..............................
ਦੇਸ਼ ਭਰ ਵਿਚੋਂ ਪੋਲਿਓ ਦਾ ਖਾਤਮਾ ਕਰਨ ਵਾਂਗ ਹੀ ਖ਼ਸਰੇ ਅਤੇ ਜਰਮਨ ਖਸਰੇ ਦੇ ਖਾਤਮੇ ਲਈ ਮੀਜ਼ਲ ਰੁਬੇਲਾ ਮੁਹਿੰਮ ਚਲਾਈ ਗਈ ਹੈ, ,ਜਿਸ ਵਿਚ ਐੱਮ ਆਰ ਵੈਕਸੀਨ ਦੇ ਟੀਕੇ ਬੱਚਿਆਂ ਨੂੰ ਲਗਾਏ ਜਾ ਰਹੇ ਹਨ। ਇਸ ਸਬੰਧੀ ਗੁੰਮਰਾਹ ਕੁੰਨ ਪ੍ਰਚਾਰ ਕਰਨ ਵਾਲਿਆਂ ਨੇ ਇਹ ਅਫਵਾਹ ਫੈਲਾ ਦਿੱਤੀ ਹੈ ਕਿ ਇਹ ਇਕ ਹਿੰਦੂ ਸੰਗਠਨ ਨੇ ਸਿੱਖ ਨਸਲਕੁਸ਼ੀ ਅਤੇ ਮੁਸਲਮਾਨਾਂ ਦਾ ਖਾਤਮਾ ਕਰਨ ਲਈ ਇਹ ਟੀਕੇ ਲਗਾਉਣ ਦੀ ਸਾਜ਼ਿਸ਼ ਰਚੀ ਹੈ। ਹਾਲਾਂਕਿ ਬਹੁਤ ਸਾਰੇ ਬੁੱਧੀਜੀਵੀ ਵਰਗ ਨਾਲ ਜੁੜੀਆਂ ਹਸਤੀਆਂ ਵੱਖ ਵੱਖ ਜ਼ਿਲਿ•ਆਂ ਦੇ ਸਿਵਲ ਸਰਜਨਾਂ ਨੇ ਇਸ ਕੂੜ ਪ੍ਰਚਾਰ ਦਾ ਸ਼ਿਕਾਰ ਨਾ ਹੋਣ ਦੀ ਅਪੀਲ ਕਰਕੇ ਕਿਹਾ ਹੈ ਕਿ ਇਹ ਟੀਕੇ ਲਗਵਾ ਕੇ ਆਪਣੇ ਬੱਚਿਆਂ ਨੂੰ ਉਮਰ ਭਰ ਲਈ ਇਸ ਰੋਗ ਤੋਂ ਮੁਕਤ ਕਰੋ। ਇਸ ਸਬੰਧੀ ਮੁਹਿੰਮ ਦੀ ਸ਼ੁਰੂਆਤ ਰਾਜ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਫਰੀਦਕੋਟ ਜ਼ਿਲ•ੇ ਤੋਂ ਕੀਤੀ ਤਾਂ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਇਅਬ ਨੇ ਆਪਣੇ ਪਰਿਵਾਰ ਵਿਚ ਬੈਠ ਕੇ ਆਪਣੀ ਲੜਕੀ ਨੂੰ ਜਿਥੇ ਇਹ ਟੀਕਾ ਲਗਵਾਇਆ ਉਥੇ ਇਸ ਸਬੰਧੀ ਬੋਲ ਕੇ ੰਸੰਦੇਸ਼ ਦਿੰਦਿਆਂ ਇਸ ਟੀਕੇ ਨੂੰ ਬੇਹੱਦ ਲਾਹੇਵੰਦ ਕਰਾਰ ਦਿੱਤਾ ਅਤੇ ਇਸ ਮੁਹਿੰਮ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ। ਇਕ ਸ਼ਹਿਰ ਵਿਚ ਟੀਕੇ ਲੱਗਣ ਬਾਅਦ ਕੁਝ ਬੱਚਿਆਂ ਦੇ ਬਿਮਾਰ ਹੋ ਜਾਣ ਦੀਆਂ ਖਬਰਾਂ ਵੀ ਮੀਡੀਆ ਨੇ ਪ੍ਰਸਾਰਿਤ ਕੀਤੀਆਂ ਪਰ ਬਾਅਦ ਵਿਚ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਇਹ ਬੱਚੇ ਐੱਮਆਰ ਟੀਕਾ ਲੱਗਣ ਨਾਲ ਬਿਮਾਰ ਨਹੀਂ ਸਨ ਹੋਏ। ਸੋਸ਼ਲ ਮੀਡੀਆ ਦੇ ਇਸ ਜ਼ਮਾਨੇ ਵਿਚ ਅਨੇਕਾਂ ਵਾਰ ਪੋਸਟਾਂ ਪਾ ਕੇ ਸ਼ਰਾਰਤੀ ਅਨਸਰ ਲਿਖ ਦੇਣਗੇ ਕਿ ਫੈਲਾਣੀ ਜਗ•ਾ ਤੇ ਹੋਏ ਦੁਰਘਟਨਾ ਵਿਚ ਐਨੇ ਲੋਕ ਮਾਰੇ ਗਏ। ਪਿਛਲੇ ਦਿਨੀਂ ਕਈ ਬਦ ਕਿਸਮਤ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਅੱਗ ਦੀ ਭੇਂਟ ਚੜ• ਗਈ ਤਾਂ ਇਨ•ਾਂ ਪੀੜ•ਤ ਕਿਸਾਨਾਂ ਜਿਥੇ ਪੂਰਾ ਸਾਲ ਖਾਣ ਲਈ ਦਾਣੇ, ਅਗਲੇ ਸਾਲ ਬਿਜਾਈ ਕਰਨ ਲਈ ਬੀਜ ਅਤੇ ਪਸ਼ੂਆਂ ਲਈ ਤੂੜੀ ਦੀ ਸਮੱਸਿਆ ਆਣ ਖੜ•ੀ ਹੋਈ ਤਾਂ ਅਜਿਹੇ ਨਾਜ਼ੁਕ ਦੌਰ ਵਿਚ ਵੀ ਇਹ ਤਮਾਸ਼ਬੀਨ ਸ਼ਰਾਰਤੀ ਅਨਸਰ ਮਜ਼ਾਕ ਕਰਨ ਤੋਂ ਬਾਜ਼ ਨਹੀਂ ਆਏ। ਸੋਸ਼ਲ ਮੀਡੀਆ ਤੇ ਬਾਬਾ ਲੱਖਾ ਸਿੰਘ ਨਾਨਕਸਰ ਵਾਲਿਆਂ ਦੀ ਤਸਵੀਰ ਲਗਾ ਕੇ ਲਿਖਿਆ ਗਿਆ ਕਿ ਸੰਗਤਾਂ ਵੱਲੋਂ ਦਿੱਤੇ ਚੜਾਵਿਆਂ ਨਾਲ ਨਾਨਕਸਰ ਦੇ ਭੰਡਾਰ ਭਰੇ ਹਨ। ਇਸ ਲਈ ਪੰਜਾਬ ਦੇ ਕਿਸਾਨ ਜਿੰਨ•ਾਂ ਦੀਆਂ ਫਸਲਾਂ ਸੜ ਗਈਆਂ ਹਨ, ਨੁਕਸਾਨ ਦਾ ਵੇਰਵਾ ਦੇ ਕੇ ਗੁਰੂ ਦੇ ਖ਼ਜਾਨਿਆਂ 'ਚੋਂ ਮਾਲੀ ਸਹਾਇਤਾ ਲੈ ਸਕਦੇ ਹਨ। ਜਦੋਂ ਇਹ ਮੈਸੇਜ ਮੈਂ ਦੱਸਿਆ ਤਾਂ ਸੋਚਿਆ ਕਿ ਵਾਕਿਆ ਹੀ ਇਹ ਪਰਉਪਕਾਰੀ ਕੰਮ ਹੈ। ਨਾਨਕਸਰ ਠਾਠ ਨਾਲ ਜੁੜੇ ਇਕ ਪਰਿਵਾਰ ਦੇ ਨੌਜਵਾਨ ਵੱਲ ਇਹ ਮੈਸੇਜ ਭੇਜ ਕੇ ਜਦੋਂ ਸੱਚਾਈ ਜਾਣੀ ਤਾਂ ਪਤਾ ਲੱਗਿਆ ਕਿ ਇਹ ਮੈਸੇਜ ਜਾਅਲੀ ਹੈ। ਸਬੰਧਤ ਬਾਬਾ ਜੀ ਵਿਦੇਸ਼ ਗਏ ਹੋਏ ਹਨ, ਅਗਲੇ ਦਿਨ ਅਖਬਾਰਾਂ ਵਿਚ ਰਿਪੋਰਟ ਛਪੀ ਕਿ ਅੱਗ ਦੀਆਂ ਘਟਨਾਵਾਂ ਦਾ ਸ਼ਿਕਾਰ ਹੋਏ ਕਿਸਾਨ ਨੁਕਸਾਨ ਦਾ ਮੁਆਵਜ਼ਾ ਲੈਣ ਲਈ ਨਾਨਕਸਰ ਪੁੱਜ ਗਏ ਹਨ। ਹੁਣ ਤੁਸੀਂ ਦੇਖੋਂ ਭਲਾ, ਪਹਿਲਾਂ ਸੰਤਾਪ ਦਾ ਸ਼ਿਕਾਰ ਕਿਸਾਨਾਂ ਦੇ ਮਨ ਤੇ ਕੀ ਬੀਤੀ ਹੋਵੇਗੀ, ਜਦੋਂ ਉਹ ਹੋਰ ਖਰਚ ਕਰਕੇ ਮੁਆਵਜ਼ਾ ਲੈਣ ਪੁੱਜੇ ਤਾਂ ਅੱਗੋਂ ਪਤਾ ਲੱਗਿਆ ਕਿ ਇਹ ਸੰਦੇਸ਼ ਝੂਠਾ ਸੀ। ਇਕ ਵਾਰ ਮੈਸੇਜ ਦੇਖਿਆ ਕਿ ਓ ਨੈਗਟਿਵ ਕਿਸਮ ਦੇ ਖੂਨ ਦੀ ਜ਼ਰੂਰਤ ਹੈ। ਨਾਲ ਹੀ ਲਿਖਿਆ ਸੀ ਕਿ ਇਕ ਬੱਚੇ ਦੀ ਮਾਂ ਦੀ ਜ਼ਿੰਦਗੀ ਦਾ ਸਵਾਲ ਹੈ। ਜਦੋਂ ਮੈਂ ਖੂਨਦਾਨੀਆਂ ਦੀ ਕਲੱਬ ਤੇ ਪ੍ਰਧਾਨ ਵਿਜੇ ਥਿੰਦ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਦੱਸੋ ਕਿਹੜੇ ਹਸਪਤਾਲ ਖੂਨਦਾਨ ਕਰਨਾ ਹੈ। ਜਦੋਂ ਮੈਂ ਦਿੱਤੇ ਹੋਏ ਫੋਨ ਨੰਬਰ ਤੇ ਸੰਪਰਕ ਕੀਤਾ ਤਾਂ ਅੱਗੋ ਵਿਅਕਤੀ ਕੁਰਲਾ ਉੱਠਿਆ ਕਿ ਦੋ ਸਾਲ ਪਹਿਲਾ ਉਸ ਦੀ ਪਤਨੀ ਨੂੰ ਖੂਨ ਦੀ ਜ਼ਰੂਰਤ ਪਈ ਸੀ ਅਤੇ ਉਸ ਤੋਂ ਬਾਅਦ ਲਗਾਤਾਰ ਹਰ ਰੋਜ਼ ਉਸ ਨੂੰ 15-20 ਫੋਨ ਕਾਲਾਂ ਆ ਰਹੀਆਂ ਹਨ, ਜਿਸ ਕਾਰਨ ਉਹ ਦੁੱਖੀ ਹੋ ਗਿਆ ਹੈ। ਇਹ ਫੋਨ ਨੰਬਰ ਮੇਰੇ ਕਾਰੋਬਾਰ ਵਿਚ ਵਰਤੋਂ ਕੀਤਾ ਹੋਇਆ ਹੈ, ਜਿਸ ਕਰਕੇ ਉਹ ਇਹ ਫੋਨ ਨੰਬਰ ਵੀ ਬਦਲ ਨਹੀਂ ਸਕਦਾ। ਪਿਛਲੇ ਸਮੇਂ ਵਿਚ ਹਰਿਆਣਾ ਨਾਲ ਸਬੰਧਤ ਇਕ ਵੱਡੇ ਧਾਰਮਿਕ ਡੇਰੇ ਦੇ ਮੁੱਖੀ ਸਬੰਧੀ ਘਟੀਆ ਸਮੱਗਰੀ ਸੋਸ਼ਲ ਮੀਡੀਆ ਤੇ ਪਾਈ ਜਾਂਦੀ ਰਹੀ, ਇਥੋਂ ਤੱਕ ਕਿ ਇਸ ਮੁੱਖੀ ਦਾ ਸਿਰ ਜਾਨਵਰਾਂ ਦੇ ਧੜ ਨਾਲ ਜੋੜ ਕੇ ਜਦੋਂ ਸੋਸ਼ਲ ਮੀਡੀਆ ਤੇ ਪਾਇਆ ਗਿਆ ਤਾਂ ਉਸ ਡੇਰੇ ਦੇ ਪੈਰੋਕਾਰਾਂ ਵੱਲੋਂ ਪੁਲਿਸ ਥਾਣੇ ਵਿਚ ਅਪਰਾਧਿਕ ਮੁਕੱਦਮੇ ਦਰਜ ਕਰਵਾ ਦਿੱਤੇ ਤਾਂ ਫਿਰ ਮਿੰਨਤ ਤਰਲਾ ਕਰਕੇ ਪਰਚਿਆਂ ਤੋਂ ਜਾਨ ਛੁਡਾਉਂਦੇ ਲੋਕ ਵੇਖੇ ਗਏ। ਹੁਣ ਜਦੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਐੱਫਆਈਆਰ ਦਰਜ ਕਰਨ ਦੇ ਪੱਤਰ ਪੁਲਿਸ ਵੱਲ ਲਿਖੇ ਹਨ ਤਾਂ ਫਿਰ ਬੁੱਧੀਜੀਵੀ ਵਰਗ ਨੂੰ ਜਿਥੇ ਫੈਲਾਏ ਜਾ ਰਹੇ ਝੂਠੇ ਪ੍ਰਚਾਰ ਦਾ ਖੰਡਨ ਕਰਨਾ ਚਾਹੀਦਾ ਹੈ, ਉਥੇ ਡਿਪਟੀ ਕਮਿਸ਼ਨਰ ਕਪੂਰਥਲਾ ਵਾਂਗ ਹੀ ਪੰਜਾਬ ਦੇ ਵਿਧਾਇਕਾਂ, ਸਾਂਸਦਾਂ ਅਤੇ ਮੰਤਰੀਆਂ ਨੂੰ ਆਪਣੇ ਪਰਿਵਾਰ ਦੇ ਨੰਨ•ੇ ਮੁੰਨਿਆਂ ਨੂੰ ਜਨਤਕ ਸਥਾਨਾਂ ਤੇ ਐੱਮਆਰ ਟੀਕੇ ਲਗਵਾ ਕੇ ਫੈਲਿਆ ਅੰਧਵਿਸ਼ਵਾਸ਼ ਖਤਮ ਕਰਨ ਲਈ ਤਰਜ਼ੀਹੀ ਕਦਮ ਉਠਾਉਣ ਦੀ ਜ਼ਰੂਰਤ ਹੈ। ਇਸ ਸਬੰਧੀ ਸਰਬੱਤ ਦਾ ਭਲਾ ਭਲਾਈ ਟਰੱਸਟ ਦੇ ਆਗੂ ਡਾ. ਸਤਿੰਦਰ ਸਿੰਘ ਦਾ ਕਹਿਣਾ ਹੈ ਕਿ ਗਲਤ ਪ੍ਰਚਾਰ ਦਾ ਸ਼ਿਕਾਰ ਹੋ ਕੇ ਪਾਕਿਸਤਾਨ ਦੀਆਂ ਕਈ ਕੱਟੜ ਜਥੇਬੰਦੀਆਂ ਨੇ ਪੋਲਿਓ ਵੈਕਸੀਨ ਪਿਲਾਉਣ ਤੋਂ ਵਰਜਿਆ ਤਾਂ ਹੁਣ ਨਤੀਜਾ ਇਹ ਹੈ ਕਿ ਜਿਥੇ ਭਾਰਤ ਪੋਲਿਓ ਰਹਿਤ ਮੁਲਕ ਬਣ ਗਿਆ ਹੈ, ਉਥੇ ਪਾਕਿਸਤਾਨ ਵਿਚ ਅੱਜ ਵੀ ਪੋਲਿਓ ਦੇ ਮਾਮਲੇ ਸਾਹਮਣੇ ਆ ਰਹੇ ਹਨ।
-
ਜਗਦੀਸ਼ ਥਿੰਦ, ਰਿਪੋਰਟਰ ਗੁਰੂ ਹਰਸਹਾਏ ਫ਼ਾਜਿਲਕਾ
thind.jagdish@gmail.com
09814808944
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.