ਵਿਗਿਆਨਕ ਸੋਚ ਤੇ ਲੋਕ ਲਹਿਰਾਂ ਦੇ ਅਮਲ ਦਾ ਸਿੱਟਾ ਸੀ..ਲੋਕ ਕਵੀ
ਸੰਤ ਰਾਮ ਉਦਾਸੀ
ਕੌਣ ਕਹਿੰਦੈ ਕਿ ਸੰਤ ਰਾਮ ਉਦਾਸੀ
ਇਸ ਜਹਾਨ ਤੋਂ ਤੁਰ ਗਿਆ ਹੈ।ਉਹ ਤਰਿਆ ਨਹੀਂ ,ਉਹ ਤਾਂ ਰਹਿੰਦੀ ਖਲਕਤ ਤੱਕ ਸੂਰਜ ਬਣ ਕੇ ਛਮਕਦਾ ਰਹੇਗਾ।ਸਾਡੇ ਜੁਝਾਰੂ ਕਵੀ ਉਦਾਸੀ ਨੇ ਲੋਕਤਾ ਲਈ ਸਮੇਂ ਦੀ ਕੁੜੱਤਣ ਪੀ ਕੇ ਸਦੀਵਤਾ ਪ੍ਰਾਪਤ ਕੀਤੀ।ਸਦੀਵਤਾ ਦੀ ਸਥਾਪਨਾ ਲਈ ਲੰਬੀ ਸਾਧਨਾ,ਲਗਨ , ਦ੍ਰਿੜਤਾ , ਅਮਲ ਤੇ ਗੰਭੀਰ ਚਿੰਤਨ ਦੀ ਲੋੜ ਹੈ।ਉਦਾਸੀ ਨੇ ਸਾਰੀ ਉਮਰ ਅੋਕੜਾਂ ਦੇ ਬਾਵਜੂਦ ਉਕਤ ਗੁਣਾਂ ਨੂੰ ਆਪਣੀ ਸ਼ਕਸੀਅਤ ਵਿੱਚ ਸਮੋਈ ਰੱਖਿਆ। ਇਸੇ ਕਰਕੇ ਉਹ ਕੰਮੀਆਂ ਦੇ ਵਿਹੜੇ ਨੂੰ ਮਾਘਦਾ ਸੂਰਜ ਬਣ ਕੇ ਰਸ਼ਨਾਂਦਾ ਰਿਹਾ ਅਤੇ ਭਵਿੱਖ ਵਿੱਚ ਵੀ ਲੋਕ ਕਵੀ ਉਦਾਸੀ ਰੌਸ਼ਨੀ ਦੀਆਂ ਕਿਰਨਾਂ ਬਿਖੇਰਦਾ ਰਹੇਗਾ।ਪੰਜਾਬੀ ਸਾਹਿਤ ਦੇ ਖੇਤਰ ਵਿੱਚ ਸ਼ਿਵ ਕੁਮਾਰ ਨੂੰ ਬ੍ਰਿਹੋਂ ਦੇ ਨਿਵੇਕਲੇ ਸੰਕਲਪਾਂ ਤੇ ਸੁਰੀਲੀ ਆਵਾਜ ਕਰਕੇ ਅਮਤਾਂ ਦੀ ਪ੍ਰਿਸੱਧੀ ਮਿਲੀ ਭਾਵੇਂ ਆਪਣੇ ਪਿਛਲੇ ਸਮੇਂ ਦੌਰਾਨ ਸਿਵ ਨੇ ਸੁਚੇਤ ਤੌਰ ਤੇ ਲੋਕਤਾ ਦੇ ਕਾਵਿ ਰੰਗਾਂ ਦੀ ਸਿਰਜਣਾ ਕੀਤੀ , ਪਰ ਸ਼ਿਵ ਦੀ ਪ੍ਰਿਸੱਧੀ ਉਸਦੀ ਪਹਿਲੀ ਪਹਿਚਾਣ ਕਰਕੇ ਮਿਲੀ ।ਸੰਤ ਰਾਮ ਉਦਾਸੀ ਦੀਲੋਕ ਪ੍ਰਿਯਤਾ ਸ਼ਿਵ ਨਾਲੋਂ ਘੱਟ ਨਹੀ ਸਗੋਂ ਉਸ ਤੋਂ ਦੋ ਕਦਮ ਅੱਗੇ ਹੈ ਕਿਉਕਿ ਉਦਾਸੀ ਦੇ ਕਾਵਿ ਚਿੰਤਨ ਵਿੱਚ ਲੋਕਤਾ ਦਾ ਰੰਗ ਨਿੰਰਤਰ ਚੱਲਦਾ ਰਿਹਾ ਹੈ।ਉਸਾ ਇਹ ਕਾਵਿ ਰੰਗ ਸੁਭਾਵਿਕ ਕਰਮ ਵਿੱਚੋ ਪੈਦਾ ਨਹੀਂ ਹੋਇਆ, ਸਗੋਂ ਇਸ ਦੇ ਪਿੱਛੇ ਉਦਾਸੀ ਦੀ ਮਾਰਕਸ਼ੀ-ਦਰਸ਼ਨ ਧਾਰਾ ਦੀ ਵਿਗਿਆਨਕ ਸੋਚ ਤੇ ਲੋਕ ਲਹਿਰਾਂ ਦੇ ਅਮਲ ਦਾ ਸਿੱਟਾ ਸੀ।ਲੋਕ ਕਵੀ ਰਾਮ ਉਦਾਸੀ ਨੂੰ ਕੇਵਲ ਪੰਜਾਬ ਦਾ ਬੱਚਾ ਬੱਚਾ ਹੀ ਨਹੀ ਸੀ ਜਾਣਦਾ ਜਾਣਦਾ , ਸਗੋਂ ਉਹ ਬਾਹਰਲੇ ਸੂਬਿਆਂ ਅਤੇ ਸੱਤ ਸਮੰਦਰੋਂ ਪਾਰ ਪੰਜਾਬੀ ਲੋਕਾਂ ਦੇ ਦਿਲਾਂ ਦੀ ਧੜਕਣ ਵੀ ਸੀ। ਜਦੋਂ ਉੋਸ ਦੀ ਸੁਰੀਲੀ ਤੇ ਰੋਹਲੀ ਆਵਾਜ , ਹਜਾਰਾਂ ਲੋਕਾਂ ਦੇ ਇੱਕਠਾ ਵਿੱਚ ਗਿੜਕਦੀ ਸੀ ਤਾਂ ਸਰੋਤਿਆਂ ਦੇ ਦਿਲਾਂ ਅੰਦਰ ਲੋਕਾਂ ਲਈ ਕੁਝ ਕਰ ਗੁਜ਼ਰਨ ਦੀ ਭਾਵਨਾ ਪ੍ਰੰਚਡ ਹੋ ਜਾਦੀ ਸੀ।ਜਦੋਂ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਲਈ ਅਪਣੱਤ ਰੱਖਣ ਵਾਲੇ ਲੋਕਾਂ ਨੇ ਉਦਾਸੀ ਦੇ ੳਿੲ ਜਹਾਨ ਤੋਂ ਤੁਰ ਜਾਣ ਦੀ ਖਬਰ ਸੁਣੀ ਤਾਂ ਇਕਦਮ ਉਹਨਾਂ ਦੇ ਦਿਲਾਂ ਦੀ ਧੜਕਣ ਬੰਦ ਹੋ ਗਈ । ਤਰ੍ਹਾਂ ਤਰ੍ਹਾਂ ਦੇ ਅੰਦਾਜੇ ਉਸਦੀ ਮੌਤ ਸੰਬਧੀ ਪਨਪਦੇ ਰਹੇ।ਆਪਣੀ ਮਿੱਟੀ ਲਈ ਜਾਨ ਕੁਰਬਾਨ ਕਰਨ ਵਾਲਾ ਕਵੀ , ਆਪਣੀ ਜਨਮ ਭੁਮੀ ਰਾਏਸਰ ਤੋਂ ਹਜਾਰਾਂ ਕੋਹਾਂ ਦੂਰ ਪਿੰਡ ਵਾਪਸੀ ਤੇ ਰੇਲ ਦੇ ਸਫਰ ਦੌਰਾਨ ਸਾਨੂੰ ਸਦਾ ਲਈ ਅਲਵਿਦਾ ਕਹਿ ਗਿਆ । ਉਸ ਦੀ ਮੌਤ ਦੀ ਖਬਰ ਸੁਣ ਕੇ ਸ਼ਾਇਦ ਹੀ ਕੋਈ ਅਜਿਹਾ ਅਭਾਗਾ ਪੰਜਾਬੀ ਹੋਵੇਗਾ ਜਿਸ ਦੀ ਅੱਖ ਨਮ ਨਾ ਹੋਈ ਹੋਵੇ।ਫਰਾਂਸੀਸੀ ਕਿਰਤੀ ਯੁਜੀਨ ਪੋਤੀਏ ਜਿਸਨੇ ਪ੍ਰਸਿੱਧੀ ਪ੍ਰੋਲੇਤਾਰੀ ਤਰਾਨਾ 'ਇੰਟਰਨੈਸ਼ਨਲ' ਲਿਖਿਆ , ਵਾਂਗ ਉਦਾਸੀ ਵੀ ਬਚਪਨ ਤੋਂ ਲੈ ਕੇ ਜਿੰਦਗੀ ਦੇ ਅਖੀਰਲੇ ਪਲਾਂ ਤੱਕ ਆਰਥਿਕ ਮੰਦਹਾਲੀ ਦਾ ਸ਼ਿਕਾਰ ਰਿਹਾ । ਪਰ ਉਸਨੇ ਆਪਣੀ ਕਲਮ ਤੇ ਅਮਲ ਦੀ ਲੜਾਈ ਤੋਂ ਕੰਡ ਨਹੀਂ ਭਆਈ।ਆਪਣੀਆਂ ਸਾਹਿੱਤਕ ਅਤੇ ਲੋਕ ਕਲਾਂ ਵਿੱਚ ਸਰਗਰਮ ਸ਼ਿਰਕਤਾਂ ਕਰਕੇ ਉਦਾਸੀ ਨੂੰ ਅਨੇਕਾਂ ਵਾਰੀ ਹਾਕਮ ਜਮਾਤ ਦੇ ਜਾਬਰ ਹੱਥ-ਕੰਡਿਆਂ ਦਾ ਸ਼ਿਕਾਰ ਹੋਣਾ ਪਿਆ । 'ਪੁੱਛ-ਗਿੱਛ'ਕੇਂਦਰਾਂ ਦੇ ਅਣਮੱਨਖੀ ਤਸੀਹੇ ਉਦਾਸੀ ਮੰਜਲਾਂ ਤੋਂ ਭਟਕਾ ਨਹੀਂ ਸਕੇ ਸਗੋਂ ਉਹ ਸ਼ੁੱਧ ਸੋਨਾ ਬਣ ਚਮਕਦੇ ਰਿਹਾ।ਸਾਹਿਤ ਦਾ ਸਭ ਤੋਂ ਵੱਡਾ ਸੰਚਾਰ ਹੈ। ਜੋ ਉਹ ਆਪਣੇ ਇਸ ਕਰੱਤਵ ਵਿੱਚ ਪੂਰਾ ਨਹੀਂ ਉਤਰਦਾ ਤਾਂ ਉਹ ਅਸਲੀ ਸੲਹਿਤ ਨਹੀਂ ਅਕਵਾ ਸਕਦਾ।ਸੰਚਾਰ ਲਈ ਇਹ ਲਾਜਮੀ ਹੈ,ਜਿੰਨ੍ਹਾਂ ਲੋਕਾਂ ਲਈ ਸਾਹਿਤ ਲਿਖਿਆ ਗਿਆ ਹੈ। ਉਹ ਉਹਨਾਂ ਦੀ ਜੁਬਾਨ ਵਿੱਚ ਹੋਵੇ ਤੇ ਉਨ੍ਹਾਂ ਤੱਕ ਪੁੰਹਚ ਕਰ ਸਕੇ। ਉਦਾਸੀ ਕਾਵਿ ਦੀ ਇਹ ਵਿਲੱਖਣਤਾ ਅਤੇ ਖੁਬੀ ਹੈ ਕਿ ਜਿਨ੍ਹਾਂ ਲੋਕਾਂ ਲਈ ਉਸਨੇ ਸਾਹਿਤ ਰਚਿਆ, ਉਹ ਉਹਨਾਂ ਲੋਕਾਂ ਤੱਕ ਪਹੁੰਚਿਆ। ਉਦਾਸੀ ਦੇ ਪੱਖ ਵਿੱਚ ਇੱਕ ਗਲ ਹੋਰ ਵੀ ਜਾਦੀ ਹੈ ਕਿ ਉਹ ਖੁਦ ਗਾਇਕ ਸੀ ਜਿਹੜੀ ਉਸਦੇ ਸੰਚਾਰ ਵਿੱਚ ਹੋਰ ਵੀ ਸਹਾਈ ਹੋਈ। ਗੀਤਾਤਮਕਤਾ ਉਸਦੇ ਕਾਵਿ ਦੀ ਇੱਕ ਹੋਰ ਗੱਲ ਗਿਣੀ ਜਾਦੀਂ ਹੈ।ਉਸਨੇ ਵਧੇਰੇ ਗੀਤ ਹੀ ਲਿਖੇ ਹਨ ॥ਇਕ ਚੰਗੇ ਗਤਿ ਲਈ ਸਰਲ ਤੇ ਸਪਸ਼ਟ ਹੋਣਾ ਜਰੂਰੀ ਹੈ।ਉਸ ਵਿੱਚ ਲੈਅ ਦਾ ਹੋਣਾ ਵੀ ਲਾਜਮੀ ਹੈ।ਉਦਾਸੀ ਦੇ ਸਾਰੇ ਗੀਤ ਇਸ ਸ਼ਰਤ ਨੂੰ ਪੂਰਾ ਕਰਦੇ ਹਨ।ਉਦਾਸੀ ਦੀ ਕਵਿਤਾ ਵਿਚਲੀ ਪ੍ਰੇਰਨਾ ਦੀ ਪਿੱਠ-ਭੁਮੀ ਵਿੱਚ ਸਿੱਖ ਇਤਿਹਾਸ ਦੀ ਆਪਣੀ ਇੱਕ ਵਿਲੱਖਣ ਥਾਂ ਹੈ।ਉਸਨੇ ਸਿੱਖ ਇਤਿਹਾਸ ਵਿੱਚੋਂ ਬੁਹਤ ਸਾਰੇ ਪ੍ਰਸੰਗਾਂ ਨੂੰ ਆਪਣੀ ਵਿਗਿਆਨਕ ਸੋਚ ਦੇ ਨਜਰੀਏ ਕਰਕੇ ਅਜੋਕੇ ਹਾਲਤਾਂ ਦੇ ਸੰਦਰਭ ਵਿੱਚ ਇਨਕਲਾਬੀ ਪੁੱਠ ਦੀ ਰੰਗਣ ਦਿੱਤੀ ਹੈ।ਉਦਾਸੀ ਨੈ ਸਿੱਖ ਇਤਿਹਾਸ ਪ੍ਰਸੰਗਾਂ ਨੌੰ ਆਪਣੀ ਕਾਵਿਤਾ ਵਿੱਚ ਪੇਸ਼ ਕਰਨ ਸਮੇਂ ਉਹਨਾਂ ਪਾਤਰਾਂ ਨੌੰ ਪਹਿਲ ਦਿੱਤੀ ਜਿਹੜੇ ਦਲਿਤ ਵਰਗਾਂ ਵਿੱਚੋਂ ਆਉਦੇਂ ਹਨ।ਉਦਾਸੀ ਕਾਵਿ ਦੀ ਇਹ ਵੀ ਵਿਲੱਖਣਤਾ ਬਣਦੀ ਹੈ।ਕਿ ਉਸਨੇ ਮਜਦੂਰ ਵਰਗ ਦੀਆਂ ਤੰਗੀਆਂ-ਤਰੁਸ਼ੀਆਂ , ਥੁੜਾਂ , ਅੋਕੜਾਂ ਅਤੇ ਭਾਵਨਾਵਾਂ ਦੀ ਪੇਸ਼ਕਾਰੀ ਕਲਾਤਮਕਤਾ ਰਾਹੀਂ ਅਭਿਵਿਕਤਾ ਕੀਤੀ ਹੈ। ਕਿਉਕਿ ਸੰਤ ਰਾਮ ਉਦਾਸੀ ਨੇ ਤੰਗੀਆਂ , ਥੁੜਾਂ ਅਤੇ ਅੋਕੜਾਂ ਨੂੰ ਆਪਣੀਆਂ ਹੱਡੀਆਂ ਤੇ ਹੰਢਾਇਆ ਹੈ।ਜਦੋਂ ਸਾਡੇ ਕਈ ਜੁਝਾਰੂ ਸ਼ਾਇਰ ਕਹਿਣ ਨੂੰ ਤਾਂ ਮਜਦੂਰ ਜਮਾਤ ਦੇ ਜਵੀ ਅਖਵਾਉਣ ਵਿੱਚ ਮੋਹਰੀ ਰਹੇ , ਪਰ ਉਹਨਾਂ ਦੀ ਪਹੁੰਚ ਅਤੇ ਪਕੜ ਉਦਾਸੀ ਕਾਵਿ ਦੇ ਹਾਣ ਨਾ ਹੋ ਸਕੀ। ਮਜਦੂਰ ਸ਼ਰੇਣੀ ਦੇ ਸਮਾਜਕ ਯਥਾਰਥ ਨੂੰ ਉਦਾਸੀ ਇੰਝ ਪ੍ਰਗਟਾੳਂਦਾ ਹੈ:
ਜਿੱਥੇ ਬੰਦਾ ਜੰਮਦਾ ਸੀਰੀ ਹੈ
ਟਕਿਆਂ ਦੀ ਮੀਰੀ ਹੈ
ਜਿੱਥੇ ਕਰਜੇ ਹੇਠ ਪੰਜੀਰੀ
ਇਸ ਤਰ੍ਹਾਂ ਦੀ ਖੁਰਦਬੀਨੀ-ਨੀਝ ਉਦਾਸੀ ਦੇ ਹਿੱਸੇ ਹੀ ਆਉਦੀਂ ਜਾਪਦੀ ਹੈ। ਸ਼ੋਸ਼ਿਤ ਵਰਗ ਦੀ ਆਰਥਿਕ ਲੁੱਟ-ਕਸੂੱਟ ਤਾਂ ਹੁੰਦੀ ਹੀ ਹੈ। ਉਦਾਸੀ ਨੇ ਇਸ ਦੁਖਾਂਤਿਕ ਸਥਿੱਤੀ ਨੂੰ ਤਰ੍ਹਾਂ ਬਿਆਨ ਕੀਤਾ ਹੈ:
ਜਿੱਥੇ ਹਾਰ ਮੰਨ ਲਈ ਚਾਵਾਂ ਨੇ
ਜਿੱਥੇ ਕੂੰਜ ਘੋਰ ਲਈ ਕਾਵਾਂ ਨੇ
ਜਿੱਥੇ ਅਣਵਿਆਹੀਆਂ ਹੀ ਮਾਵਾਂ ਨੇ
ਪੰਜਾਬੀ ਸਾਹਿਤ ਵਿੱਚ 'ਪਾਲੀ-ਮੰਡਿਆ' ਦਾ ਜਿਕਰ ਅਨੇਕਾਂ ਸਾਹਿਤਕਾਰਾਂ ਨੇ ਕੀਤਾ ਹੈ। ਪਰ ਪਾਲੀ-ਮੰਡਿਆਂ ਦੇ ਜੀਵਨ ਨੂੰ ਉਦਾਸੀ ਨੇ ਯਥਾਰਥਕ ਪੱਥਰ ਦੀ ਜਿਸ ਪੇਸ਼ਕਾਰੀ ਤੋਂ ਸਾਡੇ ਸਾਹਮਣੇ ਬਿਆਨ ਕੀਤਾ ਹੈ। ਉਹ ਬਹੁਤ ਹੀ ਕਮਾਲ ਦੀ ਮਿਸਾਲ ਬਣਦੀ ਹੈ।ਪਾਲੀ ਆਪ ਤਾਂ ਮੱਝੀਆਂ ਚਾਰ ਕੇ ਦੂਜਿਆਂ ਦੇ ਪੋਣਿਆਂ ਨੂੰ ਥੰਧਾ ਕਰਦਾ ਹੈ।ਪਰ ਵੇਦਨਾ ਇਸ ਗੱਲ ਦੀ ਹੈ ਕਿ ਉਸ ਦਾ ਆਪਣਾ ਪੋਣਾ ਥੰਧਾ ਨਹੀ ਹੁੰਦਾ ਹੈ।ਉਦਾਸੀ ਨੇ ਇਸ ਤ੍ਰਾਸਦੀ ਨੂੰ ਇੰਝ ਪ੍ਰਗਟਾਇਆ ਹੈ।
ਪਾਲੀ ਮੰਡਿਆ ,ਹੱਕੀ ਜਾਨੈ ਵੱਢਾ ਵਲ ਪਿੰਡ ਦਾ ਖੰਧਾ
ਤੇਰਾ ਪੋਣਾ ਪਰ,
ਤੇਰਾ ਪੋਣਾ ਪਰ ਅਜੇ ਤੱਕ ਨਾ ਹੋਇਆ ਖੰਧਾ
ਕੋਈ ਵੀ ਸਾਹਿਤਕਾਰ ਆਪਣੇ ਸਮੇਂ ਵਿੱਚ ਚਲ ਰਹੀਆ ਲਹਿਰਾਂ ਤੋਂ ਅਭਿੱਜ ਨਹੀਂ ਰਹਿ ਸਕਦਾ ਹੈ। ਉਹ ਉਹਨਾਂ ਲਹਿਰਾਂ ਦਾ ਆਪਣੇ ਦ੍ਰਿਸ਼ਟਕੋਣ ਰਾਹੀਂ ਵਿਸ਼ਲੇਸ਼ਣ ਕਰਦਾ ਹੈ। ਉਸਦਾ ਇਸ ਪ੍ਰਤੀ ਉਲਾਰੂ ਦ੍ਰਿਸ਼ਟੀਕੋਣ ਨਹੀਂ ਹੈ । ਉਹ ਤਾਂ ਦੋਸ਼ੀ ਧਿਰਾਂ ਉਪਰ ਵੀ ਉਂਗਲ ਧਰਦਾ ਹੈ। ਪੰਜਾਬੀ ਕੌਮ ਦੀ ਦੁਖਾਤਿਕ ਪ੍ਰਸਥਿੱਤੀ ਇਹ ਹੈ ਕਿ ਇਹ ਨਾ ਘਰ ਦੀ ਵਲਗਣ ਤੋਂ ਬਾਹਰ । ਉਦਾਸੀਨੇ ਇਹ ਵੇਦਨਾ 'ਕਿਸਨੂੰ ਵਤਨ ਕਹੂੰਗਾ' ਅਤੇ 'ਮੈ ਹਾਂ ਪੰਜਾਬ ਬੋਲਦਾ' ਗੀਤਾਂ ਰਾਹੀਂ ਪ੍ਰਗਟ ਹੁੰਦੀ ਹੈ:
ਭੰਨ ਸੁੱਟੀਆਂ ਨਾਨਕ ਦੀਆ ਬਾਹਵਾਂ
ਪੁੱਟ ਸੁੱਟੀਆਂ ਸ਼ਿਵ ਦੀਆਂ ਜਟਾਵਾਂ
ਕਿਸ ਦਾ ਦਮਨ ਕਹੂੰਗਾ
ਮੈਂ ਹੁਣ ਕਿਸ ਨੂੰ ਵਤਨ ਕਹੂੰਗਾ
ਜੁਝਾਰੂ ਪੰਜਾਬੀ -ਕਾਵਿ ਉਪਰ ਆਮ ਤੌਰ 'ਤੇ ਕਈ ਲੋਕਾਂ ਵਲੋਂ ਹਿੰਸਾ ਦੇ ਕਲਟ ਦਾ ਦੋਸ਼ ਲਗਦਾ ਰਿਹਾ ਹੈ। ਪਰ ਉਦਾਸੀ ਦੀ ਕਵਿਤਾ ਵਿੱਚ ਇਹ ਗੱਲ ਕਿਧਰਾ ਨਹੀਂ ਦਿਖਾਈ ਦਿੰਦੀ।ਇਹ ਹਮਲਾ ਕਈ ਆਲੋਚਕਾਂ ਵਲੋਂ ਵਿਉਂਤਬੱਧ ਢੰਗ ਨਾਲ ਨਵ-ਪ੍ਰਗਤੀਵਾਦੀ ਕਵਿਤਾ ਉੱਪਰ ਕੀਤਾ ਗਿਆ ਸੀ। ਹਰੇਕ ਪ੍ਰਗਤੀਵਾਦੀ ਸਾਹਿਤਕਾਰ ਜੰਗਾਂ ਨੂੰ ਨਫਰਤ ਦੀ ਨਜਰ ਨਾਲ ਵੇਖਦਾ ਹੈ, ਉਹ ਨਹੀਂ ਚਾਹੰਦਾ ਕਿ ਜੰਗ ਦੀਆਂ ਤਪਦੀਆਂ ਲੋਆਂ ਨਾਲ ਧਰਤੀ ਦਾ ਪਿੰਡਾ ਲੂਸਿਆ ਜਾਵੇ। ਕਿਉਂਕਿ ਜੰਗ ਵਿੱਚ ਨੁਕਸਾਨ ਤਾਂ ਸ਼ੋਸ਼ਿਤ ਵਰਗ ਦਾ ਹੀ ਹੁੰਦਾ ਹੈ ਜਦੋਂ ਕਿ ਸ਼ੋਸ਼ਕ ਵਰਗ ਦੇ ਖਜਾਨੇ ਮਾਲਾ-ਮਾਲ ਹੁੰਦੇ ਹਨ ।ਉਦਾਸੀ ਨੇ ਆਪਣੀ ਕਵਿਤਾ ਵਿੱਚ ਜੰਗ ਪ੍ਰਤੀ ਨਫਰਤ ਨੂੰ ਇਕ ਪੰਜਾਬੀ ਮੁਟਿਆਰ ਦੀ ਭਾਵਨਾ ਰਾਹੀਂ ਪੇਸ਼ ਕੀਤਾ ਹੈ। ਉਦਾਸੀ ਦੇ ਗੀਤ 'ਅਮਨ ਦੀ ਹੂਕ' ਅਤੇ 'ਬਸਰੇ ਦੀ ਲਾਮ' ਅਮਨ ਦੀ ਲੋਚਾ ਅਤੇ ਜੰਗ ਦੀ ਨਫਰਤ ਨੂੰ ਕਲਾਤਮਕ ਢੰਗ ਰਾਹੀਂ ਪੇਸ਼ ਕਰਦੇ ਹਨ।
ਭੁੰਨੇ ਨਾ ਬਰੂਦ ਮਾਂ ਦੇ ਮੋਹਦੀਆਂ ਬੋਟੀਆਂ
ਘਰੀਂ ਮੁੜ ਆਉਣ ਅੰਨ੍ਹੇ ਪਿਉਆਂ ਦੀਆਂ ਸੋਟੀਆਂ
ਪਿੰਡ ਲੂੰਦੀਆਂ ਨਾ ਰਹਿਣ ਜੰਗੀ ਲੋਆਂ , ਜੇ ਬਸਰੇ...
ਉਦਾਸੀ ਦੀ ਆਪਣੇਕਾਝ ਪ੍ਰਤੀ ਅਡੋਲਤਾ ਅਤੇ ਦ੍ਰਿੜਤਾ ਇਸ ਗੱਲ ਤੋਂ ਜਾਹਿਰ ਹੁੰਦੀ ਹੈ ਕਿ ਉਹ ਲੋਕ ਗੋਲ ਦੇ ਸਹੀਦਾਂ ਨੂੰ ਭੂੱਲ ਦਾ ਨਹੀਂ ਹੈ । ਉਹ ਉਹਨਾਂ ਨੂੰ ਸ਼ਰਧਾਂਜਲੀ ਅਰਪਤ ਕਰਦਾ ਹੋਇਆ ਕਹਿੰਦਾ ਹੈ ਕਿ ਤੁਹਾਡੇ ਵਲੋਂ ਚਲਾਏ ਸੰਗਰਾਮਾਂ ਨੂੰ ਅਸੀਂ ਆਖਰੀ ਸਾਹਾਂ ਤੱਕ ਮਘਦਾ ਰੱਖਾਗੇ:
ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ
ਬਲਦੀ ਚਿਖਾ ਹੁਣ ਠਮਡੀ ਨਹੀਂ ਦੇਣੀ
ਗਰਮ ਰੱਖਾਂਗੇ ਦੋਰ ਕੁਰਬਾਨੀਆਂ ਦਾ ,
ਲਹਿਰ ਹੱਕਾਂ ਦੀ ਰੰਡੀ ਨਈਂ ਹੋਣ ਦੇਣੀ ।
ਲੁਟੇਰੀ ਜਮਾਤ ਲੋਕਾਂ ਨੂੰ ਘੋਲਾਂ ਨੂੰ ਕੁਚਲਣ ਲਈ ਹਰ ਤਰ੍ਹਾਂ ਦੇ ਹੱਥ ਕੰਡੇ ਵਰਤਦੀ ਹੈ। ਪਰ ਹੱਕ-ਸੱਚ ਦੀ ਲਾੜਈ ਲੜਨ ਵਾਲੇ ਕਾਫਲੇ ਤਾਂ ਵਧਦੇ ਹੀ ਰਹਿੰਦੇ ਹਨ । ਭਾਵੇਂ ਕੁਝ ਸਮੇਂ ਲਈ ਲਹਿਰ ਮੱਠੀ ਪੈ ਜਾਵੇ ਪਰ ਅੰਤਮ ਜਿੱਤ ਤਾਂ ਵਧ ਰਹੇ ਕਾਫਲਿਆਂ ਦੀ ਹੀ ਹੁੰਦੀ ਹੈ।
ਅੇਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ
ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ
ਬਦਲੇ ਲਏ ਤੋਂ ਵੀ ਜਿਹੜੀ ਸਾਡੀ ਟੁੱਟਣੀ ਨਾ
ਏਡੀ ਲੰਮੀ ਏ ਸਾਡੀ ਕਤਾਰ ਲੋਕੋ
ਕਿਸਾਨਦੀ ਕੰਡ ਕਰਜਿਆ ਦੀ ਮਾਰ ਹੇਠਾਂ ਹੋਰ ਕੁੱਥੀ ਹੋਈ ਜਾ ਰਹੀ ਹੈ ,ਭਾਵੇਂ ਸਰਕਾਰ ਵਲੋਂ ਤਰ੍ਹਾਂ ਤਰ੍ਹਾਂ ਦੇ ਕਿਸਾਨ ਮਜਦੂਰ ਪੱਖੀ ਖੋਖਣ ਰਚਾਏ ਜਾ ਰਹੇ ਹਨ। ਆਉਂਦੇ ਸਮੇਂ ਵਿੱਚ ਵੀ ਨਿਘਾਰ ਨਲ ਜਾਵੇਗੀ ।ਉਦਾਸੀ ਨੇ ਕਿਸਾਨੀ ਦੀ ਇਸ ਦੁਰਦਸ਼ਾ ਅਤੇ ਉਸ ਦੀ ਮਜਦੂਰ ਜਮਾਤ ਨਾਲ ਏਕਤਾ ਦੇ ਸੰਕਲਪ ਨੂੰ ਇੰਝ ਪੇਸ਼ ਕੀਤਾ ਹੈ।
ਗਲ ਲੱਗ ਕੇ ਸੀਰੀ ਦੇ ਜੱਟ ਰੋਵੇ
ਬੁਹਲਾਂ ਵਿੱਚੋਂ ਨੀਰ ਵਗਿਆ।
ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ
ਤੂੜੀ ਵਿੱਚੋਂ ਪੁੱਤ ਜੱਗਿਆ।
ਸਮਾਜਵਾਦੀ ਵਿਵਸਥਾ ਵਾਲੇ ਪ੍ਰੰਬਧ ਵਿੱਚ , ਹਰ ਸ਼ੈਅ ਸਾਰੇ ਸਮਾਜ ਦੀ ਹੁੰਦੀ ਹੈ। ਕਿਸੇ ਵੀ ਖੇਤਰ ਵਿੱਚ ਇਕਲੇ ਵਿਅਕਤੀ ਦੀ ਤੇਰ ਮੇਰ ਨਹੀਂ ਹੁੰਦੀ ।ਸਾਰੇ ਹੀ ਲੋਕ ਖੁਸੀ ਤੇ ਗਮੀ ਵਿੱਚ ਸ਼ਰੀਕ ਹੁੰਦੇ ਹਨ । ਇਸਦੇ ਉਲਟ ਲੁਟੇਰੇ ਸਮਾਜੀ ਪ੍ਰੰਬਧ ਵਿੱਚ ਮਨੁੱਖਤਾ ਦੀ ਕਣੀ ਨਾ ਮਾਤਰ ਵੀ ਨਹੀ ਹੁੰਦੀ । ਕਿਰਤੀਆਂ ਦੇ ਮੁੜ੍ਹਕੇ ਦਾ ਕੋਈ ਮੁੱਲ ਨਹੀਂ ਪੈਦਾ ਸਗੋਂ ਤਿਪ ਤਿਪ ਕਰਕੇ ਉਹਨਾਂ ਦਾ ਖੁਨ ਪੀਤਾ ਜਾਂਦਾ ਹੈ। ਸਾਡਾ ਜੁਝਾਰੂ ਸ਼ਾਇਰ ਉਦਾਸੀ ਸਾਮਾਜਵਾਦੀ ਪ੍ਰੰਬਧ ਅਤੇ ਲੁਟੇਰੇ ਸਮਾਜੀ ਪ੍ਰੰਬਧ ਦਾ ਤੁਲਨਾਤਮਕ ਅਧਿਐਨ ਲੁਟੇਰੀ ਜਮਾਤ ਪ੍ਰਤੀ ਨਫਰਤ ਅਤੇ ਸੱਜਰੀ ਸਵੇਰ ਭਾਵ ਸਮਾਜਵਾਦੀ ਪ੍ਰੰਬਦ ਸੀ ਸਿਰਜਣਾ ਲਈ ਉਸਾਰੂ ਭਾਵਨਾਵਾਂ ਰੂਪਮਾਨ ਕਰਦਾ ਹੈ। ਉਦਾਸੀ ਦਾ ਇਹ ਤੁਲਨਾਤਮਕ ਅਧਿਐਨ ਅੁਸਦੀ ਨਜਮ ' ਸਾਥੀ ਮਾਓ ਦੇ ਨਾਂ' ਅਤੇ ਗੀਤ 'ਲੈਨਿਨ ਦੇ ਨਾਂ ਵਿੱਚੋਂ ਬਹੁਤ ਸਪਸ਼ਟ ਅਰਥਾਂ ਵਿੱਚ ਉੜਕ ਕੇ ਪੇਸ਼ ਹੁੰਦਾ ਹੈ
ਤੇਰੇ ਪਿੰਡ ਵਿੱਚ ਰੱਬ , ਖੇਤਾਂ ਦਿਆਂ ਬੱਚਿਆਂ ਤੇ
ਪਾਹਰੂ ਬਣ ਭੌਂ ਜਾਇਆ ਕਰੇ
ਮੇਰੇ ਪਿੰਡ ਬੋਹਲਾਂ ਦੇ ਵਿਚਾਲੇ ਟੋਲਾਂ ਕਾਮਿਆਂ ਦਾ,
ਭੁਖਿਆਂ ਹੀ ਸੌਂ ਜਾਇਆਂ ਕਰੇ।
ਮਰਹੂਮ ਕਵੀ ਸੰਤ ਰਾਮ ਉਦਾਸੀ ਆਪਣੀ ਨਜਮ 'ਵਸੀਅਤ' ਵਿਚ ਲੋਕਾਂ ਨੌੰ ਸੰਬੋਧਨੀ ਸ਼ੇਲੀ ਵਿੱਚ ਵਸੀਅਤਨਾਮਾ ਲਿਖ ਕੇ ਸੌਦੇਸ਼ ਦਿੰਦਾ ਹੈ ਕਿ ਤੁਸੀਂ ਮੇਰੀ ਮੌਤ ਉੱਪਰ ਅੱਥਰੂ ਨਾ ਕੋਰਿਓ ਸਗੋਂ ਨਵੇਂ ਸਮਾਜ ਦੀ, ਸਿਰਜਣਾ ਦੇ ਸੰਕਲਪ ਨੂੰ ਪੂਰਾ ਕਰਨ ਲਈ ਮੇਰੇ ਗੀਤਾਂ ਨੂੰ ਲੋਕ ਸੱਥਾਂ ਵਿੱਚ ਲਿਜਾ ਕੇ , ਸ਼ੋਸ਼ਿਤ ਵਰਗ ਦੀ ਚੇਤਨਾ ਨੂੰ ਪ੍ਰਚੰਡ ਕਰਿਓ ਤਾਂ ਕਿ ਕਿਰਤੀ ਦੇ ਵਿਹੜੇ ਸੁਨਹਿਰੀ ਨੂਰ ਚਮਕੇ:
ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੌਚ ਨੂੰ ਬਚਾਇਓ
ਮੇਰੇ ਲਹੂ ਦਾ ਕੇਸਰ ਰੇਤੇ ਚ ਨਾ ਰਲਾਇੲ।
ਸਾਡਾ ਮਹਰੂਮ ਕਵੀ ਸੰਤ ਰਾਮ ਉਦਾਸੀ ਆਪਣੇ ਪਿੱਛੇ ਪਤਨੀ ਨਸੀਬ ,ਤਿੰਨ ਲੜਕੀਆਂ , ਦੌ ਪੁੱਤਰ ਅਤੇ ਲੱਖਾਂ ਸਾਥੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਿਆ ਹੈ।ਫਰਾਸੀਸੀ ਕਿਰਤੀ ਕਵੀ ਯੁਜਨਿ ਪੋਤੀਏ ਨੇ ਜਦੋਂ ਪ੍ਰਸਿੱਧ ਪ੍ਰੋਲੇਤਾਰੀ ਤਾਰਨਾ ਇੰਟਰਨੈਸ਼ਨਲ ਰਚਿਆ ਤਾਂ ਉਸ ਸਮੇਂ ਕਿਰਤੀ ਕਵੀ ਦੀ ਸਮਝ ਨੂੰ ਅਗੋਰੇ ਲਿਜਾਣ ਵਾਲੇ ਇਨਕਲਾਬੀਆਂ ਦੀ ਗਿਣਤੀ ਮੁੱਠੀ ਭਰ ਹੀ ਸੀ। ਫੇਰ ਉਸ ਦੀ ਸਮਝ ਨੂੰ ਲੱਖਾਂ ਕਰੋਢਾਂ ਕਿਰਤੀਆਂ ਨੇ ਆਪਣਾ ਮੱਕਾ-ਮਦੀਨ ਸਮਝਿਆ । ਅੱਜ ਸੰਤ ਰਾਮ ਉਦਾਸੀ ਦੇ ਗੀਤਾਂ ਨੂੰ , ਕੁੱਲੀ ਕੁੱਲੀ ਨੇ ਪਹਿਚਾਣ ਕੇ ਆਪਣੇ ਕਾਰਜ ਨੂੰ ਮੱਘਦਾ ਰੱਖਣਾ ਹੈ । ਇਹੋ ਅੁਦਾਸੀ ਪਰਤੀ ਸੱਚੀ ਸ਼ਰਧਾਂਜਲੀ ਬਣਦੀ ਹੈ।ਮੇਰਾ ਪੱਕਾ ਵਿਸ਼ਵਾਸ਼ ਹੈ ਕਿ ਜੁਝਾਰੂ ਕਵੀ ਰਾਮ ਉਦਾਸੀ ਰਹਿੰਦੀ ਖਲਕਤ ਤੱਕ , ਕੁਲੀਆਂ ਤੇ ਢਾਰਿਆਂ ਵਿੱਚ ਮਘਦਾ ਸੂਰਜ ਬਣ ਚਮਕਦਾ ਰਹੇਗਾ ਤੇ ਮਹਿਲ - ਮੁਨਾਰਿਆਂ ਨੂੰ ਕੰਬਣੀਆਂ ਛੇੜਦਾ ਰਵੇਗਾ।
-
ਗੁਰਭਿੰਦਰ ਸਿੰਘ ਗੁਰੀ, ਲੇਖਕ
mworld8384@yahoo.com>
9915727311
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.