ਅਜ ਸਮੁੱਚਾ ਭਾਰਤੀ ਵਿਦਿਅਕ ਸਿਸਟਮ ਅਤੇ ਸਮਾਜ ਪ੍ਰੀਖਿਆਵਾਂ ਵਿਚ ਨਕਲ, ਸਮਾਜ ਅਤੇ ਰਾਜਨੀਤੀ ਵਿਚ ਨਸ਼ੀਲੇ ਪਦਾਰਥਾਂ ਦੇ ਸੇਵਨ ਅਤੇ ਸਮਗਲਿੰਗ, ਅਤਿ ਦੇ ਭ੍ਰਿਸ਼ਟਾਚਾਰ, ਧੋਖਾਧੜੀ, ਆਰਥਿਕ ਸੰਸਥਾਵਾਂ ਅੰਦਰ ਜਾਲਸਾਜ਼ੀ ਅਤੇ ਭ੍ਰਿਸ਼ਟਾਚਾਰੀ ਲੁੱਟ-ਖਸੁੱਟ ਦਾ ਸ਼ਿਕਾਰ ਹੈ। ਕਰੀਬ ਚਾਰ ਸਾਲ ਪਹਿਲਾਂ ਲੋਕਸਭਾ ਚੋਣਾਂ ਵੇਲੇ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਮੂਹ ਭਾਰਤੀਆਂ ਨਾਲ ਇਹ ਵਾਅਦਾ ਕੀਤਾ ਸੀ ਕਿ 'ਨਾ ਖਾਊਂਗਾ-ਨਾ ਖਾਨੇ ਦੂੰਗਾ।' ਲੇਕਿਨ ਰੋਸ ਵਿਦਿਅਕ, ਸਮਾਜਿਕ, ਪ੍ਰਸਾਸ਼ਨਿਕ, ਰਾਜਨੀਤਕ, ਆਰਥਿਕ ਸੁਧਾਰਾਂ ਅਤੇ ਉਨ•ਾਂ ਦੀ ਲਗਾਤਾਰ ਸਮਾਂਬੱਧਤਾ ਨਾਲ ਸਮੀਖਿਆ ਬਗੈਰ ਅਜਿਹੇ ਆਪਣੇ ਹਵਾ ਵਿਚ ਤਲਵਾਰਾਂ ਮਾਰਨ ਵਾਂਗ ਫੋਕੇ ਅਤੇ ਰਚਨਾਤਮਿਕ ਨਤੀਜਿਆਂ ਰਹਿਤ ਸਾਬਤ ਹੁੰਦੇ ਹਨ। ਬੈਂਕਿੰਗ ਵਿਵਸਥਾ, ਆਰਥਿਕ, ਵਿਦਿਅਕ, ਰਾਜਨੀਤਕ, ਸੰਸਥਾਵਾਂ ਵਿਚ ਮੱਚੀ ਹਨ•ੇਰਗਰਦੀ ਸਭ ਦੇ ਸਾਹਮਣੇ ਹੈ।
ਹਕੀਕਤ 'ਚ ਸਾਡੇ ਰਾਜਨੀਤਕ ਆਗੂ ਅਤੇ ਸਮਾਜਿਕ ਜਾਂ ਧਾਰਮਿਕ ਰਹਿਬਰ ਦੇਸ਼ ਅਜ਼ਾਦੀ ਬਾਅਦ ਪੈਦਾ ਹੋਈ ਪਹਿਲੀ ਅਤੇ ਦੂਸਰੀ ਪੀੜ•ੀ ਨੂੰ ਪੱਛਮੀ ਦੇਸ਼ਾਂ ਜਾਂ ਚੀਨ, ਸਿੰਗਾਪੁਰ, ਜਪਾਨ, ਕੋਰੀਆ ਆਦਿ ਵਿਕਸਤ ਜਾਂ ਵਿਕਾਸਸ਼ੀਲ ਦੇਸ਼ਾਂ ਵਾਂਗ ਵਧੀਆ ਵਿਦਿਅਕ ਸਿਸਟਮ ਬਲਬੂਤੇ ਇਕ ਵਧੀਆ, ਜਵਾਬਦੇਹ, ਕਿਰਤੀ, ਕੁਰੀਤੀਆਂ ਰਹਿਤ, ਵਿਕਾਸਮਈ ਸਮਾਜ, ਰਾਜਨੀਤੀ ਅਤੇ ਆਰਥਿਕਤਾ ਸਿਰਜਣ ਲਈ ਤਿਆਰ ਕਰਨ ਤੋਂ ਬਿਲਕੁਲ ਨਾਕਾਮ ਰਹੇ। ਜਿਨ•ਾਂ-ਜਿਨ•ਾਂ ਦੇਸ਼ਾਂ, ਰਾਜਾਂ ਅਤੇ ਸਮਾਜਾਂ ਨੇ ਆਪਣੇ ਵਿਦਿਅਕ ਸਿਸਟਮ ਨੂੰ ਗੁਣਾਤਮਿਕ ਅਤੇ ਸਿਰਜਨਾਤਮਿਕ ਬਣਾ ਲਿਆ ਉਹ ਆਰਥਿਕ, ਸਾਇੰਸੀ, ਤਕਨੀਕੀ, ਮੂਲ ਢਾਂਚਾਗਤ ਤਰੱਕੀ ਪੱਖੋਂ ਬਹੁਤ ਅੱਗੇ ਨਿਕਲ ਗਏ।
ਭਾਰਤੀ ਰਾਜਨੀਤੀਵਾਨ ਸ਼ੁਰੂ ਤੋਂ ਵਿਦਿਅਕ ਸੁਧਾਰਾਂ ਅਤੇ ਇਸ ਖੇਤਰ ਵਿਚ ਨਿਵੇਸ਼ ਪੱਖੋਂ ਪੱਛੜ ਗਏ। ਵਿਦਿਅਕ ਸੁਧਾਰ ਅਤੇ ਨੀਤੀਆਂ ਤਜ਼ਰਬਾਗਾਹਾਂ ਤੋਂ ਅੱਗੇ ਨਹੀਂ ਚਲ ਸਕੀਆਂ। ਵਿਦਿਅਕ ਸਿਸਟਮ ਅੰਦਰ ਰਾਜਨੀਤਕ ਦਖ਼ਲ, ਇਸ ਨੂੰ ਵਪਾਰਕ ਰੂਪ ਦੇ ਕੇ ਇਸ ਦੇ ਨਿੱਜੀਕਰਨ ਨੇ ਇਸਦਾ ਬੇੜਾ ਗਰਕ ਕਰ ਦਿਤਾ। ਇਸ ਅੰਦਰ ਨਕਲ ਦੇ ਕੋਹੜ ਨੇ ਇਸ ਦੀ ਗੁਣਾਤਮਿਕਤਾ ਬਰਬਾਦ ਕਰ ਦਿਤੀ। ਯੂ.ਪੀ.ਏ. ਸਰਕਾਰ ਦੀ 'ਮੁਫ਼ਤ ਅਤੇ ਜ਼ਰੂਰੀ ਸਿਖਿਆ ਅਧਿਕਾਰ ਐਕਟ-2009' ਨੀਤੀ ਨੇ ਵਿਦਿਅਕ ਬੇਹਤਰੀ ਦੀ ਥਾਂ ਇਸ ਦੀ ਬਰਬਾਦੀ ਕੀਤੀ। ਵੱਡਾ ਦੋਸ਼ ਅੱਠਵੀਂ ਜਮਾਤ ਤਕ ਕਿਸੇ ਵੀ ਵਿਦਿਆਰਥੀ ਨੂੰ ਫੇਲ ਨਾ ਕਰਨਾ ਸੀ। ਨਿਸ਼ਚਿਤ ਤੌਰ 'ਤੇ ਵਿਦਿਅਕ ਤੌਰ 'ਤੇ ਕਮਜ਼ੋਰ ਬੱਚਿਆਂ ਨੇ ਨਕਲ 'ਤੇ ਨਿਰਭਰ ਕਰਨਾ ਸੀ।
ਪਿਛਲੇ ਚਾਰ ਸਾਲਾਂ ਵਿਚ ਵਿਦਿਅਕ ਸੁਧਾਰਾਂ ਦੇ ਖੇਤਰ ਵਿਚ ਕੇਂਦਰ ਅੰਦਰ ਭਾਜਪਾ ਦੀ ਅਗਵਾਈ ਵਾਲੀ ਸ਼੍ਰੀ ਨਰੇਂਦਰ ਮੋਦੀ ਦੀ ਐੱਨ.ਡੀ.ਏ. ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕੇ ਸਿਵਾਏ ਨਵੀਂ ਵਿਦਿਅਕ ਨੀਤੀ ਲਈ ਕਮੇਟੀ ਦੇ ਗਠਨ ਦੇ। ਪੰਜਾਬ ਅੰਦਰ ਸੰਨ 2010-11 ਵਿਚ ਪ੍ਰਬੁੱਧ ਸਿੱਖਿਆ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਗਲੋਬਲ ਚੁਣੌਤੀਆਂ ਦੇ ਮੁਕਾਬਲੇ ਲਈ ਰਾਜ ਅੰਦਰ ਨਵੀਂ ਵਿਦਿਅਕ ਨੀਤੀ-ਵਿਜ਼ਨ 2025 ਪ੍ਰਸਿੱਧ ਸਿੱਖ ਸਾਸ਼ਤਰੀ ਡਾੱ. ਐੱਸ.ਪੀ. ਸਿੰਘ (ਸਾਬਕਾ ਵੀ.ਸੀ. ਗੁਰੂ ਨਾਨਕ ਦੇਵ ਯੂਨੀਵਰਸਿਟੀ) ਦੀ ਕਨਵੀਨਰਸ਼ਿਪ ਅਧੀਨ ਗਰਭ ਕੀਤੀ ਸੀ ਜਿਸ ਦਾ ਕੋ-ਕਨਵੀਨਰ ਲੇਖਕ ਸੀ। ਲੇਕਿਨ ਇਸ ਦੀ ਅੰਤਰਿਮ ਰਿਪੋਰਟ ਦੇ ਪੱਧਰ 'ਤੇ ਹੀ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਪਿੱਠ ਦੇ ਗਏ। ਇਹੀ ਹਾਲ ਵੱਖ-ਵੱਖ ਦੂਸਰੇ ਸੂਬਿਆਂ ਦਾ ਹੈ। ਵਿਦਿਆ ਦਾ ਵਿਸ਼ਾ ਸਮਵਰਤੀ ਸੂਚੀ 'ਤੇ ਦਰਜ ਹੋਣ ਕਰਕੇ ਅਜ ਇਸਦਾ ਕੋਈ ਵਾਲੀ ਵਾਰਸ ਹੀ ਨਹੀਂ ਹੈ।
ਫਰਵਰੀ-ਮਾਰਚ ਮਹੀਨੇ ਜਦੋਂ ਪੂਰੇ ਦੇਸ਼ ਅੰਦਰ ਸਕੂਲ ਬੋਰਡ ਆਪੋ ਆਪਣੇ ਰਾਜਾਂ ਵਿਚ ਪ੍ਰੀਖਿਆਵਾਂ ਦੇ ਸੰਚਾਲਣ ਦਾ ਕੰਮ ਅਰੰਭਦੇ ਹਨ ਤਾਂ ਇਨ•ਾਂ ਵਿਚ ਨਕਲ ਨੂੰ ਰੋਕਣ ਲਈ ਗੈਰ-ਵਿਦਿਅਕ, ਗੈਰ-ਵਿਦਿਆਰਥੀ ਅਤੇ ਸਿੱਖਿਆ ਕੇਂਦਰਿਤ ਮਾਰੂ-ਮਾਰਸ਼ਲ, ਪ੍ਰਸਾਸ਼ਨਿਕ ਅਤੇ ਦਹਿਸ਼ਤਵਾਦੀ ਪ੍ਰਕ੍ਰਿਆ ਸ਼ੁਰੂ ਹੋ ਜਾਂਦੀ ਹੈ।
ਐਤਕੀਂ ਉੱਤਰ ਪ੍ਰਦੇਸ਼ ਅੰਦਰ ਸ਼੍ਰੀ ਅਦਿਤਿਆ ਯੋਗੀ ਸਰਕਾਰ ਨੇ ਬੋਰਡ ਦੀਆਂ ਪ੍ਰੀਖਿਆਵਾਂ ਲਈ ਇਕ ਕਿਸਮ ਦੇ ਮਾਰਸ਼ਲ-ਲਾਅ ਦਾ ਸਹਾਰਾ ਲਿਆ। ਮੁੱਖ ਮੰਤਵ ਪ੍ਰੀਖਿਆਵਾਂ ਵਿਚੋਂ ਬਦਨਾਮ ਨਕਲ ਦੇ ਦੈਂਤ, ਨਕਲ ਮਾਫੀਆ, ਨਿਗਰਾਨ ਸਟਾਫ਼ ਦਾ ਨਕਲ ਅਤੇ ਭ੍ਰਿਸ਼ਟਾਚਾਰੀ ਪ੍ਰਵਿਰਤੀ, ਪ੍ਰੀਖਿਆ ਕੇਂਦਰਾਂ ਵਿਚੋਂ ਉੱਤਰ-ਕਾਪੀਆਂ ਦਾ ਬਾਹਰ ਜਾਣਾ ਅਤੇ ਹੱਲ ਕਰਨ ਬਅਦ ਮੁੜ ਅੰਦਰ ਆ ਜਾਣਾ, ਪ੍ਰੀਖਿਆ ਕੇਂਦਰਾਂ ਬਾਹਰ ਵੱਡੀਆਂ ਭੀੜਾਂ ਨੂੰ ਰੋਕਣਾ ਅਤੇ ਇਵੇਂ ਜ਼ਿਲ•ਾ ਮਜਿਸਟ੍ਰੇਟ ਦੀ ਅਗਵਾਈ ਵਿਚ ਨਕਲ ਰਹਿਤ ਪ੍ਰੀਖਿਆ ਦਾ ਸੰਚਾਲਨ ਕਰਨਾ ਸੀ।
ਨਤੀਜੇ ਵਜੋਂ ਰਾਜਕੀ ਦਹਿਸ਼ਤ ਕਰਕੇ 66 ਲੱਖ ਬੋਰਡ ਪ੍ਰੀਖਿਆਰਥੀਆਂ ਵਿਚੋਂ ਨਕਲ ਪ੍ਰੀਖਿਆਰਥੀਆਂ ਵਿਚੋਂ ਵੀ ਜ਼ਿਲ•ਾ ਮਜਿਸਟ੍ਰੇਟਾਂ ਅਤੇ ਹੋਰ ਆਲਾ ਪ੍ਰਸਾਸ਼ਨਿਕ ਅਧਿਕਾਰੀਆਂ ਵਲੋਂ ਪੁਲਸ ਬਲ ਸਾਹਿਤ ਪ੍ਰੀਖਿਆ ਕੇਂਦਰਾਂ 'ਤੇ ਛਾਪਿਆਂ ਦੌਰਾਨ ਬਹੁਤ ਸਾਰੇ ਨਕਲ ਕਰਨ ਵਾਲੇ ਪ੍ਰੀਖਿਆਰਥੀ ਦੌੜੇ ਜਾਂਦੇ ਵੇਖੇ ਗਏ। ਕਈਆਂ ਨਹਿਰਾਂ-ਨਾਲਿਆਂ ਵਿਚ ਕੁੱਦ ਕੇ ਜਾਨ ਬਚਾਈ। ਸੰਨ 1992 ਵਿਚ ਵੀ ਉੱਤਰ ਪ੍ਰਦੇਸ਼ ਅੰਦਰ ਨਕਲ ਰੋਕਣ ਲਈ ਤੱਤਕਾਲੀ ਸਿਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਨੂੰ ਅਪਰਾਧ ਗਰਦਾਨਦੇ ਇਕ ਆਰਡੀਨੈਂਸ ਜਾਰੀ ਕੀਤਾ ਸੀ। ਹੁਣ ਵਾਂਗ ਪ੍ਰੀਖਿਆ ਕੇਂਦਰ ਦੁਆਲੇ ਦਫ਼ਾ 144 ਲਗਾਉਣ ਦਾ ਅਮਲ ਸਾਹਮਣੇ ਆਇਆ ਸੀ। ਸਖ਼ਤੀ ਕਰਕੇ ਦਸਵੀਂ ਦੀ ਪ੍ਰੀਖਿਆ ਦਾ ਨਤੀਜਾ 14.7 ਅਤੇ 12ਵੀਂ ਦਾ 30.4 ਪ੍ਰਤੀਸ਼ਤ ਘੱਟ ਆਇਆ ਸੀ। ਲੇਕਿਨ ਰਾਜਨੀਤਕ ਵਿਰੋਧੀ ਧਿਰਾਂ ਇਸ ਦਾ ਵਿਰੋਧ ਕੀਤਾ ਅਤੇ ਸੱਤਾ ਬਦਲਣ 'ਤੇ ਇਸ ਦਾ ਭੋਗ ਪਾ ਦਿਤਾ ਗਿਆ।
ਬਿਹਾਰ ਰਾਜ ਵੀ ਵਿਦਿਆ ਖੇਤਰ 'ਚ ਅਤਿ ਦਾ ਪਛੜਿਆ ਰਾਜ ਹੈ। ਉੱਥੇ ਵੀ ਨਕਲ ਦਾ ਸ਼ਰਮਨਾਕ ਬੋਲਬਾਲਾ, ਨਕਲ ਮਾਫੀਆ ਅਤੇ ਵਿਚੋਲੀਆਂ ਦੀ ਧਾਂਦਲੀ ਮੰਨੀ-ਪ੍ਰਮੰਨੀ ਹੈ। ਉਸ ਰਾਜ ਵਿਚ ਵੀ ਪ੍ਰੀਖਿਆਵਾਂ ਸਮੇਂ ਸਖ਼ਤ ਪ੍ਰਬੰਧ ਵੇਖਣ ਨੂੰ ਮਿਲੇ। 17.70 ਲੱਖ ਪ੍ਰੀਖਿਆਰਥੀਆਂ ਨੂੰ ਚਪਲਾਂ ਪਾ ਕੇ ਆਉਣ ਲਈ ਕਿਹਾ ਕਿਉਂਕਿ ਬੂਟ-ਜਰਾਬਾਂ ਦੀ ਨਕਲ ਸਮਗਰੀ ਲਿਜਾਣ ਲਈ ਵਰਤੋਂ ਨਾ ਹੋਵੇ। ਹਰ ਪ੍ਰੀਖਿਆਰਥੀ ਦੀ ਪ੍ਰੀਖਿਆ ਕੇਂਦਰ ਬਾਹਰ ਪੂਰੀ ਤਲਾਸ਼ੀ ਲਈ ਜਾਣੀ ਸ਼ੁਰੂ ਕੀਤੀ। ਨਿਗਰਾਨ ਅਮਲੇ ਵਿਰੁੱਧ ਨਕਲ ਕਰਾਉਣ ਦੇ ਦੋਸ਼ ਵਿਚ ਮਿਸਾਲੀ ਕਾਰਵਾਈ ਦੇ ਹੁਕਮ ਜਾਰੀ ਕੀਤੇ ਗਏ। ਜਮ•ਾਂ ਦੋ ਪ੍ਰੀਖਿਆ ਦੇ 1000 ਤੋਂ ਵਧ ਨਕਲਚੀਆਂ ਸਜ਼ਾ ਦਿਤੀ ਗਈ।
ਪੰਜਾਬ ਰਾਜ ਜੋ ਪ੍ਰੀਖਿਆਵਾਂ ਦੌਰਾਨ ਨਕਲ ਲਈ ਅਤਿ ਦਾ ਬਦਨਾਮ ਰਾਜ ਹੈ, ਅੰਦਰ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਨਕਲ ਰੋਕਣ ਲਈ ਅਤਿ ਸਖ਼ਤ ਗੈਰ-ਵਿਦਿਅਕ, ਗੈਰ-ਵਿਦਿਆਰਥੀ ਅਤੇ ਸਿੱਖਿਆ ਕੇਂਦਰਤ ਅਰਧ-ਮਾਰਸ਼ਲ, ਪ੍ਰਸਾਸ਼ਨਿਕ ਅਤਿ ਮਾਰੂ 10-12 ਸਾਲਾ ਰਾਜਕੀ ਅਤੇ ਗੈਰ-ਰਾਜਕੀ ਅੱਤਵਾਦ ਦੀ ਦੇਣ ਹੈ ਜਦੋਂ ਪ੍ਰੀਖਿਆਰਥੀ ਉੱਤਰ ਕਾਪੀਆਂ ਲੈ ਕੇ ਘਰੀਂ ਚਲੇ ਜਾਂਦੇ ਅਤੇ ਹੱਲ ਕਰਕੇ ਮੁੜ ਕੇਂਦਰਾਂ ਵਿਚ ਜਮ•ਾਂ ਕਰਾ ਜਾਂਦੇ। ਜਾਅਲੀ ਪ੍ਰੀਖਿਆਰਥੀਆਂ, ਨਕਲ ਮਾਫੀਆ, ਨਿੱਜੀ ਸਕੂਲਾਂ ਦੇ ਨਕਲ ਮਾਫੀਏ, ਨਿਗਰਾਨ ਸਟਾਫ਼ ਮਾਫੀਏ, ਪੰਜਾਬ ਸਕੂਲ ਸਿਖਿਆ ਬੋਰਡ ਅਤੇ ਸਿੱਖਿਆ ਵਿਭਾਗ ਅੰਦਰ ਨਿਕਲ ਮਾਫੀਏ ਵੇਖਣ ਨੂੰ ਮਿਲਦੇ। ਰਾਜ ਅੰਦਰ ਅੱਤਵਾਦ ਦਾ ਖਾਤਮਾ ਤਾਂ ਹੋ ਗਿਆ ਪਰ ਉਸ ਵਲੋਂ ਦਿਤਾ ਨਕਲ ਦਾ ਕੋਹੜ ਜਾਰੀ ਰਿਹਾ। ਅਜ ਪੰਜਾਬ ਦਾ 12ਵੀਂ ਪਾਸ ਵਿਦਿਆਰਥੀ ਨਾਸਹੀ ਪੰਜਾਬੀ, ਹਿੰਦੀ, ਅੰਗਰੇਜ਼ੀ ਭਾਸ਼ਾਵਾਂ ਦੇ ਲਿਖਣ ਅਤੇ ਬੋਲਣ ਦੀ ਮੁਹਾਰਤ ਰਖਦਾ ਹੈ। ਸਾਇੰਸ, ਮੈਥ, ਤਕਨੀਕੀ ਸਿੱਖਿਆ ਦੀ ਤਾਂ ਗੱਲ ਛੱਡੋ। ਹਾਲਾਤ ਏਨੇ ਬੱਦਤਰ ਹਨ ਕਿ ਅਧਿਆਪਕ ਖ਼ੁਦ ਐਸੇ ਗਿਆਨ ਤੋਂ ਕੋਰੇ ਹਨ।
ਮਿਸਾਲ ਵਜੋਂ ਪਿਛਲੇ ਸਿੱਖਿਆ ਮੰਤਰੀ ਡਾੱ. ਦਲਜੀਤ ਸਿੰਘ ਚੀਮਾ ਨੇ ਰਾਜ ਦੇ ਅੰਗਰੇਜ਼ੀ ਵਿਸ਼ੇ ਦੇ ਅਧਿਆਪਕ ਮੋਹਾਲੀ ਸੱਦ ਕੇ ਇਕ ਲੇਖ ਲਿਖਣ ਲਈ ਦਿਤਾ। ਇਕ ਵੀ ਸਹੀ, ਗਲਤੀਆਂ ਰਹਿਤ ਨਾ ਲਿਖ ਸਕਿਆ। ਇਕ ਡਾਇਰੈਕਟਰ ਮੀਡੀਆ ਨੇ ਯੂਨੀਵਰਸਿਟੀ ਵਿਚ ਪੱਤਰਕਾਰਤਾ ਵਿਭਾਗ ਦੇ ਵਿਦਿਆਰਥੀ ਨੂੰ ਇਕ ਨੋਟ ਪੰਜਾਬੀ ਵਿਚ ਲਿਖਣ ਲਈ ਕਿਹਾ। ਉਸ ਨੋਟ ਵਿਚੋਂ 27 ਗਲਤੀਆਂ ਨਿਕਲੀਆਂ। ਇਹ ਸਭ ਨਕਲ ਦੇ ਕ੍ਰਿਸ਼ਮੇ ਹਨ।
ਇਸ ਵਾਰ ਪੰਜਾਬ ਅੰਦਰ ਬੋਰਡ ਪ੍ਰੀਖਿਆਵਾਂ ਅੰਦਰ ਨਕਲ ਰੋਕਣ ਲਈ ਸਕੂਲਾਂ ਦੇ ਵਿਦਿਆਰਥੀਆਂ ਲਈ ਨੇੜਲੇ ਬਾਹਰਲੀ ਸਕੂਲਾਂ ਵਿਚ ਪ੍ਰੀਖਿਆ ਕੇਂਦਰ ਬਣਾਏ ਹਨ। ਨਕਲ ਹੋਣ ਦੀ ਸੂਰਤ ਵਿਚ ਸਬੰਧਿਤ ਸਕੂਲ ਦਾ ਪ੍ਰਿੰਸੀਪਲ ਅਤੇ ਪ੍ਰੀਖਿਆ ਅਮਲੇ ਦਾ ਸੁਪਰਡੈਂਟ ਦੋਸ਼ੀ ਰਹਿ ਜਾਣਗੇ। ਸਕੂਲ ਪ੍ਰੀਖਿਆ ਕੇਂਦਰਾਂ ਦੁਆਲੇ ਦਫਾ 144 ਲਾਗੂ ਰਹੇਗੀ ਪ੍ਰੀਖਿਆ ਸਮੇਂ ਦੌਰਾਨ। ਨਿਗਰਾਨ ਅਮਲੇ ਨੂੰ ਮਿਹਨਤਾਨਾ ਨਹੀਂ ਦਿਤਾ ਜਾਵੇਗਾ ਕਿਉਂਕਿ ਸਕੂਲ ਸਮੇਂ 'ਚ ਪ੍ਰੀਖਿਆਵਾਂ ਹੋਣਗੀਆਂ। ਨਾ ਹੀ ਵਿਦਿਆਰਥੀਆਂ ਦਾ ਇਕ ਸਕੂਲ ਵਿਚੋਂ ਦੂਜੇ ਸਕੂਲਾਂ ਵਿਚ ਜਾਣ ਦੀ ਕੋਈ ਪ੍ਰਬੰਧ ਕੀਤਾ ਗਿਆ ਹੈ।
ਦਰਅਸਲ ਸਾਡੇ ਰਾਜਨੀਤਕ ਆਗੂ, ਪ੍ਰਸਾਸ਼ਨਿਕ ਅਧਿਕਾਰੀ ਅਤੇ ਨੀਤੀਆਂ ਦਾ ਨਿਰਮਾਣ ਕਰਨ ਵਾਲੇ ਨਕਲ ਦੇ ਮੂਲ ਕਾਰਨਾਂ ਤੋਂ ਅਨਜਾਣ ਹਨ। ਨਕਲ ਕੌਣ ਕਰਾਉਂਦਾ ਹੈ ਅਤੇ ਕਿਉਂ ਕਰਾਉਂਦਾ ਹੈ? ਇਹ ਜਾਨਣ ਦੀ ਲੋੜ ਹੈ। ਸਕੂਲਾਂ ਵਿਚ ਹਰ ਵਿਸ਼ੇ ਸਬੰਧੀ ਅਧਿਆਪਕ ਨਾ ਹੋਣ ਕਰਕੇ ਕਈ ਵਿਸ਼ਿਆਂ ਦਾ ਸਿਲੇਬਸ ਨਹੀਂ ਕਰਾਇਆ ਜਾਂਦਾ। ਘੱਟ ਤਨਖਾਹਾਂ 'ਤੇ ਰਖੇ ਸਿਖਿਆ ਕਰਮੀ, ਰਮਸਾ, ਐੱਸ.ਐੱਸ.ਏ., ਈ.ਜੀ.ਐੱਸ., ਪੇਂਡੂ ਸਹਿਯੋਗੀ, ਸਿਖਿਆ ਮਿੱਤਰ ਅਧਿਆਪਕ ਅਮਲਾ ਪੜਾਉਣ ਦੇ ਕਾਬਲ ਨਹੀਂ ਹੁੰਦਾ। ਵਧੀਆ ਟ੍ਰੇਂਡ ਅਤੇ ਮਿਸ਼ਨਰੀ ਅਧਿਆਪਕਾਂ ਦੀ ਕਮੀ। ਸਕੂਲਾਂ ਵਿਚ ਲੋੜੀਂਦੇ ਵਿਦਿਅਕ ਮੂਲ ਢਾਂਚੇ ਦਾ ਨਾ ਹੋਣਾ। ਅਧਿਆਪਕਾਂ ਅਤੇ ਸਕੂਲ 'ਤੇ ਵਧੀਆ ਨਤੀਜੇ ਦੇਣ ਦਾ ਦਬਾਅ ਜਦਕਿ ਸਾਰਾ ਵਿਦਿਅਕ ਸਾਲ ਅਧਿਆਪਕਾਂ ਤੋਂ ਗੈਰ-ਵਿਦਿਅਕ ਕੰਮ ਲੈਣਾ। ਰਾਜਨੀਤਕ ਅਤੇ ਪ੍ਰਸਾਸ਼ਨਿਕ ਦਖ਼ਲਅੰਦਾਜ਼ੀ।
ਅਜਿਹੀ ਵਿਵਸਥਾ ਵਿਚ ਤਿੰਨ ਮੁੱਖ ਸੂਤਰ ਨਕਲ ਕਰਾਉਂਦੇ ਹਨ। (À) ਮਾਪੇ, ਆਪਣੇ ਬੱਚਿਆਂ ਦੇ ਸੁਰੱਖਿਅਤ ਭਵਿੱਖ ਲਈ (ਅ) ਅਧਿਆਪਕ, ਵਧੀਆ ਨਤੀਜਾ ਦੇਣ ਲਈ (Â) ਪ੍ਰਿੰਸੀਪਲ ਜਾਂ ਮੁੱਖ ਅਧਿਆਪਕ ਸਮੇਤ ਸਕੂਲ, ਆਪਣੇ ਸਕੂਲ ਦਾ ਵਧੀਆ ਨਤੀਜਾ ਦਰਸਾਉਣ ਲਈ। ਭਾਰਤੀ ਲੋਕਤੰਤਰ ਭ੍ਰਿਸ਼ਟ ਅਤੇ ਸਿਧਾਂਤਹੀਣ ਹੋਣ ਕਰਕੇ ਇਨ•ਾਂ ਦੇ ਸਬੰਧ ਸਥਾਨਿਕ ਰਾਜਨੀਤਕ ਚੌਧਰੀਆਂ, ਵਿਧਾਇਕਾਂ, ਪੁਲਸ ਅਮਲੇ ਅਤੇ ਮੰਤਰੀਆਂ ਤਕ ਹੁੰਦੇ ਹਨ। ਇਨ•ਾਂ ਦੇ ਟੂਲ (À) ਨਕਲ ਮਾਫੀਆ, ਨਿਗਰਾਨ ਅਮਲਾ, ਪੁਲਸ ਅਮਲਾ, ਪ੍ਰੀਖਿਆ ਕੇਂਦਰਾਂ ਸਬੰਧਿਤ ਸੇਵਾਦਾਰ ਹੁੰਦੇ ਹਨ।
ਜੇ ਸਕੂਲਾਂ ਅੰਦਰ ਰੈਗੂਲਰ ਵਧੀਆ ਪੜ•ਾਈ ਹੋਵੇ, ਪਰ ਵਿਸ਼ੇ ਦੇ ਅਧਿਆਪਕ ਹੋਣ, ਸਹੀ ਪੀਰੀਆਡੀਕਲ ਮੁੱਲਅੰਕਣ ਹੋਵੇ, ਮਾਪਿਆਂ ਅਤੇ ਸਮਾਜ ਨੂੰ ਨਕਲ ਦੇ ਕੋਹੜ ਦੇ ਨੁਕਸਾਨਾਂ ਤੋਂ ਜਾਣੂ ਅਤੇ ਜਾਗ੍ਰਿਤ ਕੀਤਾ ਜਾਵੇ, ਮਾਪਿਆਂ ਅਤੇ ਸਮਾਜ ਨੂੰ ਨਕਲ ਦੇ ਕੋਹੜ ਦੇ ਨੁਕਸਾਨਾਂ ਤੋਂ ਜਾਣੂ ਅਤੇ ਜਾਗ੍ਰਿਤ ਕੀਤਾ ਜਾਵੇ, ਪੰਜਾਬ ਦੇ ਗੁਰਦਾਸਪੁਰ ਜ਼ਿਲ•ੇ ਦੇ ਮਿਸਾਲੀ ਬਾਬਾ ਆਇਆ ਸਿੰਘ ਰਿਆੜਕੀ ਕਾਲਜ, ਤੁਗਲਵਾਲ ਤੋਂ ਪ੍ਰੇਰਨਾ ਲਈ ਜਾਵੇ ਜਿੱਥੇ ਜਿਹਨੀ ਅਤੇ ਬੌਧਿਕ ਤੌਰ 'ਤੇ ਵਿਦਿਆਰਥੀਆਂ ਨੂੰ ਨਕਲ ਨਾ ਕਰਨ, ਪ੍ਰੀਖਿਆ ਦਾ ਸਮਾਂ ਖ਼ਤਮ ਹੋਣ 'ਤੇ ਪੈੱਨ ਬੰਦ ਕਰਨ ਦੀ ਸ਼ੁਰੂ ਤੋਂ ਗੁੜ•ਤੀ ਦਿਤੀ ਜਾਂਦੀ ਹੈ, ਅਧਿਆਪਕਾਂ ਨੂੰ ਗੈਰ-ਵਿਦਿਅਕ ਜ਼ਬਰੀ ਡਿਊਟੀਆਂ ਵਿਚ ਨਾ ਉਲਝਾਇਆ ਜਾਵੇ, ਸਮੇਂ-ਸਮੇਂ ਵਿਭਾਗੀ ਚੈਕਿੰਗ ਹੋਵੇ, ਵਿਦਿਅਕ ਖੇਤਰ ਵਿਚ ਲੋੜੀਂਦਾ ਨਿਵੇਸ਼ ਕੀਤਾ ਜਾਵੇ ਤਾਂ ਨਕਲ ਦੀ ਲੋੜ ਹੀ ਨਹੀਂ ਪਵੇਗੀ, ਨਾ ਹੀ ਰਾਜ ਅਤੇ ਪ੍ਰਸਾਸ਼ਨ ਨੂੰ ਮਾਰਸ਼ਲ-ਲਾਅ ਜਿਹੇ ਕਦਮ ਉਠਾਉਣ ਲਈ ਇਸ ਪਵਿੱਤਰ ਕਾਜ ਲਈ ਬਦਨਾਮ ਹੋਣ ਦੀ ਲੋੜ ਪਵੇਗੀ।
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
kahlondarbarasingh@gmail.com
94170-94034
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.