ਫੱਤੂਚੱਕ(ਢਿਲਵਾਂ) ਕਪੂਰਥਲਾ ਵਿਖੇ ਅਾਰਟ ਕੌਂਸਲ ਪੰਜਾਬ ਵੱਲੋਂ ਸ.ਹਰਭਜਨ ਸਿੰਘ ਹੁੰਦਲ ਹੋਰਾਂ ਨੂੰ ੳੁਨ੍ਹਾਂ ਦੀਅਾਂ ਸਾਹਿਤ ਖੇਤਰ ਵਿਚਲੀਅਾਂ ੳੁਪਲਬਧੀਅਾਂ ਤੇ ਸਾਹਿੱਤ ਖੇਤਰ ਵਿੱਚ ਪਾੲੇ ਵਡਮੁੱਲੇ ਯੋਗਦਾਨ ਲੲੀ , ਜੀਵਨ ਭਰ ਦੀਅਾਂ ਪ੍ਰਾਪਤੀਅਾਂ ਵਜੋਂ ਵਿਸ਼ੇਸ਼ ਤੌਰ ऽਤੇ ੳੁਨ੍ਹਾਂ ਦੇ ਗ੍ਰਹਿ ਵਿਖੇ ਚੇਅਰਮੈਨ ਡਾ. ਸੁਰਜੀਤ ਪਾਤਰ, ਸਕੱਤਰ ਜਨਰਲ ਸ.ਲਖਵਿੰਦਰ ਜੌਹਲ, ਡਾ. ਕਰਮਜੀਤ ਸਿੰਘ ਜੀ ਤੇ ਪ੍ਰੋ.ਕੁਲਵੰਤ ਅੌਜਲਾ ਦੀ ਹਾਜਰੀ ਵਿੱਚ ਇੱਕ ਲੱਖ ਰੁਪੲੈ ਦੀ ਰਾਸ਼ੀ ਸਮੇਤ, ਫੁਲਕਾਰੀ ਅਤੇ ਯਾਦਪੱਤਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਅਾ।
ਇਸ ਮੌਕੇ ਬੋਲਦਿਆਂ ਦੇਵ ਦਰਦ ਜੀ ਨੇ ਕਿਹਾ ਕਿ ਹਰਭਜਨ ਸਿੰਘ ਹੁੰਦਲ ਜੀ ਨੇ ਹਮੇਸ਼ਾਂ ਸੰਸਥਾ ਵਾਂਗ ਕੰਮ ਕੀਤਾ ਹੈ, ਜਿੰਨ੍ਹਾਂ ਦਾ ਵਡਮੁੱਲਾ ਯੋਗਦਾਨ ਪੰਜਾਬੀ ਸਾਹਿਤ ਜਗਤ ਵਿੱਚ ਯਾਦ ਰੱਖਿਅਾ ਜਾਵੇਗਾ,
ੳੁਪਰੰਤ ਅੱਖਰ ਦੇ ਸੰਪਾਦਕ ਸ਼੍ਰੀ ਵਿਸ਼ਾਲ ਨੇ ਕਿਹਾ ਗਿਅਾ ਕਿ ਸ਼੍ਰੀ ਹੁੰਦਲ ਹੋਰਾਂ ਦੀ ਛਤਰ ਛਾਇਆ ਹੇਠ ਬਹੁਤ ਸਾਰੇ ਲੇਖਕਾਂ ਨੇ ਸਾਹਿਤ ਦੀਅਾਂ ਵੱਖ ਵੱਖ ਬਾਰੀਕੀਅਾਂ ਨੂੰ ਸਿੱਖਿਅਾ ਹੈ ਤੇ ੳੁਸਨੂੰ ਅਗਾਂਹ ਵੀ ਤੋਰਿਅਾ ਹੈ।
ੳੁਨ੍ਹਾਂ ਵੱਲੋਂ ਵਿਸ਼ਵ ਸਾਹਿਤ ਨੂੰ ਪੰਜਾਬੀ 'ਚ ਅਨੁਵਾਦ ਕਰਕੇ ਪਾਠਕਾਂ ਦੇ ਸਨਮੁੱਖ ਪੇਸ਼ ਕਰਨਾ, ਬਹੁਤ ਵੱਡਾ ਸ਼ਲਾਘਾਯੋਗ ੳੁਪਰਾਲਾ ਹੈ,ਵਿਸ਼ਾਲ ਵੱਲੋਂ ੳੁਨ੍ਹਾਂ ਦੇ ੳੁੱਦਮ ਨੂੰ ਵਿਸ਼ੇਸ਼ ਤੌਰ 'ਤੇ ਸਰਾਹਿਅਾ ਗਿਅਾ।
ਹੁੰਦਲ ਜੀ ਦੇ ਪੁਰਾਣੇ ਵਿਦਿਅਾਰਥੀ ਰਹੇ ਨੇ,ਪ੍ਰੋ. ਅੌਜਲਾ ਵੱਲੋਂ ਵੀ ਹੁੰਦਲ ਜੀ ਦਾ ਵਿਸ਼ੇਸ਼ ਤੌਰ 'ਤੇ ਸਖਸ਼ੀ ਸਿਰਜਣਾਤਮਕ ਵਿਸਲੇਸ਼ਣ ਕੀਤਾ ਗਿਅਾ।
ਡਾ.ਕਰਮਜੀਤ ਸਿੰਘ ਵੱਲੋਂ ਹੁੰਦਲ ਸਾਹਿਬ ਦੇ ਲਗਾਤਾਰ ਸਿਰੜ 'ਤੇ ਸੰਘਰਸ਼ਮੲੀ ਘਾਲਣਾ ਦੀ ਸ਼ਲਾਘਾ ਕੀਤੀ ਗੲੀ।
ਸ.ਹਰਭਜਨ ਸਿੰਘ ਹੁੰਦਲ ਨੇ ਅਾਪਣੇ ਸੰਘਰਸ਼ਮੲੀ ਜੀਵਨ ਬਾਰੇ ਵਿਸਥਾਰ ਸਹਿਤ ਚਾਨਣ ਪਾਇਆ
ੳੁਪਰੰਤ ਡਾ.ਸੁਰਜੀਤ ਪਾਤਰ ਜੀ ਨੇ ਕਿਹਾ ਕਿ ਅੱਜ ਸ.ਹਰਭਜਨ ਸਿੰਘ ਹੁੰਦਲ ਜੀ ਦਾ ਸਨਮਾਨ ਨਹੀਂ ਬਲਕਿ ਸਮੁੱਚੀ ਅਾਰਟ ਕੌਂਸਲ ਦਾ ਸਨਮਾਨ ਹੋਇਆ ਹੈ।
ੳੁਨ੍ਹਾਂ ਮੌਜੂਦ ਸਾਹਿਤਕਾਰਾਂ ਨੂੰ ੳੁਨ੍ਹਾਂ ਦੀ ਸਖਸ਼ੀਅਤ ਤੋਂ ਪ੍ਰੇਰਣਾ ਲੈਣ ਦੀ ਤਾਕੀਦ ਕੀਤੀ ਅਤੇ ਸੱਚਾ ਸੁੱਚਾ ਸਾਹਿਤ ਪ੍ਰਫੁੱਲਿਤ ਕਰਨ ਲੲੀ ਸਭ ਨੂੰ ਪ੍ਰੇਰਿਤ ਕੀਤਾ।
ਬਲਦੇਵ ਕ੍ਰਿਸ਼ਨ ਸ਼ਰਮਾ
ਹਿੰਮਤੀ ਨੌਜਵਾਨ ਗੀਤਕਾਰ ਸਰਬਜੀਤ ਸਿੰਘ ਵਿਰਦੀ ਨੇ ਭਰੂਣ ਹੱਤਿਆ ਦੇ ਖ਼ਿਲਾਫ਼ ਕਾਵਿ ਸੰਗ੍ਰਹਿ ਸੰਪਾਦਿਤ ਕੀਤਾ ਹੈ। ਲਗਪਗ 240 ਪੰਨਿਆਂ ਦੀ ਇਸ ਕਿਤਾਬ ਚ ਡਾ: ਸੁਰਜੀਤ ਪਾਤਰ, ਰਵਿੰਦਰ ਭੱਂਠਲ, ਸੁਖਵਿੰਦਰ ਅੰਮ੍ਰਿਤ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ , ਸਵਰਨਜੀਤ ਸਵੀ ਤੇ ਕਈ ਹੋਰ ਸਿਰਕੱਢ ਕਵੀਆਂ ਦੀਆਂ ਮਹੱਤਵਪੂਰਨ ਕਵਿਤਾਵਾਂ ਹਨ।
ਇਸ ਪੁਸਤਕ ਨੂੰ ਲਾਗਤ ਮੁੱਲ ਤੇ ਹੀ ਪਾਠਕਾਂ ਦੇ ਸਨਮੁਖ ਪੇਸ਼ ਕਰਨ ਦੀ ਯੋਜਨਾ ਹੈ।
ਜੂਨ ਦੇ ਪਹਿਲੇ ਮਹੀਨੇ ਤੀਕ ਇਹ ਪੁਸਤਕ ਤਿਆਰ ਹੋ ਜਾਵੇਗੀ।
ਸਰਬਜੀਤ ਨੂੰ ਆਸ਼ੀਰਵਾਦ ਦਿਓ।
ਜੇ ਕਿਸੇ ਦੋਸਤ ਕੋਲ ਇਸ ਵਿਸ਼ੇ ਤੇ ਆਪਣੀ ਜਾਂ ਕਿਸੇ ਹੋਰ ਦੀ ਲਿਖੀ ਕਵਿਤਾ ਹੋਵੇ ਤਾਂ ਸਰਬਜੀਤ ਵਿਰਦੀ ਨੂੰ ਵਟਸਐਪ ਨੰਬਰ
+91 79-73543800
+91 94173 10492
ਤੇ 7 ਮਈ ਤੀਕ ਭੇਜ ਸਕਦਾ ਹੈ।
-
ਗੁਰਭਜਨ ਗਿੱਲ ,
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.