ਜੇ ਅੱਜ ਡਾਇਨਾਸੌਰ ਹੁੰਦੇ ਤਾਂ ਮਨੁੱਖੀ ਜੀਵਨ ਧਰਤੀ ਤੇ ਨਾ ਹੁੰਦਾ
ਜਦੋਂ ਧਰਤੀ ਬਣੀ ਤਾਂ ਇਥੇ ਹਾਲਾਤ ਨਰਕ ਜਿਹੇ ਸੀ। ਜੇ ਗੱਲ ਕਰੀਏ 4 ਹਜ਼ਾਰ ਸਾਲ ਪਹਿਲਾ ਦੀ ਤਾਂ ਕੋਈ ਵੀ ਸਪੇਸ ਸੂਟ ਪਹਿਨੇ ਬਿਨਾਂ ਧਰਤੀ ਤੇ ਪੈਰ ਨਹੀਂ ਰੱਖ ਸਕਦਾ ਸੀ। ਧਰਤੀ ਤੇ ਖਤਰਨਾਕ ਹਮਲੇ ਵਰਗੀਆਂ ਕੁਝ ਅਜਿਹੀਆਂ ਭਾਗਸ਼ਾਲੀ ਘਟਨਾਵਾਂ ਵਾਪਰੀਆਂ, ਜਿਨ•ਾਂ ਕਾਰਨ ਧਰਤੀ ਨੂੰ ਮੌਜੂਦਾ ਸਵਰੂਪ ਮਿਲਿਆ। ਵਿਗਿਆਨੀਆਂ ਦਾ ਦਾਅਵਾ ਹੈ ਕਿ ਭਵਿੱਖ ਵਿਚ ਮਨੁੱਖੀ ਜਨ ਜੀਵਨ ਦੇ ਵੱਡੇ ਪੈਮਾਨੇ ਤੇ ਲੁਪਤ ਹੋਣ ਦੀ ਘਟਨਾਵਾਂ ਜ਼ਰੂਰ ਹੋਣਗੀਆਂ। ਕਿਉਂਕਿ ਅਜਿਹਾ ਅਤੀਤ ਵਿਚ ਵੀ ਹੋ ਚੁੱਕਿਆ ਹੈ। ਉਘੇ ਵਿਗਿਆਨੀ ਸਟੀਵਨ ਹਾਕਿੰਗਜ਼ ਨੇ ਕਿਹਾ ਸੀ ਕਿ ਇਸ ਪ੍ਰਿਥਵੀ ਤੇ ਕਈ ਵੱਡੇ ਖਤਰੇ ਮੰਡਰਾ ਰਹੇ ਹਨ, ਜੋ ਕਦੇ ਵੀ ਵਾਪਰ ਸਕਦੇ ਹਨ। ਕਈ ਮਾਹਿਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਖੀਰ ਵਿਚ ਧਰਤੀ ਘੁੰਮਦੀ-ਘੁੰਮਦੀ ਹੋਈ ਸੂਰਜ ਵਿਚ ਜਾ ਟਕਰਾਏਗੀ ਤੇ ਸੂਰਜ ਵਿਚ ਹੀ ਸਮਾਂ ਜਾਵੇਗੀ। ਗ੍ਰਹਿ ਵੀ ਜਨਮ ਤੇ ਮੌਤ ਦੇ ਚੱਕਰ ਤੋਂ ਪਰੇ ਨਹੀਂ ਹਨ। ਇਕ ਟੀ.ਵੀ. ਰਿਪੋਰਟ ਮੁਤਾਬਿਕ ਧਰਤੀ ਤੇ ਪਿਛਲੇ ਹਜ਼ਾਰਾਂ ਸਾਲ ਪਹਿਲਾ ਅੱਧੀ ਦਰਜਨ ਦੇ ਕਰੀਬ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆ ਹਨ ਜਿਨ•ਾਂ ਨੇ ਇਸ ਗ੍ਰਹਿ ਨੂੰ ਜੀਵਨ ਨਾਲ ਪ੍ਰਫੁਲਿੱਤ ਗ੍ਰਹਿ ਵਿਚ ਤਬਦੀਲ ਕਰ ਦਿੱਤਾ। ਕਰੀਬ 5 ਅਰਬ ਸਾਲ ਪਹਿਲਾ ਗੈਸ ਅਤੇ ਧੂੜ ਨੂੰ ਗੁਰਤਵਾਕਰਸ਼ਨ ਨੇ ਇਕਜੁੱਟ ਕਰਕੇ ਇਕ ਬੱਦਲ ਵਰਗੀ ਸ਼ਕਲ ਦਿੱਤੀ ਸੀ। ਬਾਅਦ ਵਿਚ ਇਹ ਧੂੜ ਤੇ ਗੈਸਾਂ ਠੋਸ ਹੁੰਦੀਆਂ ਗਈਆਂ ਤੇ ਕ੍ਰਮਵਾਰ ਇਸ ਬੱਦਲ ਦੇ ਗੋਲੇ ਨੇ ਤਾਰੇ ਤੇ ਫਿਰ ਜਾ ਕੇ ਸੂਰਜ ਦੀ ਸ਼ਕਲ ਲਈ। ਕਰੀਬ 4 ਅਰਬ ਸਾਲ ਪਹਿਲਾ ਜਦੋਂ ਧਰਤੀ ਨੂੰ ਬਣੇ ਜ਼ਿਆਦਾ ਸਮਾਂ ਨਹੀਂ ਹੋਇਆ ਸੀ ਉਦੋਂ ਅੰਤ੍ਰਿਕਸ਼ ਦਾ ਇਕ ਹਮਲਾਵਰ ਧਰਤੀ ਨੂੰ ਤਬਾਹ ਕਰਨ ਲਈ ਅੱਗੇ ਵੱਧ ਰਿਹਾ ਸੀ। ਉਹ ਵਿਸ਼ਾਲ ਗੋਲਾ ਧਰਤੀ ਨਾਲ ਟਕਰਾਇਆ ਤਾਂ ਸੀ ਪਰੰਤੂ ਇਹ ਤਬਾਹੀ ਨਾ ਹੋ ਕੇ ਪ੍ਰਿਥਵੀ ਤੇ ਹੋਣ ਵਾਲੀ ਭਾਗਸ਼ਾਲੀ ਘਟਨਾ ਸੀ। ਟਕਰਾਅ ਤੋਂ ਬਾਅਦ ਚੰਦਰਮਾਂ ਦਾ ਜਨਮ ਹੋਇਆ, ਉਸ ਸਮੇਂ ਪ੍ਰਿਥਵੀ ਦੀ ਬਨਾਵਟ ਬੇਜਾਨ ਸੀ, ਚਾਰੇ ਪਾਸੇ ਖੋਲਦੀ ਪਿਘਲਦੀਆਂ ਚਟਾਨਾਂ ਸਨ। ਸਮੇਂ ਨਾਲ ਪ੍ਰਿਥਵੀ ਠੰਡੀ ਹੇ ਕੇ ਠੋਸ ਹੋਈ ਪਰੰਤੂ ਨਾਇਟ੍ਰੋਜ਼ਨ ਤੇ ਕਾਰਬਨ ਡਾਇਆਕਸਾਈਡ ਦੇ ਮਿਸ਼ਰਣ ਨਾਲ ਵਾਤਾਵਰਨ ਜ਼ਹਿਰੀਲਾ ਰਿਹਾ ਤੇ ਇਸ ਗ੍ਰਹਿ ਤੇ ਜੀਵਨ ਨੂੰ ਕਾਇਮ ਕਰਨ ਵਾਲਾ ਇਕ ਬੁਨਿਆਦੀ ਤੱਤ ਹਾਲੇ ਵੀ ਧਰਤੀ ਤੇ ਮੌਜੂਦ ਨਹੀਂ ਸੀ, ਉਹ ਸੀ ਪਾਣੀ। ਹੁਣ ਇਹ ਹੋਰ ਮਹਾਂਪ੍ਰਲਿਯਾ ਧਰਤੀ ਤੇ ਫਿਰ ਤਬਾਹੀ ਲੈ ਕੇ ਆਉਣ ਵਾਲਾ ਸੀ। ਧਰਤੀ ਦੀ ਬਨਾਵਟ ਦੇ ਕਰੀਬ 50 ਕਰੋੜ ਸਾਲ ਬਾਅਦ ਸ਼ੁਰੂ ਹੋਈ ਲੇਟ ਹੈਵੀ ਬੰਬਾਰਮੈਂਟ ਕਰੋੜਾਂ ਸਾਲਾਂ ਤੱਕ ਪ੍ਰਿਥਵੀ ਤੇ ਕਹਿਰ ਵਰਸਾਉਂਦੀ ਰਹੀ। ਇਹ ਚੱਟਾਨੀ ਗੋਲੇ ਆਪਣੇ ਨਾਲ ਪਾਣੀ ਲੈ ਕੇ ਆਉਂਦੇ ਸੀ, ਜਿੱਥੇ ਇਹ ਡਿੱਗਦੇ ਸੀ ਉਥੇ ਮਹਾਂਸਾਗਰਾਂ, ਸਾਗਰਾਂ ਤੇ ਝੀਲਾਂ ਦੀ ਸ਼ਕਲ ਲੈ ਲੈਂਦੇ ਸੀ ਤੇ ਆਖਰਕਾਰ ਬੱਦਲਾ ਦੀ ਬਨਾਵਟ ਬਣਨੀ ਸ਼ੁਰੂ ਹੋਈ ਤੇ ਮੌਸਮਾਂ ਵਿਚ ਤਬਦੀਲੀ ਹੋਣ ਲੱਗੀ। ਫਿਰ ਉਬਲਦੇ ਜਵਾਲਾ ਮੁਖੀਆਂ ਵਿਚ ਜੀਵਨ ਦੀ ਸ਼ੁਰੂਆਤ ਹੋਈ। ਸਾਡੇ ਉਹ ਪੁਰਵਜ ਜੀਵ ਤੇਜ਼ ਗਰਮੀਂ ਵਾਲੇ ਵਾਤਾਵਰਨ ਵਿਚ ਰਹਿਣਾ ਸਿੱਖ ਗਏ ਸੀ। ਉਹ ਬੈਕਟੀਰੀਆ ਹੌਲੀ-ਹੌਲੀ ਸਾਗਰਾਂ ਤੇ ਸਮੁੰਦਰਾਂ ਵੱਲ ਰੁਖ ਕਰਦਾ ਚਲਾ ਗਿਆ। ਪਰੰਤੂ ਉਸ ਸਮੇਂ ਧਰਤੀ ਤੇ ਆਕਸੀਜਨ ਨਾ ਹੋਣ ਕਾਰਨ ਸੂਰਜ ਦੀਆਂ ਕਿਰਨਾਂ ਹਰੇਕ ਜੀਵ ਲਈ ਘਾਤਕ ਸੀ। ਉਸ ਤੋਂ ਬਾਅਦ ਇਕ ਹੋਰ ਵਾਪਰੀ ਘਟਨਾਂ ਤੋਂ ਬਾਅਦ ਧਰਤੀ ਦੇ ਆਲੇ-ਦੁਆਲੇ ਔ-ਜ਼ੋਨ ਲੇਅਰ ਬਣਨੀ ਸ਼ੁਰੂ ਹੋ ਗਈ ਜੋ ਧਰਤੀਂ ਨੂੰ ਸੂਰਜ ਦੀਆਂ ਅਲਟ੍ਰਾਵਾਇਲਟ ਕਿਰਨਾਂ ਤੋਂ ਬਚਾਉਣ ਵਿਚ ਸਹਾਈ ਸਾਬਿਤ ਹੋਈ। ਧਰਤੀ ਦੁਆਲੇ ਚੁੰਬਕੀ ਖੇਤਰ ਦਾ ਸੁਰੱਖਿਆ ਕਵਚ ਧਰਤੀ ਨੂੰ ਸੌਰਮੰਡਲ ਤੋਂ ਆਉਂਦੀਆਂ ਖਤਰਨਾਕ ਹਵਾਵਾਂ ਤੋਂ ਬਚਾਉਂਦਾ ਹੈ। 15 ਕਰੋੜ ਸਾਲ ਤੱਕ ਧਰਤੀ ਤੇ ਰਾਜ ਕਰਨ ਵਾਲੀ ਡਾਇਨਾਸੌਰ ਪ੍ਰਜਾਤੀ ਦੀ ਅਚਾਨਕ ਹਕੂਮਤ ਖਤਮ ਹੋ ਗਈ। 10 ਕਿਲੋਮੀਟਰ ਦਾ ਇਕ ਵੱਡਾ ਐਸਟ੍ਰੋਇਡ ਮੈਕਸਿਕੋਂ ਨਜ਼ਦੀਕ ਇਕ ਤੱਟ ਤੇ ਧਰਤੀ ਨਾਲ ਆ ਟਕਰਾਇਆ। ਜਿਸ ਨਾਲ ਪੂਰੀ ਦੁਨੀਆਂ ਵਿਚ ਤਬਾਹੀ ਮਚ ਗਈ ਸੀ ਤੇ ਚਾਰੇ ਪਾਸੇ ਧੂੜ ਫੈਲਣ ਕਾਰਨ ਧਰਤੀ ਸੂਰਜ ਤੋਂ ਛਿੱਪ ਗਈ ਤੇ ਹਰ ਪਾਸੇ ਸਰਦੀ ਹੋ ਗਈ ਤੇ ਅਮਲੀ ਬਾਰਿਸ਼(ਐਸਿਡ ਰੇਨ) ਸ਼ੁਰੂ ਹੋ ਗਈ। ਜਿਸ ਨਾਲ ਇਕ ਵਾਰ ਫਿਰ ਤੋਂ ਧਰਤੀ ਤੋਂ ਜਨ ਜੀਵਨ ਖਤਮ ਹੋਣ ਲੱਗਿਆ ਤੇ ਡਾਇਨਾਸੌਰ ਪ੍ਰਜਾਤੀ ਦਾ ਖਾਤਮਾ ਹੋਇਆ। ਇਸ ਤੋਂ ਬਾਅਦ ਨਵੇਂ ਜਨ ਜੀਵਨ ਨੂੰ ਆਪਣਾ ਜ਼ੋਰ ਦਿਖਾਉਣ ਦਾ ਮੌਕਾ ਮਿਲਿਆ ਤੇ ਸਤਨਧਾਰੀ ਜੀਵ ਬਣਦੇ ਚਲੇ ਗਏ, ਜਿਨ•ਾਂ ਵਿਚ ਅੱਗੇ ਜਾ ਕੇ ਰਾਜ ਕਰਨ ਵਾਲੇ ਇਨਸਾਨ ਵੀ ਸ਼ਾਮਲ ਸੀ। ਆਖਰ ਮਾਨਵਜਾਤੀ ਦੀ ਹਕੂਮਤ ਕਦੋਂ ਤੱਕ ਚੱਲੇਗੀ? ਜਿਨ•ਾਂ ਹਾਲਾਤਾਂ ਕਾਰਨ ਮਨੁੱਖੀ ਜੀਵਨ ਧਰਤੀ ਤੇ ਪਨਪ ਸਕਿਆ ਕੀ ਉਹ ਹਾਲਾਤ ਇਸੇ ਤਰ•ਾਂ ਧਰਤੀ ਤੇ ਰਹਿਣਗੇਂ? ਹੁਣ ਤੱਕ ਅਸੀਂ ਕੁਦਰਤੀ ਤਬਾਹੀਆਂ ਦਾ ਜ਼ਿਕਰ ਕੀਤਾ ਹੈ ਪਰੰਤੂ ਅਤਿ ਵਿਕਸਿਤ ਹੋ ਚੁੱਕੇ ਮਨੁੱਖ ਨੇ ਵੀ ਆਪਣੇ ਲਈ ਵੱਡੇ ਖਰਤੇ ਪੈਦਾ ਕਰ ਦਿੱਤੇ ਹਨ, ਜਿਨ•ਾਂ ਵਿਚ ਕੁਦਰਤੀ ਸਰੌਤਾਂ ਨਾਲ ਛੇੜਛਾੜ, ਪ੍ਰਮਾਣੂ ਹਥਿਆਰ ਤੇ ਸੱਭ ਤੋਂ ਅਹਿਮ ਵੱਧਦੀ ਜਾ ਰਹੀ ਆਬਾਦੀ ਹੈ। ਕੁਝ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਕ ਸਮਾਂ ਅਜਿਹਾ ਆਵੇਗਾ ਜਦੋਂ ਜਵਾਲਾਮੁਖੀ ਫਟਣੇ ਸ਼ੁਰੂ ਹੋ ਜਾਣਗੇ ਤੇ ਧੂੰਏ ਕਾਰਨ ਧਰਤੀ ਤੇ ਸੂਰਜੀ ਕਿਰਨਾਂ ਨਹੀਂ ਪਹੁੰਚ ਸਕਣਗੀਆਂ ਤੇ ਅਸੀਂ ਆਈਸ ਜ਼ੋਨ ਵਿਚ ਪਹੁੰਚ ਜਾਵਾਂਗੇ। ਇਸ ਤੋਂ ਬਿਨਾਂ ਧਰਤੀ ਤੇ ਐਸੋਰਾਈਡ ਤੇ ਕੋਮਿਟ ਨਾਲ ਟਕਰਾਉਣ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਜੇਕਰ ਉਸ ਦੀ ਚੌੜਾਈ 18 ਤੋਂ ਵੱਧ ਕਿਲੋਮੀਟਰ ਹੋਈ ਤਾਂ ਧਰਤੀ ਤੇ ਵੱਡੀ ਤਬਾਹੀ ਨਿਸ਼ਚਿਤ ਹੈ। 1994 ਵਿਚ ਕਰੀਬ 5 ਕਿਲੋਮੀਟਰ ਚੌੜਾ ਕੋਮਿਟ ਜੁਪੀਟਰ ਨਾਲ ਟਕਰਾਇਆ ਸੀ, ਜਿਸ ਨਾਲ ਜੁਪੀਟਰ ਵਿਚ 12 ਹਜ਼ਾਰ ਕਿਲੋਮੀਟਰ ਗਹਿਰਾ (ਡਾਰਕ ਹਾਲ) ਖੱਡਾ ਬਣ ਗਿਆ ਸੀ, ਜੋ ਕਰੀਬ ਧਰਤੀ ਦੀ ਕੁੱਲ ਚੌੜਾਈ ਜਿਨ•ਾਂ ਸੀ। ਇਸ ਟਕਰਾਅ ਨਾਲ ਕਰੀਬ 60 ਲੱਖ ਮੈਗਾਟਨ ਟੀ.ਐਨ.ਟੀ. ਬਰਾਬਰ ਯਾਨੀ ਤਮਾਮ ਪ੍ਰਮਾਣੂਆਂ ਤੋਂ 600 ਗੂਣਾ ਵੱਧ ਉਰਜਾ ਉਤਪੰਨ ਹੋਈ ਸੀ। ਜੇਕਰ ਇਹ ਟਕਰਾਅ ਧਰਤੀ ਨਾਲ ਹੁੰਦਾ ਤਾਂ ਇਥੇ ਜੀਵਨ ਖਤਮ ਹੋ ਜਾਣਾ ਸੀ। ਕਿਸੇ ਵੱਡੇ ਕੋਮਿਟ ਜਾਂ ਐਸਟ੍ਰੋਇਡ ਦੇ ਧਰਤੀ ਨਾਲ ਟਕਰਾਉਣ ਦੀ ਪੂਰੀ-ਪੂਰੀ ਸੰਭਾਵਨਾ ਹੈ। ਸਵਾਲ ਇਹ ਹੈ ਕੀ ਅਸੀਂ ਅਜਿਹੇ ਟਕਰਾਅ ਨੂੰ ਰੋਕਣ ਲਈ ਕੁਝ ਕਰ ਸਕਦੇ ਹਾਂ ਜਾਂ ਨਹੀਂ? ਖੁਸ਼ ਕਿਸਮਤੀ ਨਾਲ ਅਸੀਂ ਅਜਿਹੇ ਟਕਰਾਅ ਦਾ ਅੰਦਾਜ਼ਾ ਲਗਾ ਸਕਦੇ ਹਾਂ ਤੇ ਲਾਇਫ ਫਿਜ਼ਿਸਿਸਟ ਤੇ ਇੰਜੀਨੀਅਰ ਇਸ ਨੂੰ ਸਮਾਂ ਰਹਿੰਦੇ ਆਪਣੇ ਰਾਹ ਤੋਂ ਭਟਕਾ ਕੇ ਮਨੁੱਖੀ ਜੀਵਨ ਨੂੰ ਬਚਾ ਸਕਦੇ ਹਨ ਪਰੰਤੂ ਇਸ ਟਕਰਾਅ ਦਾ ਪਤਾ ਦਸ਼ਕਾਂ ਪਹਿਲਾ ਪਤਾ ਲੱਗਣਾ ਜ਼ਰੂਰੀ ਹੈ। ਹੋਰ ਵੀ ਕਈ ਖਤਰੇ ਧਰਤੀ ਤੇ ਮੰਡਰਾ ਰਹੇ ਹਨ।
ਉਨ•ਾਂ ਵਿਚ ਇਕ ਵੱਡਾ ਖਤਰਾ ਧਰਤੀ ਨੂੰ ਸੂਰਜ ਤੋਂ ਹੋ ਸਕਦਾ ਹੈ। ਧਰਤੀ ਦੀ ਹਦੂਦ ਤੋਂ ਬਾਹਰ ਵੀ ਮੌਸਮ ਹਨ, ਜੋ ਸੂਰਜ ਵਿਚੋਂ ਸੌਰ ਤੂਫਾਨਾਂ ਦੇ ਰੂਪ ਵਿਚੋਂ ਬਾਹਰ ਨਿਕੱਲ ਕੇ ਬਣਦੇ ਹਨ। ਹਾਲਾਂਕਿ ਧਰਤੀ ਦਾ ਚੁੰਬਕੀ ਸੁਰੱਖਿਆ ਕਵਚ ਸੌਰ ਤੁਫਾਨਾਂ ਤੋਂ ਧਰਤੀ ਨੂੰ ਬਚਾਉਂਦਾ ਹੈ ਪਰੰਤੂ ਕੋਈ ਵੱਡਾ ਸੌਰ ਤੁਫਾਨ ਧਰਤੀ ਦੇ ਇਸ ਸੁਰੱਖਿਆ ਕਵਚ ਨੂੰ ਤੋੜਨ ਦੀ ਤਾਕਤ ਰੱਖਦਾ ਹੈ। ਜਿਸ ਨਾਲ ਧਰਤੀ ਤੇ ਬਿਜਲੀ ਦਾ ਪ੍ਰਵਾਹ ਹੋਵੇਗਾ ਤੇ ਬਿਜਲੀ ਦੇ ਟਰਾਂਸਫਾਰਮਰ ਸ਼ਾਰਟ ਸਰਕਟ ਹੋਣ ਕਾਰਨ ਪਾਵਰ ਗ੍ਰਿਡ ਖਾਕ ਹੋ ਜਾਣਗੇ ਤੇ ਪ੍ਰਿਥਵੀ ਤੇ ਕੁੱਪ ਹਨੇਰਾ ਛਾ ਜਾਵੇਗਾ। ਖਤਰੇ ਸੂਰਜ ਤੱਕ ਹੀ ਸੀਮਤ ਨਹੀਂ ਹਨ, ਉਸ ਤੋਂ ਵੀ ਪਰੇ ਇਕ ਵੱਡੇ ਖਤਰੇ ਦਾ ਨਾਮ ਹੈ ਸੁਪਨੋਵਾ। ਇਹ ਕਿਸੇ ਵਿਸ਼ਾਲ ਤਾਰੇ ਵਿਚੋਂ ਨਿਕੱਲਣ ਵਾਲੀ ਜਬਰਦਸਤ ਉਰਜਾ ਹੈ। ਅਤੀਤ ਵਿਚ ਧਰਤੀ ਦੇ ਲੁਪਤ ਹੋਣ ਪਿੱਛੇ ਸੁਪਨੋਵਾ ਵਾਲੀ ਘਟਨਾਂ ਦਾ ਵੀ ਹੱਥ ਰਹਿ ਚੁੱਕਾ ਹੈ। ਅਜਿਹੀ ਉਰਜਾ ਦੇ ਵਿਸਫੋਟ ਨਾਲ ਧਰਤੀ ਦੀ ਓ-ਜ਼ੋਨ ਲੇਅਰ ਤਬਾਹ ਹੋ ਜਾਵੇਗੀ ਤੇ ਰੇਡੀਏਸ਼ਨ ਦਾ ਧਰਤੀ ਤੇ ਜਬਰਦਸਤ ਹਮਲਾ ਹੋ ਜਾਵੇਗਾ। ਕਈ ਵਿਗਿਆਨੀਆਂ ਨੇ ਧਰਤੀ ਨੂੰ ਗੈਮਰੇਬਸਟ ਤੋਂ ਵੀ ਵੱਡਾ ਖਤਰਾ ਦੱਸਿਆ ਹੈ। ਇਹ ਉਦੋਂ ਹੁੰਦਾ ਹੈ ਜਦੋਂ ਕੋਈ ਵਿਸ਼ਾਲ ਤਾਰਾ ਫੱਟ ਕੇ ਬਲੈਕ ਹਾਲ ਦੀ ਸ਼ਕਲ ਲੈ ਲੈਂਦਾ ਹੈ। ਇਹ ਖਤਰਨਾਕ ਵਿਸਫੋਟ ਕਿਸੇ ਵਿਸ਼ਾਲ ਸੁਪਨੋਵਾ ਤੋਂ ਹਜ਼ਾਰਾਂ ਗੁਣਾ ਵੱਡੇ ਹੁੰਦੇ ਹਨ। ਕੁਝ ਵਿਗਿਆਨੀਆਂ ਦਾ ਮੰਨਣਾ ਹੈ ਕਿ ਅਤੀਤ ਵਿਚ ਪ੍ਰਿਥਵੀ ਦੇ ਤਬਾਹ ਹੋਣ ਦੀਆਂ ਘਟਨਾਵਾਂ ਵਿਚੋਂ ਸੱਭ ਤੋਂ ਵੱਡੀ ਤਬਾਹੀ ਦੀ ਘਟਨਾਂ ਪਿੱਛੇ ਕਰੀਬ 44 ਹਜ਼ਾਰ ਕਰੋੜ ਸਾਲ ਪਹਿਲਾ ਵਾਪਰੀ ਗੈਮਾਰੇਬਸ ਦੀ ਘਟਨਾ ਸੀ। ਇਸ ਤੋਂ ਇਲਾਵਾ ਮਨੁੱਖ ਆਪਣੀ ਤਰੱਕੀ ਦੀ ਆੜ ਵਿਚ ਕੁਦਰਤੀ ਸਰੌਤਾਂ ਨਾਲ ਛੇੜਛਾੜ ਕਰਦਾ ਜਾ ਰਿਹਾ ਹੈ। ਉਦਾਹਰਣ ਵਜੋਂ ਕੇਦਾਰਨਾਥ ਵਿਖੇ ਵਾਪਰੀ ਘਟਨਾਂ। ਮਨੁੱਖ ਨੇ ਨਹਿਰਾਂ ਨੂੰ ਵੱਢ ਵੱਢ ਕੇ ਆਪਣੇ ਰਹਿਣਯੋਗ ਤੇ ਦੁਕਾਨਾਂ ਬਣਾ ਲਈਆਂ ਸੀ, ਜਿਨ•ਾਂ ਨੂੰ ਇਕ ਭਾਰੀ ਬਰਸਾਤ ਨੇ ਅਜਿਹੇ ਢੰਗ ਨਾਲ ਬਰਬਾਦ ਕਰ ਕੇ ਰੱਖ ਦਿੱਤਾ, ਜਿਵੇਂ ਕੁਦਰਤ ਉਨ•ਾਂ ਲੋਕਾਂ ਨੂੰ ਨਾਰਾਜ਼ ਹੋਈ ਹੋਵੇ। ਇਸ ਤੋਂ ਇਲਾਵਾ ਸੁਨਾਮੀਆਂ ਤੇ ਭੁਚਾਲ ਵਰਗੀਆਂ ਕਈ ਘਟਨਾਵਾਂ ਮਨੁੱਖ ਨੂੰ ਚਿਤਾਵਨੀਆਂ ਵੀ ਦੇ ਚੁੱਕੀਆਂ ਹਨ।
-
ਅਰੁਣ ਆਹੂਜਾ,
arunfgs@gmail.com
80543-07793
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.