5 ਮਈ ਦੇ ਦਿਨ 296 ਸਾਲ ਪਹਿਲਾਂ 1723 ਈ: ਨੂੰ ਜੱਸਾ ਸਿੰਘ ਰਾਮਗੜ੍ਹੀਏ ਨੇ ਮਾਤਾ ਗੰਗੋ ਦੀ ਕੁਖੋਂ ਪਿਤਾ ਸ ਭਗਵਾਨ ਸਿੰਘ ਦੇ ਘਰ ਪਿੰਡ ਈਚੋਗਿਲ ਜ਼ਿਲ੍ਹਾ ਲਾਹੌਰ ਵਿਖੇ ਜਨਮ ਲਿਆ। ਉਸ ਮਹਾਨ ਵਿਅਕਤੀ ਦਾ ਸਿੱਖ ਧਰਮ ਵਿਚ ਅਟੁੱਟ ਵਿਸ਼ਵਾਸ ਅਤੇ ਸ਼ਰਧਾ ਸੀ। ਇਨ੍ਹਾਂ ਦਾ ਪਿਛੋਕੜ ਕ੍ਰਿਤੀ ਪ੍ਰੀਵਾਰ ਵਿਚੋਂ ਹੈ।
ਜੱਸਾ ਸਿੰਘ ਰਾਮਗੜ੍ਹੀਆ ਬਹੁਤ ਸੂਝਵਾਨ ਅਤੇ ਦੂਰਦਰਸ਼ੀ ਸਨ, ਉਹ ਨਿੱਘੇ ਸੁਭਾਅ ਦੇ ਵਿਅਕਤੀ ਸਨ। ਉਨ੍ਹਾਂ ਦਾ ਵਡੱਪਣ ਇਹ ਸੀ ਕਿ ਉਹ ਆਮ ਲੋਕਾਂ ਤੋਂ ਲੈ ਕੇ ਆਪਣੇ ਵਿਰੋਧੀਆਂ ਤਕ ਨਿਮਰਤਾ ਨਾਲ ਪੇਸ਼ ਆਉਦੇ ਸਨ। ਇਤਿਹਾਸਕ ਪੱਖ ਤੇ ਨਜ਼ਰ ਮਾਰੀਏ ਤਾਂ ਇਤਫ਼ਾਕ ਨਾਲ ਲਾਲ ਕਿਲ੍ਹੇ ਦੀ ਫਸੀਲ ਤੇ ਸ ਜੱਸਾਸਿੰਘ ਰਾਮਗੜ੍ਹੀਏ ਨੂੰ ਕੇਸ਼ਰੀ ਨਿਸ਼ਾਨ ਲਹਿਰਾਉਣ ਦਾ ਸੁਭਾਗ ਪ੍ਰਾਪਤ ਹੋਇਆ।
ਮਾਹਾਰਾਜਾ ਜੱਸਾ ਸਿੰਘ ਰਾਮਗੜ੍ਹੀਏ ਦੇ ਪੁਰਖਿਆਂ ਵੱਡੇ ਵਡੇਰਿਆਂ ਨੇ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਤਕ ਸੇਵਾ ਕੀਤੀ ਜਿਸ ਕਰਕੇ ਜੱਸਾ ਸਿੰਘ ਰਾਮਗੜ੍ਹੀਏ ਨੂੰ ਗੁਰੂ ਘਰ ਦੀ ਸੇਵਾ ਅਤੇ ਜ਼ਬਰ-ਜ਼ੁਲਮ ਦੇ ਵਿਰੁਧ ਆਵਾਜ਼, ਮਜ਼ਲੂਮਾਂ ਦੀ ਰਿੱਖਿਆ ਦੀ ਗੁ ਤ੍ਹਤੀ ਮਿਲੀ। ਉਨ੍ਹਾਂ ਆਪਣੇ ਪਿਤਾਗਿਆਨੀ ਭਗਵਾਨ ਸਿੰਘ ਜੀ ਪਾਸੋਂ ਧਾਰਮਿਕ ਸਿੱਖਿਆ ਪ੍ਰਾਪਤ ਕੀਤੀ। ਗਿਆਨੀ ਭਗਵਾਨ ਸਿੰਘ ਜੀ ਉੱਚ ਆਚਰਨ ਵਾਲੇ ਕਿਰਤੀ ਅਤੇ ਸਿੱਦਕਵਾਨ ਸਿੱਖ ਸਨ। ਗਿਆਨੀ ਭਗਵਾਨ ਸਿੰਘ ਨੇ ਬਾਲਗ ਸ ਜੱਸਾ ਸਿੰਘ ਨੂੰ ਤਰਖਾਣੇ ਕੰਮ ਵਿਚ ਹੱਥ ਵਟਾਉਣ ਲਈ ਲਾਉਣਾ ਚਾਹਿਆ,ਪ੍ਰੰਤੂ ਯਤਨ ਕਰਨ ਦੇ ਬਾਵਜੂਦ ਉਸ ਨੇ ਤਰਖਾਣੇ ਕੰਮਵਿਚ ਦਿਲਚਸਪੀ ਨਾ ਲਈ। ਨਾਦਰ ਸ਼ਾਹ ਦੇ ਹਮਲੇ ਕਾਰਨ ਪ੍ਰੀਵਾਰ ਨੂੰ ਪਿੰਡ ਛੱਡਣਾ ਪਿਆ।
1738 ਈ: ਵਿਚ ਜਦੋਂ ਜ਼ਕਰੀਆ ਖਾਨ ਨੂੰ ਪਤਾ ਲਗਾ ਕਿ ਨਾਦਰ ਸ਼ਾਹ ਪੰਜਾਬ ਵਲ ਵੱਧ ਰਿਹਾ ਤਾਂ ਉਸਨੇ ਬਹਾਦਰ ਸਿੰਘਾਂ ਨਾਲ ਸੁਲਾਹ-ਸਫਾਈ ਕਰਕੇ ਨਾਦਰ ਸ਼ਾਹ ਦਾ ਟਾਕਰਾ ਕਰਨ ਲਈ ਮਦੱਦ ਲੈਣ ਲਈ ਸਿੱਖਾਂ ਨੂੰ ਇਕ ਜਗੀਰ ਤੇ ਖਿਲਤ ਪੇਸ਼ ਕੀਤੀ,ਜੋ ਸਿੱਖਾਂ ਨੇ ਸਰਬਸੰਮਤੀ ਨਾਲ ਨਵਾਬ ਕਪੂਰ ਸਿੰਘ ਨੂੰ ਦੇ ਦਿੱਤੀ।ਮਿਤੱਰਤਾ ਦੇ ਫੈਸਲੇ ਨੂੰ ਸਾਰੇ ਸਿੰਘਾਂ ਨੇ ਪ੍ਰਵਾਨ ਕਰਕੇ ਨਾਦਰ ਸ਼ਾਹ ਦੇ ਖਿਲਾਫ ਜ਼ਕਰੀਆ ਖ਼ਾਨ ਦਾ ਸਾਥ ਦੇਣ ਦਾ ਪ੍ਰਣ ਲਿਆ। ਬਹੁਤ ਸਾਰੇ ਸਿੰਘ ਨਾਦਰ ਸ਼ਾਹ ਦੇ ਖਿਲਾਫ ਫ਼ੌਜ਼ ਵਿਚ ਭਰਤੀ ਹੋ ਗਏ ਜਿਨ੍ਹਾਂ ਵਿਚ ਗਿਆਨੀ ਭਗਵਾਨ ਸਿੰਘ ਤੇ ਜੱਸਾ ਸਿੰਘ ਵੀ ਸ਼ਾਮਲ ਸਨ। ਨਾਦਰ ਸ਼ਾਹ ਤੇ ਜ਼ਕਰੀਆ ਖ਼ਾਨ ਦੀਆਂ ਫ਼ੌਜ਼ਾਂ ਵਿਚਕਾਰ1738 ਈ: ਵਿਚ ਵਜੀਰਾਬਾਦ ਜ਼ਿਲ੍ਹਾ ਗੁਜਰਾਂਵਾਲਾ(ਪਾਕਿਸਤਾਨ) ਨੇੜੇ ਟਾਕਰਾ ਹੋਇਆ। ਇਸ ਘਮਸਾਨ ਦੀ ਲਤ੍ਹਾਈ ਵਿਚ ਬਹਾਦਰੀ ਵਿਖਾਉਦਿਆਂ ਗਿਆਨੀ ਭਗਵਾਨ ਸਿੰਘ ਸ਼ਹੀਦ ਹੋ ਗਏ। ਜੱਸਾ ਸਿੰਘ ਦੀ ਉਸ ਵੇਲੇ ਉਮਰ 15 ਕੁ ਸਾਲ ਸੀ। ਜੱਸਾ ਸਿੰਘ ਇੰਨੀ ਦਲੇਰੀ, ਨਿੱਡਰਤਾ, ਸੂਰਬੀਰਤਾ ਤੇ ਹਿੰਮਤ ਨਾਲ ਲੜ੍ਹਿਅਂ ਕਿਜ਼ਕਰੀਆ ਖਾਨ ਵੀ ਪ੍ਰਭਾਵਿਤ ਹੋਣੋ ਨਾ ਰਹਿ ਸਕਿਆ। ਜ਼ਕਰੀਆ ਖ਼ਾਨ ਨੇ ਗਿਆਨੀ ਭਗਵਾਨ ਸਿੰਘ ਦੇ ਪ੍ਰੀਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜ ਪਿੰਡ ਵੱਲ੍ਹਾ,ਵੇਰਕਾ, ਸੁਲਤਾਨਵਿੰਡ, ਤੁੰਗ ਤੇ ਚੱਬਾ ਜਗੀਰ ਵਜੋਂ ਦੇ ਦਿੱਤੇ ਤੇ ਜੱਸਾ ਸਿੰਘ ਨੂੰ ਰਸਾਲਦਾਰ ਦੀ ਪਦਵੀ। ਇੰਨ੍ਹਾਂ ਵਿਚੋਂ ਪਿੰਡ ਵੱਲ੍ਹਾ ਜੱਸਾ ਸਿੰਘ ਦੇ ਹਿੱਸੇ ਆਇਆ ਜਿਥੋਂ ਉਨ੍ਹਾਂ ਦਾਰਾਜਸੀ ਜੀਵਨ ਆਰੰਭ ਹੋਇਆ। ਇਸ ਪਿੰਡ ਵਿਚ ਰਹਿੰਦਿਆਂ ਜਲੰਧਰ ਦੁਆਬੇ ਦੇ ਫ਼ੌਜ਼ਦਾਰ ਅਦੀਨਾ ਬੇਗ ਨਾਲ ਹੱਦਾਂ ਦੀ ਵੰਡ ਨੂੰ ਲੈ ਕੇ ਨੌਰੰਗਾਬਾਦ ਦੇ ਆਸ ਪਾਸ ਲਤ੍ਹਾਈ ਲੜੀ ਗਈ ਜੋ ਵੱਲੇ ਦੀ ਲਤ੍ਹਾਈ ਕਰਕੇ ਮਸ਼ਹੂਰ ਹੈ। ਸਿੱਖਾਂ ਨੇ ਆਪਣੀ ਫ਼ੌਜ਼ ਜੱਥੇਬੰਦ ਕਰ ਲਈ। ਅਦੀਨਾ ਬੇਗ ਬਹੁਤ ਚਲਾਕ ਹਾਕਮ ਸੀ ਉਹ ਸ ਜੱਸਾਸਿੰਘ ਦੀ ਸੂਰਮਤਾਈ ਤੇ ਸਿਆਣਪ ਜਾਣ ਚੁੱਕਾ ਸੀ ਇਸ ਲਈ ਵੈਰ ਵਧਾਉਣ ਦੀ ਬਜਾਏ ਉਸਦੀ ਤਾਕਤ ਦਾ ਫਾਇਦਾ ਲੈਣ ਦੀ ਰਣਨੀਤੀ ਅਪਨਾਈ। ਜੱਸਾ ਸਿੰਘ ਨੂੰ ਆਪਣੀ ਫ਼ੌਜ਼ ਵਿੱਚ ਭਰਤੀ ਕਰਕੇ 500 ਘੋੜ ਸਵਾਰਾਂ ਦਾ ਆਗੂ ਨਿਯੁਕਤ ਕਰ ਦਿੱਤਾ। ਇਧਰੋਂ ਸਿੱਖ ਸਰਦਾਰ ਵੀ ਸ ਜੱਸਾ ਸਿੰਘ ਨੂੰ ਅਦੀਨਾ ਬੇਗ ਨਾਲ ਗਲਬਾਤਕਰਨ ਲਈ ਆਪਣੇ ਸਫੀਰ ਦੇ ਤੌਰ ਤੇ ਰੱਖਣਾ ਚਾਹੁੰਦੇ ਸਨ ਸਿਰਫ ਸ ਜੱਸਾ ਸਿਘ ਆਹਲੂਵਾਲੀਆ ਹੀ ਅਦੀਨਾਬੇਗ ਨਾਲ ਸੁਲਾਹ ਦੇ ਖਿਲਾਫ ਸੀ।
ਸੰਨ 1747ਈ: ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਤੋਂ ਪਿਛੋਂ ਵਿਸਾਖੀ ਤੇ ਸ੍ਰੀ ਅੰਮ੍ਰਿਤਸਰ ਵਿਖੇ ਭਾਰੀ ਇਕੱਠ ਹੋਇਆ। ਇਸ ਇਕੱਠ ਵਿਚ ਉਘੇ ਸਿੱਖ ਆਗੂਆਂ ਨੇ ਫੈਸਲਾ ਕੀਤਾ ਕਿ ਅੰਮ੍ਰਿਤਸਰ ਸ਼ਹਿਰ ਤੇ ਸ੍ਰੀ ਹਰਮੰਦਰ ਸ਼ਾਹਿਬ ਦੀ ਰਾਖੀ ਲਈ ਕਿਲ੍ਹੇ ਉਸਾਰਨੇ ਚਾਹੀਦੇ ਹਨ। ਇਸ ਫੈਸਲੇ ਪਿਛੋਂ ਪਹਿਲਾ ਕਿਲ੍ਹਾਅੰਮ੍ਰਿਤਸਰ ਦੀ ਧਰਤੀ ਤੇ ਉਸਾਰਨ ਲਈ 1748 ਈ: ਨੂੰ ਸ਼ਹਿਰ ਦੇ ਪੂਰਬ ਵਾਲੇ ਪਾਸੇ ਇਕ ਕੱਚੀ ਗਤ੍ਹੀ ਦਾ ਕੰਮ ਸ਼ੁਰੂ ਕਰਕੇ 500 ਯੋਧਿਆਂ ਦੇ ਰਹਿਣ ਲਈ ਗਤ੍ਹੀ ਤਿਆਰ ਕਰ ਦਿੱਤੀ । ਇਸਦਾ ਨਾਮ ਨਾਮ 'ਰਾਮਰੌਣੀ' ਰੱਖਿਆ ਗਿਆ। 1748 ਨੂੰ ਹੀ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉਤੇ ਪਹਿਲੀ ਵਾਰ ਹਮਲਾ ਕੀਤਾ ਤੇਇਸਨੂੰ ਮੁਈਨ-ਉਲ-ਮੁਲਕ ਨੇ ਮਨੂੰਪੁਰ ਦੇ ਅਸਥਾਨ ਤੇ ਭਾਰੀ ਹਾਰ ਦਿੱਤੀ,ਜਿਸ ਤੋਂ ਬਾਦਸ਼ਾਹ ਨੇ ਖੁਸ਼ ਹੋ ਕੇ ਉਸਨੂੰ ਮੀਰ-ਮੰਨੂ ਦਾ ਖਿਤਾਬ ਦੇ ਕੇ ਪੰਜਾਬ ਦਾ ਗਵਰਨਰ ਥਾਪ ਦਿੱਤਾ। ਮੀਰ ਮਨੂੰ ਸਿੱਖਾਂ ਦੀ ਵਧਦੀ ਤਾਕਤ ਤੇ ਰਾਮ ਰੌਣੀ ਨੂੰ ਦੇਖਕੇ ਬਹੁਤ ਘਬਰਾ ਗਿਆ ਤੇ ਆਪਣੀ ਗੱਦੀ ਨੂੰ ਕਾਇਮ ਰੱਖਣ ਲਈ ਸਿੱਖਾਂ ਨੂੰ ਖਤਮ ਕਰਨਦੀ ਨੀਤੀ ਅਪਣਾਈ। ਅਮਨ ਕਾਇਮ ਕਰਨ ਦੇ ਬਹਾਨੇ ਉਸਨੇ ਇਲਾਕੇ ਵਿਚ ਗਸ਼ਤੀ ਭੇਜ ਕੇ ਸਿੰਘਾਂ ਦੇ ਕਤਲੇ-ਆਮ ਦਾ ਹੁਕਮ ਚਾਤ੍ਹ ਦਿੱਤਾ। ਸਿੰਘ ਹਮੇਸ਼ਾਂ ਵਾਂਗ ਜੰਗਲਾਂ ਵਿਚ ਆਪਣੀਆਂ ਲੁਕਣਗਾਹਾਂ 'ਚ ਰੁਪੋਸ਼ ਹੋ ਗਏ। ਕੁਝ ਚੋਣਵੇਂ ਸਿੰਘ ਯੋਧੇ ਹਰਮੰਦਰ ਸਾਹਿਬ ਦੀ ਰਾਖੀ ਹਿਤ ਰਾਮ ਰੌਣੀ ਵਿਚ ਜਮਾਂ ਹੋ ਗਏ। ਮੀਰ ਮਨੂੰ ਨੂੰ ਜਦਇਸ ਗਲ ਦੀ ਖਬਰ ਮਿਲੀ ਤਾਂ ਉਸਨੇ ਆਪਣੀਆਂ ਫ਼ੌਜਾਂ ਨੂੰ ਰਾਮ ਰੌਣੀ ਨੂੰ ਘੇਰਨ ਦਾ ਹੁਕਮ ਦੇ ਦਿੱਤਾ ਤੇ ਨਾਲ ਹੀ ਅਦੀਨਾ ਬੇਗ ਨੂੰ ਵੀ ਫ਼ੌਜ਼ ਸਮੇਤ ਅੰਮ੍ਰਿਤਸਰ ਪਹੁੰਚਣ ਲਈ ਕਿਹਾ। ਹੁਣ ਮਜ਼ਬੂਰ ਹੋਕੇ ਅਦੀਨਾ ਬੇਗ ਨੂੰ ਸ ਜੱਸਾ ਸਿੰਘ ਨੂੰ ਨਾਲ ਲੈਕੇ ਰਾਮ ਰੌਣੀ ਦੇ ਘੇਰੇ ਵਿਚ ਸ਼ਾਮਲ ਹੋਣਾ ਪਿਆ। ਤਕਰੀਬਨ 6 ਮਹੀਨੇ ਘੇਰਾ ਪਿਆਰਿਹਾ, ਰਾਮ ਰੌਣੀ ਅੰਦਰ ਰਾਸ਼ਨ ਵਗੈਰਾ ਮੁੱਕਣ ਨਾਲ ਸਿੰਘਾਂ ਦੀ ਹਾਲਤ ਮਾੜੀ ਹੋ ਗਈ। ਇਸ ਦੌਰਾਨ ਸਿੰਘਾਂ ਨੂੰ ਪਤਾ ਲਗਾ ਕਿ ਮੁਗਲ ਫ਼ੌਜ਼ ਵਿਚ ਸ ਜੱਸਾ ਸਿੰਘ ਵੀ ਆਪਣੇ ਸਾਥੀਆਂ ਨਾਲ ਸ਼ਾਮਲ ਹੈ ਤਾਂ ਉਹਨਾਂ ਨੇ ਉਸਨੂੰ ਸੰਦੇਸ਼ਾ ਘਲਿਆ ਕਿ ਇਸ ਵੇਲੇ ਅਸੀਂ ਮੁਸੀਬਤ ਵਿਚ ਹਾਂ ਤੇ ਸਾਡੀ ਮਦਦ ਕਰ। ਇਹ ਜਾਣਕੇ ਫੋਰਨ ਹੀ ਸਜੱਸਾ ਸਿੰਘ ਮੁਗਲ ਫ਼ੌਜ਼ ਦਾ ਸਾਥ ਛੱਡਕੇ ਆਪਣੇ ਸਾਰੇ ਸਾਥੀਆਂ ਸਮੇਤ ਰਾਮ ਰੌਣੀ ਵਿਚ ਆ ਗਿਆ। ਇਸ ਤਰਾਂ ਕਰਨ ਨਾਲ ਸਿੱਖ ਫ਼ੌਜ਼ ਦੇ ਹੌਂਸਲੇ ਦੁਗਣੇ ਹੋ ਗਏ ਤੇ ਮੁਗਲ ਫ਼ੌਜ਼ ਦੇ ਹੌਂਸਲੇ ਪਸਤ ਹੋ ਗਏ। ਉਧਰੋਂ ਅਹਿਮਦ ਸ਼ਾਹ ਅਬਦਾਲ਼ੀ ਦੇ ਮੁੜ ਹਮਲੇ ਦੀ ਖਬਰ ਨੇ ਮੀਰ ਮੰਨੂ ਨੂੰ ਸਿੱਖਾਂ ਨਾਲ ਸਮਝੌਤਾ ਕਰਨ ਲਈ ਮਜਬੂਰ ਕਰਦਿੱਤਾ। ਉਸਨੇ ਦਿਵਾਨ ਕੌੜਾ ਮੱਲ ਰਾਹੀਂ ਸਿੱਖਾਂ ਨਾਲ ਸੁਲਹ ਕਰਕੇ ਰਾਮ ਰੌਣੀ ਦਾ ਘੇਰਾ ਚੁੱਕ ਲਿਆ ਗਿਆ। ਇਸਤੋਂ ਬਾਅਦ ਸਿੱਖ ਸਰਦਾਰਾਂ ਨੇ ਇਸ ਜਿੱਤ ਦੀ ਬਹੁਤ ਖੁਸ਼ੀ ਮਨਾਈ ਅਤੇ ਸ ਜੱਸਾ ਸਿੰਘ ਦੀ ਇਸ ਔਖੇ ਸਮੇ ਕੌਮ ਦੀ ਮਦਦ ਕਰਨ ਲਈ ਬਹੁਤ ਪ੍ਰਸ਼ੰਸਾ ਕੀਤੀ ਤੇ ਉਸਨੂੰ ਰਾਮ ਰੌਣੀ ਦੀ ਜੱਥੇਦਾਰੀ ਸੌਂਪ ਦਿੱਤੀ। ਸ ਜੱਸਾਸਿੰਘ ਨੇ ਜੱਥੇਦਾਰੀ ਮਿਲਣ ਤੋਂ ਬਾਅਦ ਰਾਮ ਰੌਣੀ ਨੂੰ ਇਕ ਵਿਸ਼ਾਲ ਪੱਕੇ ਕਿਲ੍ਹੇ ਦੀ ਸ਼ਕਲ ਦੇ ਦਿੱਤੀ ਤੇ ਇਸਦਾ ਨਾਮ ' ਰਾਮਗੜ੍ਹ' ਰੱਖ ਦਿੱਤਾ। ਹੁਣ ਇਹ ਸਿੱਖਾਂ ਦਾ ਕਿਲ੍ਹਾ ' ਰਾਮਗੜ੍ਹ' ਮੁਗਲਾਂ ਦੀਆਂ ਅੱਖਾਂ ਵਿਚ ਰੜਕਣ ਲਗਾ। ਰਾਮਗੜ੍ਹ ਕਿਲ੍ਹੇ ਨੂੰ ਢਾਹੁਣ ਤੇ ਬਾਰ ਬਾਰ ਉਸਾਰਨ ਤੇ ਇਸਦੀ ਰਾਖੀ ਲਈ ਲੜਦਿਆਂ ਸ ਜੱਸਾ ਸਿੰਘ ਤੇਬਾਕੀ ਸਾਰੇ ਸਿੰਘਾਂ ਨੂੰ ਰਾਮਗੜ੍ਹ ਕਿਲ੍ਹੇ ਵਾਲੇ ਕਹਿ ਕੇ ਮਾਣ ਦਿੱਤਾ ਜਾਣ ਲੱਗਾ। ਸ ਜੱਸਾ ਸਿੰਘ ਹੁਣ ਰਾਮਗੜ੍ਹੀਆ ਵਜੋਂ ਜਾਣਿਆ ਜਾਣ ਲਗ ਪਿਆ। ਜਦੋਂ ਸਿੱਖ ਬਾਰਾਂ ਮਿਸਲਾਂ ਵਿਚ ਵੰਡੇ ਗਏ ਤਾਂ ਸ ਜੱਸਾ ਸਿੰਘ ਉਸ ਵੇਲੇ ਸ ਨੰਦ ਸਿੰਘ ਸੰਘਾਣੀਆਂ ਦੀ ਮਿਸਲ ਵਿਚ ਸੀ ਅਤੇ ਸੰਘਾਣੀਆਂ ਦੀ ਮੌਤ ਦੇ ਬਾਅਦ ਇਸ ਨੂੰ ਮਿਸਲ ਦਾ ਮੁਖੀਥਾਪ ਦਿੱਤਾ ਗਿਆ ਜੋ ਕਿ ਬਾਅਦ ਵਿਚ ' ਰਾਮਗੜ੍ਹੀਆ ਮਿਸਲ' ਵਜੋਂ ਮਸ਼ਹੂਰ ਹੋਈ। ਸ ਜੱਸਾ ਸਿੰਘ ਰਾਮਗੜ੍ਹੀਆ ਨੇ ਆਪਣੀ ਬੁਹਾਦਰੀ, ਸਿਆਣਪ, ਦੂਰਅੰਦੇਸ਼ੀ ਨਾਲ ਇਸ ਮਿਸਲ ਨੂੰ ਸਾਰੀਆਂ ਮਿਸਲਾਂ ਨਾਲੋਂ ਤਾਕਤਵਰ ਬਣਾ ਦਿੱਤਾ ਅਤੇ ਇਲਾਕਿਆਂ ਦਾ ਸੱਭ ਤੋਂ ਵੱਧ ਵਿਸਤਾਰ ਕਰਕੇ ਮਹਾਰਾਜਾ ਦਾ ਦਰਜਾ ਪ੍ਰਾਪਤ ਕੀਤਾ। ਆਪਨੇਆਪਣੇ ਰਾਜ ਵਿੱਚ ਤਕਰੀਬਨ 360 ਕਿਲ੍ਹੇ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਰਾਖੀ ਲਈ ਰਾਮਗੜ੍ਹੀਆ ਬੁੰਗਾ ਤੇ ਦੋ ਮਿਨਾਰ ਬਣਾਏ। ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਏ ਦੀਆਂ ਲਗਾਤਾਰ ਜਿੱਤਾਂ ਨਾਲ ਫ਼ੌਜ਼ੀ ਤਾਕਤ ਵਿਚ ਵਾਧਾ ਹੋਣ ਕਰਕੇ ਸਾਰੀਆਂ ਮਿਸਲਾਂ ਉਨ੍ਹਾਂ ਨਾਲ ਈਰਖਾ ਕਰਨ ਲਗ ਪਈਆਂ। ਸ ਜੱਸਾ ਸਿੰਘ ਆਹਲੂਵਾਲੀਏ ਦੀਰਾਮਗੜ੍ਹੀਆਂ ਹੱਥੋਂ ਗਿਰਫਤਾਰੀ ਅਤੇ ਸ ਚਤ੍ਹਤ ਸਿੰਘ ਸ਼ੁਕਰਚੱਕੀਏ ਦੀ ਹਾਰ ਨੇ ਬਾਕੀ ਮਿਸਲਾਂ ਦੇ ਗਠਜੋੜ ਦਾ ਮੁੱਢ ਬੰਨ ਦਿੱਤਾ। ਇਹਨਾਂ ਨੇ ਰਾਮਗੜ੍ਹੀਏ ਦੇ ਸਾਰੇ ਇਲਾਕਿਆਂ ਤੇ 1776 ਈ: ਨੂੰ ਕਬਜਾ ਕਰ ਲਿਆ। ਰਾਮਗੜ੍ਹੀਆ ਸਰਦਾਰ ਆਪਣਾ ਇਲਾਕਾ ਛੱਡ ਕੇ ਆਪਣੇ ਚੋਣਵੇ ਯੋਧਿਆਂ ਨਾਲ ਸਤਲੁਜ ਤੋ ਪਾਰ ਚਲਾ ਗਿਆ,ਜਿਥੇ ਪਟਿਆਲਾ ਰਿਆਸਤ ਦੇ ਰਾਜੇ ਸ ਅਮਰ ਸਿੰਘ ਨੇ ਉਸ ਨਾਲ ਦੋਸਤੀ ਦਾ ਹੱਥ ਵਧਾਇਆ ਕਿਉਕਿ ਉਹ ਜੱਸਾ ਸਿੰਘ ਦੀ ਬਹਾਦਰੀ, ਤਾਕਤ, ਸਿਆਣਪ ਤੇ ਯੁੱਧ ਕੁਸ਼ਲਤਾ ਨੂੰ ਜਾਣਦਾ ਸੀ। ਰਾਜਾ ਉਸਨੂੰ ਆਪਣੇ ਵਿਰੋਧੀਆਂ ਖਿਲਾਫ ਮਦਦ ਲਈ ਵਰਤਣਾ ਚਾਹੁੰਦਾ ਸੀ। ਇਸ ਲਈ ਉਨ੍ਹਾਂ ਹਾਂਸੀ ਤੇ ਹਿਸਾਰ ਦਾ ਇਲਾਕਾ ਜਗੀਰ ਵਜੋਂਦੇ ਦਿੱਤਾ।
ਸਿੱਖ ਫ਼ੌਜ਼ ਨੇ ਦਿੱਲੀ ਤੇ ਹਮਲਾ ਕਰ ਦਿੱਤਾ, ਇਕ ਪਾਸਿਉਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਆਪਣੀਆਂ ਫ਼ੌਜ਼ਾਂ ਨਾਲ ਤੇ ਦੂਸਰੇ ਪਾਸੇ ਤੋਂ ਸ ਜੱਸਾ ਸਿੰਘ ਆਹਲੂਵਾਲੀਆ ਤੇ ਸ ਬਘੇਲ ਸਿੰਘ ਵੀ ਆਪਣੀਆਂ ਫ਼ੌਜ਼ਾਂ ਸਮੇਤ ਪਹੁੰਚ ਗਏ। ਸਾਰੀਆਂ ਸਿੱਖ ਫ਼ੌਜ਼ਾਂ ਨੇ 11 ਮਾਰਚ, 1783 ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਦਾਖਲ ਹੋ ਕੇਕਿਲ੍ਹੇ ਤੇ ਕਬਜਾ ਕਰ ਲਿਆ ਅਤੇ ਕੇਸਰੀ ਨਿਸ਼ਾਨ ਲਹਿਰਾ ਕੇ ਜਿੱਤ ਦਾ ਝੰਡਾ ਗੱਡ ਦਿੱਤਾ। ਮੁਗਲਾਂ ਦੇ ਰਾਜ ਨੂੰ ਜਤ੍ਹੋਂ ਪੁੱਟਣ ਲਈ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਮੁਗਲਾਂ ਦੀ ਤਾਜ-ਪੋਸ਼ੀ ਵਾਲੀ ਪੱਥਰ ਦੀ ਸਿਲ 6'-3” ਲੰਬੀ 4'-6” ਚੌੜੀ 9” ਮੋਟੀ ਜਿਹੜੀ ਕੁਰਾਨ ਦੀਆਂ ਕਲਮਾਂ ਨਾਲ ਪਵਿਤੱਰ ਕੀਤੀ ਗਈ ਅਤੇਬਾਰਾਂਦਰੀ ਦੇ 44 ਥੰਮ ਪੁੱਟਕੇ ਆਪਣੇ ਨਾਲ ਲੈ ਆਂਦੇ ਜੋ ਅੱਜ ਵੀ ਰਾਮਗੜੀਆ ਬੁੰਗਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਚ ਲਗੇ ਹੋਏੇ ਹਨ। ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਪੰਜਾਬ ਵਾਪਿਸ ਆਕੇ ਦੁਬਾਰਾ ਰਾਮਗੜ੍ਹੀਆ ਮਿਸਲ ਦੀ ਸ਼ਾਨ ਬਹਾਲ ਕਰ ਲਈ। ਅਖੀਰ 8 ਅਗਸਤ 1803 ਨੂੰ ਜੱਸਾ ਸਿੰਘ ਰਾਮਗੜ੍ਹੀਆ ਆਪਣੀ ਰਾਜਧਾਨੀ ਸ੍ਰੀ ਹਰਗੋਬਿੰਦਪੁਰ ਵਿਖੇ ਕੁਝ ਸਮਾਂ ਬਿਮਾਰ ਰਹਿਣ ਮਗਰੋਂ 80 ਸਾਲ ਦੀ ਉਮਰ ਵਿਚ ਸਵਰਗਵਾਸ ਹੋ ਗਏ।
ਅਸੀਂ ਕੌਂਮ ਦੇ ਮਹਾਨ ਯੋਧੇ ਨੂੰ ਯਾਦ ਕਰਦਿਆਂ ਆਪਣੀ ਸਰਧਾ ਪ੍ਰਗਟ ਕਰੀਏ ਤੇ ਉਨ੍ਹਾਂ ਵਲੋਂ ਕੀਤੇ ਕਾਰਨਾਮਿਆਂ ਨੂੰ ਯਾਦ ਕਰੀਏ।
-
ਗਿਆਨ ਸਿੰਘ, ਲੇਖਕ
gyankhiva@gmail.com
9815784100
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.