਕਾਰ ਨੂੰ ਗਾਉਣਾ ਪੈ ਰਿਹੈ। ਸਮਝੌਤਾ ਕਲਚਰ ਅੱਜ ਦੀ ਗਾਇਕੀ 'ਤੇ ਇਸ ਹੱਦ ਤੱਕ ਭਾਰੂ ਪੈ ਚੁੱਕਿਐ ਕਿ ਸਾਰਾ ਤਾਣਾ-ਬਾਣਾ ਉਲਝ ਕੇ ਰਹਿ ਗਿਐ।
ਸੁਭਾਵਿਕ ਹੈ ਕਿ ਜਦ ਕਿਸੇ ਖੇਤਰ ਦਾ ਢਾਂਚਾ ਕਮ॥ੋਰ ਹੋ ਜਾਵੇ ਤਾਂ ਉਸ ਵਿੱਚ ਤਰੇੜਾਂ ਦਾ ਆਉਣਾ ਲਾ॥ਮੀ ਹੈ। ਸਿੱਟੇ ਵਜੋਂ 'ਕੁੜੀ ਅਫ਼ਗਾਨੀ ਫ਼ੀਮ ਵਰਗੀ', 'ਪੈੱਗ ਦੀ ਵਾਸਨਾ ਆਉਂਦੀ', ਪਿੰਡ ਸਾਰਾ ਪਿਆ ਗੈਂਗਲੈਂਡ ਬਣਿਆ', 'ਦਾਰੂ ਦਾ ਡਰੰਮ', 'ਕੁੜੀ ਸਮੈਕ ਵਰਗੀ' ਜਿਹੇ ਗੀਤਾਂ ਨੂੰ ਵੀ ਮਾਰਕਿਟ ਵਿੱਚ ਥਾਂ ਮਿਲ ਗਈ ਅਤੇ ਇਨ੍ਹਾਂ ਗੀਤਾਂ ਦੇ ਕਲਾਕਾਰ ਵੀ ਰਾਤੋ-ਰਾਤ ਸਟਾਰ ਅਖਵਾਉਣ ਲੱਗੇ। ਪਰ ਮਾੜੇ ਗੀਤ ਕਦੇ ਵੀ ਸਥਾਈ ਨਹੀਂ ਹੋ ਸਕਦੇ। ਸੋ ਗੀਤ ਊਹੀ ਗਾਓ, ਲਿਖੋ ਤੇ ਸੁਣੋ ਜੋ ਲੰਮੇ ਸਮੇਂ ਤੱਕ ਸਾਡੇ ਘਰਾ ਦੇ ਲੋਕ ਮਨਾਂ ਦਾ ਸ਼ਿੰਗਾਰ ਰਹਿਣ, ਨਾ ਕਿ ਮਾੜੀ ਸ਼ਬਦਾਵਲੀ ਵਾਲੇ ਗੀਤਾਂ ਨੂੰ ਮਾਨਤਾ ਦੇ ਕੇ ਅਸੀਂ ਜੱਗ ਹਸਾਈ ਦਾ ਕਾਰਨ ਬਣੀਏ। ਸਾਡਾ ਫ਼ਰ॥ ਵੀ ਇਹ ਕਹਿੰਦੈ ਕਿ ਮਾੜੇ ਦੇ ਮੁਕਾਬਲੇ ਚੰਗਿਆਂ ਨੂੰ ਉਤਸਾਹਿਤ ਕਰੀਏ ਤਾਂ ਕਿ ਪੰਜਾਬੀ ਗਾਇਕੀ ਸਮਾਜ ਅੰਦਰ ਬਖੇੜੇ ਖੜ੍ਹੇ ਕਰਨ ਦਾ ਕਾਰਨ ਨਾ ਬਣ ਸਕੇ।
-
ਮਨਜਿੰਦਰ ਸਿੰਘ ਸਰੌਦ, ਮੁੱਖ ਪ੍ਰਚਾਰ ਸਕੱਤਰ ( ਵਿਸ਼ਵ ਪੰਜਾਬੀ ਲੇਖਕ ਮੰਚ )
manjindersinghkalasaroud@gmail.com
094634-63136
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.