ਪੰਜਾਬ ਭਵਨ ਚ ਨਿੱਤ ਨਵੇਂ ਸੂਰਜ ਏਨੇ ਵੱਡਾ ਵੱਡੇ ਲੇਖਕਾਂ, ਚਿੰਤਕਾਂ ਤੇ ਸਿੱਖਿਆ ਸ਼ਾਸਤਰੀਆਂ ਦਾ ਪਹੁੰਚਣਾ ਸਾਡਾ ਸਾਂਝਾ ਸੁਪਨਾ ਸੀ, ਪੂਰਾ ਹੋ ਰਿਹੈ।
ਸੁੱਖੀ ਬਾਠ ਵੀਰ ਨੂੰ ਵਿਸ਼ਵ ਦੁਲਾਰ ਰਿਹਾ ਹੈ, ਇਹ ਸਾਂਝਾ ਘਰ ਪੰਜਾਬ ਭਵਨ ਸਥਾਪਤ ਕਰਨ ਕਰਕੇ। ਬਾਪੂ ਜੀ ਸ: ਅਰਜਨ ਸਿੰਘ ਜੀ ਦੀ ਯਾਦ ਚ ਬਣੇ ਇਸ ਭਵਨ ਚ ਲਗਪਗ 121 ਉਨ੍ਹਾਂ ਰੂਹਾਂ ਦਾ ਇਕਸਾਰ ਵਾਸੀ ਹੈ ਜੋ ਸਾਡਾ ਅਦਬੀ ਤਾਰਾਮੰਡਲ ਹਨ। ਸਰਬ ਰੰਗ ਦੇ ਖਿੜੇ ਹੋਏ ਫੁੱਲ। ਪੰਜਾਬੀ ਯੂਨੀਵਰਸਿਟੀ ਨੂੰ ਵੀ ਪੰਜਾਬ ਭਵਨ ਦੀ ਤਰਜ਼ ਤੇ ਵਾਲ ਆਫ ਫੇਮ ਦਾ ਨਿਰਮਾਣ ਕਰਨਾ ਬਣਦਾ ਹੈ, ਜਿੱਥੇ ਭਾਈ ਕਾਹਨ ਸਿੰਘ ਨਾਭਾ,ਕਰਮ ਸਿੰਘ ਹਿਸਟੋਰੀਅਨ,ਭਾਈ ਵੀਰ ਸਿੰਘ, ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ,ਬਲਵੰਤ ਗਾਰਗੀ, ਸ਼ਿਵ ਕੁਮਾਰ, ਲਾਲ ਚੰਦ ਯਮਲਾ ਜੱਟ ਇਕੱਠੇ ਮਿਲ ਜਾਣ। ਬਿਰਖ ਹੇਠ ਸਭ ਜੰਤ ਇਕੱਠੇ।
-
ਗੁਰਭਜਨ ਗਿੱਲ , ਲੇਖਕ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.