ਵੇਟਲਿਫਟਰਾਂ ਨੇ ਮੁੜ ਚੁੱਕਿਆ ਭਾਰਤੀ ਉਮੀਦਾਂ ਦਾ ਭਾਰ; ਸਤੀਸ਼ ਕੁਮਾਰ ਨੇ ਜਿੱਤਿਆ ਸੋਨ ਤਮਗਾ
ਮੀਟ ਦਾ ਚੈਂਪੀਅਨਜ਼ ਆਫ਼ ਗੋਲਡ ਕੋਸਟ- ਕਾਮਨ ਵੈਲਥ ਖੇਡਾਂ ਬਾਰੇ ਬਾਬੂਸ਼ਾਹੀ ਸਪੈਸ਼ਲ
( ਆਸਟ੍ਰੇਲੀਆ ਦੇ ਗੋਲਡ ਕੋਸਟ ਵਿਖੇ ਚੱਲ ਰਹੀਆਂ 21ਵੀਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਭਾਰਤੀ ਖਿਡਾਰੀਆਂ ਨੇ ਪਹਿਲੇ ਦਾਨ ਹੀ ਆਪਣੀ ਜੇਤੂ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਖੇਡ ਮਾਹਰ ਅਤੇ ਲੇਖਕ ਨਵਦੀਪ ਸਿੰਘ ਗਿੱਲ ਇਸ ਕਾਲਮ 'ਮੀਟ ਦਾ ਆਫ਼ ਗੋਲਡ ਕੋਸਟ' ਰਾਹੀਂ ਬਾਬੂਸ਼ਾਹੀ ਡਾਟ ਕਾਮ ਨੂੰ ਫਾਲੋ ਕਰਨ ਵਾਲੇ ਪਾਠਕਾਂ ਲਈ ਤਮਗ਼ਾ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਦੇ ਖੇਡ ਜੀਵਨ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਿਆ ਕਰਨਗੇ--ਸੰਪਾਦਕ )
ਸਤੀਸ਼ ਕੁਮਾਰ ਸਿਵਾਲਿੰਗਮ ਨੇ ਵੇਟਲਿਫਟਿੰਗ ਦਾ 77 ਕਿੱਲੋਗ੍ਰਾਮ ਵਰਗ ਵਿੱਚ ਸੋਨ ਤਮਗਾ ਜਿੱਤਿਆ। ਰਾਸ਼ਟਰਮੰਡਲ ਖੇਡਾਂ ਵਿੱਚ ਇਹ ਭਾਰਤ ਦਾ ਤੀਜਾ ਸੋਨ ਤਮਗਾ ਹੈ ਅਤੇ ਕੁੱਲ ਪੰਜਵਾਂ ਤਮਗਾ ਹੈ। ਪੰਜੇ ਤਮਗੇ ਵੇਟਲਿਫਟਿੰਗ ਖੇਡ ਵਿੱਚ ਆਏ ਹਨ। ਸਤੀਸ਼ ਕੁਮਾਰ ਗੋਲਡ ਕੋਸਟ ਵਿਖੇ ਗੋਲ਼ਡ ਜਿੱਤਣ ਵਾਲਾ ਪਹਿਲਾ ਭਾਰਤੀ ਪੁਰਸ਼ ਖਿਡਾਰੀ ਹੈ। ਇਸ ਤੋਂ ਪਹਿਲਾ ਭਾਰਤ ਲਈ ਦੋ ਸੋਨ ਤਮਗੇ ਦੋਵੇਂ ਮਹਿਲਾ ਵੇਟਲਿਫਟਰਾਂ ਮੀਰਾਬਾਈ ਚਾਨੂ ਤੇ ਸੰਜੀਤਾ ਚਾਨੂ ਨੇ ਜਿੱਤੇ ਹਨ। ਸਤੀਸ਼ ਨੇ 2014 ਵਿੱਚ ਗਲਾਸਗੋ ਵਿਖੇ ਵੀ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਸੀ ਅਤੇ ਹੁਣ ਗੋਲਡ ਕੋਸਟ ਵਿਖੇ ਵੀ ਸੋਨ ਤਮਗਾ ਜਿੱਤ ਕੇ ਰਾਸ਼ਟਰਮੰਡਲ ਖੇਡਾਂ ਦੀ ਸੁਨਹਿਰੀ ਡਬਲ ਪੂਰੀ ਕੀਤੀ। ਸਤੀਸ਼ ਨੇ ਕੁੱਲ 317 ਕਿਲੋ ਭਾਰ ਚੁੱਕਿਆ ਜਿਸ ਵਿੱਚ ਸਨੈਚ ਚ 144 ਕਿਲੋ ਅਤੇ ਕਲੀਨ ਤੇ ਜਰਕ ਚ 173 ਭਾਰ ਚੁੱਕਿਆ।ਇਸ ਮੁਕਾਬਲੇ ਵਿੱਚ ਇੰਗਲੈਂਡ ਦੇ ਜੈਕ ਓਲਿਵਰ ਨੇ ਕੁੱਲ 312 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਮਗਾ ਅਤੇ ਅਾਸਟਰੇਲੀਅਾ ਦੇ ਫਰੈਂਕੁਅਾਿੲਸ ਿੲਟੌਂਡੀ ਨੇ ਕੁੱਲ 305 ਕਿਲੋ ਭਾਰ ਚੱੁਕ ਕੇ ਕਾਂਸੀ ਦਾ ਤਮਗਾ ਜਿੱਤਿਅਾ।
ਸਤੀਸ਼ ਦਾ ਜਨਮ ਤਾਮਿਲਨਾਡੂ ਦੇ ਵੇਲੋਰਾ ਦੇ ਪਿੰਡ ਸਾਥੂਵਾਛਰੀ ਵਿਖੇ ਸਾਧਾਰਣ ਪਰਿਵਾਰ ਿਵੱਚ 23 ਜੂਨ 1992 ਨੂੰ ਹੋਿੲਅਾ।ਸਤੀਸ਼ ਨੇ 15 ਵਰ੍ਹਿਅਾਂ ਦੇ ੳੁਮਰੇ ਪਿੰਡ ਦੀ ਜਿੰਮ ਤੋਂ ਵੇਟਲਿਫਟਿੰਗ ਖੇਡ ਦੀ ਸ਼ੁਰੂਅਾਤ ਕੀਤੀ।ਸਤੀਸ਼ ਦੇ ਪਿਤਾ ਸਿਵਾਲਿੰਗਮ ਭਾਰਤੀ ਸੈਨਾ ਦੇ ਜਵਾਨ ਰਹੇ ਹਨ ਅਤੇ ਕੌਮੀ ਪੱਧਰ ਦੇ ਚੈੰਪੀਅਨ ਰਹੇ ਹਨ।ਸੇਵਾਮੁਕਤੀ ਤੋਂ ਬਾਅਦ ੳੁਹ ਵੀਅਾੲੀਟੀ ਯੂਨੀਵਰਸਿਟੀ ਵਿਖੇ ਸਕਿਓਰਟੀ ਗਾਰਡ ਦੀ ਨੌਕਰੀ ਜੁਅਾਿੲਨਨ ਕੀਤੀ ਅਤੇ ਅਾਪਣੇ ਪੁੱਤਰ ਨੂੰ ਵੱਡਾ ਖਿਡਾਰੀ ਬਣਾਉਣ ਦਾ ਸੁਫਨਾ ਸੰਜੋਨ ਲੱਗੇ। ਸਤੀਸ ਨੇ 19 ਸਾਲ ਦੀ ਉਮਰ ਵਿੱਚ ਚੇਨਈ ਵਿਖੇ ਦੱਖਣੀ ਰੇਲਵੇ ਵਿੱਚ ਨੌਕਰੀ ਜੁਆਇਨ ਕਰ ਲਈ। 2014 ਦੀਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾ ਸਤੀਸ਼ ਦੇ ਪਿਤਾ ਬੁਲਾਰੇ ਵਿੱਚ ਆਪਣੇ ਪਿੰਡ ਵਾਲਿਆਂ ਨੂੰ ਕਹਿਣ ਲੱਗੇ ਕਿ ਉਸ ਦਾ ਪੁੱਤ ਜ਼ਰੂਰ ਤਮਗਾ ਜਿੱਤ ਕੇ ਲੈ ਆਵੇਗਾ। ਸਤੀਸ਼ ਨੇ ਵੀ ਆਪਣੇ ਪਿਤਾ ਦੀਆਂ ਉਮੀਦਾਂ ਨੂੰ ਕਾਇਮ ਰੱਖਦਿਆਂ ਗਲਾਸਗੋ ਵਿਖੇ ਸੋਨ ਤਮਗਾ ਜਿੱਤਿਆ।ਸਤੀਸ਼ ਨੇ ਸਨੈਚ ਵਿੱਚ 149 ਕਿਲੋ ਭਾਰ ਚੱੁਕ ਕੇ ਖੇਡਾਂ ਦਾ ਨਵਾਂ ਰਿਕਾਰਡ ਵੀ ਬਣਾਇਆ ਸੀ। ਕਲੀਨ ਤੇ ਜਰਕ ਵਿੱਚ 179 ਕਿਲੋ ਭਾਰ ਚੱੁਕਿਆ ਅਤੇ ਕੁੱਲ 328 ਕਿਲੋ ਭਾਰ ਚੁੱਕਿਆ ਸੀ।ਸਤੀਸ਼ ਦੇ ਪਿਤਾ ਸਿਵਾਲਿੰਗਮ ਦਾ ਖ਼ੁਦ ਦਾ ਕੌੰਮਾਂਤਰੀ ਤਮਗਾ ਜਿੱਤਣ ਦਾ ਸੁਫਨਾ ਆਪਣੇ ਪੁੱਤਰ ਰਾਹੀਂ ਪੂਰਾ ਕੀਤਾ।ਸਤੀਸ਼ ਨੇ ਹੁਣ ਗੋਲਡ ਕੋਸਟ ਵਿਖੇ ਭਾਵੇਂ ਗਲਾਸਗੋ ਮੁਕਾਬਲੇ ਭਾਰ 11 ਕਿਲੋ ਘੱਟ ਚੁੱਕਿਆ ਪ੍ਰੰਤੂ ਦੂਜੀ ਵਾਰ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਮਗਾ ਜਿੱਤਣ ਵਿੱਚ ਸਫਲ ਰਿਹਾ।
-
ਨਵਦੀਪ ਸਿੰਘ ਗਿੱਲ, ਖੇਡ ਮਾਹਰ ਅਤੇ ਲੇਖਕ
navdeepsinghgill82@gmail.com
+91-97800-36216
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.