ਉਮਰ ਦੇ ਇੱਕ ਪੜਾਅ ਤੋਂ ਬਾਅਦ ਲੋਕਾਂ ਨੂੰ ਭੁੱਲ ਜਾਂਦਾ ਹੈ ਕਿ ਪਰਮਾਤਮਾ ਨੇ ਉਨ੍ਹਾਂ ਦਾ ਸ਼ਰੀਰ ਕਿੰਨਾ ਅਦਭੁੱਤ ਬਣਾਇਆ ਹੈ I ਇਨਸਾਨ ਦੇ ਦੁੱਖ ਦਾ ਇੱਕ ਮੁੱਖ ਕਾਰਣ ਹੁੰਦਾ ਹੈ ਜੋੜਾਂ ਦਾ ਦਰਦ I ਜੇਕਰ ਇਸ ਉੱਪਰ ਧਿਆਨ ਨਾ ਦਿੱਤਾ ਜਾਵੇ ਤਾਂ ਵਧਦੀ ਉਮਰ ਦੇ ਨਾਲ-ਨਾਲ ਇਹ ਵੀ ਵਧਦਾ ਜਾਂਦਾ ਹੈ I ਇਹ ਹੌਲੀ-ਹੌਲੀ ਜੋੜਾਂ ਨੂੰ ਖਰਾਬ ਕਰ ਦਿੰਦਾ ਹੈ ਅਤੇ ਤੁਰਨ-ਫਿਰਨ ‘ਚ ਵੀ ਮੁਸ਼ਕਿਲ ਹੋਣ ਲਗਦੀ ਹੈ I ਕਾਰਣ ਇਸਦਾ ਕੋਈ ਪੁਰਾਣੀ ਸੱਟ ਵੀ ਹੋ ਸਕਦੀ ਹੈ ਜਾਂ ਜੋੜਾਂ ਦੀ ਬਿਮਾਰੀ, ਜੋੜਾਂ ਦਾ ਘਸ ਜਾਣਾ ਜਾਂ ਜੋੜਾਂ ‘ਚ ਖਿਚ ਪੈਣਾ ਵੀ ਹੋ ਸਕਦਾ ਹੈ I
ਬਹੁਤ ਸਾਲਾਂ ਤੋਂ ਲੋਕ ਮੰਨਦੇ ਆ ਰਹੇ ਹਨ ਕਿ ਭੋਜਨ ‘ਚ ਕੁਝ ਖ਼ਾਸ ਪਦਾਰਥ ਸ਼ਾਮਿਲ ਕਰਨ ਨਾਲ ਉਨ੍ਹਾਂ ਦੇ ਜੋੜਾਂ ਦੀ ਦਰਦ ਅਤੇ ਸੋਜਿਸ਼ ਘੱਟ ਹੋਈ ਹੈ I ਮਾਹਿਰ ਕਾਫੀ ਸਾਲਾਂ ਤੋਂ ਜੋੜਾਂ ਦੇ ਦਰਦ ਨੂੰ ਘਟਾਉਣ ‘ਚ ਭੋਜਨ ਅਤੇ ਮਸਾਲਿਆਂ ਦੀ ਭੂਮਿਕਾ ਅਤੇ ਇਸਦੇ ਪਿੱਛੇ ਲੁਕੇ ਕਾਰਣਾਂ ਦਾ ਅਧਿਅਨ ਕਰਦੇ ਆ ਰਹੇ ਹਨ I
ਅਕੈਡਮੀ ਆਫ਼ ਨਿਊਟ੍ਰੀਸ਼ਨ ਐੰਡ ਡਾਇਟੈਟੀਕਸ ਦੇ ਬੁਲਾਰੇ ਰੂਥ ਫ੍ਰੈਂਚਮੈਨ ਅਨੁਸਾਰ, “ਜੋੜਾਂ ਦੇ ਦਰਦ ‘ਚ ਵਿਅਕਤੀ ਨੂੰ ਆਪਣੇ ਭੋਜਨ ‘ਚ ਪੌਸ਼ਟਿਕ ਆਹਾਰ ਅਤੇ ਬਹੁਤ ਸਾਰੇ ਫ਼ਲ, ਸਬਜੀਆਂ, ਸਾਬਤ ਦਾਲਾਂ ਵਗੈਰਾ ਸ਼ਾਮਿਲ ਕਰਨੇ ਚਾਹੀਦੇ ਹਨ I ਜੋੜਾਂ ਦੇ ਦਰਦ ਤੋਂ ਮੁਕਤੀ ਪਾਉਣ ਲਈ ਕੋਈ ਜਾਦੁਈ ਥੈਰੇਪੀ ਜਾਂ ਜਾਦੁਈ ਭੋਜਨ ਨਹੀਂ ਹੁੰਦਾ I ਸਿਰਫ਼ ਭੋਜਨ ‘ਚ ਕੁਝ ਅਜਿਹੇ ਪਦਾਰਥ ਸ਼ਾਮਿਲ ਕਰਕੇ ਅਤੇ ਕੁਝ ਨੂੰ ਖਾਣੇ ‘ਚੋਂ ਬਾਹਰ ਕਢ ਕੇ ਹੀ ਜੋੜਾਂ ਦੇ ਦਰਦ ਅਤੇ ਸੋਜਿਸ਼ ਤੋਂ ਬਚਿਆ ਜਾ ਸਕਦਾ ਹੈ I ਜੋੜਾਂ ਦੇ ਦਰਦ ਨੂੰ ਦੂਰ ਕਰਨਾ ‘ਚ ਸੰਤੁਲਿਤ ਆਹਾਰ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ I”
ਜੋੜਾਂ ਦੇ ਦਰਦ ਨੂੰ ਦੂਰ ਕਰਨਾ ਫ੍ਰੀ ਰੈਡੀਕਲਜ਼ ਅਤੇ ਐਂਟੀ-ਆਕਸੀਡੈਂਟਜ਼ ਦੀ ਥਿਓਰੀ ‘ਤੇ ਕੰਮ ਕਰਦਾ ਹੈ I ਸੋਜਿਸ਼ ਸ਼ਰੀਰ ‘ਚ ਮੌਜੂਦ ਫ੍ਰੀ ਰੈਡੀਕਲਜ਼ ਨੂੰ ਘਟਾਉਂਦੀ ਹੈ I ਇਸ ਨਾਲ ਨਾੜਾਂ ਦਾ ਨੁਕਸਾਨ ਹੁੰਦਾ ਹੈ I ਸਾਈਨੋਵਿਅਮ ਇੱਕ ਅਜਿਹਾ ਟਿਸ਼ੂ ਹੈ ਜੋ ਜੋੜਾਂ ਦੀ ਅੰਦਰੂਨੀ ਪਰਤ ਨਾਲ ਜੁੜਿਆ ਹੁੰਦਾ ਹੈ ਅਤੇ ਫ੍ਰੀ ਰੈਡੀਕਲਜ਼ ਦੇ ਕਾਰਣ ਜਲਦੀ ਖਰਾਬ ਹੁੰਦਾ ਹੈ I ਦੂਜੇ ਪਾਸੇ, ਐਂਟੀ-ਆਕਸੀਡੈਂਟਜ਼ ਸ਼ਰੀਰ ‘ਚ ਫ੍ਰੀ ਰੈਡੀਕਲਜ਼ ਨੂੰ ਬਚਾਉਂਦੇ ਹਨ I ਇਹ ਆਰਥਰਾਇਟਿਸ ਤੋਂ ਬਚਾਅ ਕਰਦੇ ਹਨ, ਇਸਨੂੰ ਵਧਣ ਤੋਂ ਰੋਕਦੇ ਹਨ ਅਤੇ ਦਰਦ ਘਟਾਉਂਦੇ ਹਨ I ਜੇਕਰ ਤੁਹਾਡਾ ਭਾਰ ਜ਼ਿਆਦਾ ਹੈ ਤਾਂ ਆਰਥਰਾਇਟਿਸ ਨੂੰ ਵਧਾਉਣ ‘ਚ ਇਸਦੀ ਖ਼ਾਸ ਭੂਮਿਕਾ ਹੁੰਦੀ ਹੈ I
ਆਰਥਰਾਇਟਿਸ ਦੇ ਦੌਰਾਨ ਹੇਠ ਲਿਖੇ ਭੋਜਨ ਤੋਂ ਬਚਣਾ ਚਾਹਿਦਾ ਹੈ :
ਸ਼ੂਗਰ: ਮਿੱਠੇ ਦੀ ਵਧੇਰੇ ਮਾਤਰਾ ਸ਼ਰੀਰ ‘ਚ ਐਜ (ਅਡਵਾਂਸਡ ਗਲਾਈਕੇਸ਼ਨ ਐੰਡ ਪ੍ਰੋਡਕਟਸ) ਨੂੰ ਵਧਾਉਂਦੀ ਹੈ I ਮਿੱਠੇ ਦੀ ਵਧੇਰੇ ਮਾਤਰਾ ਨਾਲ ਸ਼ਰੀਰ ‘ਚ ਸਾਈਟੋਕਾਈਨਜ਼ ਨਾਮੀ ਸੋਜਿਸ਼ ਵਧਾਉਣ ਵਾਲੇ ਤੱਤ ਪੈਦਾ ਹੁੰਦੇ ਹਨ I ਵਧੇਰੇ ਕੈਲੋਰੀਜ਼ ਹੋਣ ਕਾਰਣ ਸ਼ਰੀਰ ਦਾ ਭਾਰ ਵੀ ਵਧਦਾ ਹੈ, ਜਿਸ ਨਾਲ ਜੋੜਾਂ ‘ਤੇ ਦਬਾਅ ਵੱਧ ਜਾਂਦਾ ਹੈ ਅਤੇ ਦਰਦ ਵਧਦਾ ਹੈ I
ਪ੍ਰੋਸੈਸਡ ਫੂਡ : ਇਨ੍ਹਾਂ ‘ਚ ਐਜ (ਅਡਵਾਂਸਡ ਗਲਾਈਕੇਸ਼ਨ ਐੰਡ ਪ੍ਰੋਡਕਟਸ) ਨਾਮੀ ਟੋਕਸਿਨਸ ਦੀ ਮਾਤਰਾ ਵਧੇਰੇ ਹੁੰਦੀ ਹੈ ਜਿਸ ਨਾਲ ਸੋਜਿਸ਼ ਵਧਦੀ ਹੈ I
ਸੈਚੁਰੇਟਿਡ ਫ਼ੈਟ ਅਤੇ ਡੇਅਰੀ ਉਤਪਾਦ: ਫੁੱਲ ਫ਼ੈਟ ਡੇਅਰੀ ਉਤਪਾਦ ਜਿਵੇਂ ਕਿ ਪਨੀਰ ਅਤੇ ਮਖਣ ਸੋਜਿਸ਼ ਵਾਧਾ ਸਕਦੇ ਹਨ ਨਾਲ ਦਰਦ ਵਧਦਾ ਹੈ I
ਸ਼ਰਾਬ ਅਤੇ ਤੰਬਾਕੂ : ਅਜਿਹੇ ਉਤਪਾਦਾਂ ਦਾ ਇਸਤੇਮਾਲ ਬਹੁਤ ਸਾਰੀਆਂ ਸਿਹਤ ਸੰਬੰਧੀ ਮੁਸ਼ਕਿਲਾਂ ਦੀ ਜੜ ਹੁੰਦੇ ਹਨ ਜਿਸ ‘ਚ ਆਰਥਰਾਇਟਿਸ ਵੀ ਸ਼ਾਮਿਲ ਹੈ I ਸਿਗਰੇਟ ਪੀਣ ਵਾਲਿਆਂ ਨੂੰ ਰਿਉਮੇਟਾਈਡ ਆਰਥਰਾਇਟਿਸ ਹੋਣ ਦੀ ਸੰਭਾਵਨਾ ਰਹਿੰਦੀ ਹੈ ਜਦਕਿ ਸ਼ਰਾਬ ਦਾ ਸੇਵਨ ਕਰਨ ਵਾਲਿਆਂ ਨੂੰ ਗਠੀਆ (ਗਾਉਟ) ਹੋਣ ਦੀ ਵਧੇਰੇ ਸੰਭਾਵਨਾ ਰਹਿੰਦੀ ਹੈ I
ਨਮਕ ਅਤੇ ਪ੍ਰਿਸਰਵੇਟੀਵਜ਼ : ਲੰਬੀ ਉਮਰ ਲਈ ਵਧੇਰੇ ਨਮਕ ਅਤੇ ਹੋਰ ਪ੍ਰਿਸਰਵੇਟੀਵਜ਼ ਖਾਣ ਤੋਂ ਬਚਣਾ ਚਾਹੀਦਾ ਹੈ I ਨਮਕ ਦੀ ਵਧੇਰੇ ਮਾਤਰਾ ਜੋੜਾਂ ‘ਚ ਸੋਜਿਸ਼ ਦਾ ਕਾਰਣ ਬਣਦੀ ਹੈ I
ਉਮੇਗਾ-6 ਫੈਟੀ ਐਸਿਡਜ਼: ਬਾਜ਼ਾਰ ‘ਚ ਉਮੇਗਾ-6 ਫੈਟੀ ਐਸਿਡਜ਼ ਵਾਲੇ ਤਲੇ ਹੋਏ ਭੋਜਨ ਪਦਾਰਥ ਬਹੁਤ ਮਿਲਦੇ ਹਨ I ਇਹ ਤੁਹਾਨੂੰ ਖਾਣ ‘ਚ ਤਾਂ ਬਹੁਤ ਸਵਾਦ ਲਗਦੇ ਹਨ ਪਰ ਆਖਿਰ ‘ਚ ਸ਼ਰੀਰ ‘ਚ ਸੋਜਿਸ਼ ਦਾ ਕਾਰਣ ਹੀ ਬਣਦੇ ਹਨ I ਉਮੇਗਾ-3 ਆਰਥਰਾਇਟਿਸ ਦੀ ਦਰਦ ‘ਚ ਰਾਹਤ ਦੇਣ ਦਾ ਕੰਮ ਕਰਦਾ ਹੈ I
ਅੰਡੇ: ਅੰਡੇ ਖਾਣ ਤੋਂ ਪਰਹੇਜ ਕਰੋ I ਨਿਯਮਿਤ ਰੂਪ ਨਾਲ ਅੰਡੇ ਖਾਣ ਨਾਲ ਜੋੜਾਂ ਦਾ ਦਰਦ ਅਤੇ ਸੋਜਿਸ਼ ਵਧ ਸਕਦੀ ਹੈ I ਅੰਡੇ ਦੀ ਜ਼ਰਦੀ ‘ਚ ਅਜਿਹਾ ਐਸਿਡ ਹੁੰਦਾ ਹੈ ਜੋ ਅਜਿਹੇ ਐਨਜਾਇਮ ਪੈਦਾ ਕਰਦਾ ਹੈ ਜਿਸ ਨਾਲ ਸੋਜਿਸ਼ ਵੱਧ ਜਾਂਦੀ ਹੈ I
ਅਜਿਹੇ ਭੋਜਨ ਪਦਾਰਥਾਂ ਦਾ ਤਿਆਗ ਕਰਕੇ ਅਜਿਹਾ ਭੋਜਨ ਚੁਣੋ ਜਿਸਦਾ ਤੁਹਾਡੀ ਸਿਹਤ ਨੂੰ ਫਾਇਦਾ ਵੀ ਮਿਲੇ ਅਤੇ ਤੁਸੀਂ ਤੰਦਰੁਸਤ ਵੀ ਰਹੋ I
ਟ੍ਰਾਪਿਕਲ ਅਤੇ ਸਿਟਰਸ ਫ਼ਲ: ਟ੍ਰਾਪਿਕਲ ਅਤੇ ਵਿਟਾਮਿਨ ਸੀ ਭਰਪੂਰ ਫਲਾਂ ਵਿੱਚ ਐਂਟੀ-ਆਕਸੀਡੈਂਟਜ਼ ਪਾਏ ਜਾਂਦੇ ਹਨ ਜੋ ਆਰਥਰਾਇਟਿਸ ਨੂੰ ਵਧਣ ਤੋਂ ਰੋਕਦੇ ਹਨ I ਇੱਕ ਸਰਵੇਖਣ ਅਨੁਸਾਰ, ਵਿਟਾਮਿਨ ਸੀ ਲੈਣ ਵਾਲੇ ਲੋਕਾਂ ਨੂੰ ਵਿਟਾਮਿਨ ਸੀ ਨਾ ਲੈਣ ਵਾਲੇ ਲੋਕਾਂ ਦੀ ਤੁਲਣਾ ‘ਚ ਆਰਥਰਾਇਟਿਸ ਹੋਣ ਦਾ ਖਤਰਾ 13% ਘੱਟ ਹੁੰਦਾ ਹੈ I
ਹਰੀ ਸਬਜ਼ੀਆਂ : ਬ੍ਰੋਕੋਲੀ, ਪੱਤਾ ਗੋਭੀ ਅਤੇ ਸ੍ਪ੍ਰੋਉਟਸਰ ਵਰਗੀ ਸਬਜ਼ੀਆਂ ‘ਚ ਸੁਲਫੋਰਾ\ਫ਼ਾਨ ਪਾਇਆ ਜਾਂਦਾ ਹੈ ਜੋ ਆਰਥਰਾਇਟਿਸ ਦੇ ਕਾਰਣ ਜੋੜਾਂ ‘ਚ ਹੋਣ ਵਾਲੇ ਕਾਰਟੀਲੇਜ਼ ਦੇ ਨੁਕਸਾਂ ਨੂੰ ਘੱਟ ਕਰਦਾ ਹੈ I ਇਸ ਲਈ ਵੈਸ਼ਨੋ (ਸ਼ਾਕਾਹਾਰੀ) ਭੋਜਨ ਇੱਕ ਉੱਤਮ ਸਿਹਤਮੰਦ ਭੋਜਨ ਹੁੰਦਾ ਹੈ I
ਲਸਣ: ਲਸਣ ‘ਚ ਡਿਸੁਲਫੀਡ ਨਾਮਕ ਕੰਪਾਉੰਡ ਪਾਇਆ ਜਾਂਦਾ ਹੈ ਜੋ ਆਰਥਰਾਇਟਿਸ ਨੂੰ ਰੋਕਣ ‘ਚ ਮਦਦ ਕਰਦਾ ਹੈ I ਖੋਜੀਆਂ ਅਨੁਸਾਰ ਇਹ ਕਾਰਟੀਲੇਜ਼ ਨੂੰ ਖਰਾਬ ਕਰਨ ਵਾਲੇ ਐਨਜਾਇਮ ਨੂੰ ਘਟਾਉਣ ‘ਚ ਮਦਦ ਕਰਦਾ ਹੈ I
ਹਲਦੀ : ਹਲਦੀ ਨੂੰ ਦਰਦ ਅਤੇ ਸੋਜਿਸ਼ ਦੂਰ ਕਰਨ ਵਾਲਾ ਸਰਬੋਤਮ ਮਸਲਾ ਮੰਨਿਆ ਜਾਂਦਾ ਹੈ I ਹਲਦੀ ‘ਚ ਕਰਕੁਮਿਨ ਨਾਮਕ ਪਦਾਰਥ ਪਾਇਆ ਜਾਂਦਾ ਹੈ ਜੋ ਜੋੜਾਂ ‘ਚ ਸੋਜਿਸ਼ ਨੂੰ ਰੋਕਣ ‘ਚ ਲਾਭਦਾਇਕ ਹੁੰਦਾ ਹੈ ਪਰ ਇਸਦੇ ਸਾਇਡ-ਇਫੈਕਟ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ I ਭਾਰਤ ‘ਚ ਇਸਦਾ ਇਸਤੇਮਾਲ ਸਦੀਆਂ ਤੋਂ ਸੋਜਿਸ਼ ਅਤੇ ਦਰਦ ਸੰਬੰਧੀ ਰੋਗਾਂ ਦੇ ਇਲਾਜ਼ ਲਈ ਹੁੰਦਾ ਆ ਰਿਹਾ ਹੈ I
ਫੈਟੀ ਫਿਸ਼ : ਜੇਕਰ ਤੁਸੀਂ ਮਾਂਸਾਹਾਰੀ ਹੋ ਅਤੇ ਇਸਦਾ ਤਿਆਗ ਨਹੀਂ ਕਰ ਸਕਦੇ ਤਾਂ ਫੈਟੀ ਫਿਸ਼ ਜਿਵੇਂ ਕਿ ਸੇਲਮੋਨ, ਟੂਨਾ, ਟ੍ਰਾਊਟ ਅਤੇ ਮੈਕਰੀਲ ਆਦਿ ਦਾ ਇਸਤੇਮਾਲ ਕਰੋ ਜੋ ਸੋਜਿਸ਼ ਅਤੇ ਦਰਦ ਦੂਰ ਕਰਨ ‘ਚ ਸਹਾਈ ਹੁੰਦੀ ਹੈ I ਇਨ੍ਹਾਂ ‘ਚ ਉਮੇਗਾ-3 ਫੈਟੀ ਐਸਿਡਜ਼ ਦੀ ਭਰਪੂਰ ਮਾਤਰਾ ਹੁੰਦੀ ਹੈ I ਵਧੇਰੇ ਲਾਭ ਲੈਣ ਲਈ ਹਫ਼ਤੇ ‘ਚ ਕੁਝ ਦਿਨ ਮਛਲੀ ਖਾਓ I ਜੇਕਰ ਤੁਸੀਂ ਵੈਸ਼ਨੋ (ਸ਼ਾਕਾਹਾਰੀ ) ਹੋ ਤਾਂ ਉਮੇਗਾ-3 ਸਪਲੀਮੈਂਟ ਲਈ ਆਪਣੇ ਡਾਕਟਰ ਦੀ ਸਲਾਹ ਲਓ I
ਬਿਹਤਰ ਕੱਲ ਲਈ ਅੱਜ ਨੂੰ ਠੀਕ ਕਰੋ I ਧਿਆਨ ਦਿਓ ਕਿ ਸਹੀ ਜੀਵਨਸ਼ੈਲੀ, ਪੌਸ਼ਟਿਕ ਭੋਜਨ ਲੈ ਕੇ ਸਿਗਰੇਟਨੋਸ਼ੀ, ਤੰਬਾਕੂਨੋਸ਼ੀ, ਸ਼ਰਾਬ ਆਦਿ ਤੋਂ ਛੁਟਕਾਰਾ ਪਾ ਕੇ ਆਪਣੇ ਜੋੜਾਂ ਨੂੰ ਸਹੀ ਰਖੋ ਕਿਉਂਕਿ ਸਿਹਤ ਹੀ ਤੁਹਾਡੀ ਅਸਲੀ ਪੂੰਜੀ ਹੈ I
-
ਡਾ. ਸੋਨਾਲੀ ਸ਼ਰਮਾ, ਡਾਇਟੀਸ਼ਿਅਨ ਅਮਨਦੀਪ ਹਸਪਤਾਲ, ਪਠਾਨਕੋਟ
amandeephospital.media@gmail.com
75270-64017
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.