ਮਿੱਤਰਾਂ ਦੀ ਲੂਣ ਦੀ ਡਲੀ
ਨੀ ਤੂੰ ਮਿਸ਼ਰੀ ਬਰਾਬਰ ਜਾਣੀ,
ਮਿੱਤਰਾਂ ਦੀ ਗੜਵੀ ਦਾ
ਮਿੱਠਾ ਸਰਬਤ ਵਰਗਾ ਪਾਣੀ
ਰੱਬ ਨਾਲ ਠੱਗੀਆਂ ਕਮਾਵੇਂ ਬੰਦਿਆ
ਹੁੰਦੀਆਂ ਸ਼ਹੀਦ ਜੋੜੀਆਂ
ਦਾਦੀ ਵੇਖਦੀ ਬੁਰਜ ਤੇ ਖੜ੍ਹ ਕੇ।
ਹਕਮ ਤਸੀਲੋਂ ਆ ਗਿਆ
ਘੁੰਡ ਕੱਢ ਕੇ ਫਿਰੇ ਨਾ ਕੋਈ
ਬਈ ਕੱਸੀ ਤੇ ਵਜਾਵੇ ਵੰਝਲੀ
ਤੋਂ ਇਲਾਵਾ ਨਰਿੰਦਰ ਬੀਬਾ, ਸਵਰਨ ਲਤਾ,ਕੁਮਾਰੀ ਲਾਜ, ਮੋਹਿਨੀ ਨਰੂਲਾ ਕੇ ਕਈ ਹੋਰ ਗਾਇਕਾਵਾਂ ਨਾਲ ਦੋਗਾਣੇ ਗਾਉਣ ਵਾਲੇ ਰੱਜ ਕੇ ਸੋਹਣੇ, ਸੁਰੀਲੇ ਤੇ ਮਟਕੀਲੇ ਗਾਇਕ ਕਰਮਜੀਤ ਸਿੰਘ ਧੂਰੀ ਦੇ ਵਿਛੋੜੇ ਦੀ ਸੂਚਨਾ ਜਰਨੈਲ ਘੁਮਾਣ ਨੇ ਹੁਣੇ ਹੁਣੇ ਦਿੱਤੀ ਹੈ।
ਪੰਜਾਬੀ ਗਾਇਕੀ ਦੇ ਇਸ ਸੁਰੀਲੇ ਪੁੱਤਰ ਕਰਮਜੀਤ ਸਿੰਘ ਧੂਰੀ ਦੀ ਸੜਕ ਹਾਦਸੇ ਵਿਚ ਅੱਜ ਅਮਰਗੜ੍ਹ ਬਾਗੜੀਆਂ(ਸੰਗਰੂਰ) ਨੇੜੇ ਮੌਤ ਹੋ ਗਈ ਹੈ।
ਕਿਲ੍ਹਾਰਾਏਪੁਰ ਦੀਆਂ ਖੇਡਾਂ ਤੇ ਪੰਜਾਹ ਪਚਵੰਜਾ ਸਾਲ ਪਹਿਲਾਂ ਸ: ਜੋਗਿੰਦਰ ਸਿੰਘ ਪੀ ਟੀ ਸਾਹਿਬ ਉਸ ਨੂੰ ਧੂਰੀ ਤੋਂ ਲੈ ਕੇ ਆਏ ਸਨ।
ਉਸ ਨੇ ਲਗਪਗ 30 ਸਾਲ ਇਨ੍ਹਾਂ ਖੇਡਾਂ ਚ ਹਰ ਸਾਲ ਕੈਂਠਾ ਪਾਕੇ ਗਾਇਆ।
ਕਾਕਾ ਧੂਰੀ ਵਾਲਾ ਨਾਮ ਨਾਲ ਉਹ ਗਰੇਵਾਲਾਂ ਦੇ ਪੁਆਹੇ ਵਿੱਚ ਘਰ ਘਰ ਦੀ ਕਹਾਣੀ ਬਣਿਆ।
ਉਸਨੂੰ ਉਰਦੂ ਤੇ ਪੰਜਾਬੀ ਸ਼ਾਇਰੀ ਬਹੁਤ ਕੰਠ ਸੀ। ਇੱਕ ਵਾਰ ਜਗਮੋਹਨ ਕੌਰ ਨਾਲ ਕਿਲ੍ਹਾਰਾਏਪੁਰ ਖੇਡਾਂ ਤੇ ਸ਼ਿਅਰੋ ਸ਼ਾਇਰੀ ਦਾ ਸਵਾ ਘੰਟਾ ਮੈਚ ਚੱਲਿਆ।
ਉਸਨੂੰ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਪੁੱਤਰ ਸਮਝਦੇ ਸਨ ਕਿਉਂਕਿ ਉਹ ਉਨ੍ਹਾਂ ਦੇ ਉਥੇ ਪ੍ਰਿੰਸੀਪਲ ਹੋਣ ਕਰਕੇ ਹੀ ਮਾਤਾ ਗੁਜਰੀ ਕਾਲ਼ਿਜ ਫਤਹਿਗੜ੍ਹ ਸਾਹਿਬ ਪੜ੍ਹਨ ਗਿਆ ਸੀ।
ਖ਼ੁਦ ਦਾਰ ਇਨਸਾਨ ਸੀ ਕਰਮਜੀਤ।
ਉਹ ਪ੍ਰਸਿੱਧ ਗਾਇਕ ਮਿੰਟੂ ਧੂਰੀ ਦਾ ਸਤਿਕਾਰਯੋਗ ਪਿਤਾ ਸੀ। ਹੁਣ ਧੂਰੀ ਸ਼ਹਿਰ ਕਰਮਜੀਤ ਦੇ ਜਾਣ ਨਾਲ ਪਹਿਲਾਂ ਵਾਂਗ ਮਹਿਕ ਨਹੀਂ ਸਕੇਗਾ।
ਮੇਰੀ ਅੱਖ ਦਾ ਅੱਥਰੂ ਆਪ ਮੁਹਾਰੇ ਹੀ ਕਿਰ ਗਿਆ ਹੈ।
ਅਲਵਿਦਾ ਸੁਨੱਖਿਆ ਯਾਰਾ!
-
ਗੁਰਭਜਨ ਗਿੱਲ ,
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.