ਮੇਰੇ ਮਿੱਤਰ ਡਾ: ਗੁਰਬਾਜ਼ ਸਿੰਘ ਬਰਾੜ 'ਚ ਮਾਲਵਾ ਬਹੁਤ ਬੋਲਦਾ ਹੈ। ਜਿਵੇਂ ਮੇਰੇ ਚ ਮਾਲਵੇ ਦੀ 47 ਸਾਲ ਕਣਕ ਖਾ ਕੇ ਵੀ ਮਾਝਾ ਟਿਕ ਕੇ ਨਹੀਂ ਬਹਿੰਦਾ, ਗਾਹੇ ਬ ਗਾਹੇ ਬੋਲ ਪੈਂਦਾ ਹੈ। ਮੈਂ ਭਾਵੇਂ 1953 ਚ ਰਾਵੀਉਂ ਉਰਾਰ ਏਧਰ ਬਸੰਤਕੋਟ ਚ ਜੰਮਿਆ ਪਰ ਜਿੱਥੇ ਮੇਰੇ ਵੱਡੇ ਜੰਮੇ ਸਨ, ਉਹ ਸਿਆਲਕੋਟ ਨਾਰੋਵਾਲ ਵੀ ਬੋਲ ਪੈਂਦਾ ਹੈ। ਡਾ: ਬ ਸ ਘੁੰਮਣ ਵਾਈਸ ਚਾਂਸਲਰ ਬਣੇ ਤਾਂ ਮੇਰੇ ਅਰਥ ਸ਼ਾਸਤਰੀ ਮਿੱਤਰ ਕਹਿਣ ਲੱਗੇ , ਤੇਰਾ ਸਿਆਲਕੋਟੀਆ ਭਰਾ ਹੈ, ਪੁੱਜ ਕੇ ਹਿੰਮਤੀ, ਬਾਰੀਕ ਬੀਨੀ ਦਾ ਵਿਸ਼ਵਾਸੀ। ਡਾ: ਘੁੰਮਣ, ਡਾ: ਗੁਰਨਾਮ ਸਿੰਘ ਤੇ ਸਾਥੀ ਵਫਦ ਦੀ ਸੱਰੀ ਆਮਦ ਬਾਰੇ ਗੁਰਬਾਜ਼ ਨੇ ਸਾਨੂੰ ਦੱਸਿਐ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਾਗਡੋਰ ਪ੍ਰਬੁੱਧ ਚਿੰਤਕ ਤੇ ਸਫਲ ਅਰਥ ਸ਼ਾਸਤਰੀ ਪ੍ਰਸ਼ਾਸਕ ਡਾ: ਬੀ.ਅੈੱਸ. ਘੁੰਮਣ ਦੇ ਹੱਥਾਂ ਵਿੱਚ ਅਾਉਣ ਮਗਰੋਂ ਮਾਲਵੇ ਦੀ ਸ਼ਾਨ ਸਮਝੀ ਜਾਣ ਵਾਲੀ ਇਸ ਯੂਨੀਵਰਸਿਟੀ ਨੇ ਕਈ ਪਹਿਲਕਦਮੀਅਾਂ ਕੀਤੀਆਂ ਹਨ । ਡਾ: ਘੁੰਮਣ ਸਰੀ ਦੇ ਪੰਜਾਬ ਭਵਨ ਅਤੇ ਬੀ.ਸੀ.ਦੀਆਂ ਨਾਮਵਰ ਯੂਨੀਵਰਸਿਟੀਆਂ ਨਾਲ ਮਿਲ ਕੇ ਅਜਿਹੇ ਯਤਨ ਕਰ ਰਹੇ ਨੇ ਜਿਸ ਨਾਲ ਭਵਿੱਖ 'ਚ ਪੰਜਾਬ ਤੋਂ ਉੱਚ ਵਿੱਦਿਆ ਹਾਸਲ ਕਰਕੇ ਕੈਨੇਡਾ ਅਾਉਣ ਵਾਲਿਆਂ ਦੀ ਲਿਅਾਕਤ ਦਾ ਸਹੀ ਮੁੱਲ ਪੈਣ ਦੇ ਅਾਸਾਰ ਬਣ ਸਕਦੇ ਹਨ। ਮੇਰੀ ਰੀਝ ਹੈ ਕਿ ਗੁਰਬਾਜ਼ ਦੀ ਇੱਛਾ ਨੂੰ ਬੂਰ ਪਵੇ ਜੋ ਫ਼ਲ ਚ ਤਬਦੀਲ ਹੋਵੇ। ਉਸ ਪਲ ਪੰਜਾਬ ਭਵਨ ਚ ਹੋਈਆਂ ਗੱਲਾਂ ਬਾਤਾਂ ਗਵਾਹ ਬਣਨ ਕਿ ਅਸੀਂ ਉਨ੍ਹਾਂ ਪਲਾਂ ਦੇ ਚਸ਼ਮਦੀਦ ਹਾਂ।
-
ਗੁਰਭਜਨ ਗਿੱਲ , ਲੇਖਕ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.