ਮੇਰੀ ਪਹਿਲੀ ਕਿਤਾਬ ਸ਼ੀਸ਼ਾ ਝੂਠ ਬੋਲਦਾ ਹੈ ਦਾ ਪ੍ਰਕਾਸ਼ਨ ਤੇ ਪੰਜਾਬ ਚ ਸੇਹ ਦਾ ਤੱਕਲਾ 1978 ਚ ਹੀ ਗੱਡਿਆ ਗਿਆ।
ਸਿੱਖ ਨਿਰੰਕਾਰੀ ਕਲੇਸ਼ ਤੋਂ ਗੱਲ ਸ਼ੁਰੂ ਹੋ ਕੇ ਦਰਬਾਰ ਸਾਹਿਬ ਤੇ ਹਮਲੇ ਤੀਕ ਗੱਲ ਪਹੁੰਚੀ।
ਅਰਜ਼ੀਆਂ ਮੁੱਕੇ ਬਣ ਗਈਆਂ।
ਦੋਹੀਂ ਦਲੀਂ ਮੁਕਾਬਲੇ ਚ ਤੀਜੀ ਧਿਰ ਵੀ ਸੇਕ ਤੋਂ ਬਚ ਨਹੀਂ ਸਕਦੀ।
ਸਾਡੀ ਪੀੜ੍ਹੀ ਦੀ ਜਵਾਨੀ ਦੋਫਾੜ ਮਾਨਸਿਕਤਾ ਹਵਾਲੇ ਹੋ ਗਈ।
ਕਵਿਤਾ ਝੁਲਸ ਗਈ ਸੇਕ ਚ। ਮੈਂ ਲਿਖਿਆ
ਤੂੰ ਵੀ ਤਾਂ ਮਸ਼ਗੂਲੇ ਕੀਤੇ ਹੱਥ ਬੰਨ੍ਹ ਅਰਜ਼ ਗੁਜ਼ਾਰਦਿਆਂ,
ਰਾਤੋ ਰਾਤ ਨਹੀਂ ਇਹ ਪਹੁੰਚੇ ਤਰਲਿਆਂ ਤੋਂ ਹਂਥਿਆਰਾਂ ਤੇ।
ਸਾਨੂੰ ਮੋੜ ਦਿਉ ਰੰਗਲਾ ਪੰਜਾਬ
ਅਸੀਂ ਨਹੀਂ ਕੁਝ ਹੋਰ ਮੰਗਦੇ।
1985 ਚ ਛਪੀ ਮੇਰੀ ਕਿਤਾਬ ਹਰ ਧੁਖ਼ਦਾ ਪਿੰਡ ਮੇਰਾ ਹੈ ਦੀਆਂ ਗ਼ਜ਼ਲਾਂ ਚ ਉਦੋਂ ਦਾ ਪੰਜਾਬ ਬੋਲਦਾ ਹੈ।
ਸਰਕਾਰੀ ਗੈਰ ਸਰਕਾਰੀ ਬੰਦੂਕਾਂ ਆਦਮ ਖਾਣੀ ਬੋਲੀ ਬੋਲ ਰਹੀਆਂ ਸਨ।
ਮੇਰੀ ਕਿਤਾਬ ਬੋਲ ਮਿੱਟੀ ਦਿਆ ਬਾਵਿਆ 1991 ਚ ਛਪੀ।
ਉਸਦਾ ਆਰੰਭਲਾ ਮੁੱਖੜਾ ਹੀ ਲਿਖਿਆ
ਜਾ ਸਕਿਆ। ਗੀਤ ਸੰਪੂਰਨ ਨਾ ਹੋਇਆ।
ਹਟ ਹਾਕਮਾ ਤੇ ਤੂੰ ਵੀ ਟਲ਼ ਸ਼ੇਰ ਬੱਲਿਆ।
ਚਿੱਟਾ ਕੱਪੜਾ ਬਾਜ਼ਾਰ ਵਿੱਚੋਂ ਮੁੱਕ ਚੱਲਿਆ।
ਇਹ ਗੀਤ ਮੁਖੜਾ ਪੂਰੀ ਕਿਤਾਬ ਨਾਲੋਂ ਵੱਧ ਪੜ੍ਹਿਆ ਗਿਆ।
ਗੀਤ ਤਾਂ 16 ਸਾਲ ਬਾਦ ਅਮਰੀਕਾ ਫੇਰੀ ਦੌਰਾਨ 2006 ਚ ਸੰਪੂਰਨ ਹੋਇਆ।
-
ਗੁਰਭਜਨ ਗਿੱਲ,
gurbhajansinghgill@gmail.com
11111111
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.